Live Update: ਓਵੈਸੀ ਦੇ ਘਰ 'ਤੇ ਸਿਆਹੀ ਸੁੱਟਣ ਦੇ ਮਾਮਲੇ 'ਚ FIR ਦਰਜ | today breaking news aaj ki taaja khabar live updates latest news punjabi samachar daily breaking 28th June 2024 punjabi Punjabi news - TV9 Punjabi

Live Update: ਓਵੈਸੀ ਦੇ ਘਰ ‘ਤੇ ਸਿਆਹੀ ਸੁੱਟਣ ਦੇ ਮਾਮਲੇ ‘ਚ FIR ਦਰਜ

Updated On: 

29 Jun 2024 00:02 AM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Update:  ਓਵੈਸੀ ਦੇ ਘਰ ਤੇ ਸਿਆਹੀ ਸੁੱਟਣ ਦੇ ਮਾਮਲੇ ਚ FIR ਦਰਜ

ਅੱਜ ਦੀਆਂ ਤਾਜ਼ਾ ਖ਼ਬਰਾਂ

Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 28 Jun 2024 11:07 PM (IST)

    ਓਵੈਸੀ ਦੇ ਘਰ ‘ਤੇ ਸਿਆਹੀ ਸੁੱਟਣ ਦੇ ਮਾਮਲੇ ‘ਚ FIR ਦਰਜ

    ਦਿੱਲੀ ਵਿੱਚ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਦੇ ਘਰ ਉੱਤੇ ਸਿਆਹੀ ਸੁੱਟੇ ਜਾਣ ਅਤੇ ਨੈੱਟ ਪਲੇਟ ਨੂੰ ਕਾਲਾ ਕਰਨ ਦੀ ਘਟਨਾ ਵਿੱਚ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਇਹ ਐਫਆਈਆਰ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਹੈ।

  • 28 Jun 2024 11:01 PM (IST)

    ਦਿੱਲੀ ਵਿੱਚ ਬਾਰਿਸ਼ ਨੇ AIIMS ਦੇ ਆਪਰੇਸ਼ਨ ਥੀਏਟਰ ਨੂੰ ਵੀ ਪ੍ਰਭਾਵਿਤ ਕੀਤਾ

    ਦਿੱਲੀ ‘ਚ ਸ਼ੁੱਕਰਵਾਰ ਨੂੰ ਹੋਈ ਬਾਰਿਸ਼ ਕਾਰਨ AIIMS ਦਾ ਆਪਰੇਸ਼ਨ ਥੀਏਟਰ ਵੀ ਪ੍ਰਭਾਵਿਤ ਹੋਇਆ ਹੈ। ਬਾਰਿਸ਼ ਕਾਰਨ ਦਿੱਲੀ ਏਮਜ਼ ਦੇ ਇੱਕ-ਦੋ ਨਹੀਂ ਸਗੋਂ ਨੌਂ ਆਪਰੇਸ਼ਨ ਥੀਏਟਰ ਬੰਦ ਰਹੇ। ਅਪਰੇਸ਼ਨ ਥੀਏਟਰ ਬੰਦ ਹੋਣ ਕਾਰਨ ਦਰਜਨਾਂ ਸਰਜਰੀਆਂ ਪ੍ਰਭਾਵਿਤ ਹੋਈਆਂ।

  • 28 Jun 2024 10:59 PM (IST)

    8 ਜੁਲਾਈ ਨੂੰ ਮਾਸਕੋ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ 8-9 ਜੁਲਾਈ ਨੂੰ ਮਾਸਕੋ ਅਤੇ ਫਿਰ 9 ਅਤੇ 10 ਜੁਲਾਈ ਨੂੰ ਵਿਆਨਾ ਦਾ ਦੌਰਾ ਕਰਨਗੇ। ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਇਹ ਦੂਜਾ ਵਿਦੇਸ਼ ਦੌਰਾ ਹੋਵੇਗਾ।

  • 28 Jun 2024 09:51 PM (IST)

    ਓਡੀਸ਼ਾ ਦੇ ਸੀਐਮ ਮੋਹਨ ਚਰਨ ਮਾਝੀ ਨੇ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ

    ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਆਪਣੇ ਉਪ ਮੁੱਖ ਮੰਤਰੀਆਂ ਕਨਕ ਵਰਧਨ ਸਿੰਘ ਦਿਓ ਅਤੇ ਪਾਰਵਤੀ ਪਰੀਦਾ ਨਾਲ ਅੱਜ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ ਸੀ।

  • 28 Jun 2024 09:00 PM (IST)

    ਪੁਰੀ ਵਿੱਚ ਰੱਥ ਯਾਤਰਾ ਉਤਸਵ ਲਈ ਚੱਲਣਗੀਆਂ 315 ਵਿਸ਼ੇਸ਼ ਰੇਲ ਗੱਡੀਆਂ

    ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਭਾਰਤੀ ਰੇਲਵੇ ਨੇ ਪੁਰੀ ਵਿੱਚ ਰਥ ਯਾਤਰਾ ਉਤਸਵ ਦੌਰਾਨ 315 ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਸਾਰੀਆਂ ਸਪੈਸ਼ਲ ਟ੍ਰੇਨਾਂ ਓਡੀਸ਼ਾ ਦੇ ਸਾਰੇ ਹਿੱਸਿਆਂ ਅਤੇ ਗੁਆਂਢੀ ਸੂਬਿਆਂ ਤੋਂ ਚੱਲਣਗੀਆਂ। ਇਸ ਦੇ ਨਾਲ ਹੀ 15 ਹਜ਼ਾਰ ਸ਼ਰਧਾਲੂਆਂ ਦੇ ਬੈਠਣ ਲਈ ਤੀਰਥ ਯਾਤਰੀ ਵੇਟਿੰਗ ਏਰੀਆ-ਸ਼ੈੱਡ ਅਤੇ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।

  • 28 Jun 2024 08:51 PM (IST)

    ਦਸੰਬਰ ਤੋਂ ਸ਼ੁਰੂ ਹੋ ਸਕਦਾ ਹੈ ਨੋਇਡਾ ਦਾ ਅੰਤਰਰਾਸ਼ਟਰੀ ਹਵਾਈ ਅੱਡਾ

    ਉੱਤਰ ਪ੍ਰਦੇਸ਼ ਸਰਕਾਰ ਨੇ ਸ਼ੁੱਕਰਵਾਰ ਨੂੰ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਪਾਰਕ ਸੰਚਾਲਨ ਇਸ ਸਾਲ ਦਸੰਬਰ ਤੱਕ ਸ਼ੁਰੂ ਹੋ ਜਾਵੇ। ਸੂਬੇ ਦੇ ਮੁੱਖ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਨੇ ਸਬੰਧਤ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਅਤੇ ਗੌਤਮ ਬੁੱਧ ਨਗਰ ਦੇ ਜੇਵਰ ਖੇਤਰ ਵਿੱਚ ਹਵਾਈ ਅੱਡੇ ਦੀ ਜਗ੍ਹਾ ਦਾ ਨਿਰੀਖਣ ਕਰਨ ਤੋਂ ਬਾਅਦ ਇਹ ਨਿਰਦੇਸ਼ ਜਾਰੀ ਕੀਤੇ।

  • 28 Jun 2024 06:07 PM (IST)

