ਅੰਮ੍ਰਿਤਸਰ ਤੋਂ 15 ਸੂਬਿਆਂ 'ਚ ਚੱਲਾ ਰਿਹਾ ਸੀ ਫਰਜ਼ੀ ਖੇਡ ਸਰਟੀਫਿਕੇਟ ਬਣਾਉਣ ਦਾ ਗਿਰੋਹ, ਪੁਲਿਸ ਨੇ ਇੱਕ ਨੂੰ ਕੀਤਾ ਕਾਬੂ | Amritsar police arrested in fake sports certificate Case Abhilash Kumar know full detail in punjabi Punjabi news - TV9 Punjabi

ਅੰਮ੍ਰਿਤਸਰ ਤੋਂ 15 ਸੂਬਿਆਂ ‘ਚ ਚੱਲਾ ਰਿਹਾ ਸੀ ਫਰਜ਼ੀ ਖੇਡ ਸਰਟੀਫਿਕੇਟ ਬਣਾਉਣ ਦਾ ਗਿਰੋਹ, ਪੁਲਿਸ ਨੇ ਇੱਕ ਨੂੰ ਕੀਤਾ ਕਾਬੂ

Updated On: 

18 Jul 2024 15:39 PM

Fake Sports Certificate Case: ਅਭਿਲਾਸ਼ ਨੇ ਅੰਮ੍ਰਿਤਸਰ ਦੇ ਅਮਿਤ ਕੁਮਾਰ ਨੂੰ ਫਸਾ ਕੇ ਮੋਟੀ ਰਕਮ ਲੈ ਕੇ ਉਸ ਨੂੰ ਸਟੇਟ ਅਤੇ ਨੈਸ਼ਨਲ ਕਬੱਡੀ ਟੂਰਨਾਮੈਂਟ ਖੇਡਣ ਲਈ ਆਪਣੀ ਸੰਸਥਾ ਵੱਲੋਂ ਸਰਟੀਫ਼ੀਕੇਟ ਦੇ ਦਿੱਤਾ। ਅਮਿਤ ਕੁਮਾਰ ਨੇ ਦੱਸਿਆ ਕਿ ਅਭਿਲਾਸ਼ ਨੇ ਕਿਹਾ ਕਿ ਉਸ ਦੇ ਇੰਸਟੀਚਿਉਟ ਦਾ ਸਰਟੀਫ਼ੀਕੇਟ ਮਾਨਤਾ ਪ੍ਰਾਪਤ ਹੈ ।

ਅੰਮ੍ਰਿਤਸਰ ਤੋਂ 15 ਸੂਬਿਆਂ ਚ ਚੱਲਾ ਰਿਹਾ ਸੀ ਫਰਜ਼ੀ ਖੇਡ ਸਰਟੀਫਿਕੇਟ ਬਣਾਉਣ ਦਾ ਗਿਰੋਹ, ਪੁਲਿਸ ਨੇ ਇੱਕ ਨੂੰ ਕੀਤਾ ਕਾਬੂ

15 ਸੂਬਿਆਂ 'ਚ ਚੱਲਾ ਰਿਹਾ ਸੀ ਫਰਜ਼ੀ ਸਰਟੀਫਿਕੇਟ ਬਣਾਉਣ ਦਾ ਗਿਰੋਹ

Follow Us On

Fake Sports Certificate Case: ਅੰਮ੍ਰਿਤਸਰ ‘ਚ ਅਭਿਲਾਸ਼ ਕੁਮਾਰ ਨੂੰ ਖਿਡਾਰੀਆਂ ਤੋਂ ਮੋਟੀ ਰਕਮ ਲੈ ਕੇ ਜ਼ਾਅਲੀ ਸਰਟੀਫ਼ੀਕੇਟ ਵੰਡਣ ਦੇ ਦੋਸ਼ ਹੇਠ ਥਾਣਾ ਸਦਰ ਦੀ ਪੁਲਿਸ ਨੇ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ 2022 ਦੇ ਵਿੱਚ ਇੱਕ ਕਮੇਟੀ ਬਣਾਈ ਸੀ ਪਰ ਥਾਣਾ ਸਦਰ ਦੀ ਪੁਲਿਸ ਵੱਲੋਂ ਇਸ ਗ਼ਿਰੋਹ ਦੇ ਮੁੱਖੀ ਨੂੰ ਫੜਨ ‘ਚ ਸਫਲਤਾ ਹਾਸਲ ਕੀਤੀ ਹੈ। ਇਹ ਖਿਡਾਰੀ ਨੂੰ ਜਾਲੀ ਸਰਟੀਫ਼ੀਕੇਟ ਬਣਾ ਕੇ ਅੱਗੇ ਵੇਚਦੇ ਸਨ।

