LIVE: ਦਿੱਲੀ ਸ਼ਰਾਬ ਘੁਟਾਲਾ: CM ਕੇਜਰੀਵਾਲ ਦੀ ਹਿਰਾਸਤ 25 ਜੁਲਾਈ ਤੱਕ ਵਧਾਈ | Today breaking news Aaj ki Taaja khabar live updates latest news Punjabi Samachar Daily Breaking 12th July 2024 Punjabi news - TV9 Punjabi

LIVE: ਹਰਿਆਣਾ ਦੇ ਸੋਨੀਪਤ ਚ ਇਨਕਾਉਂਟਰ, 3 ਸ਼ੂਟਰ ਕੀਤੇ ਢੇਰ

Updated On: 

13 Jul 2024 00:08 AM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE: ਹਰਿਆਣਾ ਦੇ ਸੋਨੀਪਤ ਚ ਇਨਕਾਉਂਟਰ, 3 ਸ਼ੂਟਰ ਕੀਤੇ ਢੇਰ

ਅੱਜ ਦੀਆਂ ਤਾਜ਼ਾ ਖ਼ਬਰਾਂ

Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 12 Jul 2024 10:33 PM (IST)

    ਹਰਿਆਣਾ ਦੇ ਸੋਨੀਪਤ ਚ ਇਨਕਾਉਂਟਰ, 3 ਸ਼ੂਟਰ ਕੀਤੇ ਢੇਰ

    ਹਰਿਆਣਾ ਦੇ ਸੋਨੀਪਤ ਚ ਇਨਕਾਉਂਟਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਿਸ ਵਿੱਚ ਹਿਮਾਸ਼ੂ ਭਾਊ ਗੈਂਗ ਦੇ 3 ਸ਼ੂਟਰ ਮਾਰੇ ਗਏ ਹਨ। ਮਾਰੇ ਗਏ 3 ਸ਼ੂਟਰਾਂ ਵਿੱਚ ਬਰਗਰ ਕਿੰਗ ਕਤਲਕਾਂਡ ਦਾ ਮੁਲਜ਼ਮ ਵੀ ਸ਼ਾਮਿਲ ਹੈ। ਦਿੱਲੀ ਪੁਲਿਸ ਨੇ ਇਹ ਇਨਕਾਉਂਟਰ ਕੀਤਾ ਹੈ।

  • 12 Jul 2024 10:00 PM (IST)