    ਇਹ ਰਾਜਨੀਤੀ ਦਾ ਸਮਾਂ ਨਹੀਂ ਹੈ… LG ਦੇ ਇਲਜ਼ਾਮਾਂ ‘ਤੇ ਬੋਲੀ ਦਿੱਲੀ ਸਰਕਾਰ

    ਦਿੱਲੀ ਦੇ ਉਪ ਰਾਜਪਾਲ ਦੇ ਇਲਜ਼ਾਮਾਂ ‘ਤੇ ਦਿੱਲੀ ਸਰਕਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦਿੱਲੀ ਸਰਕਾਰ ਨੇ ਕਿਹਾ ਕਿ ਇਹ ਰਾਜਨੀਤੀ ਦਾ ਸਮਾਂ ਨਹੀਂ ਹੈ। ਹੁਣ ਦਿੱਲੀ ਦੀ ਸਮੱਸਿਆ ਨੂੰ ਮਿਲ ਕੇ ਹੱਲ ਕਰਨਾ ਹੋਵੇਗਾ। ਦਿੱਲੀ ਦਾ ਐਨਡੀਐਮਸੀ ਖੇਤਰ ਵੀ ਹੜ੍ਹ ਦੀ ਮਾਰ ਹੇਠ ਹੈ। ਹਵਾਈ ਅੱਡੇ ਦੀ ਛੱਤ ਵੀ ਢਹਿ ਗਈ ਹੈ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਦਿੱਲੀ ਦੇ ਲੋਕ ਮਿਲ ਕੇ ਕੰਮ ਕਰਨ।

  • 28 Jun 2024 05:01 PM (IST)

    PM ਰਿਹਾਇਸ਼ ‘ਤੇ ਵੱਡੀ ਬੈਠਕ, ਸ਼ਾਹ-ਨੱਡਾ ਵੀ ਮੌਜੂਦ

    ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਵੱਡੀ ਮੀਟਿੰਗ ਹੋ ਰਹੀ ਹੈ। ਇਸ ਬੈਠਕ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਮੌਜੂਦ ਹਨ। ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਵਿਰੋਧੀ ਧਿਰ ਨੇ NEET ਪੇਪਰ ਲੀਕ ਨੂੰ ਲੈ ਕੇ ਲੋਕ ਸਭਾ ‘ਚ ਹੰਗਾਮਾ ਕੀਤਾ ਹੋਇਆ ਹੈ।

  • 28 Jun 2024 04:59 PM (IST)

    ਲਖਨਊ ‘ਚ ਫਰਜ਼ੀ CBI ਅਫਸਰ ਗ੍ਰਿਫਤਾਰ

    ਲਖਨਊ ‘ਚ ਫਰਜ਼ੀ CBI ਅਫਸਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਵਿਅਕਤੀ ਡਿਜ਼ੀਟਲ ਗ੍ਰਿਫਤਾਰੀ ਅਤੇ ਧਮਕੀ ਦੇ ਜ਼ਰੀਏ ਠੱਗੀ ਮਾਰਦਾ ਸੀ। ਇਸ ਵਿਅਕਤੀ ਨੂੰ ਯੂਪੀ ਪੁਲਿਸ ਦੀ ਸਾਈਬਰ ਕ੍ਰਾਈਮ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਵਿਅਕਤੀ ‘ਤੇ 2 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦਾ ਦੋਸ਼ ਹੈ।

  • 28 Jun 2024 03:52 PM (IST)

    ਸਰਕਾਰ NEET ‘ਤੇ ਜਵਾਬ ਦੇਣ ਲਈ ਤਿਆਰ- ਧਰਮਿੰਦਰ ਪ੍ਰਧਾਨ

    NEET ਮੁੱਦੇ ‘ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਸਰਕਾਰ NEET ‘ਤੇ ਜਵਾਬ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ NEET ‘ਤੇ ਗੁੰਮਰਾਹ ਨਹੀਂ ਕਰਨਾ ਚਾਹੀਦਾ। ਅਸੀਂ ਚਰਚਾ ਤੋਂ ਭੱਜਣ ਵਾਲੇ ਨਹੀਂ ਹਾਂ। ਵਿਦਿਆਰਥੀਆਂ ਅਤੇ ਮਾਪਿਆਂ ਤੋਂ ਸੁਝਾਅ ਮੰਗੇ ਗਏ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਵਚਨਬੱਧਤਾ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

  • 28 Jun 2024 02:22 PM (IST)

    ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਬਿਆਨ

    ਸੰਸਦ ਮੁਲਤਵੀ ਹੋਣ ਤੋਂ ਬਾਅਦ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ NEET ਅਤੇ ਹੋਰ ਮਾਮਲਿਆਂ ‘ਚ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਸਵਾਲਾਂ ਤੋਂ ਭੱਜ ਨਹੀਂ ਰਹੀ ਹੈ।

  • 28 Jun 2024 12:39 PM (IST)

