Good News: ਚੰਡੀਗੜ੍ਹ ਤੋਂ ਭਲਕੇ ਸ਼ੁਰੂ ਹੋਣਗੀਆਂ 3 ਨਵੀਆਂ ਉਡਾਣਾਂ, 1 ਘੰਟੇ 5 ਮਿੰਟ 'ਚ ਪਹੁੰਚਾਏਗੀ ਜੰਮੂ ਤੇ ਧਰਮਸ਼ਾਲਾ; ਕਿਰਾਇਆ 3400 ਤੋਂ 4500 ਰੁਪਏ | Chandigarh Three new flights will start from tomorrow know in Punjabi Punjabi news - TV9 Punjabi

Good News: ਚੰਡੀਗੜ੍ਹ ਤੋਂ ਭਲਕੇ ਸ਼ੁਰੂ ਹੋਣਗੀਆਂ 3 ਨਵੀਆਂ ਉਡਾਣਾਂ, 1 ਘੰਟੇ 5 ਮਿੰਟ ‘ਚ ਪਹੁੰਚਾਏਗੀ ਜੰਮੂ ਤੇ ਧਰਮਸ਼ਾਲਾ; ਕਿਰਾਇਆ 3400 ਤੋਂ 4500 ਰੁਪਏ

Published: 

01 Apr 2024 15:13 PM

ਇਨ੍ਹਾਂ ਨਵੀਂਆਂ ਸ਼ੁਰੂ ਹੋਣ ਜਾ ਰਹੀਆਂ ਉਡਾਣਾਂ ਰਾਹੀਂ ਲੋਕਾਂ ਦਾ ਕਾਫੀ ਸਮਾਂ ਬੱਚੇਗਾ। ਹੁਣ ਯਾਤਰੀ ਚੰਡੀਗੜ੍ਹ ਤੋਂ ਧਰਮਸ਼ਾਲਾ ਇੱਕ ਘੰਟਾ 5 ਮਿੰਟ ਪਹੁੰਚ ਸਕਣਗੇ। ਇਹ ਫਲਾਈਟ ਚੰਡੀਗੜ੍ਹ ਤੋਂ ਧਰਮਸ਼ਾਲਾ ਲਈ ਦੁਪਹਿਰ 12:45 'ਤੇ ਰਵਾਨਾ ਹੋਵੇਗੀ ਤੇ 1:50 ਵਜੇ ਧਰਮਸ਼ਾਲਾ ਪਹੁੰਚੇਗੀ। ਇਹ ਉਡਾਣ ਉਥੋਂ ਦੁਪਹਿਰ 2:10 'ਤੇ ਵਾਪਸ ਪਰਤੇਗੀ ਅਤੇ 3:15 ਵਜੇ ਵਾਪਸ ਆਵੇਗੀ। ਦੱਸ ਦਈਏ ਕਿ ਯਾਤਰੀਆਂ ਨੂੰ ਸਫਰ ਲਈ 4,500 ਰੁਪਏ ਦੇਣੇ ਹੋਣਗੇ।

Good News: ਚੰਡੀਗੜ੍ਹ ਤੋਂ ਭਲਕੇ ਸ਼ੁਰੂ ਹੋਣਗੀਆਂ 3 ਨਵੀਆਂ ਉਡਾਣਾਂ, 1 ਘੰਟੇ 5 ਮਿੰਟ ਚ ਪਹੁੰਚਾਏਗੀ ਜੰਮੂ ਤੇ ਧਰਮਸ਼ਾਲਾ; ਕਿਰਾਇਆ 3400 ਤੋਂ 4500 ਰੁਪਏ

(ਸੰਕੇਤਕ ਤਸਵੀਰ)

Follow Us On

ਭਲਕੇ ਤੋਂ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 3 ਨਵੀਆਂ ਉਡਾਣਾਂ ਸ਼ੁਰੂ ਹੋਣਗੀਆਂ। ਇਹ ਉਡਾਣਾਂ ਮੰਗਲਵਾਰ 2 ਅਪ੍ਰੈਲ ਤੋਂ ਜੰਮੂ, ਧਰਮਸ਼ਾਲਾ ਅਤੇ ਦਿੱਲੀ ਲਈ ਸ਼ੁਰੂ ਹੋਣ ਜਾ ਰਹਿਆਂ ਹਨ। ਗਰਮੀਆਂ ਲਈ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਨ੍ਹਾਂ ਉਡਾਣਾਂ ਲਈ ਏਅਰਲਾਈਨਜ਼ ਕੰਪਨੀ ਨੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।

