ਗਵਰਨਰ ਤੋਂ ਪ੍ਰਧਾਨਮੰਤਰੀ ਤੱਕ, 33 ਸਾਲ ਬਾਅਦ ਅੱਜ ਖ਼ਤਮ ਹੋਇਆ 'ਸਿਆਸੀ ਕੈਰੀਅਰ' | Dr Manmohan Singh Rajya Sabha term has ended full in punjabi Punjabi news - TV9 Punjabi

ਗਵਰਨਰ ਤੋਂ ਪ੍ਰਧਾਨਮੰਤਰੀ ਤੱਕ, 33 ਸਾਲ ਬਾਅਦ ਅੱਜ ਖ਼ਤਮ ਹੋਇਆ ਡਾ. ਮਨਮੋਹਨ ਸਿੰਘ ਦਾ ‘ਸਿਆਸੀ ਕੈਰੀਅਰ’

Updated On: 

03 Apr 2024 12:25 PM

ਅੱਜ ਤੋਂ ਡਾ: ਮਨਮੋਹਨ ਸਿੰਘ ਦੇ ਨਾਮ ਦੇ ਨਾਲ ਸਾਬਕਾ ਸਾਂਸਦ ਲੱਗ ਜਾਵੇਗਾ। ਕਿਉਂਕਿ ਅੱਜ ਉਹਨਾਂ ਦਾ ਰਾਜਸਭਾ ਵਿਚਰਲਾ ਕਾਰਜਕਾਲ ਖ਼ਤਮ ਹੋ ਰਿਹਾ ਹੈ। ਅੱਜ ਦਾ ਦਿਨ ਡਾ. ਮਨਮੋਹਨ ਸਿੰਘ ਦੇ ਸਿਆਸੀ ਕੈਰੀਅਰ ਦਾ ਆਖ਼ਰੀ ਦਿਨ ਹੈ। ਉਸ ਤੋਂ ਬਾਅਦ ਉਹ ਸਿਆਸਤ ਨੂੰ ਅਲਵਿਦਾ ਆਖ ਦੇਣਗੇ। ਆਓ ਇਸ ਰਿਪੋਰਟ ਰਾਹੀਂ ਡਾ. ਸਿੰਘ ਦੇ ਸਿਆਸੀ ਜੀਵਨ 'ਤੇ ਝਾਤ ਪਾਉਂਦੇ ਹਾਂ...

ਗਵਰਨਰ ਤੋਂ ਪ੍ਰਧਾਨਮੰਤਰੀ ਤੱਕ, 33 ਸਾਲ ਬਾਅਦ ਅੱਜ ਖ਼ਤਮ ਹੋਇਆ ਡਾ. ਮਨਮੋਹਨ ਸਿੰਘ ਦਾ ਸਿਆਸੀ ਕੈਰੀਅਰ

ਡਾ. ਮਨਮੋਹਨ ਸਿੰਘ ਦੀ ਪੁਰਾਣੀ ਤਸਵੀਰ

Follow Us On

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ ਬੁੱਧਵਾਰ ਨੂੰ ਖ਼ਤਮ ਹੋ ਰਿਹਾ ਹੈ। ਉਹ 33 ਸਾਲਾਂ ਤੱਕ ਰਾਜ ਸਭਾ ਮੈਂਬਰ ਰਹੇ। ਮਨਮੋਹਨ ਸਿੰਘ ਕਾਂਗਰਸ ਦੇ ਦਿੱਗਜ ਲੀਡਰਾਂ ਵਿੱਚ ਗਿਣੇ ਜਾਂਦੇ ਹਨ। ਉਹ 2004 ਤੋਂ 2014 ਤੱਕ ਯੂਪੀਏ ਸਰਕਾਰ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਮਨਮੋਹਨ ਸਿੰਘ ਇੱਕ ਅਰਥ ਸ਼ਾਸਤਰੀ, ਸਿੱਖਿਆ ਸ਼ਾਸਤਰੀ ਅਤੇ ਨੌਕਰਸ਼ਾਹ ਵੀ ਰਹੇ ਸਨ। 1991 ਤੋਂ 1996 ਤੱਕ ਉਹ ਨਰਸਿਮਹਾ ਰਾਓ ਸਰਕਾਰ ਵਿੱਚ ਖ਼ਜਾਨਾ ਮੰਤਰੀ ਰਹੇ।

ਆਰਥਿਕ ਸੁਧਾਰਾਂ ਦੇ ਆਰਕੀਟੈਕਟ ਮੰਨੇ ਜਾਣ ਵਾਲੇ 91 ਸਾਲਾ ਮਨਮੋਹਨ ਸਿੰਘ 1991 ਤੋਂ 2024 ਤੱਕ ਰਾਜ ਸਭਾ ਦੇ ਮੈਂਬਰ ਰਹੇ। ਮਨਮੋਹਨ ਸਿੰਘ ਪਹਿਲੀ ਵਾਰ 1991 ਵਿੱਚ ਰਾਜ ਸਭਾ ਲਈ ਚੁਣੇ ਗਏ ਸਨ। ਇਸ ਤੋਂ ਬਾਅਦ ਉਹ 1995, 2001, 2007 ਅਤੇ 2013 ਵਿੱਚ ਮੁੜ ਚੁਣੇ ਗਏ। 1998 ਤੋਂ 2004 ਤੱਕ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਸੀ, ਜਦੋਂ ਮਨਮੋਹਨ ਸਿੰਘ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਸਨ। ਪਰ ਕੀ ਤੁਸੀਂ ਜਾਣਦੇ ਹੋ ਕਿ ਮਨਮੋਹਨ ਸਿੰਘ ਨੇ ਲੋਕ ਸਭਾ ਚੋਣਾਂ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ ਸੀ। ਹਾਲਾਂਕਿ ਉਹ ਜਿੱਤਣ ‘ਚ ਸਫਲ ਨਹੀਂ ਰਹੇ।

