ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤੀ ਦਿਵਸ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ- ਵਿਦੇਸ਼ ਵਿੱਚ ਰਾਹੁਲ ਗਾਂਧੀ ਵੱਲੋਂ ਦਿੱਤਾ ਬਿਆਨ ਬਿਲਕੁਲ ਸਹੀ | Jathedar Giani Harpreet Singh said Rahul Gandhi abroad statement is absolutely correct know details in Punjabi Punjabi news - TV9 Punjabi

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤੀ ਦਿਵਸ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ- ਵਿਦੇਸ਼ ਵਿੱਚ ਰਾਹੁਲ ਗਾਂਧੀ ਵੱਲੋਂ ਦਿੱਤਾ ਬਿਆਨ ਬਿਲਕੁਲ ਸਹੀ

Updated On: 

27 Sep 2024 17:50 PM

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਡੀ ਝੋਲੀ ਬਹੁਤ ਸਾਰੀਆਂ ਬਖਸ਼ੀਸ਼ਾਂ ਪਾਇਆ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਡੀ ਝੋਲੀ ਸੇਵਾ, ਸਿਮਰਨ, ਭਜਨ ਬੰਦਗੀ, ਸੰਗਤ ਪੰਗਤ ਜਿਨ੍ਹੀ ਦੇਰ ਤੱਕ ਸਾਡੀ ਝੋਲੀ ਇਹ ਬਖਸ਼ੀਸ਼ਾਂ ਹਨ ਅਸੀਂ ਦੁਨੀਆਂ ਦੀ ਸਭ ਤੋਂ ਅਮੀਰ ਕੌਮ ਹਾਂ। ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਿੱਖ ਕੌਮ ਲਈ ਹੀ ਨਹੀਂ ਬਲਕੀ ਪੂਰੀ ਕੌਮ ਲਈ ਬਹੁਤ ਵੱਡਾ ਪ੍ਰੋਉਪਕਾਰ ਕੀਤਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤੀ ਦਿਵਸ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ- ਵਿਦੇਸ਼ ਵਿੱਚ ਰਾਹੁਲ ਗਾਂਧੀ ਵੱਲੋਂ ਦਿੱਤਾ ਬਿਆਨ ਬਿਲਕੁਲ ਸਹੀ

ਰਾਹੁਲ ਗਾਂਧੀ ਅਤੇ ਗਿਆਨੀ ਹਰਪ੍ਰੀਤ ਸਿੰਘ

Follow Us On

ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਜੋਤੀ ਜੋਤ ਦਿਵਸ ਹੈ। ਅੱਜ ਦੇ ਦਿਹਾੜੇ ‘ਤੇ ਸੰਗਤਾਂ ਬੜੇ ਹੀ ਸਤਿਕਾਰ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਮਨਾ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਕਥਾ ਕਰਨ ਪਹੁੰਚੇ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਡੀ ਝੋਲੀ ਬਹੁਤ ਸਾਰੀਆਂ ਬਖਸ਼ੀਸ਼ਾਂ ਪਾਇਆ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਡੀ ਝੋਲੀ ਸੇਵਾ, ਸਿਮਰਨ, ਭਜਨ ਬੰਦਗੀ, ਸੰਗਤ ਪੰਗਤ ਜਿਨ੍ਹੀ ਦੇਰ ਤੱਕ ਸਾਡੀ ਝੋਲੀ ਇਹ ਬਖਸ਼ੀਸ਼ਾਂ ਹਨ ਅਸੀਂ ਦੁਨੀਆਂ ਦੀ ਸਭ ਤੋਂ ਅਮੀਰ ਕੌਮ ਹਾਂ। ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਿੱਖ ਕੌਮ ਲਈ ਹੀ ਨਹੀਂ ਬਲਕੀ ਪੂਰੀ ਕੌਮ ਲਈ ਬਹੁਤ ਵੱਡਾ ਪ੍ਰੋਉਪਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਸਾਨੂੰ ਗੁਰੂ ਨਾਨਕ ਦੇਵ ਜੀ ਸਿੱਖਿਆਵਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਰਾਹੁਲ ਗਾਂਧੀ ਦਾ ਬਿਆਨ ਬਿਲਕੁਲ ਸਹੀ- ਗਿਆਨੀ ਹਰਪ੍ਰੀਤ ਸਿੰਘ

ਗਿਆਨੀ ਹਰਪ੍ਰੀਤ ਸਿੰਘ ਨੇ ਕਥਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਹੈ ਅਤੇ ਸੰਗਤਾਂ ਨੂੰ ਅੱਜ ਦਾ ਦਿਹਾੜਾ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵਿਦੇਸ਼ ਵਿੱਚ ਜੋ ਰਾਹੁਲ ਗਾਂਧੀ ਪ੍ਰਤੀ ਬਿਆਨ ਦਿੱਤਾ ਹੈ। ਉਹ ਬਿਆਨ ਬਿਲਕੁਲ ਠੀਕ ਹੈ। ਦਿੱਲੀ ਵਿੱਚ ਕਈ ਸਿੱਖਾਂ ਦੀ ਨਾਲ ਧੱਕੇਸ਼ਾਹੀ ਹੁੰਦੀ ਆ ਰਹੀ ਹੈ।

ਰਾਹੁਲ ਗਾਂਧੀ ਨੇ ਅਮਰੀਕਾ ਵਿੱਚ ਕੀ ਕਿਹਾ ?

