ਲੁਧਿਆਣਾ ਦੇ ਉਦਯੋਗਪਤੀ ਨੀਰਜ ਸਲੂਜਾ ਖਿਲਾਫ ED ਦੀ ਵੱਡੀ ਕਾਰਵਾਈ, ਕੰਪਨੀ ਦੇ 81.03 ਕਰੋੜ ਦੇ ਸ਼ੇਅਰ ਜ਼ਬਤ | Industrialist Neeraj Saluja Ed Seized Shares Worth 81.03 Crore know in Punjabi Punjabi news - TV9 Punjabi

ਲੁਧਿਆਣਾ ਦੇ ਉਦਯੋਗਪਤੀ ਨੀਰਜ ਸਲੂਜਾ ਖਿਲਾਫ ED ਦੀ ਵੱਡੀ ਕਾਰਵਾਈ, ਕੰਪਨੀ ਦੇ 81.03 ਕਰੋੜ ਦੇ ਸ਼ੇਅਰ ਜ਼ਬਤ

Updated On: 

19 Apr 2024 16:15 PM

ਸੈਂਟਰਲ ਬੈਂਕ ਆਫ ਇੰਡੀਆ ਦੁਆਰਾ ਦਿੱਤੀ ਗਈ ਸ਼ਿਕਾਇਤ 'ਤੇ ਬੈਂਕ ਧੋਖਾਧੜੀ ਦੇ ਮਾਮਲੇ 'ਚ ਕੰਪਨੀ ਮੈਸਰਜ਼ ਐਸਈਐਲ ਟੈਕਸਟਾਈਲ ਲਿਮਟਿਡ ਦੇ ਡਾਇਰੈਕਟਰਾਂ ਅਤੇ ਸ਼ੇਅਰਧਾਰਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਲਗਭਗ 1,530.39 ਕਰੋੜ ਰੁਪਏ ਦੇ ਬੈਂਕ ਕਰਜ਼ਿਆਂ ਦੀ ਦੁਰਵਰਤੋਂ ਕੀਤੀ ਗਈ ਸੀ। ਮੁਲਜ਼ਮ ਨੀਰਜ ਸਲੂਜਾ ਖ਼ਿਲਾਫ਼ ਦੋ ਸਾਲ ਪਹਿਲਾਂ ਬੈਂਕਾਂ ਨਾਲ ਧੋਖਾਧੜੀ ਦਾ ਕੇਸ ਦਰਜ ਹੋਇਆ ਸੀ। ਇਸ ਤੋਂ ਬਾਅਦ ਈਡੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਲੁਧਿਆਣਾ ਦੇ ਉਦਯੋਗਪਤੀ ਨੀਰਜ ਸਲੂਜਾ ਖਿਲਾਫ ED ਦੀ ਵੱਡੀ ਕਾਰਵਾਈ, ਕੰਪਨੀ ਦੇ 81.03 ਕਰੋੜ ਦੇ ਸ਼ੇਅਰ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ

Follow Us On

ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਲੁਧਿਆਣਾ ਦੇ ਮਸ਼ਹੂਰ ਉਦਯੋਗਪਤੀ ਨੀਰਜ ਸਲੂਜਾ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਈਡੀ ਜਲੰਧਰ ਨੇ ਵੀਰਵਾਰ ਨੂੰ ਬੈਂਕ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਲੁਧਿਆਣਾ ਸਥਿਤ ਕੰਪਨੀ ਮੈਸਰਜ਼ ਐਸਈਐਲ ਟੈਕਸਟਾਈਲ ਲਿਮਟਿਡ ਦੀ ਮਾਲਕੀ ਵਾਲੇ 81.03 ਕਰੋੜ ਰੁਪਏ ਦੇ ਸ਼ੇਅਰਾਂ ਦੇ ਰੂਪ ਵਿੱਚ ਚੱਲ ਜਾਇਦਾਦ ਜ਼ਬਤ ਕੀਤੀ।

ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚ ਮੈਸਰਜ਼ ਰਿਦਮ ਟੈਕਸਟਾਈਲਜ਼ ਐਂਡ ਐਪਰਲ ਪਾਰਕ ਲਿਮਿਟੇਡ ਦੇ ਨਾਂ ‘ਤੇ 36,92,930 ਸ਼ੇਅਰ ਅਤੇ ਮੈਸਰਜ਼ ਸਿਲਵਰਲਾਈਨ ਕਾਰਪੋਰੇਸ਼ਨ ਲਿਮਟਿਡ ਦੇ ਨਾਂ ‘ਤੇ 40,41,000 ਇਕਵਿਟੀ ਸ਼ੇਅਰ ਸ਼ਾਮਲ ਹਨ। ਇਹ ਦੋਵੇਂ ਕੰਪਨੀਆਂ ਮੁਲਜ਼ਮ ਸਨਅਤਕਾਰ ਨੀਰਜ ਸਲੂਜਾ ਚਲਾ ਰਹੇ ਹਨ। ਨੀਰਜ ਸਲੂਜਾ ਬੈਂਕ ਫਰਾਡ ਮਾਮਲੇ ‘ਚ ਹੋਰ ਦੋਸ਼ੀਆਂ ਦੇ ਨਾਲ ਸ਼ਾਮਲ ਹੈ, ਸਲੂਜਾ ਨੂੰ 18 ਜਨਵਰੀ 2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਫਿਲਹਾਲ ਉਹ ਨਿਆਂਇਕ ਹਿਰਾਸਤ ਵਿੱਚ ਹੈ।

ਈਡੀ ਨੇ ਇਸ ਮਾਮਲੇ ਵਿੱਚ ਸੀਬੀਆਈ ਵੱਲੋਂ ਦਰਜ ਐਫਆਈਆਰ ਦੀ ਜਾਂਚ ਕਰਦਿਆਂ ਇਹ ਕਾਰਵਾਈ ਕੀਤੀ ਹੈ। ਸੈਂਟਰਲ ਬੈਂਕ ਆਫ ਇੰਡੀਆ ਦੁਆਰਾ ਦਿੱਤੀ ਗਈ ਸ਼ਿਕਾਇਤ ‘ਤੇ ਬੈਂਕ ਧੋਖਾਧੜੀ ਦੇ ਮਾਮਲੇ ‘ਚ ਕੰਪਨੀ ਮੈਸਰਜ਼ ਐਸਈਐਲ ਟੈਕਸਟਾਈਲ ਲਿਮਟਿਡ ਦੇ ਡਾਇਰੈਕਟਰਾਂ ਅਤੇ ਸ਼ੇਅਰਧਾਰਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਲਗਭਗ 1,530.39 ਕਰੋੜ ਰੁਪਏ ਦੇ ਬੈਂਕ ਕਰਜ਼ਿਆਂ ਦੀ ਦੁਰਵਰਤੋਂ ਕੀਤੀ ਗਈ ਸੀ। ਮੁਲਜ਼ਮ ਨੀਰਜ ਸਲੂਜਾ ਖ਼ਿਲਾਫ਼ ਦੋ ਸਾਲ ਪਹਿਲਾਂ ਬੈਂਕਾਂ ਨਾਲ ਧੋਖਾਧੜੀ ਦਾ ਕੇਸ ਦਰਜ ਹੋਇਆ ਸੀ। ਇਸ ਤੋਂ ਬਾਅਦ ਈਡੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਸੁਖਬੀਰ ਬਾਦਲ ਦੇ ਕਰੀਬੀ ਰਹੇ ਹਨ ਸਲੂਜਾ

ਸਲੂਜਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਕਰੀਬੀ ਰਹੇ ਹਨ। ਈਡੀ ਨੇ ਫਰਵਰੀ 2023 ਵਿੱਚ 828 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ। ਇਸ ਵਿੱਚ ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਅਲਵਰ ਅਤੇ ਹਿਸਾਰ ਵਿੱਚ ਜ਼ਮੀਨ, ਇਮਾਰਤਾਂ ਅਤੇ ਮਸ਼ੀਨਰੀ ਸ਼ਾਮਲ ਹੈ।