    ਦੇਸ਼ ‘ਚ ਅਜੇ ਤੱਕ ਕੋਈ ਵੀ ਅਜਿਹਾ ਨਹੀਂ ਪੈਦਾ ਹੋਇਆ ਜੋ ਸੰਵਿਧਾਨ ਦਾ ਕਤਲ ਕਰ ਸਕੇ: ਕਾਂਗਰਸ

    ਕਾਂਗਰਸ ਨੇ ਐਮਰਜੈਂਸੀ ਨੂੰ ਲੈ ਕੇ ਕੇਂਦਰ ਸਰਕਾਰ ਦੇ ਫੈਸਲੇ ‘ਤੇ ਪਲਟਵਾਰ ਕੀਤਾ ਹੈ। ਕਾਂਗਰਸ ਨੇ ਕਿਹਾ ਕਿ ਭਾਜਪਾ ਨੇ ‘ਸੰਵਿਧਾਨ ਹੱਤਿਆ’ ਸ਼ਬਦ ਦਿੱਤਾ ਹੈ। ਜਦੋਂਕਿ ਇਹ ਦੋਵੇਂ ਸ਼ਬਦ ਇਕੱਠੇ ਨਹੀਂ ਆ ਸਕਦੇ। ਇਸ ਦੇਸ਼ ਵਿੱਚ ਅੱਜ ਤੱਕ ਕੋਈ ਅਜਿਹਾ ਨਹੀਂ ਪੈਦਾ ਹੋਇਆ ਜੋ ਸੰਵਿਧਾਨ ਨੂੰ ਮਾਰ ਸਕਦਾ ਹੋਵੇ। ਜੇਕਰ ਅਸੀਂ ਸੰਵਿਧਾਨ ਦੀ ਗੱਲ ਕਰਨੀ ਸੀ ਤਾਂ ਅਸੀਂ ਸੰਵਿਧਾਨ ਦੀ ਰੱਖਿਆ, ਸੰਵਿਧਾਨ ਨੂੰ ਬਚਾਉਣ ਜਾਂ ਸੰਵਿਧਾਨ ਨੂੰ ਸਰਵਉੱਚ ਬਣਾਉਣ ਦੀ ਗੱਲ ਕਰ ਸਕਦੇ ਸੀ। ਪਰ ਕਤਲ ਸ਼ਬਦ ਭਾਜਪਾ ਅੰਦਰਲੀ ਨਫ਼ਰਤ, ਨਿਰਾਸ਼ਾ ਅਤੇ ਹਿੰਸਾ ਦਾ ਸੂਚਕ ਹੈ।

  • 12 Jul 2024 09:40 PM (IST)

    ਬਜਟ ਸੈਸ਼ਨ ਤੋਂ ਪਹਿਲਾਂ ਐਨਡੀਏ ਦੇ ਬੁਲਾਰਿਆਂ ਪੈਨਲ ਦਾ ਕੀਤਾ ਜਾਵੇਗਾ ਗਠਨ

    ਸੰਸਦ ਸੈਸ਼ਨ ਵਿੱਚ ਐਨਡੀਏ ਦਾ ਧੜਾ ਇੱਕ ਆਵਾਜ਼ ਵਿੱਚ ਬੋਲਦਾ ਨਜ਼ਰ ਆਵੇਗਾ। 22 ਜੁਲਾਈ ਤੋਂ ਪਹਿਲਾਂ ਐਨਡੀਏ ਦੇ ਬੁਲਾਰਿਆਂ ਦਾ ਪੈਨਲ ਬਣਾਇਆ ਜਾਵੇਗਾ। ਇਸ ਪੈਨਲ ਵਿੱਚ ਭਾਜਪਾ ਤੋਂ ਇਲਾਵਾ ਸਾਰੀਆਂ ਸਹਿਯੋਗੀ ਪਾਰਟੀਆਂ ਦੇ ਬੁਲਾਰੇ ਹੋਣਗੇ। ਪਿਛਲੇ ਸੈਸ਼ਨ ਦੌਰਾਨ ਐਨਡੀਏ ਪਾਰਲੀਮਾਨੀ ਪਾਰਟੀ ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨਡੀਏ ਬੁਲਾਰਿਆਂ ਦਾ ਇੱਕ ਪੈਨਲ ਬਣਾਉਣ ਲਈ ਕਿਹਾ ਸੀ ਤਾਂ ਜੋ ਵਿਰੋਧੀ ਧਿਰ ਦੇ ਬਿਆਨ ਦਾ ਇੱਕ ਆਵਾਜ਼ ਨਾਲ ਮੁਕਾਬਲਾ ਕੀਤਾ ਜਾ ਸਕੇ।

  • 12 Jul 2024 09:23 PM (IST)

