ਸੰਗਰੂਰ 'ਚ ਆਂਗਣਵਾੜੀ ਵਿਭਾਗ ਦੀ ਵੱਡੀ ਲਾਪਰਵਾਹੀ, ਬੱਚਿਆਂ ਨੂੰ ਦਿੱਤੀ ਐਕਸਪਾਇਰੀ ਦਵਾਈ, ਪਿੰਡ ਵਾਲਿਆਂ ਨੇ ਕੀਤੀ ਕਾਰਵਾਈ ਦੀ ਮੰਗ | Sangrur Anganwadi and health department negligence expired medicine given to children know full in punjabi Punjabi news - TV9 Punjabi

Shocking News: ਸੰਗਰੂਰ ‘ਚ ਆਂਗਣਵਾੜੀ ਵਿਭਾਗ ਦੀ ਵੱਡੀ ਲਾਪਰਵਾਹੀ, ਬੱਚਿਆਂ ਨੂੰ ਦਿੱਤੀ ਐਕਸਪਾਇਰੀ ਦਵਾਈ, ਪਿੰਡ ਵਾਲਿਆਂ ਨੇ ਕੀਤੀ ਕਾਰਵਾਈ ਦੀ ਮੰਗ

Updated On: 

08 May 2024 13:25 PM

ਆਂਗਣਵਾੜੀ ਕੇਂਦਰ ਤੋਂ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਦਵਾਈ ਦੀ ਬੋਤਲ ਦਾ ਨਾਮ ਆਇਰਨ ਅਤੇ ਫੋਲਿਕ ਐਸਿਡ ਸੀਰਪ ਹੈ, ਜੇਕਰ ਅਸੀਂ ਇਸ ਦੀ ਮਿਆਦ ਪੁੱਗਣ ਦੀ ਤਾਰੀਖ ਦੀ ਗੱਲ ਕਰੀਏ ਤਾਂ ਇਸ 'ਤੇ ਇਸ ਦੇ ਲੇਵਲ 6-2022 ਲਿਖਿਆ ਹੋਇਆ ਹੈ ਜਦੋਂਕਿ ਮਿਆਦ ਪੁੱਗਣ ਦੀ ਮਿਤੀ 11-2023 ਲਿਖੀ ਗਈ ਹੈ ਅਤੇ ਇਹ 2024 ਵਿੱਚ ਪਿੰਡ ਦੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਵਿੱਚ ਵੰਡੀ ਜਾ ਰਹੀ ਹੈ।

Shocking News: ਸੰਗਰੂਰ ਚ ਆਂਗਣਵਾੜੀ ਵਿਭਾਗ ਦੀ ਵੱਡੀ ਲਾਪਰਵਾਹੀ, ਬੱਚਿਆਂ ਨੂੰ ਦਿੱਤੀ ਐਕਸਪਾਇਰੀ ਦਵਾਈ, ਪਿੰਡ ਵਾਲਿਆਂ ਨੇ ਕੀਤੀ ਕਾਰਵਾਈ ਦੀ ਮੰਗ

ਐਕਸਪਾਇਰ ਹੋ ਚੁੱਕੀ ਦਵਾਈਆਂ ਦੀ ਤਸਵੀਰ

Follow Us On

ਸੰਗਰੂਰ ਦੇ ਪਿੰਡ ਗੋਵਿੰਦਪੁਰਾ ਜਵਾਹਰਵਾਲਾ ਵਿੱਚ ਸਿਹਤ ਵਿਭਾਗ ਅਤੇ ਆਂਗਣਵਾੜੀ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਦੋਂ ਆਂਗਣਵਾੜੀ ਕੇਂਦਰ ਵਿੱਚੋਂ ਛੋਟੇ ਬੱਚਿਆਂ ਨੂੰ 6 ਮਹੀਨਿਆਂ ਤੋਂ ਐਕਸਪਾਇਰ ਪਈ ਆਇਰਨ ਅਤੇ ਫੋਲਿਕ ਐਸਿਡ ਸੀਰਪ ਦੀ ਡੋਜ਼ ਦੇ ਦਿੱਤੀ। ਜਿਸ ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਆਂਗਣਵਾੜੀ ਵਿਭਾਗ ਦੀ ਅਣਗਹਿਲੀ ਤੇ ਸਵਾਲ ਖੜੇ ਕੀਤੇ ਹਨ।

