ਏਅਰਪੋਰਟ ਕਰਮਚਾਰੀ ਨਹੀਂ ਰੱਖ ਸਕਣਗੇ ਕਿਰਪਾਨ, SGPC ਨੇ ਫੈਸਲੇ ‘ਤੇ ਜਤਾਇਆ ਵਿਰੋਧ
SGPC: ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸੰਵਿਧਾਨ ਦੇ ਮੁਤਾਬਿਕ ਸਾਡੇ ਕੋਲ ਇੱਕ ਹੱਕ ਹੈ ਕਿ ਅਸੀਂ 6 ਇੰਚ ਬਲੇਡ ਤੇ 9 ਇੰਚ ਵਾਲੀ ਕਿਰਪਾਨਪਾ ਕੇ ਡੋਮੈਸਟਿਕ ਫਲਾਈਟ ਦੇ ਵਿੱਚ ਯਾਤਰਾ ਕਰ ਸਕਦੇ ਹਾਂ। ਇਸ ਬਾਅਦ ਵੀ ਇੱਕ ਦੋ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਰੂਰ ਵਾਪਰੀਆਂ ਹਨ ਜਿਵੇਂ ਕਿ ਕਿਸਾਨ ਆਗੂਆਂ ਨੂੰ ਪੋਲੀਟੀਕਲ ਕਿਸੇ ਮਸਲੇ ਨੂੰ ਕਰਕੇ ਰੋਕਿਆ ਗਿਆ ਜੋ ਕੀ ਮਾੜੀ ਗੱਲ ਸੀ।
SGPC: ਏਅਰਪੋਰਟਾਂ ‘ਤੇ ਕਿਰਪਾਲ ਪਾਉਣ ਦੀ ਪਾਬੰਦੀ ਨੂੰ ਲੈ ਕੇ ਸ਼੍ਰੌਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਸਾਹਮਣੇ ਆਇਆ। ਉਨ੍ਹਾ ਕਿਹਾ ਕਿ ਸਿੱਖਾਂ ਲਈ ਬੜੀ ਫਿਕਰਮੰਦੀ ਵਾਲੀ ਗੱਲ ਹੈ।ਏਅਰਪੋਰਟ ਅਥੋਰਟੀ ‘ਤੇ ਕੰਮ ਕਰਨ ਵਾਲੇ ਵਰਕਰ ਜੋ ਅੰਮ੍ਰਿਤਧਾਰੀ ਵਰਕਰ ਹਨ ਉਹਨਾਂ ‘ਤੇ ਰੋਕ ਲਾ ਦਿੱਤੀ ਗਈ ਹੈ। ਇਸ ਅਨੁਸਾਰ ਕਿਰਪਾਨ ਪਾ ਕੇ ਸਿੱਖ ਏਅਰਪੋਰਟ ‘ਤੇ ਡਿਊਟੀ ਨਹੀਂ ਕਰ ਸਕਦੇ।
ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸੰਵਿਧਾਨ ਦੇ ਮੁਤਾਬਿਕ ਸਾਡੇ ਕੋਲ ਇੱਕ ਹੱਕ ਹੈ ਕਿ ਅਸੀਂ 6 ਇੰਚ ਬਲੇਡ ਤੇ 9 ਇੰਚ ਵਾਲੀ ਕਿਰਪਾਨਪਾ ਕੇ ਡੋਮੈਸਟਿਕ ਫਲਾਈਟ ਦੇ ਵਿੱਚ ਯਾਤਰਾ ਕਰ ਸਕਦੇ ਹਾਂ। ਇਸ ਬਾਅਦ ਵੀ ਇੱਕ ਦੋ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਰੂਰ ਵਾਪਰੀਆਂ ਹਨ ਜਿਵੇਂ ਕਿ ਕਿਸਾਨ ਆਗੂਆਂ ਨੂੰ ਪੋਲੀਟੀਕਲ ਕਿਸੇ ਮਸਲੇ ਨੂੰ ਕਰਕੇ ਰੋਕਿਆ ਗਿਆ ਜੋ ਕੀ ਮਾੜੀ ਗੱਲ ਸੀ। ਉਸ ਦੀ ਨਿਖੇਦੀ ਵੀ ਹੋਈ ਸੀ।
ਅੰਮ੍ਰਿਤਸਰ ਸਾਹਿਬ ਏਅਰਪੋਰਟ ਅਤੇ ਹੋਰ ਏਅਰਪੋਰਟ ਉੱਤੇ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਦੇਖਣ ਨੂੰ ਮਿਲੀਆਂ ਹਨ ਕਿ ਏਅਰਪੋਰਟ ਅਥੋਰਟੀ ਦੇ ਅੰਮ੍ਰਿਤਧਾਰੀ ਵਰਕਰ ਸੀ ਉਹਨਾਂ ਨੂੰ ਰੋਕ ਦਿੱਤਾ ਗਿਆ। ਇਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਹਨ, ਇਸ ਲਈ ਇਸ ਨੂੰ ਬੜੀ ਗੰਭੀਰਤਾ ਨਾਲ ਨੋਟਿਸ ਲਿਆ ਗਿਆ ਹੈ। ਸੰਵਿਧਾਨ ਦੇ ਵਿੱਚ ਉਨ੍ਹਾਂ ਕੋਲ ਹੱਕ ਹੈ ਕਿ ਧਰਮ ਦੇ ਅਕੀਦੇ ਮੁਤਾਬਿਕ ਪੰਜ ਕਕਾਰ ਹਨ ਉਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ
ਹਰਜਿੰਦਰ ਸਿੰਘ ਧਾਮੀ ਨੇ ਲਿਖਿਆ ਪੱਤਰ
ਇਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੂੰ ਪੱਤਰ ਅੱਜ ਭੇਜਿਆ ਹੈ ਅਤੇ ਇਸ ਗੱਲ ਦੇ ਲਈ ਆਪਣਾ ਇਤਰਾਜ ਵੀ ਜਾਹਿਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਵਾਰ-ਵਾਰ ਇਹੋ-ਜਿਹੀਆਂ ਗੱਲਾਂ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ।
ਇਸ ਗੱਲ ‘ਤੇ ਉਨ੍ਹਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਮੁੱਦਾ ਸਿੱਖਾਂ ਦੀ ਆਸਥਾ ਨਾਲ ਜੁੜਿਆ ਹੈ। ਸਿੱਖਾਂ ਦੇ ਧਰਮ ਨਾਲ ਜੁੜੇ ਜਿਹੜੇ ਚਿੰਨ੍ਹ, ਉਹ ਕਿਸੇ ਵੀ ਤਰ੍ਹਾਂ ਆਪਣੇ ਦੇਸ਼ ਦੇ ਅੰਦਰ ਇਸ ਤਰ੍ਹਾਂ ਦੀ ਕਿਸੇ ਵੀ ਵਾਪਰਦੀ ਘਟਨਾ ਨੂੰ ਉਹ ਸਮਰਥਨ ਨਹੀਂ ਦਿੰਦੇ ਅਤੇ ਇਸ ਦਾ ਡਟਵਾਂ ਵਿਰੋਧ ਕਰਦੇ ਹਨ।