ਪਠਾਨਕੋਟ- ਜੰਮੂ ਬਾਰਡਰ 'ਤੇ ਵਧਾਈ ਚੌਕਸੀ, ਸਰਹੱਦ ਨੇੜੇ ਦਿਖੇ ਸ਼ੱਕੀਆਂ ਦੀ ਕੀਤੀ ਜਾ ਰਹੀ ਭਾਲ, ਪੰਜਾਬ ਪੁਲਿਸ ਨੇ ਸਕੈਚ ਜਾਰੀ ਕੀਤਾ | Pathankot Jammu border search operation is going on suspects seen near border know in Punjabi Punjabi news - TV9 Punjabi

ਪਠਾਨਕੋਟ- ਜੰਮੂ ਬਾਰਡਰ ‘ਤੇ ਸਰਹੱਦ ਨੇੜੇ ਦਿਖੇ ਸ਼ੱਕੀ, ਪੰਜਾਬ ਪੁਲਿਸ ਨੇ ਸਕੈਚ ਜਾਰੀ ਕੀਤਾ

Updated On: 

28 Jun 2024 20:19 PM

ਪੰਜਾਬ-ਜੰਮੂ ਕਸ਼ਮੀਰ ਦੀ ਸਰਹੱਦ 'ਤੇ ਦੇਰ ਰਾਤ ਜੰਮੂ ਕਸ਼ਮੀਰ ਵਾਲੇ ਪਾਸੇ ਸ਼ਕੀ ਵੇਖੇ ਜਾਣ ਤੋਂ ਬਾਅਦ ਮੁੜ ਇੱਕ ਬਾਰ ਪਠਾਨਕੋਟ ਪੁਲਿਸ ਪੱਬਾਂ ਭਾਰ ਹੈ। ਪਠਾਨਕੋਟ ਜ਼ਿਲ੍ਹਾ ਪੁਲਿਸ ਵੱਲੋਂ ਪੰਜਾਬ-ਜੰਮੂ ਸਰਹੱਦ 'ਤੇ ਚੋਕਸੀ ਵਧਾ ਦਿੱਤੀ ਗਈ ਹੈ। ਪਠਾਨਕੋਟ ਪੁਲਿਸ ਅਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਜਵਾਨਾਂ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਦੱਸ ਦਈਏ ਕਿ ਕਰੀਬ 3 ਦਿਨ ਪਹਿਲਾਂ ਵੀ ਜ਼ਿਲ੍ਹੇ ਦੇ ਬਮਿਆਲ ਸੈਕਟਰ ਦੇ ਪਿੰਡ ਕੋਟ ਭੱਟੀਆਂ ਵਿਖੇ 2 ਸ਼ਕੀ ਵੇਖੇ ਗਏ ਸੀ।

ਪਠਾਨਕੋਟ- ਜੰਮੂ ਬਾਰਡਰ ਤੇ ਸਰਹੱਦ ਨੇੜੇ ਦਿਖੇ ਸ਼ੱਕੀ, ਪੰਜਾਬ ਪੁਲਿਸ ਨੇ ਸਕੈਚ ਜਾਰੀ ਕੀਤਾ
Follow Us On

2016 ਵਿੱਚ ਪਠਾਨਕੋਟ ਹਵਾਈ ਅੱਡੇ ‘ਤੇ ਹੋਏ ਅਟੈਕ ਤੋਂ ਬਾਅਦ ਹੁਣ ਕਈ ਸਾਲਾਂ ਬਾਅਦ ਜ਼ਿਲ੍ਹਾ ਪਠਾਨਕੋਟ ਇੱਕ ਵਾਰ ਮੁੜ ਸੁਰਖੀਆਂ ਵਿੱਚ ਹੈ। ਪਠਾਨਕੋਟ ਜ਼ਿਲ੍ਹਾ ਇੱਕ ਸਰਹੱਦੀ ਜਿਲ੍ਹਾ ਹੈ ਜੋ ਅਕਸਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਚਰਚਾ ਵਿੱਚ ਰਹਿੰਦਾ ਹੈ। ਪਰ ਇਸ ਵਾਰ ਵਜਾ ਹੈ ਪਠਾਨਕੋਟ ਜਿਲ੍ਹੇ ਦਾ ਪਿੰਡ ਕੋਟ ਭੱਟਿਆ ਵਿਖੇ ਦੇਖੇ ਗਏ ਦੋ ਸ਼ੱਕੀ ਲੋਕ। ਜਿਸ ਦੇ ਚਲਦੇ ਬੀਤੇ 3 ਦਿਨਾਂ ਤੋਂ ਲਗਾਤਾਰ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ।