ਅਭਿਲਾਸ਼ ਨੇ ਅੰਮ੍ਰਿਤਸਰ ਦੇ ਅਮਿਤ ਕੁਮਾਰ ਨੂੰ ਫਸਾ ਕੇ ਮੋਟੀ ਰਕਮ ਲੈ ਕੇ ਉਸ ਨੂੰ ਸਟੇਟ ਅਤੇ ਨੈਸ਼ਨਲ ਕਬੱਡੀ ਟੂਰਨਾਮੈਂਟ ਖੇਡਣ ਲਈ ਆਪਣੀ ਸੰਸਥਾ ਵੱਲੋਂ ਸਰਟੀਫ਼ੀਕੇਟ ਦੇ ਦਿੱਤਾ। ਅਮਿਤ ਕੁਮਾਰ ਨੇ ਦੱਸਿਆ ਕਿ ਅਭਿਲਾਸ਼ ਨੇ ਕਿਹਾ ਕਿ ਉਸ ਦੇ ਇੰਸਟੀਚਿਉਟ ਦਾ ਸਰਟੀਫ਼ੀਕੇਟ ਮਾਨਤਾ ਪ੍ਰਾਪਤ ਹੈ । ਜਦੋਂ ਅਮਿਤ ਨੇ ਅਭਿਲਾਸ਼ ਵੱਲੋਂ ਦਿੱਤੇ ਸਰਟੀਫ਼ੀਕੇਟ ਨਾਲ ਨੌਕਰੀ ਲਈ ਅਪਲਾਈ ਕੀਤਾ ਤਾਂ ਇਸ ਨੂੰ ਜਾਲੀ ਕਰਾਰ ਦੇ ਦਿੱਤਾ ਗਿਆ।

ਇਹ ਵੀ ਪੜ੍ਹੋ: AAP ਨੇ ਹਰਿਆਣਾ ਚ ਇਕੱਲਿਆਂ ਲੜਨ ਦਾ ਕੀਤਾ ਐਲਾਨ, ਕੈਂਪੇਨ ਲਾਂਚ ਮੌਕੇ CM ਮਾਨ ਰਹੇ ਮੌਜ਼ੂਦ

ਇਸ ਦੀ ਸੂਚਨਾ ਮਿਲਦੇ ਪੁਲਿਸ ਹਰਕਤ ਵਿੱਚ ਆਈ ਤੇ ਇਸ ਗਿਰੋਹ ਦੇ ਖਿਲਾਫ਼ ਮਾਮਲਾ ਦਰਜ ਕਰਕੇ ਮੈਂਬਰਾਂ ਦੀ ਭਾਲ ਸ਼ੁਰੂ ਕੀਤੀ ਗਈ। ਸਾਨਾ ਸਦਰ ਦੇ ਪੁਲਿਸ ਅਧਿਕਾਰੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਅਭੀਲਾਸ਼ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕਰ ਇਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹ ਦੌਰਾਨ ਇਸ ਕੋਲੋਂ ਪੁੱਛ-ਗਿਛ ਕੀਤੀ ਜਾਵੇਗੀ। ਇਸ ਗਰੋਹ ਦੇ ਬਾਕੀ ਮੈਂਬਰਾਂ ਦਾ ਵੀ ਇਸ ਕੋਲੋਂ ਪਤਾ ਲਗਾਇਆ ਜਾਵੇਗਾ।

15 ਸੂਬਿਆਂ ‘ਚ ਫੈਲਿਆ ਸੀ ਗਿਰੋਹ

ਅਭਿਲਾਸ਼ ਕੁਮਾਰ ਨਾਂ ਦਾ ਵਿਅਕਤੀ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ (ਇੰਡੀਆ) ਨਾਂ ਦੀ ਖੇਡ ਸੰਸਥਾ ਚਲਾਉਂਦਾ ਹੈ। ਇਸ ਸੰਗਠਨ ਦੀਆਂ ਜੜ੍ਹਾਂ ਦੇਸ਼ ਦੇ 15 ਰਾਜਾਂ ਵਿੱਚ ਫੈਲੀਆਂ ਹੋਈਆਂ ਹਨ। ਉਸ ਦਾ ਕੰਮ ਖਿਡਾਰੀਆਂ ਤੋਂ ਪੈਸੇ ਲੈਣਾ ਅਤੇ ਸਰਟੀਫ਼ੀਕੇਟ ਦੇਣਾ ਸੀ। ਅਭਿਲਾਸ਼ ਫੁੱਟਬਾਲ, ਕਬੱਡੀ, ਕਰਾਟੇ, ਬਾਸਕਟਬਾਲ, ਯੋਗਾ, ਖੋਹ-ਖੋਹ, ਸ਼ਾਰਟਪੁਟ, ਬਾਕਸਿੰਗ, ਵਾਲੀਬਾਲ, ਅਥਲੈਟਿਕ, ਰੱਸਾਕਸੀ ਆਦਿ ਖੇਡਾਂ ਵਿੱਚ ਸਟੇਟ, ਨੈਸ਼ਨਲ, ਇੰਡੋ-ਨੇਪਾਲ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਦੇ ਸਰਟੀਫ਼ੀਕੇਟ ਦਿੰਦਾ ਸੀ।