ਇਹ ਵੀ ਪੜ੍ਹੋ: ਪਟਿਆਲਾ ਕਾਂਗਰਸ ਚ ਬਗਾਵਤ: ਰਾਹੁਲ ਗਾਂਧੀ ਨੇ ਨਾਰਾਜ਼ ਆਗੂਆਂ ਨਾਲ ਫ਼ੋਨ ਤੇ ਕੀਤੀ ਗੱਲਬਾਤ, 20 ਅਪ੍ਰੈਲ ਨੂੰ ਰਾਜਪੁਰਾ ਚ ਸ਼ਕਤੀ ਪ੍ਰਦਰਸ਼ਨ

ਈਡੀ ਦੀ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੈਸਰਜ਼ ਐਸਈਐਲ ਟੈਕਸਟਾਈਲ ਲਿਮਿਟੇਡ ਨੇ ਸੈਂਟਰਲ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਸਮੂਹ ਤੋਂ ਲਏ ਗਏ ਕਰਜ਼ੇ ਦੀ ਰਕਮ ਦੀ ਦੁਰਵਰਤੋਂ ਕੀਤੀ ਸੀ। ਇਸ ਮਾਮਲੇ ‘ਚ 14 ਅਗਸਤ 2020 ਨੂੰ ਵੀ ਸੀਬੀਆਈ ਨੇ ਕੰਪਨੀਆਂ ਦੇ ਡਾਇਰੈਕਟਰਾਂ ਦੇ ਘਰਾਂ ਅਤੇ ਦਫ਼ਤਰਾਂ ‘ਤੇ ਛਾਪੇਮਾਰੀ ਕੀਤੀ ਸੀ। ਕਈ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਏ ਹਨ। ਦੋਸ਼ੀਆਂ ਲਈ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ। ਜਾਂਚ ਦੌਰਾਨ ਸੀਬੀਆਈ ਨੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਸੀ।

ਇਸ ਤਰ੍ਹਾਂ ਬੈਂਕ ਤੋਂ ਲਏ ਕਰਜ਼ੇ ਦੀ ਕੀਤੀ ਦੁਰਵਰਤੋਂ

ਸਲੂਜਾ ਅਤੇ ਕੰਪਨੀ ਦੇ ਹੋਰ ਡਾਇਰੈਕਟਰਾਂ ਵੱਲੋਂ ਐਸਈਐਲ ਦੇ ਨਾਂ ਤੇ ਲਏ ਬੈਂਕ ਕਰਜ਼ੇ ਨੂੰ ਵੱਖ-ਵੱਖ ਥਾਵਾਂ ਤੇ ਫੰਡ ਕੀਤਾ ਗਿਆ। ਇਸ ਤੋਂ ਬਾਅਦ ‘ਅਡਜਸਟਮੈਂਟ ਐਂਟਰੀਆਂ’ ਦਰਜ ਕੀਤੀਆਂ ਗਈਆਂ। ਦੋਸ਼ੀਆਂ ਨੇ ਕਾਗਜ਼ਾਂ ‘ਤੇ ਗੈਰ-ਨਾਮੀ ਸਪਲਾਇਰਾਂ ਤੋਂ ਮਸ਼ੀਨਰੀ ਦੀ ਖਰੀਦ ਦਿਖਾਈ ਅਤੇ ਵੱਧ ਰਕਮਾਂ ਦੇ ਚਲਾਨ ਅਤੇ ਬਿੱਲ ਤਿਆਰ ਕੀਤੇ। ਇਹ ਪੈਸਾ ਵੱਖ-ਵੱਖ ਕੰਪਨੀਆਂ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਨਿਵੇਸ਼ ਕੀਤਾ ਗਿਆ ਸੀ। ਮੈਸਰਜ਼ ਐਸਈਐਲ ਟੈਕਸਟਾਈਲ ਦੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਵੱਖ-ਵੱਖ ਥਾਵਾਂ ‘ਤੇ ਪਲਾਂਟ ਹਨ, ਜਿਵੇਂ ਕਿ ਮਲੋਟ, ਨਵਾਂਸ਼ਹਿਰ, ਨੀਮਰਾਨਾ (ਰਾਜਸਥਾਨ) ਅਤੇ ਹਾਂਸੀ (ਹਿਸਾਰ) ਵਿਖੇ ਯੂਨਿਟ ਹਨ।

Exit mobile version