    30 ਜਨਵਰੀ ਨੂੰ ਮਨਾਇਆ ਜਾਵੇ ‘ਬਾਪੂ ਕਤਲ ਦਿਵਸ’ ਅਤੇ ‘ਲੋਕਤੰਤਰ ਕਤਲ ਦਿਵਸ’ : ਅਖਿਲੇਸ਼ ਯਾਦਵ

    ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ 30 ਜਨਵਰੀ ਨੂੰ ਬਾਪੂ ਕਤਲ ਦਿਵਸ ਅਤੇ ਲੋਕਤੰਤਰ ਕਤਲ ਦਿਵਸ ਦੇ ਸਾਂਝੇ ਦਿਨ ਵਜੋਂ ਮਨਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਦਿਨ ਭਾਜਪਾ ਨੇ ਚੰਡੀਗੜ੍ਹ ਵਿੱਚ ਮੇਅਰ ਚੋਣਾਂ ਵਿੱਚ ਧਾਂਦਲੀ ਕੀਤੀ ਸੀ। ਕਈ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਸਵਾਲ ਕੀਤਾ ਕਿ ਭਾਜਪਾ ਦੇ ਰਾਜ ਦੇ ਕਈ ਕਾਲੇ ਦਿਨਾਂ ਲਈ ਕਿਹੜੀ ਤਰੀਕ ਚੁਣੀ ਜਾਵੇ?

  • 12 Jul 2024 06:35 PM (IST)

    NEET ਪੇਪਰ ਲੀਕ ਮਾਮਲੇ ‘ਚ ਮੁਲਜ਼ਮ ਦੀ CBI ਹਿਰਾਸਤ ਨੂੰ ਮਨਜ਼ੂਰੀ

    ਪਟਨਾ ਹਾਈ ਕੋਰਟ ਨੇ NEET-UG ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਬਿਹਾਰ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ 13 ਮੁਲਜ਼ਮਾਂ ਨੂੰ ਸੀਬੀਆਈ ਦੀ ਹਿਰਾਸਤ ਵਿੱਚ ਭੇਜਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸੀਬੀਆਈ ਨੇ ਇਨ੍ਹਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਹੈ।

  • 12 Jul 2024 06:25 PM (IST)

    ਮੈਂ ਊਧਵ ਜੀ ਲਈ ਪ੍ਰਚਾਰ ਕਰਨ ਮਹਾਰਾਸ਼ਟਰ ਆਵਾਂਗੀ: ਮਮਤਾ

    ਸ਼ਿਵ ਸੈਨਾ (ਯੂਬੀਟੀ) ਨੇਤਾ ਊਧਵ ਠਾਕਰੇ ਨਾਲ ਮੁਲਾਕਾਤ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਚੋਣਾਂ ਦੌਰਾਨ ਊਧਵ ਜੀ ਲਈ ਪ੍ਰਚਾਰ ਕਰਨ ਲਈ ਮਹਾਰਾਸ਼ਟਰ ਜ਼ਰੂਰ ਆਵਾਂਗੀ।

  • 12 Jul 2024 05:57 PM (IST)

    ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਦਹਿਲ ਹਾਰੇ ਭਰੋਸੇ ਦਾ ਵੋਟ

    ਨੇਪਾਲ ਵਿੱਚ ਇੱਕ ਵੱਡੀ ਸਿਆਸੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਦਹਿਲ ਭਰੋਸੇ ਦਾ ਵੋਟ ਨਹੀਂ ਜਿੱਤ ਸਕੇ ਹਨ। ਪ੍ਰਚੰਡ ਦੇ ਹੱਕ ਵਿੱਚ ਕੁੱਲ 63 ਅਤੇ ਵਿਰੋਧ ਵਿੱਚ 194 ਵੋਟਾਂ ਪਈਆਂ। ਪ੍ਰਚੰਡ ਦਹਿਲ ਡੇਢ ਸਾਲ ਪਹਿਲਾਂ ਹੀ ਪ੍ਰਧਾਨ ਮੰਤਰੀ ਬਣੇ ਸਨ। ਭਰੋਸੇ ਦਾ ਵੋਟ ਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

  • 12 Jul 2024 05:37 PM (IST)

