ਚੰਡੀਗੜ੍ਹ ਦੇ ਪੌਸ਼ ਇਲਾਕੇ 'ਚ ਗ੍ਰੇਨੇਡ ਨਾਲ ਹਮਲਾ, ਪੁਲਿਸ ਜਾਂਚ ਜਾਰੀ | chandigarh sector 10 grenade attack know details in punjabi Punjabi news - TV9 Punjabi

ਚੰਡੀਗੜ੍ਹ ਦੇ ਪੌਸ਼ ਇਲਾਕੇ ‘ਚ ਗ੍ਰੇਨੇਡ ਨਾਲ ਹਮਲਾ, ਪੁਲਿਸ ਜਾਂਚ ਜਾਰੀ

Updated On: 

11 Sep 2024 20:41 PM

ਧਮਾਕਾ ਕਰਨ ਵਾਲੇ ਆਟੋ ਤੇ ਆਏ ਸਨ ਤੇ ਉਹ ਉਸੇ ਆਟੋ ਤੇ ਬੈਠ ਕੇ ਦੌੜ ਗਏ। ਧਮਾਕੇ ਦੀ ਸੂਚਨਾ ਮਿਲਦੇ ਪੂਰੇ ਇਲਾਕੇ 'ਚ ਹੜਕੰਪ ਮਚ ਗਿਆ। ਚੰਡੀਗੜ੍ਹ ਪੁਲਿਸ ਮੌਕੇ 'ਤੇ ਪਹੁੰਚੀ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਚੰਡੀਗੜ੍ਹ ਦੇ ਪੌਸ਼ ਇਲਾਕੇ ਚ ਗ੍ਰੇਨੇਡ ਨਾਲ ਹਮਲਾ, ਪੁਲਿਸ ਜਾਂਚ ਜਾਰੀ

ਚੰਡੀਗੜ੍ਹ ਦੇ ਪੌਸ਼ ਇਲਾਕੇ 'ਚ ਗ੍ਰੇਨੇਡ ਨਾਲ ਹਮਲਾ, ਪੁਲਿਸ ਜਾਂਚ ਜਾਰੀ

Follow Us On

ਚੰਡੀਗੜ੍ਹ ਦੇ ਸੈਕਟਰ-10 ਦੇ ਪੌਸ਼ ਇਲਾਕੇ ‘ਚ ਇਕ ਘਰ ‘ਤੇ ਗ੍ਰੇਨੇਡ ਨਾਲ ਹਮਲਾ ਹੋਇਆ ਹੈ। ਇਹ ਘਟਨਾ ਸੈਕਟਰ-10 ਦੇ ਮਕਾਨ ਨੰਬਰ 575 ਵਿੱਚ ਵਾਪਰੀ। ਇੱਥੇ 3 ਅਣਪਛਾਤੇ ਮੁਲਜ਼ਮਾਂ ਇੱਕ ਘਰ ‘ਤੇ ਗ੍ਰੇਨੇਡ ਨਾਲ ਧਮਾਕਾ ਕੀਤਾ। ਗ੍ਰੇਨੇਡ ਦਾ ਧਮਾਕਾ ਇੰਨਾ ਖਤਰਨਾਕ ਸੀ ਕਿ ਘਰ ਦੇ ਸ਼ੀਸੇ ਤੱਕ ਟੁੱਟ ਗਏ।

ਧਮਾਕਾ ਕਰਨ ਵਾਲੇ ਆਟੋ ਤੇ ਆਏ ਸਨ ਤੇ ਉਹ ਉਸੇ ਆਟੋ ਤੇ ਬੈਠ ਕੇ ਦੌੜ ਗਏ। ਧਮਾਕੇ ਦੀ ਸੂਚਨਾ ਮਿਲਦੇ ਪੂਰੇ ਇਲਾਕੇ ‘ਚ ਹੜਕੰਪ ਮਚ ਗਿਆ। ਚੰਡੀਗੜ੍ਹ ਪੁਲਿਸ ਮੌਕੇ ‘ਤੇ ਪਹੁੰਚੀ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਗ੍ਰੇਨੇਡ ਹਮਲੇ ਤੋਂ ਬਾਅਦ ਮੌਕੇ ‘ਤੇ Bomb Squad ਤੇ Dog Squad ਦੀਆਂ ਟੀਮਾਂ ਬੁਲਾਈਆਂ ਗਈਆਂ। ਧਮਾਕੇ ਵਿੱਚ ਇਸਤੇਮਾਲ ਕੀਤੀ ਗਈ ਸਮੱਗਰੀ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾ ਲਿਆ ਗਿਆ ਹੈ।

ਘਟਨਾ ਦੇ ਬਾਅਦ ਪੂਰਾ ਸ਼ਹਿਰ ਸੀਲ ਕਰ ਦਿੱਤਾ ਗਿਆ ਹੈ। ਇਸ ਘਟਨਾ ਨੂੰ ਅੰਜ਼ਾਮ ਕਿਸ ਨੇ ਦਿੱਤਾ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀ ਘਰ ਦੇ ਪਰਿਵਾਰਾ ਮੈਂਬਰਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਨਾਲ ਹੀ ਇਸ ਗੱਲ ਦਾ ਪਤਾ ਵੀ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਕਿਸੇ ਨਾਲ ਝਗੜਾ ਤਾਂ ਨਹੀਂ ਸੀ।

ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਇਹ ਇੱਕ ਪ੍ਰੈਸ਼ਰ ਬਲਾਸਟ ਸੀ, ਜਿਸ ਨਾਲ ਘਰ ਦੇ ਸ਼ੀਸ਼ੇ ਤੇ ਗਮਲੇ ਟੁੱਟ ਗਏ। ਉਨ੍ਹਾਂ ਨੇ ਦੱਸਿਆ ਕਿ ਘਟਨਾ ਸਮੇਂ ਪਰਿਵਾਰ ਵਰਾਂਡੇ ਵਿੱਚ ਬੈਠਿਆ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਘਰ ‘ਚ ਰਹਿਣ ਵਾਲੇ ਪਰਿਵਾਰ ਤੇ ਉਸ ਤੋਂ ਪਹਿਲੇ ਰਹਿ ਚੁੱਕੇ ਕਿਰਾਏਦਾਰਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

Exit mobile version