ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਹੋਈ ਆਤਸ਼ਬਾਜ਼ੀ, ਦੇਖੋ ਮਨਮੋਹਕ ਤਸਵੀਰਾਂ | amritsar guru ram das ji parkash purb deepmala and atasbaji sri darbar sahib know full in punjabi Punjabi news - TV9 Punjabi

ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਹੋਈ ਆਤਸ਼ਬਾਜ਼ੀ, ਦੇਖੋ ਮਨਮੋਹਕ ਤਸਵੀਰਾਂ

Updated On: 

19 Oct 2024 20:28 PM

Guru Ram Das Ji: ਸਿੱਖਾਂ ਦੇ ਚੌਥੇ ਗੁਰੂ ਸੋਢੀ ਸੁਲਤਾਨ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ। ਇਸ ਮੌਕੇ ਸ਼ਰਧਾਲੂਆਂ ਵੱਲੋਂ ਦੀਪਮਾਲਾ ਵੀ ਕੀਤੀ ਗਈ।

ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਹੋਈ ਆਤਸ਼ਬਾਜ਼ੀ, ਦੇਖੋ ਮਨਮੋਹਕ ਤਸਵੀਰਾਂ

ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਹੋਈ ਆਤਸ਼ਬਾਜ਼ੀ

Follow Us On

ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੰਧਿਆ ਦੀ ਆਰਤੀ ਤੋਂ ਬਾਅਦ ਆਤਸ਼ਬਾਜ਼ੀ ਕੀਤੀ ਗਈ। ਇਸ ਮੌਕੇ ਸੰਗਤ ਵੱਲੋਂ ਪਵਿੱਤਰ ਸਰੋਵਰ ਦੇ ਕੰਢਿਆਂ ਤੇ ਦੀਵੇ ਵੀ ਜਗਾਏ ਗਏ। ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਸ਼੍ਰੀ ਹਰਿਮੰਦਿਰ ਸਾਹਿਬ ਨਤਮਸਤਕ ਹੋਈ ਤਾਂ ਉੱਥੇ ਹੀ ਰਸ ਭਿੰਨੀ ਗੁਰਬਾਣੀ ਦੇ ਸ਼ਬਦ ਕੀਰਤਨ ਦਾ ਅਨੰਦ ਵੀ ਲਿਆ।

ਸੰਗਤਾਂ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਘਰ ਦੇ ਦਰਸ਼ਨਾਂ ਦਾ ਮੌਕਾ ਮਿਲਣਾ ਬਹੁਤ ਵੱਡੇ ਭਾਗਾਂ ਵਾਲੀ ਗੱਲ ਹੈ ਅਤੇ ਅੱਜ ਦੇ ਦਿਨ ਇਥੇ ਆ ਕੇ ਦੀਪਮਾਲਾ ਤੇ ਆਤਿਸਬਜ਼ੀ ਦਾ ਦਿਲਖਿਚਵਾਂ ਨਜ਼ਾਰਾ ਦੇਖ ਕੇ ਜੋ ਆਨੰਦ ਮਿਲਿਆ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ

ਸ਼੍ਰੋਮਣੀ ਕਮੇਟੀ ਨੇ 1 ਲੱਖ ਦੀਵਿਆਂ ਦਾ ਕੀਤਾ ਪ੍ਰਬੰਧ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਸਮੇਤ ਪੂਰੇ ਪਰਿਸਰ ਵਿੱਚ 1 ਲੱਖ ਦੀਵੇ ਜਗਾਏ ਗਏ। ਇਸ ਤੋਂ ਇਲਾਵਾ ਪਹਿਲੀ ਵਾਰ ਘੰਟਾ ਘਰ ਪ੍ਰਵੇਸ਼ ਦੁਆਰ ਦੇ ਬਾਹਰ ਲੇਜ਼ਰ ਸ਼ੋਅ ਦਾ ਪ੍ਰਬੰਧ ਕੀਤਾ ਗਿਆ। ਜਿਸ ਨੇ ਸੰਗਤਾਂ ਦਾ ਵਿਸ਼ੇਸ ਧਿਆਨ ਖਿੱਚਿਆ।

ਦੇਸੀ ਘਿਓ ਦੇ ਬਾਲੇ ਦੀਵੇ

ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਦੇਸੀ ਘਿਓ ਦੇ ਦੀਵੇ ਬਾਲੇ ਗਏ ਤਾਂ ਉੱਥੇ ਹੀ ਸੰਗਤਾਂ ਵੱਲੋਂ ਰੰਗ ਬਰੰਗੇ ਰੰਗਾਂ ਦੀਆਂ ਮੋਮਬੱਤੀਆਂ ਜਲਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸੰਧਿਆ ਵੇਲੇ ਸ਼੍ਰੀ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਆਰਤੀ ਸਮੇਂ ਪ੍ਰਦੂਸ਼ਣ ਰਹਿਤ ਆਤਸ਼ਬਾਜ਼ੀ ਕੀਤੀ ਗਈ। ਇਸ ਆਤਸ਼ਬਾਜ਼ੀ ਨੂੰ ਦੇਸ ਦੁਨੀਆਂ ਦੀ ਸੰਗਤ ਨੇ ਵੱਖ ਵੱਖ ਮਾਧਿਅਮਾਂ ਰਾਹੀਂ ਦੇਖਿਆ।

ਚੂਨਾ ਮੰਡੀ ਵਿਖੇ ਪਾਤਸ਼ਾਹ ਨੇ ਧਾਰਿਆ ਸੀ ਅਵਤਾਰ

ਚੌਥੇ ਪਾਤਸ਼ਾਹ ਜੀ ਦਾ ਜਨਮ ਲਾਹੌਰ ਨੇੜੇ ਇੱਕ ਅਸਥਾਨ ਜਿਸ ਨੂੰ ਚੂਨਾ ਮੰਡੀ ਕਿਹਾ ਜਾਂਦਾ ਸੀ ਉੱਥੇ ਹੋਇਆ। ਅੱਜ ਕੱਲ੍ਹ ਇਹ ਅਸਥਾਨ ਪਾਕਿਸਤਾਨ ਵਿੱਚ ਹੈ। ਜਿੱਥੇ ਸੰਗਤਾਂ ਪਾਕਿਸਤਾਨ ਜਾਣ ਵਾਲੇ ਜੱਥੇ ਵਿੱਚ ਸ਼ਾਮਿਲ ਹੋਕੇ ਇਸ ਅਸਥਾਨ ਦੇ ਦਰਸ਼ਨ ਕਰਦੀਆਂ ਹਨ।

Exit mobile version