    ਦੇਸ਼ ‘ਚ ਹਰ ਰੋਜ਼ ਸੰਵਿਧਾਨ ਦੀ ਹੱਤਿਆ ਹੋ ਰਹੀ ਹੈ: ਕਾਂਗਰਸ ਨੇਤਾ ਪ੍ਰਮੋਦ ਤਿਵਾੜੀ

    ਕੇਂਦਰ ਸਰਕਾਰ ਵੱਲੋਂ 1975 ਦੀ ਐਮਰਜੈਂਸੀ ਦੀ ਯਾਦ ਵਿੱਚ 25 ਜੂਨ ਨੂੰ ਸੰਵਿਧਾਨ ਹੱਤਿਆ ਦਿਵਸ ਐਲਾਨੇ ਜਾਣ ਤੇ ਕਾਂਗਰਸੀ ਆਗੂ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ, ਹਰ ਰੋਜ਼ ਸੰਵਿਧਾਨ ਦਾ ਕਤਲ ਹੋ ਰਿਹਾ ਹੈ। ਪੀਐਮ ਮੋਦੀ ਦੇ ਕਾਰਜਕਾਲ ਨੂੰ ‘ਸੰਬੋਧਨ ਹਤਿਆ ਯੁੱਗ’ ਵਜੋਂ ਜਾਣਿਆ ਜਾਵੇਗਾ।

  • 12 Jul 2024 05:21 PM (IST)

    ਮੁੰਬਈ: ਸੀਐਮ ਮਮਤਾ ਬੈਨਰਜੀ ਊਧਵ ਠਾਕਰੇ ਨੂੰ ਮਿਲਣ ਲਈ ਮਾਤੋਸ਼੍ਰੀ ਪਹੁੰਚੀ।

    ਮੁਕੇਸ਼ ਅੰਬਾਨੀ ਦੇ ਬੇਟੇ ਦੇ ਵਿਆਹ ‘ਚ ਸ਼ਾਮਲ ਹੋਣ ਲਈ ਸਿਰਫ ਫਿਲਮੀ ਹਸਤੀਆਂ ਹੀ ਨਹੀਂ ਸਗੋਂ ਵੱਡੇ-ਵੱਡੇ ਨੇਤਾ ਵੀ ਪਹੁੰਚ ਰਹੇ ਹਨ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਊਧਵ ਠਾਕਰੇ ਨੂੰ ਮਿਲਣ ਲਈ ਮਾਤੋਸ਼੍ਰੀ ਪਹੁੰਚੀ।

  • 12 Jul 2024 03:52 PM (IST)

    ਕੇਜਰੀਵਾਲ ਦੀ ਜ਼ਮਾਨਤ ‘ਤੇ ਸੁਪਰੀਮ ਕੋਰਟ ਦੀਆਂ ਸ਼ਰਤਾਂ

    ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਰਜ ਆਬਕਾਰੀ ਨੀਤੀ ਕੇਸ ਵਿੱਚ ਅੰਤਰਿਮ ਜ਼ਮਾਨਤ ਦਿੰਦਿਆਂ ਉਹਨਾਂ ਤੇ ਕੁਝ ਸ਼ਰਤਾਂ ਲਗਾਈਆਂ ਹਨ, ਜਿਨ੍ਹਾਂ ਵਿੱਚ ਇਹ ਵੀ ਸ਼ਾਮਲ ਹੈ ਕਿ ਅੰਤਰਿਮ ਰਿਹਾਈ ਦੇ ਸਮੇਂ ਦੌਰਾਨ ਉਹ ਮੁੱਖ ਮੰਤਰੀ ਦਫ਼ਤਰ ਨਹੀਂ ਜਾਣਗੇ ਅਤੇ ਦਿੱਲੀ ਸਕੱਤਰੇਤ ਨਾਲ ਹੀ, ਉਹ ਉਦੋਂ ਤੱਕ ਅਧਿਕਾਰਤ ਫਾਈਲਾਂ ‘ਤੇ ਦਸਤਖਤ ਨਹੀਂ ਕਰਨਗੇ ਜਦੋਂ ਤੱਕ ਕਿ ਇਹ ਦਿੱਲੀ ਦੇ ਉਪ ਰਾਜਪਾਲ ਦੀ ਮਨਜ਼ੂਰੀ ਜਾਂ ਪ੍ਰਵਾਨਗੀ ਪ੍ਰਾਪਤ ਕਰਨ ਲਈ ਜ਼ਰੂਰੀ ਅਤੇ ਲੋੜੀਂਦਾ ਨਹੀਂ ਹੈ।

