ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੀ ਨਵੇਂ ਸਿਰੇ ਤੋਂ ਸ਼ੁਰੂ ਹੋਵੇਗੀ ਪ੍ਰਕਿਰੀਆ, ਹਾਈਕੋਰਟ ਚ ਹੋਈ ਸੁਣਵਾਈ | chandigarh senior & deputy mayor election whole processor will start again Punjab Haryana highcourt full detail in punjabi Punjabi news - TV9 Punjabi

4 ਮਾਰਚ ਨੂੰ ਹੋਵੇਗੀ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ, ਕੱਲ ਅਹੁਦਾ ਸਾਂਭਣਗੇ ਨਵੇਂ ਮੇਅਰ ਕੁਲਦੀਪ ਕੁਮਾਰ

Updated On: 

27 Feb 2024 15:07 PM

Chandigarh Nagar Nigam: ਇਸ ਵੇਲੇ ਨਗਰ ਨਿਗਮ ਵਿੱਚ ਭਾਜਪਾ ਕੋਲ ਬਹੁਮਤ ਹੈ। ਭਾਜਪਾ ਕੋਲ 17 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਸਮੇਤ ਕੁੱਲ 18 ਵੋਟਾਂ ਹਨ। ਜਦਕਿ ਵਿਰੋਧੀ ਧਿਰ ਕੋਲ 10 ਆਮ ਆਦਮੀ ਪਾਰਟੀ ਅਤੇ 7 ਕਾਂਗਰਸ ਦੀਆਂ ਵੋਟਾਂ ਸਮੇਤ ਕੁੱਲ 17 ਵੋਟਾਂ ਹਨ। ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਦੀ ਵੀ ਹੈ। ਜਿਨ੍ਹਾਂ ਨੇ ਪਿਛਲੀ ਵਾਰ ਭਾਜਪਾ ਲਈ ਵੋਟ ਪਾਈ ਸੀ। ਇਸ ਕਾਰਨ ਵਿਰੋਧੀ ਧਿਰ ਨੂੰ ਆਪਣੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਣਨ ਦੇ ਖਦਸ਼ਾ ਹੈ।

4 ਮਾਰਚ ਨੂੰ ਹੋਵੇਗੀ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ, ਕੱਲ ਅਹੁਦਾ ਸਾਂਭਣਗੇ ਨਵੇਂ ਮੇਅਰ ਕੁਲਦੀਪ ਕੁਮਾਰ

ਮੇਅਰ ਕੁਲਦੀਪ ਕੁਮਾਰ ਦੀ ਤਸਵੀਰ

Follow Us On

ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੁਣ 4 ਮਾਰਚ ਨੂੰ ਹੋਵੇਗੀ। ਇਸ ਦੀ ਸਾਰੀ ਪ੍ਰਕਿਰੀਆ ਕੱਲ੍ਹ ਅਤੇ ਪਰਸੋ ਯਾਨੀ 28 ਅਤੇ 29 ਫਰਵਰੀ ਨੂੰ ਪੂਰੀ ਕਰ ਲਈ ਜਾਵੇਗੀ। ਨਾਲ ਹੀ ਨਵੇਂ ਬਣੇ ਮੇਅਰ ਕੁਲਦੀਪ ਕੁਮਾਰ ਵੀ ਕੱਲ੍ਹ ਸਵੇਰੇ 10 ਵਜੇ ਆਪਣਾ ਕਾਰਜਭਾਰ ਸਾਂਭਣ ਜਾ ਰਹੇ ਹਨ। ਇਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਸੁਣਵਾਈ ਤੋਂ ਪਹਿਲਾਂ ਅੱਜ ਸਵੇਰੇ 10 ਵਜੇ ਹੋਣ ਵਾਲੀ ਚੋਣ ਵੀ ਮੁਲਤਵੀ ਕਰ ਦਿੱਤੀ ਗਈ।

ਪਰ ਰਿਟਰਨਿੰਗ ਅਫ਼ਸਰ ਕੁਲਦੀਪ ਕੁਮਾਰ ਦੇ ਨਾ ਆਉਣ ਕਾਰਨ ਇਹ ਚੋਣ ਮੁਲਤਵੀ ਕਰ ਦਿੱਤੀ ਗਈ। ਉੱਧਰ, ਸੁਣਵਾਈ ਦੌਰਾਨ ਅਦਾਲਤ ਨੇ ਪੁੱਛਿਆ ਕਿ ਚੋਣ ਕਰਵਾਉਣ ਲਈ ਰਿਟਰਨਿੰਗ ਅਧਿਕਾਰੀ ਕਿਉਂ ਨਹੀਂ ਪਹੁੰਚੇ। ਜਿਸਦੇ ਜਵਾਬ ਵਿੱਚ ਨਵੇਂ ਮੇਅਰ ਬਣੇ ਕੁਲਦੀਪ ਕੁਮਾਰ ਨੇ ਅਦਾਲਤ ‘ਚ ਦੱਸਿਆ ਕਿ ਹਾਲੇ ਤੱਕ ਉਨ੍ਹਾਂ ਨੂੰ ਅਧਿਕਾਰਿਕ ਤੌਰ ਤੇ ਮੇਅਰ ਦੀ ਸੀਟ ਨਹੀਂ ਬਿਠਾਇਆ ਗਿਆ ਹੈ।

