ਪਾਕਿਸਤਾਨੀ ਬੱਚਿਆਂ ਦੀ ਹੋਈ ਵਤਨ ਵਾਪਸੀ: 2022 'ਚ ਗਲਤੀ ਨਾਲ ਆਏ ਸਨ ਭਾਰਤ, ਅਦਾਲਤ ਨੇ ਕੀਤਾ ਬਰੀ | Pakistani children return from Faridkot know in Punjabi Punjabi news - TV9 Punjabi

ਪਾਕਿਸਤਾਨੀ ਬੱਚਿਆਂ ਦੀ ਹੋਈ ਵਤਨ ਵਾਪਸੀ: 2022 ‘ਚ ਗਲਤੀ ਨਾਲ ਆਏ ਸਨ ਭਾਰਤ, ਅਦਾਲਤ ਨੇ ਕੀਤਾ ਬਰੀ

Published: 

28 Mar 2024 18:45 PM

31 ਅਗਸਤ 2022 ਨੂੰ ਪਾਕਿਸਤਾਨ ਤੋਂ ਦੋ ਨਾਬਾਲਗ ਬੱਚੇ ਗਲਤੀ ਨਾਲ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਤਰਨਤਾਰਨ ਜ਼ਿਲ੍ਹੇ ਦੀ ਸਰਹੱਦ 'ਚ ਦਾਖਲ ਹੋ ਗਏ ਸਨ, ਜਿਨ੍ਹਾਂ ਨੂੰ ਬੀ.ਐੱਸ.ਐੱਫ ਨੇ ਮੁੱਢਲੀ ਪੁੱਛਗਿੱਛ ਤੋਂ ਬਾਅਦ ਫੜ ਕੇ ਤਰਨਤਾਰਨ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ।

ਪਾਕਿਸਤਾਨੀ ਬੱਚਿਆਂ ਦੀ ਹੋਈ ਵਤਨ ਵਾਪਸੀ: 2022 ਚ ਗਲਤੀ ਨਾਲ ਆਏ ਸਨ ਭਾਰਤ, ਅਦਾਲਤ ਨੇ ਕੀਤਾ ਬਰੀ
Follow Us On

ਪਾਕਿਸਤਾਨ ਤੋਂ ਗਲਤੀ ਨਾਲ ਸਰਹੱਦ ਪਾਰ ਕਰਕੇ ਭਾਰਤ ਆਏ ਪਾਕਿਸਤਾਨ ਦੇ ਦੋ ਨਾਬਾਲਗ ਬੱਚੇ ਦੋ ਸਾਲਾਂ ਬਾਅਦ ਅੱਜ ਬਾਘਾ ਸਰਹੱਦ ਤੋਂ ਆਪਣੇ ਦੇਸ਼ ਪਰਤ ਰਹੇ ਹਨ। ਕਾਨੂੰਨੀ ਪੇਚੀਦਗੀਆਂ ਵਿੱਚ ਫਸੇ ਇਸ ਕੇਸ ਨੂੰ ਕਾਨੂੰਨੀ ਟੀਮ ਨੇ ਚੰਗੀ ਤਰ੍ਹਾਂ ਨਜਿੱਠਿਆ ਹੈ। ਜਿਸ ਕਾਰਨ ਅੱਜ ਦੋਵੇਂ ਪਾਕਿਸਤਾਨੀ ਬੱਚੇ ਆਪਣੇ ਦੇਸ਼ ਪਰਤ ਰਹੇ ਹਨ।

ਫਰੀਦਕੋਟ ਬਾਲ ਸੁਧਾਰ ਘਰ ਦੇ ਅਧਿਕਾਰੀਆਂ ਦੀ ਟੀਮ ਦੋਵਾਂ ਬੱਚਿਆਂ ਨੂੰ ਲੈ ਕੇ ਬਾਘਾ ਬਾਰਡਰ ਲਈ ਰਵਾਨਾ ਹੋ ਗਈ ਹੈ। ਜਿੱਥੇ ਉਹ ਪਾਕਿਸਤਾਨੀ ਸਮਰੱਥ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਬੱਚਿਆਂ ਨੂੰ ਪਾਕਿ ਰੇਂਜਰਾਂ ਦੇ ਹਵਾਲੇ ਕਰੇਗੀ ਅਤੇ ਦੋਵੇਂ ਬੱਚੇ ਆਪਣੇ ਮਾਪਿਆਂ ਨਾਲ ਆਪਣੇ ਘਰਾਂ ਨੂੰ ਵਾਪਿਸ ਜਾ ਸਕਣ।