ਜਾਣਕਾਰੀ ਅਨੁਸਾਰ ਇਸ ਸੀਰਪ ਦੀਆਂ ਦੋ ਛੋਟੀਆਂ ਸ਼ੀਸ਼ੀਆਂ ਘਰ ਵਿੱਚ ਛੋਟੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀਆਂ ਗਈਆਂ, ਉੱਥੇ ਮਾਮਲਾ ਉਸ ਸਮੇਂ ਹੋਰ ਗਰਮਾ ਗਿਆ ਜਦੋਂ ਆਂਗਣਵਾੜੀ ਕੇਂਦਰ ਵਿੱਚ ਮੌਜੂਦ ਦਵਾਈ ਦੇ ਬਾਰੇ ਬਚੇ ਸਟਾਕ ਨੂੰ ਅੱਗ ਲਗਾ ਕੇ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਪਿੰਡ ਵਾਲਿਆਂ ਤੋਂ ਸ਼ੱਕ ਹੋਰ ਜ਼ਿਆਦਾ ਪੱਕਾ ਹੋ ਗਿਆ ਹੈ। ਹੁਣ ਪਿੰਡ ਦੇ ਲੋਕ ਇਸ ਪੂਰੇ ਮਾਮਲੇ ‘ਤੇ ਕਾਰਵਾਈ ਦੀ ਮੰਗ ਕਰ ਰਹੇ ਹਨ।

ਜੋ ਦਵਾਈ ਮਿਲਦੀ ਹੈ ਅਸੀਂ ਸਪਲਾਈ ਕਰਦੇ ਹਾਂ-ਆਂਗਣਵਾੜੀ ਵਰਕਰਾਂ

ਇਸ ਮਾਮਲੇ ਸਬੰਧੀ ਸਥਾਨਕ ਆਂਗਣਵਾੜੀ ਕੇਂਦਰ ਤੇ ਕੰਮ ਕਰਨ ਵਾਲੀਆਂ ਆਂਗਣਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਸੁਪਰਵਾਈਜ਼ਰ ਨੂੰ ਸਿਹਤ ਵਿਭਾਗ ਤੋਂ ਦਵਾਈਆਂ ਦੀ ਸਪਲਾਈ ਮਿਲਦੀ ਹੈ ਅਤੇ ਜਿਸ ਤੋਂ ਬਾਅਦ ਉਹ ਦਵਾਈ ਉਹਨਾਂ ਕੋਲ ਪਹੁੰਚਦੀ ਜਿਸ ਨੂੰ ਅੱਗੇ ਉਹਨਾਂ ਵੱਲੋਂ ਲਾਭਪਾਤਰੀਆਂ ਤੱਕ ਪਹੁੰਚਾਇਆ ਜਾਂਦਾ ਹੈ।

ਸਾਨੂੰ ਕੋਈ ਜਾਣਕਾਰੀ ਨਹੀਂ-CDPO

ਇਸ ਪੂਰੇ ਮਾਮਲੇ ‘ਤੇ ਲਹਿਰਾਗਾਗਾ ਆਂਗਣਵਾੜੀ ਵਿਭਾਗ ਦੇ ਸੀ.ਡੀ.ਪੀ.ਓ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪੂਰੇ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਇਹ ਦਵਾਈ ਆਂਗਣਵਾੜੀ ਸੈਂਟਰ ‘ਚ ਆਉਂਦੀ ਹੈ ਅਤੇ ਛੋਟੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਪਰ ਇਹ ਐਕਸਪਾਇਰੀ ਡੇਟ ਦੀ ਹੈ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ | ਨਹੀਂ, ਮੀਡੀਆ ਨੂੰ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਅਸੀਂ ਇਸਦੀ ਜਾਂਚ ਕਰਾਂਗੇ।

ਦਵਾਈ ਦਾ ਨਾਮ ਕੀ ਹੈ?

ਆਂਗਣਵਾੜੀ ਕੇਂਦਰ ਤੋਂ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਦਵਾਈ ਦੀ ਬੋਤਲ ਦਾ ਨਾਮ ਆਇਰਨ ਅਤੇ ਫੋਲਿਕ ਐਸਿਡ ਸੀਰਪ ਹੈ, ਜੇਕਰ ਅਸੀਂ ਇਸ ਦੀ ਮਿਆਦ ਪੁੱਗਣ ਦੀ ਤਾਰੀਖ ਦੀ ਗੱਲ ਕਰੀਏ ਤਾਂ ਇਸ ‘ਤੇ ਇਸ ਦੇ ਲੇਵਲ 6-2022 ਲਿਖਿਆ ਹੋਇਆ ਹੈ ਜਦੋਂਕਿ ਮਿਆਦ ਪੁੱਗਣ ਦੀ ਮਿਤੀ 11-2023 ਲਿਖੀ ਗਈ ਹੈ ਅਤੇ ਇਹ 2024 ਵਿੱਚ ਪਿੰਡ ਦੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਵਿੱਚ ਵੰਡੀ ਜਾ ਰਹੀ ਹੈ।

Exit mobile version