ਲੋਕ ਸਭਾ ਚੋਣ ਲੜੇਗਾ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ , ਖਡੂਰ ਸਾਹਿਬ ਤੋਂ ਉਮੀਦਵਾਰੀ ਦਾ ਐਲਾਨ | Amritpal singh will contest loksabha election from khadoor sahib seat family confirmed in pc full detail in punjabi Punjabi news - TV9 Punjabi

ਲੋਕ ਸਭਾ ਚੋਣ ਲੜੇਗਾ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ , ਖਡੂਰ ਸਾਹਿਬ ਤੋਂ ਉਮੀਦਵਾਰੀ ਦਾ ਐਲਾਨ

Updated On: 

26 Apr 2024 19:02 PM

Amritpal Singh: ਬੀਤੇ ਬੁੱਧਵਾਰ ਨੂੰ ਅਮ੍ਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਉਸਦੇ ਚੋਣ ਲੜਣ ਦਾ ਦਾਅਵਾ ਕੀਤਾ ਸੀ, ਪਰ ਉਸਦੇ ਪਰਿਵਾਰ ਨੇ ਇਸ ਖ਼ਬਰ ਨੂੰ ਪੂਰੀ ਤਰ੍ਹਾ ਨਾਲ ਕੋਰੀ ਅਫਵਾਹ ਦੱਸਿਆ ਸੀ। ਪਰ ਨਾਲ ਹੀ ਉਨ੍ਹਾਂ ਨੇ ਅਮ੍ਰਿਤਪਾਲ ਨਾਲ ਗੱਲਬਾਤ ਤੋਂ ਬਾਅਦ ਹੀ ਇਸ ਬਾਰੇ ਕੁਝ ਵੀ ਕਹਿਣ ਦੀ ਗੱਲ ਕਹੀ ਸੀ। ਪਰ ਅੱਜ ਪਰਿਵਾਰ ਵੱਲੋਂ ਹੀ ਮੀਡੀਆ ਸਾਹਮਣੇ ਆ ਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ।

ਲੋਕ ਸਭਾ ਚੋਣ ਲੜੇਗਾ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ , ਖਡੂਰ ਸਾਹਿਬ ਤੋਂ ਉਮੀਦਵਾਰੀ ਦਾ ਐਲਾਨ

ਲੋਕ ਸਭਾ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ, ਪਰਿਵਾਰ ਨੇ ਕੀਤਾ ਐਲਾਨ

Follow Us On

ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਲੋਕ ਸਭਾ ਚੋਣ ਲੜੇਗਾ। ਖਡੂਰ ਸਾਹਿਬ ਤੋਂ ਉਸ ਦੀ ਆਜ਼ਾਦ ਉਮੀਦਵਾਰੀ ਦਾ ਐਲਾਨ ਕੀਤਾ ਗਿਆ ਹੈ। ਇਨ੍ਹੀਂ ਦਿਨੀਂ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਉਸ ‘ਤੇ ਐਨਐਸਏ ਲੱਗਿਆ ਹੋਇਆ ਹੈ। ਅੰਮ੍ਰਿਤਪਾਲ ਦੇ ਪਰਿਵਾਰ ਨੇ ਸ਼ੁੱਕਰਵਾਰ ਨੂੰ ਉਸ ਦੀ ਉਮੀਦਵਾਰੀ ਦੇ ਐਲਾਨ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਵੀ ਕੀਤੀ।ਹਾਲਾਂਕਿ ਦੋ ਦਿਨ ਪਹਿਲਾਂ ਹੀ ਅੰਮ੍ਰਿਤਪਾਲ ਦੇ ਪਰਿਵਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ, ਪਰ ਉਸ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਜਰੂਰ ਪੁਸ਼ਟੀ ਕੀਤੀ ਸੀ।

ਉਸ ਵੇਲ੍ਹੇ ਉਨ੍ਹਾਂ ਦੀ ਮਾਤਾ ਜੀ ਨੇ ਕਿਹਾ ਸੀ ਕਿ ਉਸਦੇ ਪਿਤਾ ਕੱਲ੍ਹ ਉਸਨੂੰ ਮਿਲਣ ਲਈ ਜੇਲ੍ਹ ਜਾ ਰਹੇ ਹਨ। ਜੇਕਰ ਅਜਿਹੀ ਕੋਈ ਗੱਲ ਹੋਈ ਤਾਂ ਉਸ ਨਾਲ ਮੁਲਾਕਾਤ ਤੋਂ ਬਾਅਦ ਹੀ ਪਤਾ ਲੱਗੇਗਾ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸੰਗਤਾਂ ਦਾ ਬਹੁਤ ਦਬਾਅ ਹੈ ਕਿ ਉਹ ਚੋਣ ਜਰੂਰ ਲੜਣ, ਪਰ ਆਖਰੀ ਫੈਸਲਾ ਅਮ੍ਰਿਤਪਾਲ ਸਿੰਘ ਨੇ ਹੀ ਲੈਣਾ ਹੈ। ਪਰ ਹੁਣ ਪੁਰੀ ਤਰ੍ਹਾਂ ਨਾਲ ਤਸਦੀਕ ਹੋ ਗਈ ਹੈ ਕਿ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਸ ਸੀਟ ਤੋਂ ਚੋਣ ਲੜਣ ਜਾ ਰਿਹਾ ਹੈ।

