ਗੁਰਦਾਸਪੁਰ ‘ਚ ਭੇਦਭਰ ਹਲਾਤਾਂ ‘ਚ ਨਾਲੇ ਵਿੱਚੋਂ ਮਿਲੀ ਫੌਜੀ ਜਵਾਨ ਦੀ ਲਾਸ਼, ਛੁੱਟੀ ਲੈ ਕੇ ਆਇਆ ਘਰ – Punjabi News

ਗੁਰਦਾਸਪੁਰ ‘ਚ ਭੇਦਭਰ ਹਲਾਤਾਂ ‘ਚ ਨਾਲੇ ਵਿੱਚੋਂ ਮਿਲੀ ਫੌਜੀ ਜਵਾਨ ਦੀ ਲਾਸ਼, ਛੁੱਟੀ ਲੈ ਕੇ ਆਇਆ ਘਰ

Updated On: 

29 Jun 2024 12:07 PM

Gurdaspur Soldier Dead Body: ਮਾਮਲੇ ਦੇ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਨਿਸਾਨ ਸਿੰਘ ਤੇ ਰਿਸ਼ਤੇਦਾਰਾਂ ਨੇ ਦੱਸਿਆ ਗੁਰਪ੍ਰੀਤ ਸਿੰਘ ਜੋ ਕਿ ਅੱਜ ਤੋਂ ਕਰੀਬ ਪੰਜ ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਉਹ 11 ਸਿੱਖ ਰੈਜੀਮੈਂਟ ਦੇ ਜਵਾਨ ਵਜੋਂ ਲਖਨਊ 'ਚ ਆਪਣੀ ਸੇਵਾ ਨਿਭਾ ਰਹੇ ਸਨ। ਬੀਤੇ 2 ਮਹੀਨੇ ਪਹਿਲਾਂ ਜਵਾਨ ਛੁੱਟੀ ਲੈ ਕੇ ਘਰ ਆਇਆ ਸੀ।

ਗੁਰਦਾਸਪੁਰ ਚ ਭੇਦਭਰ ਹਲਾਤਾਂ ਚ ਨਾਲੇ ਵਿੱਚੋਂ ਮਿਲੀ ਫੌਜੀ ਜਵਾਨ ਦੀ ਲਾਸ਼, ਛੁੱਟੀ ਲੈ ਕੇ ਆਇਆ ਘਰ

ਗੁਰਦਾਸਪੁਰ 'ਚ ਭੇਦਭਰ ਹਲਾਤਾਂ 'ਚ ਮਿਲੀ ਫੌਜੀ ਜਵਾਨ ਦੀ ਲਾਸ਼

Follow Us On

Gurdaspur Soldier Dead Body: ਪਿੰਡ ਸ਼ਾਹਪੁਰ ਜਾਜਨ ਦੇ ਸੱਕੀ ਨਾਲੇ ਵਿੱਚੋਂ ਲਾਸ ਮਿਲਣ ਨਾਲ ਇਲਾਕੇ ਅੰਦਰ ਦਹਿਸਤ ਦਾ ਮਾਹੌਲ ਪਾਇਆ ਬਣ ਗਿਆ ਹੈ। ਮ੍ਰਿਤਕ ਦੀ ਪਛਾਣ ਬਟਾਲਾ ਅਧੀਨ ਪੈਂਦੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਪਿੰਡ ਮੰਗੀਆਂ ਦੇ ਫੌਜੀ ਜਵਾਨ ਗੁਰਪ੍ਰੀਤ ਸਿੰਘ ਵੱਜੋਂ ਹੋਈ ਹੈ। ਇਸ ਸਬੰਧ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਦੇ ਸਬੰਧ ‘ਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਨਿਸਾਨ ਸਿੰਘ ਤੇ ਰਿਸ਼ਤੇਦਾਰਾਂ ਨੇ ਦੱਸਿਆ ਗੁਰਪ੍ਰੀਤ ਸਿੰਘ ਜੋ ਕਿ ਅੱਜ ਤੋਂ ਕਰੀਬ ਪੰਜ ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਉਹ 11 ਸਿੱਖ ਰੈਜੀਮੈਂਟ ਦੇ ਜਵਾਨ ਵਜੋਂ ਲਖਨਊ ‘ਚ ਆਪਣੀ ਸੇਵਾ ਨਿਭਾ ਰਹੇ ਸਨ। ਬੀਤੇ 2 ਮਹੀਨੇ ਪਹਿਲਾਂ ਜਵਾਨ ਛੁੱਟੀ ਲੈ ਕੇ ਘਰ ਆਇਆ ਸੀ। ਉਸ ਨੇ 29 ਜੂਨ ਨੂੰ ਆਪਣੀ ਯੂਨਿਟ ਵਿੱਚ ਹਾਜ਼ਰ ਹੋਣਾ ਸੀ।

ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ 26 ਜੂਨ ਨੂੰ ਇਹ ਆਪਣੇ ਪਿੰਡ ਦੇ ਕਿਸੇ ਨੌਜਵਾਨ ਨਾਲ ਬਾਹਰ ਕੰਮ ‘ਤੇ ਗਿਆ ਸੀ ਪਰ ਇਹ 26 ਜੂਨ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ ਪਰਵਿਵਾਕ ਮੈਂਬਰਾਂ ਨੇ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਵਿਖੇ ਗੁੰਮਸ਼ੁਦਾ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਅੱਜ ਉਨ੍ਹਾਂ ਵੱਲੋਂ ਆਪਣੇ ਤੌਰ ‘ਤੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਸ਼ਾਹਪੁਰ ਜਾਜਨ ਸੱਕੀ ਨਾਲੇ ‘ਤੇ ਭਾਲ ਕੀਤੀ ਜਾ ਰਹੀ ਸੀ। ਇਸ ਦੌਰਾਮ ਸੱਕੀ ਨਾਲੇ ਵਿੱਚੋਂ ਅੱਧ ਗਲੀ ਸੜੀ ਲਾਸ ਬਰਾਮਦ ਹੋਈ ਹੈ।

ਪਰਿਵਾਰ ਨੂੰ ਹੈ ਸ਼ੱਕ

ਪਰਿਵਾਰ ਵੱਲੋਂ ਖਦਸਾ ਜਤਾਇਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦੇ ਨਾਲ ਉਹ ਘਰੋਂ ਗਿਆ ਸੀ ਉਸ ਵੱਲੋਂ ਉਸ ਨਾਲ ਕੋਈ ਮਦਭਾਗੀ ਘਟਨਾ ਕੀਤੀ ਗਈ ਹੈ। ਪਰਿਵਾਰ ਨੇ ਦੱਸਿਆ ਕਿ ਇਸ ਸਬੰਧ ਵਿੱਚ ਫੌਜ ਦੇ ਅਧਿਕਾਰੀਆਂ ਅਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ ਗਿਆ ਹੈ।

ਮੌਕੇ ‘ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਸਬ ਇੰਸਪੈਕਟਰ ਦਲਜੀਤ ਸਿੰਘ ਅਤੇ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਦੇ ਏਐਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਜੋ ਪਰਿਵਾਰਕ ਮੈਂਬਰ ਬਿਆਨ ਦਰਜ ਕਰਾਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਵੱਲੋਂ ਲਾਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇਸ ਦਾ ਸਿਵਲ ਹਸਪਤਾਲ ਬਟਾਲਾ ਤੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਧਰ ਪਰਿਵਾਰ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕਰਕੇ ਬਣਦਾ ਇਨਸਾਫ ਦਿੱਤਾ ਜਾਵੇ।

Exit mobile version