ਕੀ ਸਿੱਖ, ਜੈਨ ਅਤੇ ਬੋਧੀ ਹਿੰਦੂ ਧਰਮ ਦਾ ਹਿੱਸਾ ਹਨ?... ਅੰਮ੍ਰਿਤਪਾਲ ਸਿੰਘ ਨੇ ਸੰਵਿਧਾਨ ਦੇ ਆਰਟੀਕਲ 25 'ਤੇ ਕਿਉਂ ਚੁੱਕੇ ਸਵਾਲ? | amritpal-singh-question-about-article-25-of-indian-constitution are-sikhs-jains-and-buddhists-not part-of-hinduism know full detail in punjabi Punjabi news - TV9 Punjabi

ਕੀ ਸਿੱਖ, ਜੈਨ ਅਤੇ ਬੋਧੀ ਹਿੰਦੂ ਧਰਮ ਦਾ ਹਿੱਸਾ ਹਨ?… ਅੰਮ੍ਰਿਤਪਾਲ ਸਿੰਘ ਨੇ ਸੰਵਿਧਾਨ ਦੇ ਆਰਟੀਕਲ 25 ‘ਤੇ ਕਿਉਂ ਚੁੱਕੇ ਸਵਾਲ?

Published: 

02 Jul 2024 15:44 PM

What is Article 25 of Indian Constitution: ਵੱਖਵਾਦੀ ਆਗੂ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣ ਜਿੱਤ ਗਏ ਹਨ ਪਰ ਸਹੁੰ ਚੁੱਕ ਸਮਾਗਮ ਹੋਣਾ ਬਾਕੀ ਹੈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦਾ ਇੱਕ ਪੁਰਾਣਾ ਇੰਟਰਵਿਊ ਵਾਇਰਲ ਹੋ ਰਿਹਾ ਹੈ। ਇਸ 'ਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਨੂੰ ਸੰਵਿਧਾਨ ਦੀ ਧਾਰਾ 25 ਨਾਲ ਦਿੱਕਤ ਹੈ। ਇਸ ਵਿੱਚ ਸਿੱਖਾਂ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ।

ਕੀ ਸਿੱਖ, ਜੈਨ ਅਤੇ ਬੋਧੀ ਹਿੰਦੂ ਧਰਮ ਦਾ ਹਿੱਸਾ ਹਨ?... ਅੰਮ੍ਰਿਤਪਾਲ ਸਿੰਘ ਨੇ ਸੰਵਿਧਾਨ ਦੇ ਆਰਟੀਕਲ 25 ਤੇ ਕਿਉਂ ਚੁੱਕੇ ਸਵਾਲ?

ਅੰਮ੍ਰਿਤਪਾਲ ਸਿੰਘ

Follow Us On

ਆਸਾਮ ਦੀ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਦੇ ਮੁੱਖੀ ਵੱਖਵਾਦੀ ਆਗੂ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣ ਜਿੱਤੀ ਹੈ ਪਰ ਅਜੇ ਤੱਕ ਸਹੁੰ ਚੁੱਕਣੀ ਬਾਕੀ ਹੈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦਾ ਇੱਕ ਪੁਰਾਣਾ ਇੰਟਰਵਿਊ ਵਾਇਰਲ ਹੋ ਰਿਹਾ ਹੈ। ਇਸ ‘ਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਨੂੰ ਸੰਵਿਧਾਨ ਦੀ ਧਾਰਾ 25 ਤੋਂ ਦਿੱਕਤ ਹੈ। ਇਸ ਵਿੱਚ ਸਿੱਖਾਂ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ।

ਹਾਲਾਂਕਿ, ਅਜਿਹਾ ਨਹੀਂ ਹੈ। ਸੰਵਿਧਾਨ ਦੇ ਆਰਟੀਕਲ 25 ਵਿੱਚ ਧਾਰਮਿਕ ਆਜ਼ਾਦੀ ਨੂੰ ਹੁੰਗਾਰਾ ਦਿੱਤਾ ਗਿਆ ਹੈ। ਲੋਕ ਆਪਣੇ ਸਵਾਰਥਾਂ ਦੀ ਪੂਰਤੀ ਲਈ ਅਜਿਹੇ ਬਿਆਨ ਦਿੰਦੇ ਹਨ। ਆਓ ਜਾਣਦੇ ਹਾਂ ਕੀ ਕਹਿੰਦਾ ਹੈ ਆਰਟੀਕਲ 25 …

ਕੀ ਕਹਿੰਦਾ ਹੈ ਆਰਟੀਕਲ 25?