  • 12 Jul 2024 02:39 PM (IST)

    CM ਕੇਜਰੀਵਾਲ ਦੀ ਨਿਆਂਇਕ ਹਿਰਾਸਤ ਦੀ ਮਿਆਦ ਫਿਰ ਵਧੀ

    ਰਾਊਜ ਐਵੇਨਿਊ ਅਦਾਲਤ ਨੇ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 25 ਜੁਲਾਈ ਤੱਕ ਵਧਾ ਦਿੱਤੀ ਹੈ।

  • 12 Jul 2024 12:18 PM (IST)

    ਸਤੇਂਦਰ ਜੈਨ ਨਾਲ ਸਬੰਧਤ ਪਟੀਸ਼ਨ ‘ਤੇ ਨੋਟਿਸ ਜਾਰੀ

    ਸਤੇਂਦਰ ਜੈਨ ਦੀ ਚੋਣ ਨੂੰ ਚੁਣੌਤੀ ਦੇਣ ਦੇ ਮਾਮਲੇ ‘ਤੇ ਸੁਪਰੀਮ ਕੋਰਟ ਨੇ ਡਾ.ਐਸ.ਸੀ.ਵਤਸ ਨੂੰ ਨੋਟਿਸ ਭੇਜਿਆ ਹੈ। ਸੁਪਰੀਮ ਕੋਰਟ ਨੇ ਨੋਟਿਸ ‘ਤੇ 4 ਹਫ਼ਤਿਆਂ ‘ਚ ਜਵਾਬ ਮੰਗਿਆ ਹੈ। ਵਿਵੇਕਾਨੰਦ ਇੰਸਟੀਚਿਊਟ ਆਫ ਪ੍ਰੋਫੈਸ਼ਨਲ ਸਟੱਡੀਜ਼ ਦੀ ਗਵਰਨਿੰਗ ਬਾਡੀ ਦੇ ਮੁਖੀ ਡਾ.ਐਸ.ਸੀ.ਵਤਸ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।

  • 12 Jul 2024 11:20 AM (IST)

    ਲੋਕ ਸਭਾ ਚੋਣਾਂ ਨਾਲ ਸਬੰਧਤ ਪਟੀਸ਼ਨ ਸੁਪਰੀਮ ਕੋਰਟ ਵਿੱਚ ਖਾਰਜ

    ਸੁਪਰੀਮ ਕੋਰਟ ਨੇ ਲੋਕ ਸਭਾ ਚੋਣਾਂ ਵਿੱਚ ਵੋਟਰਾਂ ਨਾਲ ਹੇਰਾਫੇਰੀ ਦਾ ਦੋਸ਼ ਲਾਉਣ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ। ਪਟੀਸ਼ਨ ਖਾਰਜ ਕਰਦਿਆਂ ਸੀਜੇਆਈ ਚੰਦਰਚੂੜ ਨੇ ਕਿਹਾ ਕਿ ਹੁਣ ਚੋਣਾਂ ਹੋ ਗਈਆਂ ਹਨ, ਸਰਕਾਰ ਬਣ ਗਈ ਹੈ। ਕਿਰਪਾ ਕਰਕੇ ਅਜਿਹੀਆਂ ਪਟੀਸ਼ਨਾਂ ਦਾਇਰ ਨਾ ਕਰੋ, ਅਸੀਂ ਉਨ੍ਹਾਂ ਨੂੰ ਰੱਦ ਕਰ ਰਹੇ ਹਾਂ।

