ਜ਼ਿਮਨੀ ਚੋਣ ਨਾ ਲੜਨ 'ਤੇ ਵਿਧਾਇਕ ਇਆਲੀ ਦਾ ਬਿਆਨ, ਕਿਹਾ- ਕੁਝ ਮੁੱਦਿਆਂ 'ਤੇ ਮੱਤਭੇਦ, ਹਾਲੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ | MLA Manpreet Singh Ayali Statement on By Poll Elections know in Punjabi Punjabi news - TV9 Punjabi

ਜ਼ਿਮਨੀ ਚੋਣ ਨਾ ਲੜਨ ‘ਤੇ ਵਿਧਾਇਕ ਇਆਲੀ ਦਾ ਬਿਆਨ, ਕਿਹਾ- ਕੁਝ ਮੁੱਦਿਆਂ ‘ਤੇ ਮੱਤਭੇਦ, ਹਾਲੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ

Published: 

30 Oct 2024 17:50 PM

ਅੱਜ ਪੱਖੋਵਾਲ ਰੋਡ 'ਤੇ ਓਮੈਕਸ ਰੈਜ਼ੀਡੈਂਸੀ ਨੇੜੇ ਇੱਕ ਨਿੱਜੀ ਸਮਾਗਮ ਦੌਰਾਨ ਪੱਤਰਕਾਰਾਂ ਨੇ ਮਨਪ੍ਰੀਤ ਸਿੰਘ ਇਆਲੀ ਨਾਲ ਗੱਲਬਾਤ ਕਰਦਿਆਂ ਸਵਾਲ ਕੀਤਾ ਕਿ ਅਕਾਲੀ ਦਲ ਇਸ ਵਾਰ ਜ਼ਿਮਨੀ ਚੋਣਾਂ 'ਚ ਹਿੱਸਾ ਕਿਉਂ ਨਹੀਂ ਲੈ ਰਿਹਾ। ਇਸ ਸਵਾਲ ਦੇ ਜਵਾਬ 'ਚ ਵਿਧਾਇਕ ਮਨਪ੍ਰੀਤ ਇਆਲੀ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਇਸ ਸਮੇਂ ਪਾਰਟੀ ਨਾਲ ਕੁਝ ਮੁੱਦਿਆਂ ਨੂੰ ਲੈ ਕੇ ਮੇਰੇ ਮੱਤਭੇਦ ਚੱਲ ਰਹੇ ਹਨ।

ਜ਼ਿਮਨੀ ਚੋਣ ਨਾ ਲੜਨ ਤੇ ਵਿਧਾਇਕ ਇਆਲੀ ਦਾ ਬਿਆਨ, ਕਿਹਾ- ਕੁਝ ਮੁੱਦਿਆਂ ਤੇ ਮੱਤਭੇਦ, ਹਾਲੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ

ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ (Photo Credit: @AyaliManpreet)

Follow Us On

ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਹੁਣ ਵੀ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਪਾਰਟੀ ਵੱਲੋਂ ਲਏ ਜਾ ਰਹੇ ਫੈਸਲਿਆਂ ਬਾਰੇ ਕੁਝ ਵੀ ਕਹਿਣ ਤੋਂ ਪੂਰੀ ਤਰ੍ਹਾਂ ਝਿਜਕ ਰਹੇ ਹਨ। ਉਹ ਅਜੇ ਵੀ ਕੁਝ ਮੁੱਦਿਆਂ ਅਤੇ ਵਿਚਾਰਾਂ ਨੂੰ ਲੈ ਕੇ ਪਾਰਟੀ ਨਾਲ ਨਾਰਾਜ਼ ਚੱਲ ਰਹੇ ਹਨ।

ਅੱਜ ਪੱਖੋਵਾਲ ਰੋਡ ‘ਤੇ ਓਮੈਕਸ ਰੈਜ਼ੀਡੈਂਸੀ ਨੇੜੇ ਇੱਕ ਨਿੱਜੀ ਸਮਾਗਮ ਦੌਰਾਨ ਪੱਤਰਕਾਰਾਂ ਨੇ ਮਨਪ੍ਰੀਤ ਸਿੰਘ ਇਆਲੀ ਨਾਲ ਗੱਲਬਾਤ ਕਰਦਿਆਂ ਸਵਾਲ ਕੀਤਾ ਕਿ ਅਕਾਲੀ ਦਲ ਇਸ ਵਾਰ ਜ਼ਿਮਨੀ ਚੋਣਾਂ ‘ਚ ਹਿੱਸਾ ਕਿਉਂ ਨਹੀਂ ਲੈ ਰਿਹਾ। ਇਸ ਸਵਾਲ ਦੇ ਜਵਾਬ ‘ਚ ਵਿਧਾਇਕ ਮਨਪ੍ਰੀਤ ਇਆਲੀ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਇਸ ਸਮੇਂ ਪਾਰਟੀ ਨਾਲ ਕੁਝ ਮੁੱਦਿਆਂ ਨੂੰ ਲੈ ਕੇ ਮੇਰੇ ਮੱਤਭੇਦ ਚੱਲ ਰਹੇ ਹਨ। ਇਸ ਲਈ ਪਾਰਟੀ ਦੇ ਕਿਸੇ ਵੀ ਫੈਸਲੇ ‘ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕਰਾਂਗਾ।

ਕਿਸਾਨਾਂ ਦੀ ਫਸਲ ਦੀ ਲਿਫਟਿੰਗ ਸਮੇਂ ਸਿਰ ਕਰਵਾਈ ਜਾਵੇ

ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਕਿਸਾਨਾਂ ਵੱਲੋਂ ਸੜਕਾਂ ‘ਤੇ ਦਿੱਤੇ ਜਾ ਰਹੇ ਧਰਨੇ ਦਾ ਹੱਲ ਕਰੇ। ਕਿਸਾਨਾਂ ਦੀਆਂ ਫਸਲਾਂ ਦੀ ਲਿਫਟਿੰਗ ਸਮੇਂ ਸਿਰ ਕੀਤੀ ਜਾਵੇ। ਇਸ ਸਮੇਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਹਨ। ਜੇਕਰ ਸਹੀ ਸਮੇਂ ‘ਤੇ ਫਸਲਾਂ ਦੇ ਭਾਅ ਤੇ ਲਿਫਟਿੰਗ ਨਹੀਂ ਹੋਵੇਗੀ ਤਾਂ ਮਜ਼ਦੂਰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਿਵੇਂ ਕਰਨਗੇ? ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਇਸ ਲਈ ਪੰਜਾਬ ਦੀ ਤਰੱਕੀ ਲਈ ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ ਜ਼ਰੂਰੀ ਹੈ।

Exit mobile version