ਘਰ ਦੀ ਹਵਾ ਨੂੰ ਸਾਫ਼ ਕਰਨ ਲਈ ਕੀ ਹੈ ਸਹੀ, ਏਅਰ ਪਿਊਰੀਫਾਇਰ ਜਾਂ ਆਕਸੀਜਨ ਕੰਸੈਂਟਰੇਟਰ? ਜਾਣੋ ਮਾਹਿਰ ਤੋਂ
Air Pollution : ਇਸ ਸਮੇਂ ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ 'ਚ ਪ੍ਰਦੂਸ਼ਣ ਦਾ ਪੱਧਰ ਕਾਫੀ ਵਧ ਗਿਆ ਹੈ। ਇਸ ਵਧਦੇ ਪ੍ਰਦੂਸ਼ਣ ਤੋਂ ਬਚਣ ਲਈ ਲੋਕ ਏਅਰ ਪਿਊਰੀਫਾਇਰ ਦੀ ਵਰਤੋਂ ਕਰ ਰਹੇ ਹਨ ਅਤੇ ਕੁਝ ਘਰਾਂ 'ਚ ਆਕਸੀਜਨ ਕੰਸੈਂਟਰੇਟਰ ਵੀ ਲੱਗੇ ਹੋਏ ਹਨ ਪਰ ਇਨ੍ਹਾਂ 'ਚ ਜ਼ਿਆਦਾ ਫਾਇਦੰਮੰਦ ਕੀ ਹੈ। ਕਿਸ ਨੂੰ ਕਦੋਂ ਵਰਤਿਆ ਜਾਣਾ ਚਾਹੀਦਾ ਹੈ? ਆਓ ਜਾਣਦੇ ਹਾਂ ਇਸ ਬਾਰੇ ਮਾਹਿਰਾਂ ਤੋਂ।
ਦਿੱਲੀ ਅਤੇ ਆਸ-ਪਾਸ ਦੇ ਕੁਝ ਇਲਾਕਿਆਂ ਵਿਚ ਪ੍ਰਦੂਸ਼ਣ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਭਾਵੇਂ ਘਟਿਆ ਹੈ, ਪਰ ਇਹ ਅਜੇ ਵੀ ਖਤਰਨਾਕ ਪੱਧਰ ‘ਤੇ ਹੈ। AQI ਵਰਤਮਾਨ ਵਿੱਚ 300 ਤੋਂ ਵੱਧ ਹੈ, ਜੋ ਅਜੇ ਵੀ WHO ਦੇ ਮਿਆਰਾਂ ਤੋਂ ਵੱਧ ਹੈ। ਬਾਹਰ ਹੀ ਨਹੀਂ ਘਰ ਦੇ ਅੰਦਰ ਦੀ ਹਵਾ ਵੀ ਖਰਾਬ ਹੈ। ਜੋ ਸਿਹਤ ਲਈ ਖਤਰਨਾਕ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਪ੍ਰਦੂਸ਼ਿਤ ਹਵਾ ਤੋਂ ਬਚਣਾ ਜ਼ਰੂਰੀ ਹੈ। ਇਸ ਪ੍ਰਦੂਸ਼ਣ ਤੋਂ ਬਚਾਅ ਲਈ ਲੋਕ ਆਪਣੇ ਘਰਾਂ ਵਿੱਚ ਏਅਰ ਪਿਊਰੀਫਾਇਰ ਦੀ ਵਰਤੋਂ ਕਰ ਰਹੇ ਹਨ। ਨਾਲ ਹੀ ਕੁਝ ਘਰਾਂ ਵਿੱਚ ਸ਼ੁੱਧ ਹਵਾ ਲਈ ਆਕਸੀਜਨ ਕੰਸੈਂਟਰੇਟਰਾਂ ਦੀ ਵੀ ਵਰਤੋਂ ਵੀ ਕੀਤੀ ਜਾ ਰਹੀ ਹੈ, ਪਰ ਪ੍ਰਦੂਸ਼ਣ ਤੋਂ ਬਚਾਉਣ ਲਈ ਕਿਹੜਾ ਜ਼ਿਆਦਾ ਫਾਇਦੇਮੰਦ ਹੈ। ਕਿਹੜਾ ਉਪਕਰਣ ਕਦੋਂ ਵਰਤਿਆ ਜਾਣਾ ਚਾਹੀਦਾ ਹੈ? ਆਓ ਜਾਣਦੇ ਹਾਂ ਇਸ ਬਾਰੇ ਮਾਹਿਰਾਂ ਤੋਂ।
