ਬੈਂਗਲੁਰੂ ਦੇ 3 ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ‘ਚ ਜੁਟੀ ਪੁਲਿਸ – Punjabi News

ਬੈਂਗਲੁਰੂ ਦੇ 3 ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ‘ਚ ਜੁਟੀ ਪੁਲਿਸ

Updated On: 

23 May 2024 15:19 PM

Bangluru Hotel: ਇਹ ਹੋਟਲ ਬੈਂਗਲੁਰੂ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਥਿਤ ਹੈ, ਬੈਂਗਲੁਰੂ ਪੁਲਿਸ ਦੇ ਅਧਿਕਾਰੀਆਂ ਅਨੁਸਾਰ, ਓਟੇਰਾ ਸਮੇਤ ਤਿੰਨ ਵੱਡੇ ਹੋਟਲਾਂ ਨੂੰ ਬੰਬ ਧਮਾਕੇ ਦੀ ਧਮਕੀ ਮਿਲੀ ਹੈ। ਹੋਟਲਾਂ ਨੂੰ ਈ-ਮੇਲ ਭੇਜੇ ਗਏ ਹਨ। ਸੂਚਨਾ ਮਿਲਣ ਦੇ ਤੁਰੰਤ ਬਾਅਦ ਇਨ੍ਹਾਂ ਹੋਟਲਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਬੈਂਗਲੁਰੂ ਦੇ 3 ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ਚ ਜੁਟੀ ਪੁਲਿਸ

ਸੰਕੇਤਕ ਤਸਵੀਰ

Follow Us On

Bengaluru Hotel: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਤਿੰਨ ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਦਿੱਲੀ ਅਤੇ ਅਹਿਮਦਾਬਾਦ ਦੇ ਸਕੂਲਾਂ ਦੀ ਤਰਜ਼ ‘ਤੇ ਇਨ੍ਹਾਂ ਹੋਟਲਾਂ ਨੂੰ ਧਮਕੀ ਭਰੇ ਈਮੇਲ ਭੇਜੇ ਗਏ ਹਨ। ਮੇਲ ਸਾਹਮਣੇ ਆਉਣ ਤੋਂ ਬਾਅਦ ਬੈਂਗਲੁਰੂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੇਂਗਲੁਰੂ ਪੁਲਿਸ ਦੇ ਡੀਸੀਪੀ ਦੱਖਣ ਪੂਰਬ ਨੇ ਪੁਸ਼ਟੀ ਕੀਤੀ ਹੈ ਕਿ ਹੋਟਲਾਂ ਨੂੰ ਧਮਕੀ ਭਰੇ ਈਮੇਲ ਮਿਲੇ ਹਨ। ਬੈਂਗਲੁਰੂ ਦੇ ਜਿਨ੍ਹਾਂ ਹੋਟਲਾਂ ਨੂੰ ਧਮਕੀਆਂ ਮਿਲੀਆਂ ਹਨ। ਉਨ੍ਹਾਂ ਵਿੱਚ ਓਟੇਰਾ ਸ਼ਾਮਲ ਹੈ।

ਇਹ ਹੋਟਲ ਬੈਂਗਲੁਰੂ ਦੇ ਦੱਖਣ-ਪੂਰਬੀ ਹਿੱਸੇ ਵਿੱਚ ਸਥਿਤ ਹੈ, ਬੈਂਗਲੁਰੂ ਪੁਲਿਸ ਦੇ ਅਧਿਕਾਰੀਆਂ ਅਨੁਸਾਰ, ਓਟੇਰਾ ਸਮੇਤ ਤਿੰਨ ਵੱਡੇ ਹੋਟਲਾਂ ਨੂੰ ਬੰਬ ਧਮਾਕੇ ਦੀ ਧਮਕੀ ਮਿਲੀ ਹੈ। ਹੋਟਲਾਂ ਨੂੰ ਈ-ਮੇਲ ਭੇਜੇ ਗਏ ਹਨ। ਸੂਚਨਾ ਮਿਲਣ ਦੇ ਤੁਰੰਤ ਬਾਅਦ ਇਨ੍ਹਾਂ ਹੋਟਲਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੰਬ ਨਿਰੋਧਕ ਅਤੇ ਸਿਟੀ ਪੁਲੀਸ ਦੀਆਂ ਟੀਮਾਂ ਤਿੰਨੋਂ ਹੋਟਲਾਂ ਦੀ ਜਾਂਚ ਕਰ ਰਹੀਆਂ ਹਨ।

ਇਹ ਵੀ ਪੜ੍ਹੋ: ਸ਼ੰਭੂ ਤੋਂ ਅੰਮ੍ਰਿਤਸਰ ਆ ਰਹੀ ਬੱਸ ਪਲਟੀ, ਕਈ ਕਿਸਾਨਾਂ ਨੂੰ ਆਈਆਂ ਸੱਟਾਂ

ਪਾਕਿ ਲਿੰਕ ਸਾਹਮਣੇ ਆਇਆ

ਅਹਿਮਦਾਬਾਦ ਦੇ 36 ਸਕੂਲਾਂ ਨੂੰ ਵੋਟਿੰਗ ਤੋਂ ਇਕ ਦਿਨ ਪਹਿਲਾਂ ਅਜਿਹੀਆਂ ਧਮਕੀ ਭਰੀਆਂ ਈਮੇਲਾਂ ਮਿਲੀਆਂ ਸਨ। ਇਸ ਤੋਂ ਬਾਅਦ ਪੁਲਿਸ ਨੇ ਸਾਰੇ ਸਕੂਲਾਂ ਦੀ ਜਾਂਚ ਕੀਤੀ ਸੀ। ਏਟੀਐਸ ਦੀ ਜਾਂਚ ਵਿੱਚ ਪਾਕਿਸਤਾਨ ਦੀ ਕੜੀ ਦਾ ਖੁਲਾਸਾ ਹੋਇਆ ਸੀ। ਇਹ ਵੀ ਖੁਲਾਸਾ ਹੋਇਆ ਕਿ ਇਹ ਮੇਲ ਪਾਕਿਸਤਾਨ ਦੇ ਪੇਸ਼ਾਵਰ ਦੇ ਕੈਂਟ ਇਲਾਕੇ ਤੋਂ ਭੇਜੀ ਗਈ ਸੀ। ਅਹਿਮਦਾਬਾਦ ਤੋਂ ਪਹਿਲਾਂ ਦਿੱਲੀ ਦੇ ਸਕੂਲਾਂ ਨੂੰ ਧਮਕੀ ਭਰੇ ਈ-ਮੇਲ ਮਿਲੇ ਸਨ। ਫਿਰ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ।

Exit mobile version