ਪੰਜਾਬ ਪੁਲਿਸ ਦੇ ਨਾਲ ਨਾਲ ਹੋਰ ਸੁਰੱਖਿਆ ਏਜੰਸੀਆਂ ਇਸ ਆਪ੍ਰੇਸ਼ਨ ਨੂੰ ਸਿਰੇ ਚੜਾਉਣ ਦੇ ਵਿੱਚ ਪੰਜਾਬ ਪੁਲਿਸ ਦੀ ਮਦਦ ਕਰ ਰਹੀਆਂ ਹਨ। ਜੇਕਰ ਗੱਲ ਬੀਤੀ ਰਾਤ ਦੀ ਕਰੀਏ ਤਾਂ ਬੀਤੀ ਰਾਤ ਵੀ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਬਾਰਡਰ ਤੇ ਜੰਮੂ ਕਸ਼ਮੀਰ ਵਾਲੇ ਪਾਸੇ ਕੁਝ ਸ਼ੱਕੀ ਲੋਕ ਵੇਖੇ ਗਏ ਸੀ। ਜਿਸ ਦੇ ਚਲਦੇ ਪੰਜਾਬ ਪੁਲਿਸ ਇੱਕ ਵਾਰ ਮੁੜ ਪੱਬਾ ਭਾਰ ਹੈ।

ਪੰਜਾਬ ਪੁਲਿਸ ਵੱਲੋਂ ਪੰਜਾਬ-ਜੰਮੂ ਸਰਹੱਦ ‘ਤੇ ਵੱਖੋ-ਵੱਖ ਸੁਰੱਖਿਆ ਏਜੰਸੀਆਂ ਦੇ ਨਾਲ ਜਿਲ੍ਹੇ ਭਰ ਵਿੱਚ ਪਾਕਿਸਤਾਨ ਦੇ ਨਾਲ ਲਗਦੀ ਸਰਹੱਦ ਅਤੇ ਜੰਮੂ ਕਸ਼ਮੀਰ ਦੇ ਨਾਲ ਲਗਦੀਆਂ ਸਰਹਦਾਂ ‘ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ।

ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਜਾਰੀ

ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬੀਤੀ ਰਾਤ ਪੰਜਾਬ-ਜੰਮੂ ਕਸ਼ਮੀਰ ਦੀ ਸਰਹੱਦ ‘ਤੇ ਸ਼ੱਕੀ ਵੇਖੇ ਜਾਣ ਤੋਂ ਬਾਅਦ ਉਨ੍ਹਾਂ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੇ ਜਿਲੇ ਵਿੱਚ ਕੁੱਲ 16 ਟੀਮਾਂ ਬਣਾਈਆਂ ਗਈਆਂ ਹਨ। ਜੋ ਕਿ ਜੰਮੂ ਕਸ਼ਮੀਰ ਸਰਹੱਦ ਅਤੇ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦਾਂ ਉੱਤੇ ਸਰਚ ਕਰ ਰਹੀਆਂ ਹਨ। ਇਸ ਮੌਕੇ ਖਦਸ਼ਾ ਜਿਤਾਉਂਦੇ ਹੋਏ ਉਨ੍ਹਾਂ ਕਿਹਾ ਕਿ ਜੋ ਸ਼ੱਕੀ ਲੋਕ ਕੋਟ ਭੱਟੀਆਂ ਵਿਖੇ ਵੇਖੇ ਗਏ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਸ਼ਾਇਦ ਇਹ ਸ਼ੱਕੀ ਲੋਕ ਉਹ ਹੀ ਹੋਣਗੇ ਜੋ ਰਾਤ ਨੂੰ ਵੇਖੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਦੇ ਲਿਹਾਜ ਦੇ ਨਾਲ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਤਾਂ ਜੋ ਜਿਲ੍ਹੇ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

ਪੰਜਾਬ ਪੁਲਿਸ ਨੇ ਸਕੈਚ ਜਾਰੀ ਕੀਤਾ

ਪੰਜਾਬ ਪੁਲਿਸ ਨੇ ਸ਼ੱਕੀ ਵਿਅਕਤੀ ਦਾ ਸਕੈਚ ਜਾਰੀ ਕੀਤਾ ਗਿਆ ਹੈ। ਡੀਆਈਜੀ ਬਾਰਡਰ ਰੇਂਜ ਨੇ ਪ੍ਰੈਸ ਨੋਟ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਨੂੰ ਕਿਸੇ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਮਿਲੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਪਠਾਨਕੋਟ ਪੁਲਿਸ ਦਾ ਕੰਟਰੋਲ ਰੂਮ ਨੰਬਰ ਵੀ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪਠਾਨਕੋਟ ਦੇ ਸਰਹੱਦੀ ਖੇਤਰ ਚ ਦੇਖੇ ਗਏ ਦੋ ਸ਼ੱਕੀ, ਬੀਐੱਸਐਫ ਤੇ ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਜਾਰੀ

Exit mobile version