ਚੰਡੀਗੜ੍ਹ ਤੋਂ ਗੋਰਖਪੁਰ ਲਈ 25 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਸਮਰ ਟ੍ਰੇਨ, ਰੇਲਵੇ ਨੇ ਦਿੱਤੀ ਜਾਣਕਾਰੀ | Summer train Chandigarh to Gorakhpur will start from 25th April know in Punjab Punjabi news - TV9 Punjabi

ਚੰਡੀਗੜ੍ਹ ਤੋਂ ਗੋਰਖਪੁਰ ਲਈ 25 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਸਮਰ ਟ੍ਰੇਨ, ਰੇਲਵੇ ਨੇ ਦਿੱਤੀ ਜਾਣਕਾਰੀ

Updated On: 

17 Apr 2024 18:32 PM

ਰੇਲਵੇ ਪ੍ਰਸ਼ਾਸਨ ਵੱਲੋਂ ਜਾਰੀ ਟਾਈਮ ਟੇਬਲ ਅਨੁਸਾਰ ਇਹ ਟ੍ਰੇਨ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਰਾਤ 11:15 'ਤੇ ਰਵਾਨਾ ਹੋਵੇਗੀ ਅਤੇ ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ, ਗੋਂਡਾ, ਬਸਤੀ ਹੁੰਦੇ ਹੋਏ ਅਗਲੇ ਦਿਨ ਸ਼ਾਮ 6:20 'ਤੇ ਗੋਰਖਪੁਰ ਪਹੁੰਚੇਗੀ। ਪਰ ਇਸੇ ਤਰ੍ਹਾਂ ਇਹ ਗੋਰਖਪੁਰ ਤੋਂ ਰਾਤ 10:05 'ਤੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 2:10 'ਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਪਹੁੰਚੇਗੀ।

ਚੰਡੀਗੜ੍ਹ ਤੋਂ ਗੋਰਖਪੁਰ ਲਈ 25 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਸਮਰ ਟ੍ਰੇਨ, ਰੇਲਵੇ ਨੇ ਦਿੱਤੀ ਜਾਣਕਾਰੀ

ਭਾਰਤੀ ਰੇਲ

Follow Us On

ਉੱਤਰੀ ਰੇਲਵੇ ਨੇ ਗਰਮੀਆਂ ਲਈ ਚੰਡੀਗੜ੍ਹ ਤੋਂ ਗੋਰਖਪੁਰ ਲਈ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਟ੍ਰੇਨ 25 ਅਪ੍ਰੈਲ ਨੂੰ ਚੰਡੀਗੜ੍ਹ ਤੋਂ ਸ਼ੁਰੂ ਹੋਵੇਗੀ ਅਤੇ 27 ਮਈ ਤੱਕ ਚੱਲੇਗੀ। ਇਸ ਦੌਰਾਨ 10 ਰਾਊਂਡ ਕੀਤੇ ਜਾਣਗੇ। ਇਸੇ ਤਰ੍ਹਾਂ ਗੋਰਖਪੁਰ ਤੋਂ ਗਰਮੀਆਂ ਦੀਆਂ ਛੁੱਟੀਆਂ ਕਾਰਨ ਯਾਤਰੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਰੇਲਵੇ ਨੇ ਇਹ ਫੈਸਲਾ ਲਿਆ ਹੈ। ਰੇਲਵੇ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ ਹੈ।

ਚੰਡੀਗੜ੍ਹ ਤੋਂ ਰਾਤ 11:15 ਵਜੇ ਰਵਾਨਾ ਹੋਵੇਗੀ

ਰੇਲਵੇ ਪ੍ਰਸ਼ਾਸਨ ਵੱਲੋਂ ਜਾਰੀ ਟਾਈਮ ਟੇਬਲ ਅਨੁਸਾਰ ਇਹ ਟ੍ਰੇਨ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਰਾਤ 11:15 ‘ਤੇ ਰਵਾਨਾ ਹੋਵੇਗੀ ਅਤੇ ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ, ਗੋਂਡਾ, ਬਸਤੀ ਹੁੰਦੇ ਹੋਏ ਅਗਲੇ ਦਿਨ ਸ਼ਾਮ 6:20 ‘ਤੇ ਗੋਰਖਪੁਰ ਪਹੁੰਚੇਗੀ। ਪਰ ਇਸੇ ਤਰ੍ਹਾਂ ਇਹ ਗੋਰਖਪੁਰ ਤੋਂ ਰਾਤ 10:05 ‘ਤੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 2:10 ‘ਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਪਹੁੰਚੇਗੀ।

ਟ੍ਰੇਨ ‘ਚ ਹੋਣਗੇ ਕੁੱਲ 21 ਕੋਚ

ਰੇਲਵੇ ਪ੍ਰਸ਼ਾਸਨ ਮੁਤਾਬਕ ਇਸ ਰੇਲਗੱਡੀ ਵਿੱਚ ਚਾਰ ਜਨਰਲ ਸੈਕਿੰਡ ਕਲਾਸ ਕੋਚ, 690 ਸਲੀਪਰ ਕੋਚ, 6 ਏਸੀ ਥਰਡ ਕਲਾਸ ਕੋਚ, ਦੋ ਏਸੀ ਸੈਕਿੰਡ ਕਲਾਸ ਕੋਚ, ਇੱਕ ਏਸੀ ਫਸਟ ਕਲਾਸ ਕੋਚ ਦੇ ਨਾਲ ਇੱਕ ਸਮਾਨ ਡੱਬਾ ਅਤੇ ਇੱਕ ਐਸਐਲਆਰਡੀ ਕੋਚ ਹੋਵੇਗਾ। ਇਸੇ ਤਰ੍ਹਾਂ ਹੋਲੀ ‘ਤੇ ਵੀ ਰੇਲਵੇ ਪ੍ਰਸ਼ਾਸਨ ਨੇ ਗੋਰਖਪੁਰ ਲਈ ਸਪੈਸ਼ਲ ਟ੍ਰੇਨ ਚਲਾਈ ਸੀ। ਇਹ ਟ੍ਰੇਨ 21 ਮਾਰਚ ਤੋਂ ਸ਼ੁਰੂ ਹੋਈ ਸੀ।

ਗਰਮੀਆਂ ਦੀਆਂ ਛੁੱਟਿਆਂ ਨੂੰ ਧਿਆਨ ਵਿੱਚ ਰੱਖਦੇ ਹੋਏਰੇਲਵੇ ਵਿਭਾਗ ਵੱਲੋਂ ਇਸ ਸਪੈਸ਼ਲ ਟ੍ਰੇਨ ਨੂੰ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਚੰਡੀਗੜ੍ਹ ਤੋਂ ਗੋਰਖਪੁਰ ਲਈ ਗਰਮੀਆਂ ਦੀਆਂ ਛੁੱਟੀਆਂ ਲਈ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੱਡੀ ਚਲਾਈ ਜਾ ਰਹੀ ਹੈ।

Exit mobile version