ਫਿਰੋਜ਼ਪੁਰ ਦੇ ਖੇਤਾਂ ਵਿੱਚ ਵੜਿਆ ਸਤਲੁਜ ਦਾ ਪਾਣੀ, ਕਿਸਾਨ ਬੋਲੇ- ਪਿਛਲੀ ਵਾਰ ਵੀ ਹੋਇਆ ਸੀ ਨੁਕਸਾਨ
ਕਿਸਾਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਹੈੱਡ ਦੇ ਗੇਟ ਖੋਲ੍ਹਕੇ ਪਾਣੀ ਨੂੰ ਅੱਗੇ ਛੱਡਿਆ ਜਾਵੇ, ਕਿਉਂਕਿ ਪਿਛਲੀ ਵਾਰ ਵੀ ਪਾਣੀ ਦੀ ਆਮਦ ਕਾਰਨ ਫ਼ਸਲ ਨੂੰ ਕਾਫੀ ਨੁਕਸਾਨ ਹੋਇਆ ਸੀ ਅਤੇ ਹੁਣ ਗੇਟ ਬੰਦ ਹੋਣ ਕਾਰਨ ਪਾਣੀ ਓਵਰ ਫਲੋਅ ਹੋ ਗਿਆ ਹੈ। ਜਿਸ ਕਾਰਨ ਹੁਣ ਫਿਰ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ।
ਬਾਰਿਸ਼ ਦੇ ਮੌਸਮ ਤੋਂ ਪਹਿਲਾਂ ਹੀ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਖੁੰਦੜ ਗੱਟੀ ਵਿੱਚ ਸਤਲੁਜ ਦਰਿਆ ਦਾ ਪਾਣੀ ਓਵਰਫਲੋ ਹੋ ਕੇ ਨਾਲ ਲੱਗਦੇ ਖੇਤਾਂ ਵਿੱਚ ਦਾਖ਼ਲ ਹੋ ਗਿਆ, ਜਿਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ। ਜਾਣਕਾਰੀ ਅਨੁਸਾਰ ਹੁਸੈਨੀਵਾਲਾ ਹੈੱਡ ਦਾ ਗੇਟ ਬੰਦ ਹੋਣ ਕਾਰਨ ਪਾਣੀ ਓਵਰ ਫਲੋਅ ਹੋ ਕੇ ਕਿਸਾਨਾਂ ਦੇ ਖੇਤਾਂ ਵਿੱਚ ਦਾਖਲ ਹੋ ਗਿਆ ਹੈ, ਜਿਸ ਕਾਰਨ ਕਿਸਾਨ ਆਪਣੇ ਖੇਤਾਂ ਅਤੇ ਘਰਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਤਰਲੇ ਕਰ ਰਹੇ ਹਨ।
ਕਿਸਾਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਹੈੱਡ ਦੇ ਗੇਟ ਖੋਲ੍ਹਕੇ ਪਾਣੀ ਨੂੰ ਅੱਗੇ ਛੱਡਿਆ ਜਾਵੇ, ਕਿਉਂਕਿ ਪਿਛਲੀ ਵਾਰ ਵੀ ਪਾਣੀ ਦੀ ਆਮਦ ਕਾਰਨ ਫ਼ਸਲ ਨੂੰ ਕਾਫੀ ਨੁਕਸਾਨ ਹੋਇਆ ਸੀ ਅਤੇ ਹੁਣ ਗੇਟ ਬੰਦ ਹੋਣ ਕਾਰਨ ਪਾਣੀ ਓਵਰ ਫਲੋਅ ਹੋ ਗਿਆ ਹੈ। ਜਿਸ ਕਾਰਨ ਹੁਣ ਫਿਰ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ।
‘ਹੁਣੇ ਧਿਆਨ ਵਿੱਚ ਆਇਆ ਮਾਮਲਾ’
ਉੱਥੇ ਹੀ ਐਸ.ਡੀ.ਓ. ਨਹਿਰੀ ਵਿਭਾਗ (ਹੈੱਡ ਵਰਕਸ) ਰਜਿੰਦਰ ਗੋਇਲ ਨੇ ਦੱਸਿਆ ਕਿ ਉਹਨਾਂ ਨੂੰ ਪਾਣੀ ਦੇ ਓਵਰ ਫਲੋ ਹੋ ਜਾਣ ਦਾ ਹੁਣੇ ਹੀ ਪਤਾ ਲੱਗਾ ਹੈ। ਵਿਭਾਗ ਵੱਲੋਂ ਝੋਨੇ ਦੇ ਸੀਜ਼ਨ ਕਾਰਨ ਦੋ ਨਹਿਰਾਂ ਵਿੱਚ ਪਾਣੀ ਛੱਡਿਆ ਹੈ, ਜਿਸ ਕਾਰਨ ਡਾਊਨ ਸਟ੍ਰੀਮ ਅਤੇ ਹੈੱਡ ਵਰਕਸ ਦੇ 29 ਗੇਟ ਬੰਦ ਕਰ ਦਿੱਤੇ ਗਏ ਹਨ। ਪਰ ਇਹ ਮਾਮਲਾ ਹੁਣੇ ਸਾਡੇ ਧਿਆਨ ਵਿੱਚ ਆਇਆ ਹੈ ਅਤੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਹੱਲ ਕੀਤਾ ਜਾਵੇਗਾ।