ਅਭਿਲਾਸ਼ ਕੁਮਾਰ ਨੇ ਖਿਡਾਰੀਆਂ ਨੂੰ ਫਸਾਉਣ ਲਈ ਇੱਕ ਗ਼ਿਰੋਹ ਬਣਾਇਆ ਸੂ। ਅਭਿਲਾਸ਼ ਤੇ ਉਸ ਦਾ ਗੈਂਗ ਉਨ੍ਹਾਂ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਖੇਡਾਂ ਵਿੱਚ ਕਮਜ਼ੋਰ ਹਨ। ਉਨ੍ਹਾਂ ਨੂੰ ਖੇਡ ਸਰਟੀਫ਼ੀਕੇਟ ਦੀ ਲੋੜ ਹੁੰਦੀ ਹੈ। ਉਨ੍ਹਾਂ ਦਾ ਨਿਸ਼ਾਨੇ ‘ਤੇ ਉਹ ਖੇਡ ਅਧਿਆਪਕ ਹਨ ਜਿਨ੍ਹਾਂ ਨੇ ਆਪਣੇ ਸਕੂਲਾਂ ਵਿੱਚ ਖੇਡਾਂ ਵਿੱਚ ਸ਼ਾਨਦਾਰ ਨਤੀਜੇ ਦੇਣੇ ਹਨ। ਇਨ੍ਹਾਂ ਦੇ ਗਰੁੱਪ ਸ਼ਹਿਰ, ਪੰਜਾਬ ਅਤੇ ਦੇਸ਼ ਭਰ ਵਿੱਚ ਫੈਲੇ ਹੋਏ ਹਨ। ਇਹ ਲੋਕ Whatsapp, ਫੇਸਬੁੱਕ ਰਾਹੀਂ ਸੰਪਰਕ ਵਿੱਚ ਰਹਿੰਦੇ ਸਨ ਅਤੇ ਹਰ ਖਿਡਾਰੀ ਨੂੰ ਇਸ ਤੋਂ ਵੱਧ ਕਮਿਸ਼ਨ ਦਿੱਤਾ ਜਾਂਦਾ ਸੀ।

Related Stories
ਬੇਅਦਬੀ ਦੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਨੌਜਵਾਨ: ਸਿਆਸੀ ‘ਤੇ ਲੱਗੇ ਇਲਜ਼ਾਮ, ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਲਾਇਆ ਤਿਲਕ
ਰਵਨੀਤ ਸਿੰਘ ਬਿੱਟੂ ਦੇ ਬਿਆਨ ‘ਤੇ ਸਿਆਸੀ ਹੰਗਾਮਾ, ਕਾਂਗਰਸੀ ਆਗੂਆਂ ਨੇ ਕਿਹਾ- ਅਹਿਸਾਨ ਫਰਾਮੋਸ਼, ਜਾਣੋ ਕੀ ਹੈ ਪੂਰਾ ਵਿਵਾਦ
ਅੰਮ੍ਰਿਤਪਾਲ ਦੇ ਸਾਥੀ ਰਾਊਕੇ ਨੇ NSA ਨੂੰ ਦਿੱਤੀ ਚੁਣੌਤੀ: HC ‘ਚ ਪਟੀਸ਼ਨ ਦਾਇਰ, ਕੇਂਦਰ ਸਰਕਾਰ ਤੇ ਡਿਬਰੂਗੜ੍ਹ ਜੇਲ੍ਹ ਨੂੰ ਨੋਟਿਸ
ਅਕਾਲੀ ਆਗੂ ਮਹਿੰਦਰ ਸਿੰਘ ਰੋਮਾਣਾ ਦਾ ਦਿਹਾਂਤ: 3 ਸੂਬਿਆਂ ਦੀਆਂ ਹੱਦਾਂ ਨਿਰਧਾਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ, ਸਾਬਕਾ CM ਬਰਨਾਲਾ-ਬਾਦਲ ਦੇ ਸਨ ਕਰੀਬੀ
ਲੁਧਿਆਣਾ ‘ਚ ਅਵਾਰਾ ਕੁੱਤਿਆ ਦੀ ਦਹਿਸ਼ਤ, ਗਲੀ ‘ਚ ਖੇਡ ਰਹੀ ਬੱਚੀ 2 ਸਾਲਾ ਬੱਚੀ ਨੂੰ ਨੌਚਿਆ
ਸੁਨਾਮ ਨੇੜੇ ਟੈਂਪੂ ਨੇ ਕੁਚਲੇ ਔਰਤ ਸਮੇਤ 4 ਮਨਰੇਗਾ ਮਜ਼ਦੂਰ, ਲੋਕਾਂ ਨੇ ਕੀਤਾ ਰੋਡ ਜਾਮ
Exit mobile version