Live Update: ਕਿਸਾਨਾਂ ਦੀਆਂ ਸਮੱਸਿਆਵਾਂ ਦਾ 7 ਜਨਵਰੀ ਤੋਂ ਪਹਿਲਾਂ ਹੱਲ ਹੋਵੇ: ਰਾਕੇਸ਼ ਟਿਕੈਤ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਬੀਪੀਐਸਸੀ ਉਮੀਦਵਾਰਾਂ ‘ਤੇ ਲਾਠੀਚਾਰਜ ਅੱਤਿਆਚਾਰ ਹੈ-ਮਲਿਕਾਰਜੁਨ ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵੀਟ ਕੀਤਾ, ‘ਪੇਪਰ ਲੀਕ ਅਤੇ ਧਾਂਦਲੀ ਨੂੰ ਛੁਪਾਉਣ ਲਈ ਬਿਹਾਰ ਦੀ ਐਨਡੀਏ ਸਰਕਾਰ ਦੁਆਰਾ ਬੀਪੀਐਸਸੀ ਉਮੀਦਵਾਰਾਂ ‘ਤੇ ਬੇਰਹਿਮੀ ਨਾਲ ਲਾਠੀਚਾਰਜ ਅਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਹੈ। ਤਾਨਾਸ਼ਾਹੀ ਦਾ ਡੰਡਾ ਚਲਾ ਕੇ ਨੌਜਵਾਨਾਂ ਦੇ ਮਨੋਬਲ ਨੂੰ ਤੋੜਨ ਦੀ ਕੋਸ਼ਿਸ਼ ਬੇਹੱਦ ਸ਼ਰਮਨਾਕ ਅਤੇ ਨਿੰਦਣਯੋਗ ਹੈ। ਭਾਜਪਾ ਵਾਲਿਆਂ ਨੇ ਪੇਪਰ ਲੀਕ ਮਾਫੀਆ ਦਾ ਜਾਲ ਦੇਸ਼ ਭਰ ਵਿੱਚ ਵਿਛਾ ਦਿੱਤਾ ਹੈ, ਜਿਸ ਕਾਰਨ ਨੌਜਵਾਨਾਂ ਦਾ ਭਵਿੱਖ ਬਰਬਾਦ ਹੋ ਰਿਹਾ ਹੈ।
ਪਿਛਲੇ 7 ਸਾਲਾਂ ਵਿੱਚ 70 ਤੋਂ ਵੱਧ ਪੇਪਰ ਲੀਕ ਹੋਏ ਹਨ। ਬੀਪੀਐਸਸੀ ਪ੍ਰੀਖਿਆ ਵਿੱਚ 3.28 ਲੱਖ ਨੌਜਵਾਨਾਂ ਦਾ ਭਵਿੱਖ ਅਟਕਿਆ ਹੋਇਆ ਹੈ। ਜਦੋਂ ਧਾਂਦਲੀ ਦਾ ਪਤਾ ਚੱਲਦਾ ਹੈ ਤਾਂ ਭਾਜਪਾ ਬੇਸ਼ਰਮੀ ਨਾਲ ਇਸ ਦਾ ਖੰਡਨ ਕਰਦੀ ਹੈ ਜਾਂ ਲਾਠੀਚਾਰਜ ਕਰਕੇ ਨੌਜਵਾਨਾਂ ਨੂੰ ਚੁੱਪ ਕਰਾਉਣਾ ਚਾਹੁੰਦੀ ਹੈ।
-
ਵਿਆਹ ਲਈ ਜਾ ਰਹੇ ਲੜਕੇ ਨੇ ਫੜ੍ਹਿਆ ਕਿਸਾਨੀ ਝੰਡਾ
ਜਲੰਧਰ ਵਿੱਚ ਵਿਆਹ ਲਈ ਜਾ ਰਹੇ ਲੜਕੇ ਨੇ ਫੜ੍ਹ ਕੇ ਕਿਸਾਨ ਜਿੰਦਾਬਾਦ ਦੇ ਨਾਅਰੇ ਲਗਾਏ। ਇਸ ਤੋਂ ਬਾਅਦ ਕਿਸਾਨਾਂ ਨੇ ਉਹਨਾਂ ਨੂੰ ਵਧਾਈਆਂ ਅਤੇ ਲੰਘਣ ਲਈ ਰਸਤਾ ਦਿੱਤਾ।
-
ਨਿਤੀਸ਼ ਰੈਡੀ ਹੋਏ ਆਊਟ
ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਪਹਿਲੀ ਪਾਰੀ ‘ਚ ਸੈਂਕੜਾ ਲਗਾਉਣ ਵਾਲੇ ਨਿਤੀਸ਼ ਰੈੱਡੀ 1 ਰਨ ਬਣਾ ਕੇ ਪੈਵੇਲੀਅਨ ਪਰਤ ਗਏ ਹਨ। ਭਾਰਤੀ ਟੀਮ ਨੇ 130 ਦੌੜਾਂ ‘ਤੇ ਆਪਣਾ ਛੇਵਾਂ ਵਿਕਟ ਗੁਆ ਦਿੱਤਾ ਹੈ।
-