ਮੇਅਰ ਆਪਣਾ ਫੈਸਲਾ ਲੈਣ ਲਈ ਆਜ਼ਾਦ: ਪ੍ਰੇਮ ਗਰਗ

ਉੱਧਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੇਮ ਗਰਗ ਨੇ ਕਿਹਾ ਕਿ ਮੇਅਰ ਖ਼ੁਦ ਫ਼ੈਸਲਾ ਲੈਣਗੇ। ਉਹ ਪਰਿਵਾਰਕ ਕਾਰਨਾਂ ਕਰਕੇ ਆਪਣੇ ਅਹੁਦੇ ‘ਤੇ ਜੁਆਇਨ ਨਹੀਂ ਕਰ ਰਹੇ ਹਨ। ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨਾਲ ਸਬੰਧਤ ਕੋਈ ਮਾਮਲਾ ਨਹੀਂ ਹੈ। ਉਹ ਆਪਣਾ ਫੈਸਲਾ ਲੈਣ ਲਈ ਆਜ਼ਾਦ ਹੈ। ਜਦੋਂ ਉਹ ਆਜ਼ਾਦ ਮਹਿਸੂਸ ਕਰਨਗੇ ਤਾਂ ਉਹ ਜੁਆਇੰਨ ਕਰ ਲੈਣਗੇ।

ਇਹ ਵੀ ਪੜ੍ਹੋ – ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਦੀ ਤਾਜਪੋਸ਼ੀ, ਮੁੱਖ ਮੰਤਰੀ ਭਗਵੰਤ ਮਾਨ ਹੋ ਸਕਦੇ ਨੇ ਸ਼ਾਮਲ

ਕੀ ਹੈ ਸਾਰਾ ਵਿਵਾਦ?

ਚੰਡੀਗੜ੍ਹ ਨਗਰ ਨਿਗਮ ਵਿੱਚ 30 ਜਨਵਰੀ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਈਆਂ ਸਨ। ਇਸ ਵਿੱਚ ਭਾਜਪਾ ਦੇ ਮੇਅਰ ਉਮੀਦਵਾਰ ਮਨੋਜ ਸੋਨਕਰ ਨੂੰ 16 ਵੋਟਾਂ ਮਿਲੀਆਂ ਸਵ। ਜਦੋਂ ਕਿ ਗਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ 12 ਵੋਟਾਂ ਮਿਲੀਆਂ। ਰਿਟਰਨਿੰਗ ਅਫ਼ਸਰ ਅਨਿਲ ਮਸੀਹ ਨੇ 8 ਵੋਟਾਂ ਨੂੰ ਅਯੋਗ ਕਰਾਰ ਦਿੱਤਾ ਸੀ। ਇਸ ਮਾਮਲੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ।

ਗਠਜੋੜ ਨੇ ਆਰੋਪ ਲਾਇਆ ਕਿ ਰਿਟਰਨਿੰਗ ਅਫਸਰ ਨੇ ਜਾਣਬੁੱਝ ਕੇ ਉਨ੍ਹਾਂ ਦੀਆਂ ਵੋਟਾਂ ਅਯੋਗ ਕਰਾਰ ਦਿੱਤੀਆਂ ਹਨ। ਇਸ ਮਾਮਲੇ ਨੂੰ ਲੈ ਕੇ ਉਹ ਪਹਿਲਾਂ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਗਏ। ਗਠਜੋੜ ਨੂੰ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ 8 ਵੋਟਾਂ ਨੂੰ ਸਹੀ ਮੰਨਦਿਆਂ ਗਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਮੇਅਰ ਬਣਾਉਣ ਦਾ ਫੈਸਲਾ ਸੁਣਾ ਦਿੱਤਾ।

ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਭਾਜਪਾ ਵੱਲੋਂ ਚੁਣੇ ਗਏ ਸਨ। ਇਹ ਚੋਣ ਮੇਅਰ ਮਨੋਜ ਸੋਨਕਰ ਨੇ ਕਰਵਾਈ ਸੀ। ਇਸ ਲਈ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

Exit mobile version