  • 12 Jul 2024 10:04 AM (IST)

    MP ਅੰਮ੍ਰਿਤਪਾਲ ਸਿੰਘ ਦਾ ਭਰਾ ਨਸ਼ੇ ਸਮੇਤ ਗ੍ਰਿਫਤਾਰ

    ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਨੂੰ ਜਲੰਧਰ ਪੁਲਿਸ ਨੇ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਹੈ।

  • 12 Jul 2024 09:41 AM (IST)

    ਮਹਾਰਾਸ਼ਟਰ: ਅਗਲੇ 3 ਤੋਂ 4 ਘੰਟਿਆਂ ਵਿੱਚ ਭਾਰੀ ਮੀਂਹ ਦਾ ਅਲਰਟ

    ਮਹਾਰਾਸ਼ਟਰ ‘ਚ ਅਗਲੇ 3 ਤੋਂ 4 ਘੰਟਿਆਂ ‘ਚ ਮੁੰਬਈ ਸਮੇਤ ਕਈ ਸ਼ਹਿਰਾਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਸਵੇਰੇ 8 ਵਜੇ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ “ਅਗਲੇ 3 ਤੋਂ 4 ਘੰਟਿਆਂ ਦੌਰਾਨ ਮੁੰਬਈ ਸਮੇਤ ਸ਼ਹਿਰਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਦੀ ਸੰਭਾਵਨਾ ਹੈ।”

  • 12 Jul 2024 09:36 AM (IST)

    ਹਰਿਆਣਾ ਕੈਬਨਿਟ ਦੀ ਅੱਜ ਅਹਿਮ ਬੈਠਕ

    ਅੱਜ ਹਰਿਆਣਾ ਕੈਬਨਿਟ ਦੀ ਚੰਡੀਗੜ੍ਹ ਵਿੱਚ ਅਹਿਮ ਮੀਟਿੰਗ ਹੋਣ ਵਾਲੀ ਹੈ। ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਨਾਇਬ ਸੈਣੀ ਕਰਨਗੇ। ਇਹ ਮੀਟਿੰਗ ਸਵੇਰੇ 11 ਵਜੇ ਹਰਿਆਣਾ ਸਕੱਤਰੇਤ ਵਿੱਚ ਹੋਵੇਗੀ।

  • 12 Jul 2024 08:50 AM (IST)

    ਨੇਪਾਲ: ਕਾਠਮੰਡੂ ਤੋਂ ਅੱਜ ਦੀ ਫਲਾਈਟ ਰੱਦ

    ਨੇਪਾਲ ਵਿੱਚ ਖ਼ਰਾਬ ਮੌਸਮ ਕਾਰਨ ਰਾਜਧਾਨੀ ਕਾਠਮੰਡੂ ਤੋਂ ਭਰਤਪੁਰ ਅਤੇ ਚਿਤਵਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਅੱਜ ਲਈ ਰੱਦ ਕਰ ਦਿੱਤੀਆਂ ਗਈਆਂ ਹਨ।

  • 12 Jul 2024 08:19 AM (IST)

    ਸੰਦੀਪ ਗੋਰਾ ਥਾਪਰ ‘ਤੇ ਹਮਲੇ ਦਾ ਮਾਮਲਾ, ਯੋਜਨਾ ‘ਚ ਸ਼ਾਮਿਲ ਚੌਥਾ ਮੁਲਜ਼ਮ ਕਾਬੂ

    ਪੁਲਿਸ ਨੇ ਸੰਦੀਪ ਗੋਰਾ ਥਾਪਰ ‘ਤੇ ਹਮਲੇ ਮਾਮਲੇ ਵਿੱਚ ਯੋਜਨਾ ਵਿੱਚ ਸ਼ਾਮਿਲ ਚੌਥੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਲੁਧਿਆਣਾ ਦੇ ਚੂੜਪੁਰ ਇਲਾਕੇ ਤੋਂ ਮੁਲਜ਼ਮ ਜਸਵਿੰਦਰ ਸਿੰਘ ਉਰਫ ਸਨੀ ਦੀ ਗ੍ਰਿਫਤਾਰੀ ਹੈ।

