J&K: ਐੱਮ-4 ਰਾਈਫਲ, ਸਟੀਲ ਦੀਆਂ ਗੋਲੀਆਂ... ਪੁੰਛ ਅੱਤਵਾਦੀ ਹਮਲੇ ਦਾ ਚੀਨ ਕਨੈਕਸ਼ਨ | Poonch terrorist attack using steel bullet M4 Rifle know in Punjabi Punjabi news - TV9 Punjabi

J&K: ਐੱਮ-4 ਰਾਈਫਲ, ਸਟੀਲ ਦੀਆਂ ਗੋਲੀਆਂ… ਪੁੰਛ ਅੱਤਵਾਦੀ ਹਮਲੇ ਦਾ ਚੀਨ ਕਨੈਕਸ਼ਨ

Updated On: 

05 May 2024 20:47 PM

ਪੁੰਛ ਵਿੱਚ ਇਹ ਅੱਤਵਾਦੀ ਹਮਲਾ ਉਸ ਸਮੇਂ ਹੋਇਆ ਜਦੋਂ ਹਵਾਈ ਸੈਨਾ ਦਾ ਕਾਫਲਾ ਰਵਾਨਾ ਹੋ ਰਿਹਾ ਸੀ। ਇਸ ਤੋਂ ਬਾਅਦ ਘੇਰੇ 'ਚ ਬੈਠੇ ਅੱਤਵਾਦੀਆਂ ਨੇ ਕਾਫਲੇ 'ਤੇ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਸੁਰੱਖਿਆ ਬਲ ਕਾਫਲੇ ਨੂੰ ਏਅਰ ਫੋਰਸ ਕੈਂਪ ਤੱਕ ਲਿਜਾਣ 'ਚ ਸਫਲ ਰਹੇ। ਇਸ ਹਮਲੇ ਵਿੱਚ ਪੰਜ ਜਵਾਨ ਜ਼ਖ਼ਮੀ ਹੋ ਗਏ। ਘਟਨਾ ਦੇ ਕੁਝ ਸਮੇਂ ਬਾਅਦ ਹੀ ਇਲਾਜ ਦੌਰਾਨ ਇੱਕ ਫੌਜੀ ਜਵਾਨ ਸ਼ਹੀਦ ਹੋ ਗਿਆ।

J&K: ਐੱਮ-4 ਰਾਈਫਲ, ਸਟੀਲ ਦੀਆਂ ਗੋਲੀਆਂ... ਪੁੰਛ ਅੱਤਵਾਦੀ ਹਮਲੇ ਦਾ ਚੀਨ ਕਨੈਕਸ਼ਨ

ਪੁੰਛ ਹਮਲੇ 'ਚ ਅੱਤਵਾਦੀਆਂ ਨੇ ਸਟੀਲ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਸੀ

Follow Us On

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਸ਼ਨੀਵਾਰ ਸ਼ਾਮ ਨੂੰ ਹਵਾਈ ਫੌਜ ਦੇ ਕਾਫਲੇ ‘ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਹਮਲੇ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਵੱਲੋਂ ਚਲਾਏ ਗਏ ਸਰਚ ਆਪਰੇਸ਼ਨ ਤੋਂ ਪਤਾ ਲੱਗਾ ਹੈ ਕਿ ਅੱਤਵਾਦੀਆਂ ਵੱਲੋਂ ਹਮਲੇ ਲਈ ਵਰਤੀਆਂ ਗਈਆਂ ਗੋਲੀਆਂ ਸਟੀਲ ਦੀਆਂ ਸਨ। ਆਮ ਤੌਰ ‘ਤੇ ਗੋਲੀਆਂ ਪਿੱਤਲ ਦੀਆਂ ਬਣੀਆਂ ਹੁੰਦੀਆਂ ਹਨ ਪਰ ਹੁਣ ਅੱਤਵਾਦੀ ਹਮਲਿਆਂ ਲਈ ਸਟੀਲ ਦੀਆਂ ਗੋਲੀਆਂ ਦੀ ਵਰਤੋਂ ਕਰ ਰਹੇ ਹਨ।

ਸੂਤਰਾਂ ਮੁਤਾਬਕ ਹੁਣ ਤੱਕ ਦੀ ਜਾਂਚ ਵਿੱਚ ਇੱਕ ਹੋਰ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਅੱਤਵਾਦੀਆਂ ਨੇ ਅਮਰੀਕੀ ਬਣੀ ਐਮ-4 ਰਾਈਫਲਾਂ ਅਤੇ ਏਕੇ-47 ਬੰਦੂਕਾਂ ਨਾਲ ਕਾਫਲੇ ‘ਤੇ ਹਮਲਾ ਕੀਤਾ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅੱਤਵਾਦੀਆਂ ਨੇ ਹਮਲੇ ਲਈ ਸਟੀਲ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਹੈ। ਪਿਛਲੇ ਕੁੱਝ ਹਮਲਿਆਂ ਵਿੱਚ ਵੀ ਸਟੀਲ ਦੀਆਂ ਗੋਲੀਆਂ ਦੀ ਵਰਤੋਂ ਦੀ ਜਾਣਕਾਰੀ ਸਾਹਮਣੇ ਆਈ ਸੀ। ਇਹ ਸਟੀਲ ਦੀਆਂ ਗੋਲੀਆਂ ਬੁਲੇਟਪਰੂਫ ਵਾਹਨਾਂ ਅਤੇ ਬੰਕਰਾਂ ਨੂੰ ਉਡਾਉਣ ਦੇ ਪੂਰੀ ਤਰ੍ਹਾਂ ਸਮਰੱਥ ਹਨ।