31 ਅਗਸਤ 2022 ਨੂੰ ਗਲਤੀ ਨਾਲ ਆਏ ਸਨ ਭਾਰਤ

ਦੱਸ ਦਈਏ ਕਿ 31 ਅਗਸਤ 2022 ਨੂੰ ਪਾਕਿਸਤਾਨ ਤੋਂ ਦੋ ਨਾਬਾਲਗ ਬੱਚੇ ਗਲਤੀ ਨਾਲ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਤਰਨਤਾਰਨ ਜ਼ਿਲ੍ਹੇ ਦੀ ਸਰਹੱਦ ‘ਚ ਦਾਖਲ ਹੋ ਗਏ ਸਨ, ਜਿਨ੍ਹਾਂ ਨੂੰ ਬੀ.ਐੱਸ.ਐੱਫ ਨੇ ਮੁੱਢਲੀ ਪੁੱਛਗਿੱਛ ਤੋਂ ਬਾਅਦ ਫੜ ਕੇ ਤਰਨਤਾਰਨ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ।

ਪਾਕਿਸਤਾਨ ਦੇ ਇਨ੍ਹਾਂ ਦੋਵਾਂ ਬੱਚਿਆਂ ਨੂੰ ਮੁਕੱਦਮ ਸ਼ੁਰੂ ਕਰ ਫਰੀਦਕੋਟ ਦੇ ਬਾਲ ਘਰ ‘ਚ ਰੱਖਿਆ ਗਿਆ। ਇਨ੍ਹਾਂ ਦੋਵਾਂ ਬੱਚਿਆਂ ਨੂੰ ਅਦਾਲਤ ਨੇ 18 ਅਪ੍ਰੈਲ 2023 ਨੂੰ ਬੇਕਸੂਰ ਮੰਨਦਿਆਂ ਬਰੀ ਕਰ ਦਿੱਤਾ ਸੀ ਪਰ ਤਕਨੀਕੀ ਕਾਰਨਾਂ ਕਰਕੇ ਦੋਵੇਂ ਨੂੰ ਰਿਹਾਅ ਨਹੀਂ ਕੀਤਾ ਜਾ ਸਕਿਆ।

ਇਸ ਦੌਰਾਨ ਜਦੋਂ ਦੋਵੇਂ ਬੱਚੇ ਜਨਵਰੀ 2024 ਵਿੱਚ ਫਰੀਦਕੋਟ ਦਾ ਦੌਰਾ ਕਰ ਰਹੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਐਨਐਨ ਸ਼ੇਖਾਵਤ ਦੇ ਸਾਹਮਣੇ ਪੇਸ਼ ਹੋਏ ਤਾਂ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਦੋਵਾਂ ਬੱਚਿਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦੇ ਆਦੇਸ਼ ਦਿੱਤੇ। ਜਿਸ ਤੋਂ ਬਾਅਦ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਅਤੇ ਇਨ੍ਹਾਂ ਕੋਸ਼ਿਸ਼ਾਂ ਤਹਿਤ ਅੱਜ ਦੋਵੇਂ ਬੱਚੇ ਆਪਣੇ ਦੇਸ਼ ਪਰਤ ਰਹੇ ਹਨ।

ਇਹ ਵੀ ਪੜ੍ਹੋ: CM ਅਰਵਿੰਦ ਕੇਜਰੀਵਾਲ ਨੂੰ ਅਦਾਲਤ ਤੋਂ ਝਟਕਾ, ED ਦਾ ਰਿਮਾਂਡ 1 ਅਪ੍ਰੈਲ ਤੱਕ ਵਧਾਇਆ

Exit mobile version