  • 12 Jul 2024 07:40 AM (IST)

    ਨੇਪਾਲ: ਢਿੱਗਾਂ ਡਿੱਗਣ ਕਾਰਨ ਯਾਤਰੀਆਂ ਨਾਲ ਭਰੀਆਂ 2 ਬੱਸਾਂ ਨਦੀ ਵਿੱਚ ਰੁੜ੍ਹਈਆਂ

    ਨੇਪਾਲ ‘ਚ ਅੱਜ ਸਵੇਰੇ ਮਦਨ-ਆਸ਼ੀਰ ਹਾਈਵੇਅ ‘ਤੇ ਢਿੱਗਾਂ ਡਿੱਗਣ ਕਾਰਨ ਲਗਭਗ 63 ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਤ੍ਰਿਸ਼ੂਲੀ ਨਦੀ ‘ਚ ਰੁੜ੍ਹ ਗਈਆਂ। ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਨੇ ਕਿਹਾ, ”ਨਾਰਾਇਣਗੜ੍ਹ-ਮੁਗਲਿਨ ਰੋਡ ਸੈਕਸ਼ਨ ‘ਤੇ ਜ਼ਮੀਨ ਖਿਸਕਣ ਨਾਲ ਬੱਸ ਦੇ ਰੁੜ੍ਹ ਜਾਣ ਕਾਰਨ ਕਰੀਬ 5 ਦਰਜਨ ਯਾਤਰੀਆਂ ਦੇ ਲਾਪਤਾ ਹੋਣ ਦੀ ਖਬਰ ਹੈ ਅਤੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਨੁਕਸਾਨ ਤੋਂ ਮੈਂ ਬਹੁਤ ਦੁਖੀ ਹਾਂ। ਮੈਂ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਨਿਰਦੇਸ਼ ਦਿੰਦਾ ਹਾਂ, ਜਿਸ ਵਿੱਚ ਗ੍ਰਹਿ ਪ੍ਰਸ਼ਾਸਨ ਵੀ ਸ਼ਾਮਲ ਹੈ, ਯਾਤਰੀਆਂ ਦੀ ਭਾਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਬਚਾਅ ਕਰਨ।

  • 12 Jul 2024 07:37 AM (IST)

    ਰਾਂਚੀ ‘ਚ RSS ਦੀ ਸਾਲਾਨਾ ਮੀਟਿੰਗ, ਕਈ ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ

    ਅੱਜ ਤੋਂ 14 ਜੁਲਾਈ ਤੱਕ ਰਾਂਚੀ ਵਿੱਚ ਹੋਣ ਵਾਲੀ ਆਰਐਸਐਸ ਦੇ ਸੂਬਾਈ ਪ੍ਰਚਾਰਕਾਂ ਦੀ ਸਾਲਾਨਾ ਮੀਟਿੰਗ ਵਿੱਚ ਸੰਘ ਦੇ ਸ਼ਤਾਬਦੀ ਵਰ੍ਹੇ ਦੇ ਪ੍ਰੋਗਰਾਮਾਂ ਅਤੇ ਇਸ ਦੀਆਂ ਤਿਆਰੀਆਂ ਤੇ ਚਰਚਾ ਹੋਵੇਗੀ। ਸੂਬਾ ਪ੍ਰਚਾਰਕਾਂ ਤੋਂ ਇਲਾਵਾ ਮੋਹਨ ਭਾਗਵਤ ਸੰਘ ਦੀ ਵਿਚਾਰਧਾਰਾ ਰੱਖਣ ਵਾਲੇ ਸੰਗਠਨਾਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਵੀ ਗੱਲਬਾਤ ਕਰਨਗੇ।