ਉਨ੍ਹਾਂ ਨੇ ਆਪਣੀ ਅਮਰੀਕਾ ਫੇਰੀ ਦੌਰਾਨ 10 ਸਤੰਬਰ ਨੂੰ ਵਾਸ਼ਿੰਗਟਨ ਡੀਸੀ ਵਿੱਚ ਭਾਸ਼ਣ ਦਿੱਤਾ ਸੀ। ਧਾਰਮਿਕ ਅਜ਼ਾਦੀ ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਹੈ ਜਾਂ ਨਹੀਂ, ਜਾਂ ਸਿੱਖਾਂ ਨੂੰ ਭਾਰਤ ਵਿੱਚ ਕੜਾ ਪਹਿਨਣ ਦੀ ਇਜਾਜ਼ਤ ਹੈ ਜਾਂ ਕੀ ਸਿੱਖ ਗੁਰਦੁਆਰਿਆਂ ਵਿੱਚ ਜਾ ਸਕਣਗੇ ਜਾਂ ਨਹੀਂ, ਇਹ ਲੜਾਈ ਖ਼ਤਮ ਹੋ ਚੁੱਕੀ ਹੈ। ਇਹ ਉਹੀ ਹੈ ਜਿਸ ਬਾਰੇ ਲੜਾਈ ਹੈ… ਅਤੇ ਇਹ ਸਾਰੇ ਧਰਮਾਂ ਲਈ ਹੈ।”

ਇਹ ਵੀ ਪੜ੍ਹੋ: Rahul Gandhi On Sikhs: ਭਾਰਤ ਚ ਸਿੱਖਾਂ ਦੀ ਸੁਰੱਖਿਆ ਤੇ ਸਵਾਲ, ਕੀ ਰਾਹੁਲ ਗਾਂਧੀ ਨੂੰ ਉਲਟਾ ਪੈ ਗਿਆ ਇਹ ਕਦਮ?

Related Stories
ਫਾਜ਼ਿਲਕਾ ਦੇ ਦੋ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਰੱਦ: ਡੀਡੀਪੀਓ ਕੋਲ ਪੁੱਜੇ ਪਿੰਡ ਦੇ ਲੋਕ; ਵਿਧਾਇਕ ਨੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਨੂੰ ਕੀਤਾ ਤਲਬ
ਪੰਜਾਬ ਪੰਚਾਇਤੀ ਚੋਣਾਂ ਲੜਨ ‘ਤੇ ਡਿਫਾਲਟਰਾਂ ‘ਤੇ ਪਾਬੰਦੀ: NO Dues ਸਰਟੀਫਿਕੇਟ ਕਰਵਾਉਣਾ ਪਵੇਗਾ ਜਮ੍ਹਾ, ਚੋਣ ਕਮਿਸ਼ਨ ਨੇ ਕਮਿਸ਼ਨਰ ਨੂੰ ਲਿਖਿਆ ਪੱਤਰ
ਟੈਂਡਰ ਘੁਟਾਲਾ ਮਾਮਲੇ ‘ਚ ED ਦੀ ਕਰਾਵਾਈ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ 22.78 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਸੀਜ
ਮੋਗਾ ‘ਚ ਆਸਟ੍ਰੇਲੀਆ ਭੇਜਣ ਦੇ ਨਾਂ ‘ਤੇ 16 ਲੱਖ ਦੀ ਠੱਗੀ, ਨੌਜਵਾਨ ਨੂੰ ਜਾਅਲੀ ਵੀਜ਼ਾ ਦਿੱਤਾ
ਪੰਜਾਬ ਦੇ ਪ੍ਰਾਇਮਰੀ ਅਧਿਆਪਕ ਫਿਨਲੈਂਡ ਤੋਂ ਲੈਣਗੇ ਟਰੇਨਿੰਗ: ਦਿੱਲੀ ‘ਚ ਸਾਈਨ ਹੋਇਆ MOU, ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਮਨੀਸ਼ ਸਿਸੋਦੀਆ ਰਹੇ ਮੌਜੂਦ
ਸਾਬਕਾ ਮੁੱਖ ਮੰਤਰੀ ਦਾ ਕਾਤਲ ਹਵਾਰਾ ਪਹੁੰਚਿਆ ਸੁਪਰੀਮ ਕੋਰਟ, ਪੰਜਾਬ ਦੀ ਜੇਲ੍ਹ ਚ ਸ਼ਿਫਟ ਕਰਨ ਦੀ ਮੰਗ, ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ
Exit mobile version