ਸਮਰਾਲਾ ਦੀ ਇਸ ਧੀ ਨੇ ਕੈਨੇਡਾ ‘ਚ ਗੱਡੇ ਝੰਡੇ, ਕਨੇਡਾ ਪੁਲਿਸ ‘ਚ ਹੋਈ ਭਰਤੀ

Updated On: 

02 Jul 2024 18:46 PM

ਲੜਕੀ ਦੇ ਪਿਤਾ ਏਐਸਆਈ ਦਵਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਮੇਰੇ ਤਿੰਨ ਬੱਚੇ ਹਨ ਤਿੰਨੋ ਕਨੇਡਾ ਵਿੱਚ ਹੀ ਰਹਿੰਦੇ ਹਨ ਮੇਰੀ ਬੇਟੀ ਸੰਦੀਪ ਕੌਰ ਨੇ ਬੀਟੈਕ ਦੀ ਪੜ੍ਹਾਈ ਕਰਨ ਤੋਂ ਬਾਅਦ ਕਨੇਡਾ ਜਾ ਕੇ ਪੜ੍ਹਨ ਦਾ ਫੈਸਲਾ ਕੀਤਾ ਅਤੇ ਮੇਰੀ ਬੇਟੀ ਸੰਦੀਪ ਕੌਰ 2017 ਵਿੱਚ ਕਨੇਡਾ ਗਈ ਅਤੇ ਉੱਥੇ ਜਾ ਕੇ ਉਸ ਨੇ ਕਨੇਡਾ ਦੀ ਪੁਲਿਸ ਵਿੱਚ ਭਰਤੀ ਹੋਣ ਲਈ ਆਪਣੀ ਪੜ੍ਹਾਈ ਨੂੰ ਪੂਰਾ ਕੀਤਾ ਅਤੇ ਸਾਨੂੰ ਵੀ ਸਰਪ੍ਰਾਈਜ਼ ਦਿੱਤਾ।

ਸਮਰਾਲਾ ਦੀ ਇਸ ਧੀ ਨੇ ਕੈਨੇਡਾ ਚ ਗੱਡੇ ਝੰਡੇ, ਕਨੇਡਾ ਪੁਲਿਸ ਚ ਹੋਈ ਭਰਤੀ

ਸਮਰਾਲਾ ਦੀ ਇਸ ਧੀ ਨੇ ਕੈਨੇਡਾ 'ਚ ਗੱਡੇ ਝੰਡੇ, ਕਨੇਡਾ ਪੁਲਿਸ 'ਚ ਹੋਈ ਭਰਤੀ

Follow Us On

ਪੰਜਾਬ ਦੀ ਧੀ ਸੰਦੀਪ ਕੌਰ ਨੇ ਕਨੇਡਾ ਦੀ ਪੁਲਿਸ ਦੇ ਵਿੱਚ ਭਰਤੀ ਹੋ ਕੇ ਪੰਜਾਬ ਦਾ ਹੀ ਨਹੀਂ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ। ਸੰਦੀਪ ਕੌਰ ਦਾ ਜਨਮ ਪਿੰਡ ਅੜੈਚਾਂ ਵਿਖੇ ਹੋਇਆ। ਸੰਦੀਪ ਦੇ ਪਿਤਾ ਦਵਿੰਦਰ ਸਿੰਘ ਗਰਚਾ ਜੋ ਕਿ ਸਮਰਾਲਾ ਥਾਣਾ ਵਿਖੇ ਬਤੌਰ ਏਐਸਆਈ ਤੈਨਾਤ ਹਨ, ਉਨ੍ਹਾਂ ਨੇ ਸੰਦੀਪ ਕੌਰ ਨੂੰ ਬੀਟੈਕ ਦੀ ਡਿਗਰੀ ਲੈਣ ਤੋਂ ਬਾਅਦ ਕਨੇਡਾ ਅਗਲੇਰੀ ਪੜ੍ਹਾਈ ਲਈ ਭੇਜਿਆ। ਉੱਥੇ ਸੰਦੀਪ ਮਿਹਨਤ ਕੀਤੀ ਅਤੇ ਕਨੇਡਾ ਪੁਲਿਸ ਵਿੱਚ ਭਰਤੀ ਹੋਈ, ਜੋ ਕਿ ਪੂਰੇ ਪੰਜਾਬ ਵਾਸੀਆਂ ਲਈ ਮਾਣ ਵਾਲੀ ਗੱਲ ਹੈ।

ਲੜਕੀਆਂ ਨੂੰ ਵੱਧ ਤੋਂ ਵੱਧ ਪੜਾਓ: ਸੰਦੀਪ ਦੇ ਪਿਤਾ

ਲੜਕੀ ਦੇ ਪਿਤਾ ਏਐਸਆਈ ਦਵਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਮੇਰੇ ਤਿੰਨ ਬੱਚੇ ਹਨ ਤਿੰਨੋ ਕਨੇਡਾ ਵਿੱਚ ਹੀ ਰਹਿੰਦੇ ਹਨ ਮੇਰੀ ਬੇਟੀ ਸੰਦੀਪ ਕੌਰ ਨੇ ਬੀਟੈਕ ਦੀ ਪੜ੍ਹਾਈ ਕਰਨ ਤੋਂ ਬਾਅਦ ਕਨੇਡਾ ਜਾ ਕੇ ਪੜ੍ਹਨ ਦਾ ਫੈਸਲਾ ਕੀਤਾ ਅਤੇ ਮੇਰੀ ਬੇਟੀ ਸੰਦੀਪ ਕੌਰ 2017 ਵਿੱਚ ਕਨੇਡਾ ਗਈ ਅਤੇ ਉੱਥੇ ਜਾ ਕੇ ਉਸ ਨੇ ਕਨੇਡਾ ਦੀ ਪੁਲਿਸ ਵਿੱਚ ਭਰਤੀ ਹੋਣ ਲਈ ਆਪਣੀ ਪੜ੍ਹਾਈ ਨੂੰ ਪੂਰਾ ਕੀਤਾ ਅਤੇ ਸਾਨੂੰ ਵੀ ਸਰਪ੍ਰਾਈਜ਼ ਦਿੱਤਾ।