ਭਾਰਤੀ ਸੰਵਿਧਾਨ ਦਾ ਆਰਟੀਕਲ 25 ਧਾਰਮਿਕ ਆਜ਼ਾਦੀ ਦੀ ਗੱਲ ਕਰਦਾ ਹੈ। ਇਸ ਸਬੰਧੀ ਵੱਖ-ਵੱਖ ਭਾਈਚਾਰਿਆਂ ਵਿੱਚ ਇਹ ਭੁਲੇਖਾ ਫੈਲਾਇਆ ਜਾ ਰਿਹਾ ਹੈ ਕਿ ਸਿੱਖ, ਜੈਨ ਅਤੇ ਬੋਧੀ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਨੂੰ ਸੰਵਿਧਾਨ ਵਿੱਚ ਹਿੰਦੂਆਂ ਅਧੀਨ ਸ਼ਾਮਲ ਕੀਤਾ ਗਿਆ ਹੈ। ਅਸਲ ਵਿੱਚ ਇਸ ਆਰਟੀਕਲ ਅਨੁਸਾਰ ਹਰ ਨਾਗਰਿਕ ਨੂੰ ਆਪਣੀ ਮਰਜ਼ੀ ਦੇ ਧਰਮ ਦਾ ਪ੍ਰਚਾਰ-ਪ੍ਰਸਾਰ ਅਤੇ ਅਭਿਆਸ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਆਰਟੀਕਲ ਸਾਰੇ ਲੋਕਾਂ ਨੂੰ ਬਿਨਾਂ ਕਿਸੇ ਸਰਕਾਰੀ ਦਖਲ ਅਤੇ ਡਰ ਤੋਂ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਅਧਿਕਾਰ ਵੀ ਦਿੰਦਾ ਹੈ। ਇਸ ਵਿੱਚ, ਰਾਜ ਭਾਵ ਸ਼ਾਸਨ ਤੋਂ ਉਮੀਦ ਕੀਤੀ ਗਈ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਇਸ ਆਰਟੀਕਲ ਦਾ ਅਭਿਆਸ ਕਰੇ।

ਇਸੇ ਆਰਟੀਕਲ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਰਾਜ ਕਿਸੇ ਵੀ ਕਿਸਮ ਦੇ ਧਾਰਮਿਕ ਅਭਿਆਸ ਨਾਲ ਸਬੰਧਤ ਕਿਸੇ ਵੀ ਵਿੱਤੀ, ਆਰਥਿਕ, ਰਾਜਨੀਤਿਕ ਜਾਂ ਕਿਸੇ ਹੋਰ ਧਰਮ ਨਿਰਪੱਖ ਗਤੀਵਿਧੀ ਨੂੰ ਨਿਯੰਤਰਿਤ ਕਰਨ ਜਾਂ ਸੀਮਤ ਕਰਨ ਲਈ ਕਾਨੂੰਨ ਬਣਾ ਸਕਦਾ ਹੈ। ਇਹ ਸਮਾਜਿਕ ਕਲਿਆਣ ਜਾਂ ਸੁਧਾਰ ਜਾਂ ਫੇਰ ਜਨਤੱਕ ਹਿੰਦੂ ਧਾਰਮਿਕ ਅਦਾਰਿਆਂ ਨੂੰ ਹਿੰਦੂਆਂ ਦੇ ਸਾਰੇ ਵਰਗਾਂ ਅਤੇ ਹੋਰ ਵਰਗਾਂ ਲਈ ਖੋਲ੍ਹਣ ਦੀ ਵੀ ਵਿਵਸਥਾ ਕਰਦਾ ਹੈ, ਹਿੰਦੂਆਂ ਵਿੱਚ ਸਿੱਖ, ਜੈਨ ਅਤੇ ਬੁੱਧ ਧਰਮ ਨੂੰ ਮਣਨ ਵਾਲੇ ਲੋਕ ਵੀ ਸ਼ਾਮਲ ਹਨ। ਇਸ ਵਿਚ ਕਿਰਪਾਨ ਧਾਰਨ ਕਰਨ ਅਤੇ ਲੈ ਜਾਣ ਵਾਲੇ ਸਿੱਖ ਧਰਮ ਦੇ ਲੋਕਾਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਮੰਨਿਆ ਜਾਵੇਗਾ।

