ਪਠਾਨਕੋਟ 'ਚ ਆਰਮੀ ਸਟੇਸ਼ਨ ਨੇੜੇ ਨਹਿਰ ਕਿਨਾਰੇ ਧਮਾਕਾ, ਲੋਕਾਂ 'ਚ ਦਹਿਸ਼ਤ ਦਾ ਮਾਹੌਲ, ਮੌਕੇ 'ਤੇ ਪਹੁੰਚੀ ਪੁਲਿਸ | Explosion Occurred Along Canal Near Army Station in Pathankot know in Punjabi Punjabi news - TV9 Punjabi

ਪਠਾਨਕੋਟ ‘ਚ ਆਰਮੀ ਸਟੇਸ਼ਨ ਨੇੜੇ ਨਹਿਰ ਕਿਨਾਰੇ ਧਮਾਕਾ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ, ਮੌਕੇ ‘ਤੇ ਪਹੁੰਚੀ ਪੁਲਿਸ

Updated On: 

25 Apr 2024 16:00 PM

ਪਠਾਨਕੋਟ ਦੇ ਅਬਰੋਲ ਨਗਰ ਸਥਿਤ ਪੁਲ ਦੇ ਕੋਲ ਅਚਾਨਕ ਹੋਏ ਧਮਾਕੇ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਜਿਸ ਕਾਰਨ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ। ਦੱਸ ਦਈਏ ਕਿ ਪੁਲ ਦੇ ਨੇੜੇ ਅਚਾਨਕ ਅੱਗ ਲੱਗ ਕਾਰਨ ਬੋਤਲ ਬਲਾਸਟ ਦਾ ਮਾਮਲਾ ਆਇਆ ਸਾਹਮਣੇ ਆਇਆ ਹੈ। ਫਿਲਹਾਲ ਕੋਈ ਮਾਲੀ ਨੁਕਸਾਨ ਨਹੀਂ ਹੋਇਆ ਹੈ। ਇਨ੍ਹਾਂ ਗੱਲਾਂ ਦਾ ਖੁਲਾਸਾ ਡੀ.ਐੱਸ.ਪੀ. ਨੇ ਕੀਤਾ।

ਪਠਾਨਕੋਟ ਚ ਆਰਮੀ ਸਟੇਸ਼ਨ ਨੇੜੇ ਨਹਿਰ ਕਿਨਾਰੇ ਧਮਾਕਾ, ਲੋਕਾਂ ਚ ਦਹਿਸ਼ਤ ਦਾ ਮਾਹੌਲ, ਮੌਕੇ ਤੇ ਪਹੁੰਚੀ ਪੁਲਿਸ

ਪਠਾਨਕੋਟ 'ਚ ਆਰਮੀ ਸਟੇਸ਼ਨ ਨੇੜੇ ਨਹਿਰ ਕਿਨਾਰੇ ਧਮਾਕਾ

Follow Us On

ਪਠਾਨਕੋਟ ਦੇ ਆਰਮੀ ਸਟੇਸ਼ਨ ਨੇੜੇ ਅੱਜ ਸਵੇਰੇ ਧਮਾਕਾ ਹੋਇਆ। ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਧਮਾਕੇ ਦੀ ਆਵਾਜ਼ ਕਰੀਬ 2 ਕਿਲੋਮੀਟਰ ਤੱਕ ਸੁਣਾਈ ਦਿੱਤੀ। ਪਠਾਨਕੋਟ ਦੇ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪੁਲਿਸ ਨੇ ਮੌਕੇ ਤੋਂ ਕਿਸੇ ਚੀਜ਼ ਦੇ ਟੁਕੜੇ ਵੀ ਬਰਾਮਦ ਕੀਤੇ ਹਨ। ਦੱਸ ਦਈਏ ਕਿ ਜਿਸ ਥਾਂ ਤੇ ਇਹ ਧਮਾਕਾ ਹੋਇਆ ਉਹ ਆਰਮੀ ਸਟੇਸ਼ਨ ਤੋਂ ਕਰੀਬ 30 ਮੀਟਰ ਦੀ ਦੂਰੀ ‘ਤੇ ਹੀ ਹੈ। ਜੇਕਰ ਸਥਾਨਕ ਲੋਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਬੰਬ ਵਰਗਾ ਧਮਾਕਾ ਸੀ।

ਦੱਸ ਦੇਈਏ ਕਿ ਪਠਾਨਕੋਟ ਦੇ ਅਬਰੋਲ ਨਗਰ ਨੇੜੇ ਪੁਲ ਦੇ ਹੇਠਾਂ ਧਮਾਕਾ ਹੋਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਡੀਐਸਪੀ ਸਿਟੀ ਸੁਮੀਰ ਸਿੰਘ ਮਾਨ ਨੇ ਮੌਕੇ ‘ਤੇ ਪਹੁੰਚ ਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਈ ਬੰਬ ਧਮਾਕਾ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਉੱਥੇ ਅੱਗ ਲੱਗੀ ਹੋਈ ਸੀ ਅਤੇ ਸ਼ਰਾਬ ਨਾਲ ਭਰੀ ਹੋਈ ਬੋਤਲ ਕਾਰਨ ਬਲਾਸਟ ਹੋ ਗਿਆ। ਉਨ੍ਹਾਂ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਇਜਾ ਲਿਆ ਗਿਆ। ਜਿਸ ਵਿੱਚ ਸਾਪ ਪਤਾ ਚੱਲਿਆ ਕਿ ਉਥੇ ਕੋਈ ਵੀ ਬੰਬ ਵਰਗੀ ਚੀਜ਼ ਨਹੀਂ ਸੀ। ਪੁਲਿਸ ਵੱਲੋਂ ਫਿਰ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪਠਾਨਕੋਟ ਚ ਢਾਬੇ ਤੇ ਅੰਨ੍ਹੇਵਾਹ ਫਾਇਰਿੰਗ, 2 ਨੌਜਵਾਨ ਗੰਭੀਰ ਜ਼ਖਮੀ, ਦੋਸ਼ੀ ਮੌਕੇ ਤੋਂ ਫਰਾਰ, ਪੁਲਿਸ ਜਾਂਚ ਚ ਜੁਟੀ

Exit mobile version