ਸੰਗਰੂਰ ‘ਚ ਟਰੇਅ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਮਾਲ ਸੜ ਕੇ ਸੁਆਹ – Punjabi News

ਸੰਗਰੂਰ ‘ਚ ਟਰੇਅ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਮਾਲ ਸੜ ਕੇ ਸੁਆਹ

Updated On: 

07 May 2024 15:34 PM

Sangrur Eggs Trey Factory: ਸੰਗਰੂਰ ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸ਼ਾਮ 6 ਵਜੇ ਸੂਚਨਾ ਮਿਲੀ ਸੀ ਕਿ ਸੰਗਰੂਰ ਦੇ ਪਿੰਡ ਕਲੌਦੀ ਨੇੜੇ ਇੱਕ ਨਿੱਜੀ ਅੰਡੇ ਦੀ ਟਰੇ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਹੈ। ਇਸ ਦੇ ਲਈ ਅਸੀਂ ਪੰਜ ਗੱਡੀਆਂ ਨੂੰ ਮੌਕੇ 'ਤੇ ਭੇਜਿਆ ਅਤੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਉਸ ਨੇ ਦੱਸਿਆ ਕਿ ਆਂਡੇ ਰੱਖਣ ਲਈ ਇੱਕ ਵੱਡੀ ਟਰੇਅ ਤਿਆਰ ਰੱਖੀ ਹੋਈ ਸੀ ਤੇ ਦੂਜੇ ਪਾਸੇ ਵੱਡੀ ਮਾਤਰਾ ਵਿੱਚ ਕੱਚਾ ਮਾਲ ਪਿਆ ਸੀ।

ਸੰਗਰੂਰ ਚ ਟਰੇਅ ਫੈਕਟਰੀ ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਮਾਲ ਸੜ ਕੇ ਸੁਆਹ

ਸੰਗਰੂਰ ਟਰੇਅ ਫੈਕਟਰੀ

Follow Us On

Sangrur Eggs Trey Factory: ਸੰਗਰੂਰ ਨੇੜਲੇ ਪਿੰਡ ਕਲੌਦੀ ‘ਚ ਅੰਡੇ ਦੀ ਟਰੇਅ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਵੱਡੇ ਸੈਸ਼ਨ ‘ਚ ਨੁਕਸਾਨ ਹੋਣ ਦੀ ਸੰਭਾਵਨਾ ਹੈ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਸਨ। ਫਾਇਰ ਬ੍ਰਿਗੇਡ ਵੱਲੋਂ ਕਰੀਬ 4 ਘੰਟਿਆਂ ਤੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਫਿਰ ਵੀ ਇਸ ‘ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਜਾਣਕਾਰੀ ਦਿੰਦੇ ਹੋਏ ਸੰਗਰੂਰ ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸ਼ਾਮ 6 ਵਜੇ ਸੂਚਨਾ ਮਿਲੀ ਸੀ ਕਿ ਸੰਗਰੂਰ ਦੇ ਪਿੰਡ ਕਲੌਦੀ ਨੇੜੇ ਇੱਕ ਨਿੱਜੀ ਅੰਡੇ ਦੀ ਟਰੇਅ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਹੈ। ਇਸ ਦੇ ਲਈ ਅਸੀਂ ਪੰਜ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਅਤੇ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ ਗਿਆ।

ਉਸ ਨੇ ਦੱਸਿਆ ਕਿ ਆਂਡੇ ਰੱਖਣ ਲਈ ਇੱਕ ਵੱਡੀ ਟਰੇਅ ਤਿਆਰ ਰੱਖੀ ਹੋਈ ਸੀ ਤੇ ਦੂਜੇ ਪਾਸੇ ਵੱਡੀ ਮਾਤਰਾ ਵਿੱਚ ਕੱਚਾ ਮਾਲ ਪਿਆ ਸੀ। ਜਿਵੇਂ ਹੀ ਅਸੀਂ ਅੱਗੇ ਵਧੇ ਤਾਂ ਇਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਹੋਰ ਨੁਕਸਾਨ ਹੋਣ ਕਾਰਨ ਫੈਕਟਰੀ ਦੀ ਇਮਾਰਤ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ ਅਤੇ ਛੱਤ ਵੀ ਢਹਿ ਗਈ ਹੈ।

Exit mobile version