ਏਅਰਲਈਨਜ਼ ਕੰਪਨੀਆਂ ਨੇ ਉਡਾਣਾਂ ਲਈ ਸਟਾਲ ਵੀ ਲਗਾਏ ਹਨ। ਦੱਸ ਦਈਏ ਕਿ ਇਸ ਤੋਂ ਇਲਾਵਾ ਸ਼ਾਰਜਾਹ ਲਈ ਵੀ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਧਰਮਸ਼ਾਲਾ ਤੋਂ 20 ਮਿੰਟ ਬਾਅਦ ਰਵਾਨਾ ਹੋਵੇਗਾ

ਇਹ ਨਵੀਂਆਂ ਸ਼ੁਰੂ ਹੋਣ ਜਾ ਰਹੀਆਂ ਉਡਾਣਾਂ ਰਾਹੀਂ ਲੋਕਾਂ ਦਾ ਕਾਫੀ ਸਮਾਂ ਬੱਚੇਗਾ। ਹੁਣ ਯਾਤਰੀ ਚੰਡੀਗੜ੍ਹ ਤੋਂ ਧਰਮਸ਼ਾਲਾ ਇੱਕ ਘੰਟਾ 5 ਮਿੰਟ ਪਹੁੰਚ ਸਕਣਗੇ। ਇਹ ਫਲਾਈਟ ਚੰਡੀਗੜ੍ਹ ਤੋਂ ਧਰਮਸ਼ਾਲਾ ਲਈ ਦੁਪਹਿਰ 12:45 ‘ਤੇ ਰਵਾਨਾ ਹੋਵੇਗੀ ਤੇ 1:50 ਵਜੇ ਧਰਮਸ਼ਾਲਾ ਪਹੁੰਚੇਗੀ। ਇਹ ਉਡਾਣ ਉਥੋਂ ਦੁਪਹਿਰ 2:10 ‘ਤੇ ਵਾਪਸ ਪਰਤੇਗੀ ਅਤੇ 3:15 ਵਜੇ ਵਾਪਸ ਆਵੇਗੀ। ਦੱਸ ਦਈਏ ਕਿ ਯਾਤਰੀਆਂ ਨੂੰ ਸਫਰ ਲਈ 4,500 ਰੁਪਏ ਦੇਣੇ ਹੋਣਗੇ।

40 ਮਿੰਟ ਬਾਅਦ ਜੰਮੂ ਤੋਂ ਵਾਪਿਸ ਆ ਜਾਵੇਗਾ

ਚੰਡੀਗੜ੍ਹ ਤੋਂ ਜੰਮੂ ਲਈ ਪਹਿਲੀ ਉਡਾਣ ਮੰਗਲਵਾਰ ਤੋਂ ਹੀ ਸ਼ੁਰੂ ਹੋਣ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਚੰਡੀਗੜ੍ਹ ਤੋਂ ਸਵੇਰੇ 9:15 ਰਵਨਾ ਹੋਵੇਗੀ ਅਤੇ ਸਵੇਰੇ 10:20 ‘ਤੇ ਜੰਮੂ ਪਹੰਚਾ ਦੇਵੇਗੀ। ਇਹ ਉਡਾਣ ਮੁੜ ਜੰਮੂ ਤੋਂ ਚੰਡੀਗੜ੍ਹ ਲਈ ਸਵੇਰੇ 11 ਵਜੇ ਉਡਾਣ ਭਰੇਗੀ ਅਤੇ ਦੁਪਹਿਰ 12:15 ਵਜੇ ਪਹੁੰਚੇਗੀ। ਇਸ ਉਡਾਣ ਲਈ ਯਾਤਰੀਆਂ ਨੂੰ ਲਗਭਗ 3400 ਰੁਪਏ ਦਾ ਕਿਰਾਇਆ ਦੇਣਾ ਹੋਵੇਗਾ।

ਏਅਰ ਇੰਡੀਆ ਵੱਲੋਂ ਉਡਾਣਾਂ ਦਾ ਹਾਲੇ ਘੱਟੋ-ਘੱਟ ਕਿਰਾਇਆ ਤੈਅ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕੋਰਟ ਨੇ 15 ਅਪ੍ਰੈਲ ਤੱਕ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਭੇਜਿਆ, ਈਡੀ ਨੇ ਸਵਾਲਾਂ ਦੀ ਸਹੀ ਜਵਾਬ ਨਾ ਦੇਣ ਦਾ ਲਗਾਇਆ ਆਰੋਪ

Exit mobile version