ਸੂਤਰਾਂ ਦੇ ਹਵਾਲੇ ਨਾਲ ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਪਾਲ ਨੂੰ ਸਮਰਥਣ ਦੇਣ ਜਾ ਰਿਹਾ ਹੈ। ਇਸ ਕਰਕੇ ਹੀ ਉਸਨੇ ਹਾਲੇ ਤੱਕ ਇਸ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਜਦਕਿ ਬਾਕੀ ਸਾਰੀਆਂ 12 ਸੀਟਾਂ ਤੇ ਪਾਰਟੀ ਆਪਣੇ ਉਮੀਦਵਾਰ ਉਤਾਰ ਚੁੱਕੀ ਹੈ।

ਖਡੂਰ ਸਾਹਿਬ ਸੀਟ ਦੀ ਸਿਆਸੀ ਤਸਵੀਰ

ਖਡੂਰ ਸਾਹਿਬ ਸੀਟ ਦੀ ਜੇਕਰ ਸਿਆਸੀ ਤਸਵੀਰ ਦੀ ਗੱਲ ਕਰੀਏ ਤਾਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਗਿੱਲ ਨੇ 4,59,710 ਵੋਟਾਂ ਹਾਸਲ ਕੀਤੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਜਗੀਰ ਕੌਰ 3,19,137 ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਰਹੀ। ਪੀਡੀਏ ਉਮੀਦਵਾਰ ਪਰਮਜੀਤ ਕੌਰ ਖਾਲੜਾ 2,14,489 ਵੋਟਾਂ ਲੈ ਕੇ ਤੀਜੇ ਅਤੇ ‘ਆਪ’ ਦੇ ਮਨਜਿੰਦਰ ਸਿੰਘ ਸਿੱਧੂ 13,656 ਵੋਟਾਂ ਲੈ ਕੇ ਚੌਥੇ ਸਥਾਨ ‘ਤੇ ਰਹੇ। ਖਡੂਰ ਸਾਹਿਬ ਲੋਕ ਸਭਾ ਸੀਟ ‘ਤੇ ਕੁੱਲ 64.12 ਫੀਸਦੀ ਵੋਟਿੰਗ ਹੋਈ।

2014 ਦੀ ਗੱਲ ਕਰੀਏ ਤਾਂ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਰਣਜੀਤ ਸਿੰਘ ਨੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੂੰ 1,00,569 ਵੋਟਾਂ ਨਾਲ ਹਰਾਇਆ ਸੀ, ਭਾਜਪਾ ਦੇ ਉਮੀਦਵਾਰ ਨੂੰ 44.9 ਫੀਸਦੀ ਵੋਟਾਂ ਨਾਲ 4,67,332 ਵੋਟਾਂ ਮਿਲੀਆਂ ਸਨ ਅਤੇ ਕਾਂਗਰਸ ਦੇ ਉਮੀਦਵਾਰ ਏ. 35.2 ਫੀਸਦੀ ਵੋਟ ਸ਼ੇਅਰ ਨਾਲ ਕੁੱਲ 3,66,763 ਵੋਟਾਂ ਪ੍ਰਾਪਤ ਹੋਈਆਂ ਸਨ। ਜਦੋਂ ਕਿ ਤੀਜੇ ਸਥਾਨ ‘ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਦੀਪ ਸਿੰਘ 13.9 ਫੀਸਦੀ ਵੋਟਾਂ ਲੈ ਕੇ ਕੁੱਲ 1,44,521 ਵੋਟਾਂ ਲੈ ਕੇ ਜੇਤੂ ਰਹੇ।