ਸਟੀਲ ਦੀਆਂ ਗੋਲੀਆਂ ਚੀਨ ‘ਚ ਬਣ ਰਹੀਆਂ ਹਨ

ਇਸ ਤੋਂ ਪਹਿਲਾਂ ਸਟੀਲ ਬੁਲੇਟਸ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਚੀਨ ਇਸ ਦਾ ਨਿਰਮਾਣ ਕਰਦਾ ਹੈ। ਇਹ ਸਟੀਲ ਦੀਆਂ ਗੋਲੀਆਂ ਚੀਨ ਦੇ ਰਸਤੇ ਪਾਕਿਸਤਾਨ ਪਹੁੰਚਦੀਆਂ ਹਨ ਤੇ ਫਿਰ ਉਥੋਂ ਫੌਜ ਰਾਹੀਂ ਅੱਤਵਾਦੀਆਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਹਨ। ਹੁਣ ਅੱਤਵਾਦੀ ਫੌਜ ਦੇ ਖਿਲਾਫ ਹਮਲਿਆਂ ਵਿੱਚ ਉਹੀ ਗੋਲੀਆਂ ਵਰਤ ਰਹੇ ਹਨ। ਪਿੱਤਲ ਦੀਆਂ ਗੋਲੀਆਂ ਦੇ ਮੁਕਾਬਲੇ ਸਟੀਲ ਦੀਆਂ ਗੋਲੀਆਂ ਸਸਤੀਆਂ ਹੋਣ ਦੇ ਨਾਲ-ਨਾਲ ਜ਼ਿਆਦਾ ਘਾਤਕ ਵੀ ਹੁੰਦੀਆਂ ਹਨ।

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਭਾਰਤੀ ਹਵਾਈ ਫੌਜ ਦੇ ਕਾਫਲੇ ‘ਤੇ ਹਮਲੇ ‘ਚ ਸ਼ਾਮਲ ਅੱਤਵਾਦੀਆਂ ਨੂੰ ਫੜਨ ਦੀ ਮੁਹਿੰਮ ਐਤਵਾਰ ਨੂੰ ਦੂਜੇ ਦਿਨ ਵੀ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਦੇ ਸੂਰਨਕੋਟ ਇਲਾਕੇ ‘ਚ ਸ਼ਾਹਸਿਤਰ ਨੇੜੇ ਸ਼ਨੀਵਾਰ ਸ਼ਾਮ ਹੋਏ ਹਮਲੇ ‘ਚ ਹਵਾਈ ਫੌਜ ਦੇ ਪੰਜ ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਇੱਕ ਦੀ ਫੌਜੀ ਹਸਪਤਾਲ ‘ਚ ਮੌਤ ਹੋ ਗਈ।

ਇਹ ਵੀ ਪੜ੍ਹੋ: J&K: ਪੁੰਛ ਚ ਹਵਾਈ ਫੌਜ ਦੇ ਕਾਫਲੇ ਤੇ ਅੱਤਵਾਦੀ ਹਮਲਾ, 1 ਜਵਾਨ ਸ਼ਹੀਦ; 4 ਜ਼ਖਮੀ

ਕਈ ਇਲਾਕਿਆਂ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ

ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਖਤਮ ਕਰਨ ਲਈ ਸ਼ਾਹਸਿਤਰ, ਗੁਰਸਾਈ, ਸਨਾਈ ਅਤੇ ਸ਼ੇਂਡਰਾ ਟਾਪ ਸਮੇਤ ਕਈ ਇਲਾਕਿਆਂ ‘ਚ ਫੌਜ ਅਤੇ ਪੁਲਿਸ ਦਾ ਸਾਂਝਾ ਆਪਰੇਸ਼ਨ ਚੱਲ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਹਮਲੇ ਤੋਂ ਬਾਅਦ ਅੱਤਵਾਦੀ ਜੰਗਲ ‘ਚ ਭੱਜ ਗਏ। ਅੱਤਵਾਦੀਆਂ ਨਾਲ ਹੁਣ ਤੱਕ ਕੋਈ ‘ਸੰਪਰਕ’ ਨਹੀਂ ਹੋਇਆ ਹੈ ਅਤੇ ਸੁਰੱਖਿਆ ਕਰਮਚਾਰੀਆਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ।

23 ਅਪ੍ਰੈਲ ਦੇ ਹਮਲੇ ਵਿੱਚ ਵੀ ਸਟੀਲ ਦੀਆਂ ਗੋਲੀਆਂ ਦੀ ਵਰਤੋਂ

ਇਸ ਤੋਂ ਪਹਿਲਾਂ 23 ਅਪ੍ਰੈਲ ਨੂੰ ਪੁੰਛ ‘ਚ ਫੌਜ ਦੇ ਟਰੱਕ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ‘ਚ ਵੀ ਅੱਤਵਾਦੀਆਂ ਨੇ ਸਟੀਲ ਕੋਰ ਗੋਲੀਆਂ ਦੀ ਵਰਤੋਂ ਕੀਤੀ ਸੀ। ਟਰੱਕ ‘ਤੇ ਹਮਲਾ ਕਰਨ ਤੋਂ ਬਾਅਦ ਅੱਤਵਾਦੀ ਜਵਾਨਾਂ ਦੇ ਹਥਿਆਰ ਲੈ ਕੇ ਫਰਾਰ ਹੋ ਗਏ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਜੰਮੂ-ਕਸ਼ਮੀਰ ‘ਚ ਅੱਤਵਾਦੀ ਲਗਾਤਾਰ ਸਟੀਲ ਦੀਆਂ ਗੋਲੀਆਂ ਦੀ ਵਰਤੋਂ ਕਰ ਰਹੇ ਹਨ।

Exit mobile version