ਅੰਮ੍ਰਿਤਸਰ ਵਿੱਚ ਨਮਾਜ਼ ਅਤਾ ਕਰਨ ਤੋਂ ਬਾਅਦ ਇੱਕ ਦੂਜੇ ਦੇ ਗਲੇ ਮਿਲ ਦਿੱਤੀ ਈਦ ਦੀ ਮੁਬਾਰਕਬਾਦ Punjabi news - TV9 Punjabi

Amritsar ਵਿੱਚ ਨਮਾਜ਼ ਅਤਾ ਕਰਨ ਤੋਂ ਬਾਅਦ ਇੱਕ ਦੂਜੇ ਦੇ ਗਲੇ ਮਿਲ ਦਿੱਤੀ ਈਦ ਦੀ ਮੁਬਾਰਕਬਾਦ

Published: 

22 Apr 2023 18:43 PM

ਮੁਸਲਿਮ ਭਾਈਚਾਰੇ ਵੱਲੋਂ ਪੂਰੀ ਦੁਨੀਆਂ ਵਿੱਚ ਅਮਨ ਸ਼ਾਂਤੀ ਲਈ ਦੁਆ ਕੀਤੀ। ਮੁਹੰਮਦ ਦਾਨਿਸ਼ ਨਾਇਬ ਇਮਾਮ ਨੇ ਦੱਸਿਆ ਕਿ ਇਸ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ।

Amritsar ਵਿੱਚ ਨਮਾਜ਼ ਅਤਾ ਕਰਨ ਤੋਂ ਬਾਅਦ ਇੱਕ ਦੂਜੇ ਦੇ ਗਲੇ ਮਿਲ ਦਿੱਤੀ ਈਦ ਦੀ ਮੁਬਾਰਕਬਾਦ

Amritsar ਵਿੱਚ ਨਮਾਜ਼ ਅਤਾ ਕਰਨ ਤੋਂ ਬਾਅਦ ਇੱਕ ਦੂਜੇ ਦੇ ਗਲੇ ਮਿਲ ਦਿੱਤੀ ਈਦ ਦੀ ਮੁਬਾਰਕਬਾਦ।

Follow Us On

ਅੰਮ੍ਰਿਤਸਰ। ਈਦ-ਉਲ-ਫਿਤਰ ਦੇ ਮੌਕੇ ‘ਤੇ ਮੁਸਲਿਮ ਭਾਈਚਾਰੇ ਵੱਲੋਂ ਪੂਰੀ ਦੁਨੀਆਂ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ। ਅੰਮ੍ਰਿਤਸਰ (Amritsar) ਦੀ ਮਸਜਿਦ ਖੈਰਦੀਨ ਜਾਮਾ ਮਸਜਿਦ ‘ਚ ਵੀ ਸ਼ਨੀਵਾਰ ਸਵੇਰੇ ਨਮਾਜ਼ ਅਤਾ ਕੀਤੀ ਗਈ ਅਤੇ ਇਸ ਤੋਂ ਬਾਅਦ ਸਾਰਿਆਂ ਨੇ ਇਕ-ਦੂਜੇ ਨੂੰ ਈਦ ਦੀ ਮੁਬਾਰਕਬਾਦ ਦੇ ਕੇ ਰੋਜ਼ੇ ਦੀ ਸਮਾਪਤੀ ਕੀਤੀ। ਇਸ ਮੌਕੇ ਮਸਜਿਦ ਦੇ ਇਮਾਮ ਨੇ ਪੂਰੀ ਦੁਨੀਆਂ ‘ਚ ਸ਼ਾਂਤੀ ਕਾਇਮ ਰਹਿਣ ਦੀ ਦੁਆ ਕੀਤੀ। ਮੁਹੰਮਦ ਦਾਨਿਸ਼ ਨਾਇਬ ਇਮਾਮ ਨੇ ਦੱਸਿਆ ਕਿ ਇਸ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ

ਨਮਾਜ ਅਤਾ ਕਰਕੇ ਕੀਤੀ ਰੋਜ਼ੇ ਦੀ ਸਮਾਪਤੀ

ਈਦ-ਉਲ-ਫਿਤਰ ਦੇ ਮੌਕੇ ‘ਤੇ ਮੁਸਲਿਮ ਭਾਈਚਾਰੇ (Muslim Community) ਦੀ ਤਰਫੋਂ ਨਮਾਜ਼ ਅਤਾ ਕਰਕੇ ਇੱਕ ਮਹੀਨੇ ਤੱਕ ਚੱਲੇ ਇਸ ਰੋਜ਼ੇ ਦੀ ਸਮਾਪਤੀ ਕੀਤੀ ਗਈ। ਅੰਮ੍ਰਿਤਸਰ ‘ਚ ਖੈਰਦੀਨ ਜਾਮਾ ਮਸਜਿਦ ‘ਚ ਲੱਖਾਂ ਸ਼ਰਧਾਲੂਆਂ ਨੇ ਇਕੱਠੇ ਹੋ ਕੇ ਨਮਾਜ਼ ਅਦਾ ਕੀਤੀ ਅਤੇ ਫਿਰ ਇਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਸਜਿਦ ‘ਚ ਪਹੁੰਚ ਕੇ ਮਸਜਿਦ ਦੇ ਮੌਲਵੀ ਨੂੰ ਈਦ ਮੁਬਾਰਕ ਦੀ ਵਧਾਈ ਦਿੱਤੀ, ਲੋਕਾਂ ਦਾ ਕਹਿਣਾ ਹੈ ਕਿ ਈਦ-ਉਲ-ਫਿਤਰ ਦੀ ਜਾਣਕਾਰੀ ਦਿੰਦੇ ਹੋਏ ਪੂਰੀ ਦੁਨੀਆਂ ਨੂੰ ਈਦ ਮੁਬਾਰਕ ਦਿੱਤੀ ਗਈ।

ਅਮਨ ਸ਼ਾਂਤੀ ਲਈ ਕੀਤੀ ਦੁਆ

ਇਸਦੇ ਨਾਲ ਹੀ ਦੇਸ਼ ਅਤੇ ਸੰਸਾਰ ਵਿੱਚ ਅਮਨ-ਸ਼ਾਂਤੀ ਬਹਾਲ ਕਰਨ ਦੀ ਅਰਦਾਸ ਕੀਤੀ। ਉਨ੍ਹਾਂ ਦੱਸਿਆ ਕਿ ਈਦ ਤੋਂ ਇਕ ਮਹੀਨਾ ਪਹਿਲਾਂ ਰੋਜ਼ੇ ਇਸ ਮਕਸਦ ਲਈ ਰੱਖੇ ਜਾਂਦੇ ਹਨ, ਤਾਂ ਜੋ ਜੇਕਰ ਕਿਸੇ ਵਿਅਕਤੀ ਨੇ ਕੋਈ ਗੁਨਾਹ ਕੀਤਾ ਹੈ ਤਾਂ ਉਹ ਰੋਜ਼ੇ ਰੱਖ ਕੇ ਆਪਣੀ ਆਤਮਾ ਨੂੰ ਸ਼ੁੱਧ ਰੱਖ ਸਕੇ। ਉਨ੍ਹਾਂ ਤੋਂ ਇਲਾਵਾ ਮਸਜਿਦ ਦੇ ਮੌਲਵੀ ਨੇ ਦੇਸ਼ ਅਤੇ ਦੁਨੀਆ ਵਿਚ ਅਮਨ-ਸ਼ਾਂਤੀ ਬਹਾਲ ਰੱਖਣ ਦਾ ਸੰਦੇਸ਼ ਦਿੱਤਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version