ਦੱਖਣੀ ਇਥੋਪੀਆ ‘ਚ ਭਿਆਨਕ ਸੜਕ ਹਾਦਸਾ, 66 ਲੋਕਾਂ ਦੀ ਮੌਤ
ਦੱਖਣੀ ਇਥੋਪੀਆ ਦੇ ਸਿਦਾਮਾ ਰਾਜ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਘੱਟ ਤੋਂ ਘੱਟ 66 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।
-
ਬਿਹਾਰ ‘ਚ 3 ਦਿਨਾਂ ‘ਚ ਦੂਜੀ ਵਾਰ ਵਿਦਿਆਰਥੀਆਂ ‘ਤੇ ਤਸ਼ੱਦਦ ਕੀਤਾ ਗਿਆ- ਪ੍ਰਿਅੰਕਾ ਗਾਂਧੀ
ਕਾਂਗਰਸ ਸਾਂਸਦ ਪ੍ਰਿਅੰਕਾ ਗਾਂਧੀ ਨੇ ਟਵੀਟ ਕੀਤਾ, ‘ਤਿੰਨ ਦਿਨਾਂ ‘ਚ ਦੂਜੀ ਵਾਰ ਬਿਹਾਰ ‘ਚ ਵਿਦਿਆਰਥੀਆਂ ‘ਤੇ ਤਸ਼ੱਦਦ ਕੀਤਾ ਗਿਆ। ਪ੍ਰੀਖਿਆਵਾਂ ਵਿੱਚ ਭ੍ਰਿਸ਼ਟਾਚਾਰ, ਧਾਂਦਲੀ ਅਤੇ ਪੇਪਰ ਲੀਕ ਨੂੰ ਰੋਕਣਾ ਸਰਕਾਰ ਦਾ ਕੰਮ ਹੈ ਪਰ ਭ੍ਰਿਸ਼ਟਾਚਾਰ ਰੋਕਣ ਦੀ ਬਜਾਏ ਵਿਦਿਆਰਥੀਆਂ ਨੂੰ ਆਵਾਜ਼ ਉਠਾਉਣ ਤੋਂ ਰੋਕਿਆ ਜਾ ਰਿਹਾ ਹੈ। ਇਸ ਅੱਤ ਦੀ ਠੰਢ ਵਿੱਚ ਨੌਜਵਾਨਾਂ ‘ਤੇ ਪਾਣੀ ਦੀਆਂ ਤੋਪਾਂ ਅਤੇ ਲਾਠੀਚਾਰਜ ਕਰਨਾ ਅਣਮਨੁੱਖੀ ਹੈ। ਭਾਜਪਾ ਦਾ ਡਬਲ ਇੰਜਣ ਨੌਜਵਾਨਾਂ ‘ਤੇ ਦੋਹਰੇ ਅੱਤਿਆਚਾਰ ਦਾ ਪ੍ਰਤੀਕ ਬਣ ਗਿਆ ਹੈ।
बिहार में तीन दिन के अंदर दूसरी बार छात्रों पर अत्याचार किया गया। परीक्षाओं में भ्रष्टाचार, धांधली, पेपर लीक रोकना सरकार का काम है। लेकिन भ्रष्टाचार रोकने की जगह छात्रों को आवाज उठाने से रोका जा रहा है।
इस कड़ाके की ठंड में युवाओं पर पानी की बौछार और लाठी चार्ज करना अमानवीय है। pic.twitter.com/te9MOhoKPG
— Priyanka Gandhi Vadra (@priyankagandhi) December 30, 2024
-
ਦਿੱਲੀ ਚੋਣਾਂ: ਕੇਜਰੀਵਾਲ ਅੱਜ ਕਰਨਗੇ ਪ੍ਰੈਸ ਕਾਨਫਰੰਸ
ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਤਾਪਮਾਨ ਕਾਫੀ ਵਧ ਗਿਆ ਹੈ। ਇਸ ਦੌਰਾਨ ਅਰਵਿੰਦ ਕੇਜਰੀਵਾਲ ਅੱਜ ਦੁਪਹਿਰ 12 ਵਜੇ ਪ੍ਰੈੱਸ ਕਾਨਫਰੰਸ ਕਰਨਗੇ। ਪ੍ਰੈੱਸ ਕਾਨਫਰੰਸ ‘ਚ ਉਹ ਵੱਡਾ ਐਲਾਨ ਕਰਨਗੇ।