ਪੰਡਿਤ ਨਹਿਰੂ ਨੇ ਸਪੱਸ਼ਟ ਕੀਤੀ ਸੀ ਸਥਿਤੀ

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਸਾਲ 1950 ਵਿੱਚ ਕਿਹਾ ਸੀ ਕਿ ਸੰਵਿਧਾਨ ਸਿਰਫ ਆਰਟੀਕਲ ਵਿੱਚ ਦਿੱਤੀ ਵਿਵਸਥਾ ਦੇ ਸੀਮਤ ਉਦੇਸ਼ ਲਈ ਹੀ ਨਿਯਮ ਬਣਾਉਂਦਾ ਹੈ। ਜਿਵੇਂ ਕਿ ਤੁਸੀਂ ਦੇਖੋਗੇ, ਇਸ ਵਿੱਚ ਨਾ ਸਿਰਫ਼ ਜੈਨੀਆਂ ਦਾ ਸਗੋਂ ਬੋਧੀਆਂ ਅਤੇ ਸਿੱਖਾਂ ਦਾ ਵੀ ਜ਼ਿਕਰ ਹੈ। ਇਹ ਸਪੱਸ਼ਟ ਹੈ ਕਿ ਬੋਧ ਹਿੰਦੂ ਨਹੀਂ ਹਨ। ਇਸ ਲਈ ਇਹ ਸੋਚਣ ਦਾ ਕੋਈ ਕਾਰਨ ਨਹੀਂ ਹੈ ਕਿ ਜੈਨੀਆਂ ਨੂੰ ਹਿੰਦੂ ਮੰਨਿਆ ਜਾਂਦਾ ਹੈ। ਇਹ ਸੱਚ ਹੈ ਕਿ ਜੈਨ ਕੁਝ ਤਰੀਕਿਆਂ ਨਾਲ ਹਿੰਦੂਆਂ ਨਾਲ ਮਿਲਦੇ-ਜੁਲਦੇ ਹਨ ਅਤੇ ਉਨ੍ਹਾਂ ਵਿਚ ਕਈ ਰੀਤੀ-ਰਿਵਾਜ ਹਿੰਦੂਆਂ ਵਰਗ੍ਹੇ ਹਨ। ਇਸ ਦੇ ਬਾਵਜੂਦ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਇੱਕ ਵੱਖਰਾ ਧਾਰਮਿਕ ਭਾਈਚਾਰਾ ਹੈ ਅਤੇ ਸੰਵਿਧਾਨ ਕਿਸੇ ਵੀ ਤਰ੍ਹਾਂ ਇਸ ਮਾਨਤਾ ਪ੍ਰਾਪਤ ਦਰਜੇ ਨੂੰ ਪ੍ਰਭਾਵਿਤ ਨਹੀਂ ਕਰਦਾ।

‘ਅੰਮ੍ਰਿਤਪਾਲ ਦਾ ਬਿਆਨ ਗਲਤ’