ਅਜਨਾਲਾ ਪੁਲਿਸ ਸਟੇਸ਼ਨ ਤੇ ਕੀਤਾ ਸੀ ਹਮਲਾ

ਫਰਵਰੀ 2023 ਵਿੱਚ, ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੇ, ਹਥਿਆਰਾਂ ਨਾਲ ਲੈਸ, ਪੰਜਾਬ ਦੇ ਅਜਨਾਲਾ ਵਿੱਚ ਪੁਲਿਸ ਸਟੇਸ਼ਨ ‘ਤੇ ਹਮਲਾ ਕਰ ਦਿੱਤਾ ਸੀ।ਅੰਮ੍ਰਿਤਪਾਲ ਦੇ ਸਮਰਥਕਾਂ ਨੇ ਕਿਡਨੈਪਿੰਗ ਅਤੇ ਦੰਗਿਆਂ ਦੇ ਆਰੋਪੀ ਤੂਫਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਥਾਣੇ ‘ਚ ਹਮਲਾ ਕੀਤਾ ਸੀ। ਇਸ ਦੌਰਾਨ ਛੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਅੰਮ੍ਰਿਤਪਾਲ ਖ਼ਿਲਾਫ਼ ਉਸ ਦੇ ਹੀ ਇੱਕ ਸਾਬਕਾ ਸਾਥੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਆਰੋਪ ਸੀ ਕਿ ਇਨ੍ਹਾਂ ਸਾਰਿਆਂ ਨੇ ਕਥਿਤ ਤੌਰ ‘ਤੇ ਅਜਨਾਲਾ ਤੋਂ ਬਰਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਅਗਵਾ ਕੀਤਾ ਅਤੇ ਫਿਰ ਉਸ ਦੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ – ਲੁਧਿਆਣਾ ਚ ਮਜੀਠੀਆ ਤੇ ਭੜਕੇ AAP ਉਮੀਦਵਾਰ, ਅਸ਼ੋਕ ਪੱਪੀ ਨੇ ਕਿਹਾ- ਮਜੀਠੀਆ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ

ਦੁਬਈ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਸੀ ਅੰਮ੍ਰਿਤਪਾਲ

ਅੰਮ੍ਰਿਤਪਾਲ ਸਿੰਘ ਦਾ ਜਨਮ 1993 ਵਿੱਚ ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਹੋਇਆ ਸੀ। 12ਵੀਂ ਪਾਸ ਅੰਮ੍ਰਿਤਪਾਲ ਅਚਾਨਕ ਦੁਬਈ ਚਲਾ ਗਿਆ। ਉਥੇ ਅੰਮ੍ਰਿਤਪਾਲ ਟਰਾਂਸਪੋਰਟ ਦੇ ਕਾਰੋਬਾਰ ਨਾਲ ਜੁੜ ਗਿਆ। ਪੰਜਾਬੀ ਅਦਾਕਾਰ ਅਤੇ ਕਾਰਕੁਨ ਦੀਪ ਸਿੱਧੂ ਨੇ 30 ਸਤੰਬਰ 2021 ਨੂੰ ਵਾਰਿਸ ਪੰਜਾਬ ਦੇ ਨਾਂ ਦੀ ਸੰਸਥਾ ਦੀ ਸਥਾਪਨਾ ਕੀਤੀ ਸੀ। ਦੀਪ ਸਿੱਧੂ ਨੇ ਕਿਹਾ ਸੀ ਕਿ ਇਸ ਦਾ ਉਦੇਸ਼ ਨੌਜਵਾਨਾਂ ਨੂੰ ਸਿੱਖੀ ਦੇ ਮਾਰਗ ‘ਤੇ ਲਿਆਉਣਾ ਅਤੇ ਪੰਜਾਬ ਨੂੰ ਜਗਾਉਣਾ ਹੈ। ਦੀਪ ਸਿੱਧੂ ਦਾ ਨਾਂ ਕਿਸਾਨ ਅੰਦੋਲਨ ਅਤੇ ਫਿਰ 26 ਜਨਵਰੀ 2021 ਨੂੰ ਲਾਲ ਕਿਲਾ ਹਿੰਸਾ ਮਾਮਲੇ ਵਿੱਚ ਆਇਆ ਸੀ। 15 ਫਰਵਰੀ 2022 ਨੂੰ, ਦੀਪ ਸਿੱਧੂ ਦੀ ਦਿੱਲੀ ਤੋਂ ਪੰਜਾਬ ਪਰਤਦੇ ਸਮੇਂ ਸੋਨੀਪਤ ਨੇੜੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।

ਮਾਰਚ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅੰਮ੍ਰਿਤਪਾਲ ਹੁਣ ਵਾਰਿਸ ਪੰਜਾਬ ਦੇ ਸੰਗਠਨ ਦਾ ਨਵਾਂ ਆਗੂ ਹੈ। ਇਸ ਤੋਂ ਬਾਅਦ 29 ਸਤੰਬਰ 2022 ਨੂੰ ਅੰਮ੍ਰਿਤਪਾਲ ਨੂੰ ਮੋਗਾ ਦੇ ਪਿੰਡ ਰੋਡੇ ਕੇ ਵਿੱਚ ਦਸਤਾਰਬੰਦੀ ਹੋਈ ਸੀ। ਇਸ ਤੋਂ ਬਾਅਦ ਅੰਮ੍ਰਿਤਪਾਲ ਨੇ ਸਰਕਾਰ ਅਤੇ ਸਿਸਟਮ ਨੂੰ ਸਿੱਧਾ ਚੈਲੰਜ ਕਰਨ ਲੱਗ ਪਿਆ।

Exit mobile version