    ਏਅਰਪੋਰਟ ਹਾਦਸਾ ਮਾਮਲੇ ‘ਚ ਮੁਆਵਜ਼ੇ ਦਾ ਐਲਾਨ

    ਏਅਰਪੋਰਟ ਹਾਦਸਾ ਮਾਮਲੇ ‘ਚ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਸਰਕਾਰ ਮ੍ਰਿਤਕ ਦੇ ਪਰਿਵਾਰ ਨੂੰ 20 ਲੱਖ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ 3 ਲੱਖ ਕੇਂਦਰ ਸਰਕਾਰ ਦੇਵੇਗੀ।

  • 28 Jun 2024 12:07 PM (IST)

    ਹੇਮੰਤ ਸੋਰੇਨ ਨੂੰ ਵੱਡੀ ਰਾਹਤ

    ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਵੱਡੀ ਰਾਹਤ ਮਿਲੀ ਹੈ। ਜ਼ਮੀਨ ਘੁਟਾਲੇ ਦੇ ਮਾਮਲੇ ‘ਚ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ।

  • 28 Jun 2024 11:35 AM (IST)

    ਲੋਕ ਸਭਾ ‘ਚ ਹੰਗਾਮਾ

    NEET ਮੁੱਦੇ ‘ਤੇ ਲੋਕ ਸਭਾ ‘ਚ ਹੰਗਾਮਾ ਦੇਖਣ ਨੂੰ ਮਿਲਿਆ ਹੈ। ਇਸ ਹੰਗਮੇ ਦੇ ਚੱਲਦਿਆ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

  • 28 Jun 2024 11:25 AM (IST)

    ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸ਼ੁਰੂ

    ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸੰਸਦ ਦੀ ਕਾਰਵਾਈ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਕਿ ਪੇਪਰ ਲੀਕ ‘ਤੇ ਪਹਿਲਾਂ ਚਰਚਾ ਹੋਣੀ ਚਾਹੀਦੀ ਹੈ। ਪੀਐਮ ਮੋਦੀ ਨੂੰ ਚਰਚਾ ਵਿੱਚ ਹਿੱਸਾ ਲੈਣਾ ਚਾਹੀਦਾ ਹੈ।

  • 28 Jun 2024 11:15 AM (IST)

    ਵਿਦਿਆਰਥੀ ਦੇਸ਼ ਦਾ ਭਵਿੱਖ ਹਨ – ਰਾਹੁਲ ਗਾਂਧੀ

    ਰਾਸ਼ਟਰਪਤੀ ਦੇ ਭਾਸ਼ਣ ‘ਤੇ ਅੱਜ ਤੋਂ ਸੰਸਦ ਦੇ ਦੋਵਾਂ ਸਦਨਾਂ ‘ਚ ਚਰਚਾ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਸੰਸਦ ‘ਚ NEET ਮੁੱਦੇ ‘ਤੇ ਚਰਚਾ ਹੋਣੀ ਜ਼ਰੂਰੀ ਹੈ। ਵਿਦਿਆਰਥੀ ਇਸ ਦੇਸ਼ ਦਾ ਭਵਿੱਖ ਹਨ। ਨੌਜਵਾਨਾਂ ਤੱਕ ਇਹ ਸੁਨੇਹਾ ਜਾਣਾ ਚਾਹੀਦਾ ਹੈ ਕਿ NEET ਮਾਮਲੇ ਵਿੱਚ ਸਰਕਾਰ ਅਤੇ ਵਿਰੋਧੀ ਧਿਰ ਇਕੱਠੇ ਹਨ।

  • 28 Jun 2024 11:07 AM (IST)

    ਇਹ ਹਾਦਸਾ ਨੂੰ ਮੰਦਭਾਗਾ: ਮੰਤਰੀ

    ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਸਥਿਤੀ ਦਾ ਜਾਇਜ਼ਾ ਲੈਣ ਲਈ ਦਿੱਲੀ ਹਵਾਈ ਅੱਡੇ ‘ਤੇ ਪਹੁੰਚ ਗਏ ਹਨ। ਉਨ੍ਹਾਂ ਟਰਮੀਟਲ-1 ਦੀ ਘਟਨਾ ਨੂੰ ਮੰਦਭਾਗਾ ਦੱਸਿਆ।

Exit mobile version