ਹਾਂਗਕਾਂਗ ਤੋਂ ਦਿੱਲੀ ਲਿਆਂਦਾ ਰਮਨਜੀਤ ਸਿੰਘ, ਨਾਭਾ ਜੇਲ੍ਹ ਬਰੇਕ ਕਾਂਡ ਦਾ ਮਾਸਟਰ ਮਾਈਂਡ | Ramanjit Singh brought to Delhi from Hong Kong Punjab Police Nabha jail break case mastermind Know in Punjabi Punjabi news - TV9 Punjabi

ਕੋਰਟ ਨੇ ਰੋਮੀ ਨੂੰ 14 ਦਿਨ ਨਿਆਂਇਕ ਹਿਰਾਸਤ ‘ਚ ਭੇਜਿਆ, ਅੱਜ ਤੜਕੇ ਲਿਆਂਦਾ ਸੀ ਪੰਜਾਬ

Updated On: 

23 Aug 2024 12:06 PM

Ramanjit Romi: 2016 'ਚ ਪੰਜਾਬ ਦੀ ਨਾਭਾ ਜੇਲ 'ਤੇ 16 ਮੁਲਜ਼ਮਾਂ ਨੇ ਹਮਲਾ ਕੀਤਾ ਸੀ। ਅੰਨ੍ਹੇਵਾਹ ਗੋਲੀਬਾਰੀ ਕਰਨ ਤੋਂ ਬਾਅਦ 6 ਮੁਲਜ਼ਮ ਜੇਲ ਤੋਂ ਫਰਾਰ ਹੋ ਗਏ। ਇਸ ਦਾ ਮਾਸਟਰਮਾਈਂਡ ਰਮਨਜੀਤ ਸਿੰਘ ਸੀ। ਹਾਂਗਕਾਂਗ ਨੇ ਇਸ ਨੂੰ ਭਾਰਤ ਸਰਕਾਰ ਨੂੰ ਸੌਂਪ ਦਿੱਤਾ ਹੈ।

ਕੋਰਟ ਨੇ ਰੋਮੀ ਨੂੰ 14 ਦਿਨ ਨਿਆਂਇਕ ਹਿਰਾਸਤ ਚ ਭੇਜਿਆ, ਅੱਜ ਤੜਕੇ ਲਿਆਂਦਾ ਸੀ ਪੰਜਾਬ

ਹਾਂਗਕਾਂਗ ਤੋਂ ਦਿੱਲੀ ਲਿਆਂਦਾ ਰਮਨਜੀਤ ਸਿੰਘ

Follow Us On

Ramanjit Romi: ਨਾਭਾ ਜੇਲ੍ਹ ਬ੍ਰੇਕ ਦੇ ਮੁੱਖ ਮੁਲਜ਼ਮ ਰਮਨਦੀਪ ਰੋਮੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆ ਗਿਆ ਹੈ। ਪੁਲਿਸ ਨੇ ਇਸ ਨੂੰ ਅੱਜ ਤੜਕੇ ਦਿੱਲੀ ਤੋਂ ਪੰਜਾਬ ਲਿਆਂਦਾ ਸੀ। ਪੰਜਾਬ ਦੀ ਨਾਭਾ ਜੇਲ੍ਹ ਵਿੱਚ 2016 ਵਿੱਚ ਇੱਕ ਸਨਸਨੀਖੇਜ਼ ਘਟਨਾ ਵਾਪਰੀ ਸੀ। 27 ਨਵੰਬਰ ਨੂੰ 16 ਮੁਲਜ਼ਮਾਂ ਨੇ ਹਮਲਾ ਕੀਤਾ ਸੀ।

ਅੰਨ੍ਹੇਵਾਹ ਗੋਲੀਬਾਰੀ ਕਰਨ ਤੋਂ ਬਾਅਦ 6 ਮੁਲਜ਼ਮ ਜੇਲ ਤੋਂ ਫਰਾਰ ਹੋ ਗਏ। ਇਨ੍ਹਾਂ ਵਿੱਚ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ, ਗੁਰਪ੍ਰੀਤ ਸੇਖੋਂ, ਨੀਟਾ ਦਿਓਲ, ਅਮਨ ਢੋਟੀਆਂ, ਅੱਤਵਾਦੀ ਹਰਮਿੰਦਰ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਦੀ ਸ਼ਾਮਲ ਸਨ। ਹਾਂਗਕਾਂਗ ਨੇ ਇਸ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਨੂੰ ਭਾਰਤ ਸਰਕਾਰ ਦੇ ਹਵਾਲੇ ਕਰ ਦਿੱਤਾ ਹੈ। ਉਸ ਨੂੰ ਦਿੱਲੀ ਲਿਆਂਦਾ ਗਿਆ ਹੈ।