ਉਨ੍ਹਾਂ ਕਿਹਾ ਮੈਂ ਕਨੇਡਾ ਜਾ ਕੇ ਆਪਣੀ ਪੁਲਿਸ ਦੀ ਵਰਦੀ ਵਿੱਚ ਆਪਣੀ ਬੇਟੀ ਨੂੰ ਉਸ ਦੀ ਕਨੇਡਾ ਪੁਲਿਸ ਦਾ ਨਿਯੁਕਤੀ ਪੱਤਰ ਦਿੱਤਾ ਜੋ ਕਿ ਮੇਰੇ ਅਤੇ ਮੇਰੇ ਪਰਿਵਾਰ ਲਈ ਪੂਰੀ ਮਾਣ ਵਾਲੀ ਗੱਲ ਹੈ ਅੱਜ ਕੱਲ ਜੋ ਮਾਂ-ਪਿਓ ਕੁੜੀਆਂ ਅਤੇ ਮੁੰਡਿਆਂ ਵਿੱਚ ਫਰਕ ਰੱਖਦੇ ਹਨ। ਉਹਨਾਂ ਲਈ ਮੇਰੀ ਬੇਟੀ ਇੱਕ ਮਿਸਾਲ ਹੈ ਅਤੇ ਮੈਂ ਉਹਨਾਂ ਮਾਪਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕੁੜੀਆਂ ਵੀ ਤੁਹਾਡਾ ਨਾਂ ਰੌਸ਼ਨ ਕਰ ਸਕਦੀਆਂ ਹਨ ਆਪਣੀਆਂ ਬੱਚੀਆਂ ਨੂੰ ਵੱਧ ਤੋਂ ਵੱਧ ਪੜਾਓ।

ਲੜਕੀ ਦੇ ਪਿਤਾ ਏਐਸਆਈ ਦਵਿੰਦਰ ਸਿੰਘ ਗਰਚਾ ਜਦੋਂ ਕੈਨੇਡਾ ਤੋਂ ਵਾਪਸ ਆ ਕੇ ਆਪਣੀ ਡਿਊਟੀ ਤੇ ਥਾਣਾ ਸਮਰਾਲਾ ਵਿਖੇ ਪਹੁੰਚੇ ਤਾਂ ਡੀਐਸਪੀ ਤਰਲੋਚਨ ਸਿੰਘ , ਐਸਐਚਓ ਰਾਓ ਵਰਿੰਦਰ ਸਿੰਘ ਅਤੇ ਸਮੂਹ ਥਾਣਾ ਮੁਲਾਜ਼ਮਾਂ ਨੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਾ ਕੇ ਸਵਾਗਤ ਕੀਤਾ। ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਸਾਡੇ ਥਾਣੇ ਦੇ ਏਐਸਆਈ ਦਵਿੰਦਰ ਸਿੰਘ ਗਰਚੇ ਦੀ ਬੇਟੀ ਸੰਦੀਪ ਕੌਰ ਨੇ ਕਨੇਡਾ ਪੁਲਿਸ ਵਿੱਚ ਭਰਤੀ ਹੋ ਪੁਲਿਸ ਜਿਲਾ ਖੰਨਾ ਦਾ ਨਾਂ ਰੌਸ਼ਨ ਕੀਤਾ ਹੈ ਸਾਨੂੰ ਆਪਣੀ ਬੇਟੀ ਸੰਦੀਪ ਕੌਰ ਤੇ ਬਹੁਤ ਮਾਣ ਹੈ

ਮੈਨੂੰ ਆਪਣੀ ਕੁੜੀ ਤੇ ਮਾਣ ਹੈ: ਸੰਦੀਪ ਦੀ ਮਾਤਾ

ਸੰਦੀਪ ਕੌਰ ਦੀ ਮਾਂ ਪਰਮਜੀਤ ਕੌਰ ਨੇ ਕਿਹਾ ਕਿ ਮੇਰੀ ਬੇਟੀ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਉਸਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਿਹਾ ਕਿ ਉਹ ਵੀ ਆਪਣੇ ਭੈਣ ਭਰਾ ਕੋਲ ਕਨੇਡਾ ਜਾ ਕੇ ਵਸਣਾ ਚਾਹੁੰਦੀ ਹੈ ਅਸੀਂ ਉਸ ਨੂੰ ਹੋਰ ਪੜ੍ਹਨ ਕਰਨ ਲਈ ਕਨੇਡਾ ਵਿਖੇ ਭੇਜ ਦਿੱਤਾ ਜਿੱਥੇ ਜਾ ਕੇ ਮੇਰੀ ਬੇਟੀ ਨੇ ਕਨੇਡਾ ਪੁਲਿਸ ਵਿੱਚ ਭਰਤੀ ਹੋਣ ਲਈ ਆਪਣੀ ਪੜ੍ਹਾਈ ਨੂੰ ਪੂਰਾ ਕੀਤਾ ਅਤੇ ਕਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਗਈ ਜਿਸ ਤੇ ਮੈਨੂੰ ਬਹੁਤ ਮਾਣ ਹੈ।

Exit mobile version