  • 12 Jul 2024 07:26 AM (IST)

    ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਅੱਜ ਹਾਸਲ ਕਰਨਗੇ ਬਹੁਮਤ

    ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਲ ਪ੍ਰਚੰਡ ਸ਼ੁੱਕਰਵਾਰ ਨੂੰ ਸੰਸਦ ‘ਚ ਭਰੋਸੇ ਦੇ ਪ੍ਰਸਤਾਵ ਦਾ ਸਾਹਮਣਾ ਕਰਨਗੇ। ਇਸ ਤੋਂ ਇੱਕ ਦਿਨ ਪਹਿਲਾਂ, ਵੀਰਵਾਰ ਨੂੰ ਨੇਪਾਲੀ ਕਾਂਗਰਸ (ਐਨਸੀ) ਅਤੇ ਸੀਪੀਐਨ-ਯੂਐਮਐਲ ਨੇ ਉਨ੍ਹਾਂ ਦੀ ਮੁਸ਼ਕਲਾਂ ਵਿੱਚ ਵਾਧਾ ਕਰਦੇ ਹੋਏ ਆਪਣੇ ਸੰਸਦ ਮੈਂਬਰਾਂ ਨੂੰ ਇੱਕ ਵ੍ਹਿਪ ਜਾਰੀ ਕੀਤਾ ਅਤੇ ਉਨ੍ਹਾਂ ਨੂੰ ਪ੍ਰਚੰਡ ਦੇ ਵਿਰੁੱਧ ਵੋਟ ਪਾਉਣ ਦਾ ਨਿਰਦੇਸ਼ ਦਿੱਤਾ।

  • 12 Jul 2024 06:48 AM (IST)

    ਮਹਾਰਾਸ਼ਟਰ ‘ਚ ਅੱਜ ਵਿਧਾਨ ਪ੍ਰੀਸ਼ਦ ਦੀਆਂ 11 ਸੀਟਾਂ ਲਈ ਹੋਵੇਗੀ ਵੋਟਿੰਗ

    ਮਹਾਰਾਸ਼ਟਰ ‘ਚ ਵਿਧਾਨ ਸਭਾ ਦੀਆਂ 11 ਸੀਟਾਂ ਲਈ ਅੱਜ ਵੋਟਿੰਗ ਹੋਣੀ ਹੈ। ਇਹ ਚੋਣ ਦਿਲਚਸਪ ਬਣ ਗਈ ਹੈ ਕਿਉਂਕਿ ਇੱਥੇ 11 ਸੀਟਾਂ ਲਈ 12 ਉਮੀਦਵਾਰ ਮੈਦਾਨ ਵਿੱਚ ਹਨ। ਅਜਿਹੇ ‘ਚ ਕਿਆਸ ਲਗਾਏ ਜਾ ਰਹੇ ਹਨ ਕਿ ਕਰਾਸ ਵੋਟਿੰਗ ਵੀ ਹੋ ਸਕਦੀ ਹੈ।

  • 12 Jul 2024 06:40 AM (IST)

    ਮੂਨਕ ਨਹਿਰ ਦਾ ਬੈਰਾਜ ਟੁੱਟਣ ਤੋਂ ਬਾਅਦ ਕੀਤੀ ਜਾ ਰਹੀ ਮੁਰੰਮਤ

    ਉੱਤਰੀ ਦਿੱਲੀ ਵਿੱਚ ਮੂਨਕ ਨਹਿਰ ਦਾ ਬੈਰਾਜ ਟੁੱਟਣ ਅਤੇ ਆਸਪਾਸ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਦਾਖਲ ਹੋਣ ਤੋਂ ਬਾਅਦ ਮੁਰੰਮਤ ਦਾ ਕੰਮ ਚੱਲ ਰਿਹਾ ਹੈ।

Exit mobile version