ਪੰਜਾਬ ਪੁਲਿਸ ਦੀ ਇੱਕ ਟੀਮ ਰਮਨਜੀਤ ਸਿੰਘ ਉਰਫ਼ ਰੋਮੀ ਨੂੰ ਭਾਰਤ ਲੈ ਕੇ ਆਈ ਹੈ। ਉਹ ਨਾਭਾ ਜੇਲ੍ਹ ਤੋੜਨ ਦਾ ਮਾਸਟਰਮਾਈਂਡ ਹੈ। ਉਸ ਦੀ ਸਾਜ਼ਿਸ਼ ਤਹਿਤ 6 ਖਤਰਨਾਕ ਮੁਲਜ਼ਮ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਜਾਣਕਾਰੀ ਦਿੱਤੀ ਕਿ ਨਾਭਾ ਜੇਲ੍ਹ ਬਰੇਕ ਦੇ ਮੁੱਖ ਸਾਜ਼ਿਸ਼ਕਰਤਾ ਰਮਨਜੀਤ ਨੂੰ ਭਾਰਤ ਹਵਾਲੇ ਕਰ ਦਿੱਤਾ ਗਿਆ ਹੈ।

ਰਮਨਜੀਤ ਆਈਐਸਆਈ ਅਤੇ ਕੇਐਲਐਫ ਦੇ ਸੰਪਰਕ ਵਿੱਚ ਸੀ

ਉਨ੍ਹਾਂ ਪੋਸਟ ਵਿੱਚ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਅੱਜ ਰਮਨਜੀਤ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ ਤਾਂ ਜੋ ਉਸ ਨੂੰ ਇਨਸਾਫ਼ ਦੇ ਕਟਹਿਰੇ ਵਿੱਚ ਲਿਆਂਦਾ ਜਾ ਸਕੇ। ਉਹ ਆਈਐਸਆਈ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਦੀ ਸਮੇਤ ਹੋਰ ਭਗੌੜੇ ਕੈਦੀਆਂ ਦੇ ਸੰਪਰਕ ਵਿੱਚ ਸੀ।

ਹਵਾਲਗੀ ਦੀ ਕਾਰਵਾਈ 2018 ਵਿੱਚ ਸ਼ੁਰੂ ਹੋਈ ਸੀ

ਗੌਰਵ ਯਾਦਵ ਨੇ ਕਿਹਾ, ਏਜੀਟੀਐਫ ਪੰਜਾਬ ਰੋਮੀ ਨੂੰ ਵਾਪਸ ਲਿਆਉਣ ਲਈ ਰਵਾਨਾ ਹੋ ਗਈ ਹੈ। ਅਸੀਂ ਇਸ ਅੰਤਰਰਾਸ਼ਟਰੀ ਸਹਿਯੋਗ ਲਈ ਹਾਂਗਕਾਂਗ ਦੇ ਅਧਿਕਾਰੀਆਂ, ਸੀਬੀਆਈ, ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਹੋਰ ਸਾਰੀਆਂ ਏਜੰਸੀਆਂ ਦਾ ਧੰਨਵਾਦ ਕਰਦੇ ਹਾਂ। ਰਮਨਜੀਤ ਸਿੰਘ ਉਰਫ ਰੋਮੀ ਬਠਿੰਡਾ ਦੇ ਪਿੰਡ ਬੰਗੀ ਰੁਲਦੂ ਦਾ ਰਹਿਣ ਵਾਲਾ ਹੈ। ਉਸ ਦੇ ਖਿਲਾਫ ਹਵਾਲਗੀ ਦੀ ਕਾਰਵਾਈ 2018 ਵਿੱਚ ਸ਼ੁਰੂ ਹੋਈ ਸੀ।

ਰਮਨਜੀਤ ਸਿੰਘ ਨੂੰ ਪੁਲਿਸ ਨੇ 2016 ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਹ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਇਸ ਦੌਰਾਨ ਉਹ ਹਾਂਗਕਾਂਗ ਭੱਜ ਗਿਆ ਸੀ। ਪੰਜਾਬ ਪੁਲਿਸ ਨੇ 2017 ਵਿੱਚ ਰਮਨਦੀਪ ਦੇ ਖਿਲਾਫ ਇੱਕ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਲਈ ਵਿਦੇਸ਼ ਮੰਤਰਾਲੇ ਕੋਲ ਮੁੱਦਾ ਉਠਾਇਆ ਸੀ। ਹੁਣ ਇਸ ਮਾਮਲੇ ‘ਚ ਵੱਡੀ ਕਾਮਯਾਬੀ ਮਿਲੀ ਹੈ।

ਇਹ ਵੀ ਪੜ੍ਹੋ: ਹੁਣ ਕਤਰ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਦੋਹਾ ਪੁਲਿਸ ਵੱਲੋਂ 2 ਸਰੂਪ ਜ਼ਬਤ; SGPC ਨੇ ਵਿਦੇਸ਼ ਮੰਤਰੀ ਨੂੰ ਲਿੱਖੀ ਚਿੱਠੀ

Exit mobile version