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਆਕਸੀਜਨ ਕੰਸੈਂਟਰੇਟਰ ਅਤੇ ਏਅਰ ਪਿਊਰੀਫਾਇਰ ਦੋਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਇਨ੍ਹਾਂ ਦੇ ਕੰਮ ਵਿੱਚ ਕੁਝ ਫਰਕ ਹੈ, ਆਕਸੀਜਨ ਕੰਸੈਂਟਰੇਟਰ ਹਵਾ ਵਿੱਚ ਆਕਸੀਜਨ ਦੇ ਪੱਧਰ ਨੂੰ ਵਧਾਉਂਦਾ ਹੈ। ਇਹ ਹਵਾ ਵਿੱਚੋਂ ਨਾਈਟ੍ਰੋਜਨ ਅਤੇ ਹੋਰ ਗੈਸਾਂ ਨੂੰ ਕੱਢ ਕੇ ਆਕਸੀਜਨ ਵਧਾਉਂਦਾ ਹੈ। ਇਹ ਤੁਹਾਡੇ ਸਰੀਰ ਨੂੰ ਆਕਸੀਜਨ ਦੀ ਚੰਗੀ ਮਾਤਰਾ ਪ੍ਰਦਾਨ ਕਰਦਾ ਹੈ। ਆਮ ਤੌਰ ‘ਤੇ, ਡਾਕਟਰ ਸਲਾਹ ਦਿੰਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਅਸਥਮਾ, ਸੀਓਪੀਡੀ, ਅਤੇ ਬ੍ਰੌਨਕਾਈਟਸ ਵਰਗੀਆਂ ਬਿਮਾਰੀਆਂ ਹਨ, ਉਨ੍ਹਾਂ ਨੂੰ ਇਸ ਸਮੇਂ ਆਪਣੇ ਘਰ ਵਿੱਚ ਆਕਸੀਜਨ ਕੰਸੈਂਟਰੇਟਰ ਰੱਖਣਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਜਦੋਂ ਵੀ ਪ੍ਰਦੂਸ਼ਣ ਵਧਦਾ ਹੈ ਤਾਂ ਸਾਹ ਦੀਆਂ ਇਨ੍ਹਾਂ ਬਿਮਾਰੀਆਂ ਦੇ ਮਰੀਜ਼ਾਂ ਦੀਆਂ ਮੁਸ਼ਕਲਾਂ ਵਧ ਜਾਂਦੀਆਂ ਹਨ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਵੀ ਹੋ ਸਕਦੀ ਹੈ। ਅਜਿਹੇ ‘ਚ ਘਰ ‘ਚ ਆਕਸੀਜਨ ਕੰਸੈਂਟਰੇਟਰ ਦਾ ਹੋਣਾ ਜ਼ਰੂਰੀ ਹੈ।
ਆਕਸੀਜਨ ਕੰਸੈਂਟਰੇਟਰ ਅਤੇ ਏਅਰ ਪਿਊਰੀਫਾਇਰ ਚੋਂ ਕੀ ਹੈ ਬੈਸਟ?
ਪਲਮੋਨੋਲੋਜਿਸਟ ਡਾ: ਭਗਵਾਨ ਮੰਤਰੀ ਦੱਸਦੇ ਹਨ ਕਿ ਸਾਹ ਦੀਆਂ ਬਿਮਾਰੀਆਂ ਨੂੰ ਰੋਕਣ ਲਈ ਆਕਸੀਜਨ ਕੰਸੈਂਟਰੇਟਰ ਬਿਹਤਰ ਹੁੰਦਾ ਹੈ, ਪਰ ਏਅਰ ਪਿਊਰੀਫਾਇਰ ਹਵਾ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਏਅਰ ਪਿਊਰੀਫਾਇਰ ਹਵਾ ਵਿੱਚੋਂ ਧੂੜ, ਪ੍ਰਦੂਸ਼ਕ ਅਤੇ ਬੈਕਟੀਰੀਆ ਨੂੰ ਹਟਾਉਂਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸਾਫ਼ ਹਵਾ ਤੁਹਾਡੇ ਫੇਫੜਿਆਂ ਵਿੱਚ ਦਾਖ਼ਲ ਹੁੰਦੀ ਹੈ। ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਸ ਦਾ ਲਾਭ ਮਿਲਦਾ ਹੈ।