ਸੁਪਰੀਮ ਕੋਰਟ ਦੇ ਵਕੀਲ ਵਿਨੀਤ ਜਿੰਦਲ ਦਾ ਕਹਿਣਾ ਹੈ ਕਿ ਸਿੱਖ ਵੱਖਵਾਦੀ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਸਿੱਖਾਂ ਦਾ ਹਿੰਦੂ ਧਰਮ ਨਾਲ ਕੋਈ ਸਬੰਧ ਨਹੀਂ ਹੈ ਅਤੇ ਸਿੱਖ ਵੱਖਰੇ ਹਨ। ਇਹ ਪ੍ਰਚਾਰ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਧਾਰਾ 25 ਵਿੱਚ ਸਿੱਖਾਂ ਦਾ ਕੋਈ ਜ਼ਿਕਰ ਨਹੀਂ ਹੈ ਅਤੇ ਸਿੱਖਾਂ ਨੂੰ ਹਿੰਦੂਆਂ ਦੀ ਸ਼ਾਖਾ ਮੰਨਿਆ ਗਿਆ ਹੈ। ਉਨ੍ਹਾਂ ਦਾ ਇਹ ਬਿਆਨ ਗਲਤ ਹੈ।

‘ਸਿੱਖ ਵਿਰੋਧੀ ਨਹੀਂ ਹੈ ਆਰਟੀਕਲ’

ਐਡਵੋਕੇਟ ਜਿੰਦਲ ਦਾ ਕਹਿਣਾ ਹੈ, ਮੈਂ ਇੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕਰਨਾ ਚਾਹਾਂਗਾ, ਜੋ ਹਮੇਸ਼ਾ ਹੱਥ ਵਿੱਚ ਰੁਦਰਾਕਸ਼ ਦੀ ਮਾਲਾ ਰੱਖਦੇ ਸਨ ਅਤੇ ਹਰੀ ਨਾਮ ਦਾ ਜਾਪ ਕਰਦੇ ਸਨ। ਜਦੋਂ ਸਿੱਖਾਂ ਦੇ ਪਹਿਲੇ ਗੁਰੂ ਨੇ ਹਿੰਦੂਆਂ ਦੀ ਵਿਧੀ ਨੂੰ ਅਪਣਾਇਆ। ਸਿੱਖਾਂ ਦੇ ਨੌਂ ਗੁਰੂਆਂ ਦੁਆਰਾ ਹਿੰਦੂਆਂ ਦੇ ਦੇਵੀ ਦੇਵਤਿਆਂ ਦੀ ਵੀ ਪੂਜਾ ਕੀਤੀ ਜਾਂਦੀ ਸੀ। ਇਸ ਤੋਂ ਸਿੱਧ ਹੁੰਦਾ ਹੈ ਕਿ ਸਿੱਖ ਹਿੰਦੂਆਂ ਦੀ ਇੱਕ ਸ਼ਾਖਾ ਹਨ।

ਐਡਵੋਕੇਟ ਜਿੰਦਲ ਦਾ ਕਹਿਣਾ ਹੈ ਕਿ ਹੁਣ ਅੰਮ੍ਰਿਤਪਾਲ ਵਰਗੇ ਲੋਕ ਸਿਰਫ ਭਾਰਤ ਦੇ ਸੰਵਿਧਾਨ ਅਤੇ ਭਾਰਤ ਦੇ ਕਾਨੂੰਨਾਂ ਦੀ ਗੱਲ ਕਰਕੇ ਸਿੱਖਾਂ ਨੂੰ ਭੜਕਾਉਣਾ ਚਾਹੁੰਦੇ ਹਨ, ਤਾਂ ਜੋ ਉਨ੍ਹਾਂ ਦੀ ਖਾਲਿਸਤਾਨ ਦੀ ਮੰਗ ਅੱਗੇ ਵਧੇ। ਮੇਰੇ ਅਨੁਸਾਰ ਸਿੱਖਾਂ ‘ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਦੀਆਂ ਮਾਨਤਾਵਾਂ ਜੋ ਵੀ ਹੋਣ, ਉਹ ਜਿਸ ਤਰੀਕੇ ਨਾਲ ਚਾਹੁਣ ਉਨ੍ਹਾਂ ਦਾ ਪ੍ਰਚਾਰ ਕਰ ਸਕਦੇ ਹਨ। ਆਰਟੀਕਲ 25 ਜਾਂ ਭਾਰਤੀ ਸੰਵਿਧਾਨ ਕਿਸੇ ਵੀ ਤਰ੍ਹਾਂ ਸਿੱਖ ਵਿਰੋਧੀ ਨਹੀਂ ਹੈ।।

Exit mobile version