ਡਾ: ਮੰਤਰੀ ਦਾ ਕਹਿਣਾ ਹੈ ਕਿ ਆਕਸੀਜਨ ਕੰਸੈਂਟਰੇਟਰ ਆਕਸੀਜਨ ਲੈਵਲ ਵਧਾਉਣ ਲਈ ਹੈ, ਜਦੋਂ ਕਿ ਏਅਰ ਪਿਊਰੀਫਾਇਰ ਹਵਾ ਨੂੰ ਸ਼ੁੱਧ ਕਰਨ ਲਈ ਹੈ। ਜੇਕਰ ਤੁਹਾਡੇ ਘਰ ‘ਚ ਕੋਈ ਬੀਮਾਰ ਨਹੀਂ ਹੈ ਤਾਂ ਆਕਸੀਜਨ ਕੰਸੈਂਟਰੇਟਰ ਦੀ ਬਜਾਏ ਏਅਰ ਪਿਊਰੀਫਾਇਰ ਦੀ ਵਰਤੋਂ ਕਰਨਾ ਬਿਹਤਰ ਹੈ ਪਰ ਜੇਕਰ ਘਰ ‘ਚ ਸਾਹ ਦੀਆਂ ਬੀਮਾਰੀਆਂ ਦੇ ਮਰੀਜ਼ ਹਨ ਤਾਂ ਏਅਰ ਪਿਊਰੀਫਾਇਰ ਦੇ ਨਾਲ-ਨਾਲ ਆਕਸੀਜਨ ਕੰਸੈਂਟਰੇਟਰ ਵੀ ਹੋਣਾ ਚਾਹੀਦਾ ਹੈ। ਪਰ ਇਸ ਦੌਰਾਨ, ਧਿਆਨ ਰੱਖੋ ਕਿ ਕੰਸੈਂਟਰੇਟਰ ਚੰਗੀ ਕੰਪਨੀ ਦਾ ਹੋਣਾ ਚਾਹੀਦਾ ਹੈ ਅਤੇ ਇਸਨੂੰ ਮਰੀਜ਼ ਦੇ ਨੇੜੇ ਹੀ ਰੱਖਣਾ ਚਾਹੀਦਾ ਹੈ।
ਏਅਰ ਪਿਊਰੀਫਾਇਰ ਦੀ ਸਹੀ ਵਰਤੋਂ ਜਰੂਰੀ
ਡਾਕਟਰਾਂ ਦਾ ਕਹਿਣਾ ਹੈ ਕਿ ਏਅਰ ਪਿਊਰੀਫਾਇਰ ਦੀ ਸਹੀ ਵਰਤੋਂ ਵੀ ਜ਼ਰੂਰੀ ਹੈ। ਜੇਕਰ ਤੁਸੀਂ ਇਸ ਦੀ ਵਰਤੋਂ ਕਰਦੇ ਹੋ, ਤਾਂ ਇਸ ਨੂੰ ਦਿਨ ਵਿੱਚ ਘੱਟੋ-ਘੱਟ 6 ਤੋਂ 8 ਘੰਟੇ ਚਲਾਉਣ ਦੀ ਕੋਸ਼ਿਸ਼ ਕਰੋ। ਜੇਕਰ ਤੁਹਾਡੇ ਖੇਤਰ ਵਿੱਚ AQI 400 ਤੋਂ ਵੱਧ ਹੈ ਤਾਂ ਤੁਸੀਂ ਇਸਨੂੰ 12 ਘੰਟਿਆਂ ਲਈ ਵਰਤ ਸਕਦੇ ਹੋ। ਇਸ ਦੌਰਾਨ, ਧਿਆਨ ਰੱਖੋ ਕਿ ਏਅਰ ਪਿਊਰੀਫਾਇਰ ਦੇ ਆਲੇ-ਦੁਆਲੇ ਸਿਗਰਟ ਨਾ ਪੀਓ। ਪਿਊਰੀਫਾਇਰ ਨੂੰ ਅਜਿਹੀ ਥਾਂ ‘ਤੇ ਰੱਖੋ ਜਿੱਥੇ ਸਹੀ ਹਵਾਦਾਰੀ ਹੋਵੇ। ਵੱਡੀ ਥਾਂ ‘ਤੇ ਛੋਟੇ ਪਿਊਰੀਫਾਇਰ ਦੀ ਵਰਤੋਂ ਨਾ ਕਰੋ।
ਇਹ ਵੀ ਪੜ੍ਹੋ
ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖੋ
ਮਾਸਕ ਪਾ ਕੇ ਘਰੋਂ ਬਾਹਰ ਨਿਕਲੋ
ਧੂੜ, ਧੂੰਏਂ ਅਤੇ ਮਿੱਟੀ ਤੋਂ ਬਚਾਅ ਕਰੋ
ਆਪਣੀ ਖੁਰਾਕ ਦਾ ਧਿਆਨ ਰੱਖੋ
ਪ੍ਰਦੂਸ਼ਿਤ ਹਵਾ ਵਿੱਚ ਕਸਰਤ ਨਾ ਕਰੋ