1999 ਵਿੱਚ ਕਾਂਗਰਸ ਨੇ ਉਨ੍ਹਾਂ ਨੂੰ ਦੱਖਣੀ ਦਿੱਲੀ ਤੋਂ ਆਪਣਾ ਉਮੀਦਵਾਰ ਬਣਾਇਆ। ਉਨ੍ਹਾਂ ਨੂੰ ਭਾਜਪਾ ਦੇ ਵਿਜੇ ਕੁਮਾਰ ਮਲਹੋਤਰਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਚੋਣ ਵਿੱਚ ਵਿਜੇ ਕੁਮਾਰ ਮਲਹੋਤਰਾ ਨੂੰ 2 ਲੱਖ 61 ਹਜ਼ਾਰ 230 ਵੋਟਾਂ ਮਿਲੀਆਂ ਸਨ ਜਦਕਿ ਮਨਮੋਹਨ ਸਿੰਘ ਨੂੰ 2 ਲੱਖ 31 ਹਜ਼ਾਰ 231 ਵੋਟਾਂ ਮਿਲੀਆਂ ਸਨ। ਆਜ਼ਾਦ ਮੁਹੰਮਦ ਸ਼ਰੀਫ਼ ਤੀਜੇ ਸਥਾਨ ‘ਤੇ ਰਹੇ।

ਅਜਿਹਾ ਹੀ ਸੀ ਮਨਮੋਹਨ ਸਿੰਘ ਦਾ ਸਫ਼ਰ

ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਅਣਵੰਡੇ ਭਾਰਤ ਦੇ ਪੰਜਾਬ ਸੂਬੇ ਦੇ ਇੱਕ ਪਿੰਡ ਵਿੱਚ ਹੋਇਆ ਸੀ। ਡਾ: ਸਿੰਘ ਨੇ 1948 ਵਿਚ ਪੰਜਾਬ ਯੂਨੀਵਰਸਿਟੀ ਤੋਂ ਦਸਵੀਂ ਦੀ ਪ੍ਰੀਖਿਆ ਦਿੱਤੀ ਅਤੇ ਪਾਸ ਹੋਏ। ਉਹਨਾਂ ਦਾ ਅਕਾਦਮਿਕ ਕੈਰੀਅਰ ਉਹਨਾਂ ਨੂੰ ਪੰਜਾਬ ਤੋਂ ਕੈਂਬਰਿਜ ਯੂਨੀਵਰਸਿਟੀ ਲੈ ਗਿਆ, ਜਿੱਥੇ ਉਹਨਾਂ ਨੇ 1957 ਵਿੱਚ ਅਰਥ ਸ਼ਾਸਤਰ ਦੀ ਡਿਗਰੀ ਹਾਸਲ ਕੀਤੀ। ਮਨਮੋਹਨ ਸਿੰਘ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਡਿਗਰੀ ਵੀ ਹਾਸਲ ਕੀਤੀ ਹੈ।

1971 ਵਿੱਚ, ਮਨਮੋਹਨ ਸਿੰਘ ਭਾਰਤ ਸਰਕਾਰ ਦੇ ਵਣਜ ਮੰਤਰਾਲੇ ਵਿੱਚ ਇੱਕ ਆਰਥਿਕ ਸਲਾਹਕਾਰ ਵਜੋਂ ਸ਼ਾਮਲ ਹੋਏ। ਇਸ ਤੋਂ ਤੁਰੰਤ ਬਾਅਦ 1972 ਵਿੱਚ ਉਨ੍ਹਾਂ ਨੂੰ ਵਿੱਤ ਮੰਤਰਾਲੇ ਵਿੱਚ ਮੁੱਖ ਆਰਥਿਕ ਸਲਾਹਕਾਰ ਨਿਯੁਕਤ ਕੀਤਾ ਗਿਆ। ਡਾ: ਮਨਮੋਹਨ ਸਿੰਘ ਕਈ ਸਰਕਾਰੀ ਅਹੁਦਿਆਂ ‘ਤੇ ਰਹੇ। ਇਨ੍ਹਾਂ ਵਿੱਚ ਵਿੱਤ ਮੰਤਰਾਲੇ ਦਾ ਸਕੱਤਰ ਵੀ ਸ਼ਾਮਲ ਹੈ। ਉਹ ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਵੀ ਰਹੇ। ਉਹ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵੀ ਸਨ। ਇੰਨਾ ਹੀ ਨਹੀਂ, ਉਹ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਚੇਅਰਮੈਨ ਵੀ ਰਹੇ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਨੂੰ ਲੈਕੇ ਮੁੱਖ ਮੰਤਰੀ ਨੇ ਸਾਂਭਿਆ ਮੋਰਚਾ, 13 ਸੀਟਾਂ ਵੱਡਾ ਚੈਲੰਜ

ਡਾ: ਮਨਮੋਹਨ ਸਿੰਘ ਨੇ 1991 ਤੋਂ 1996 ਦਰਮਿਆਨ ਭਾਰਤ ਦੇ ਵਿੱਤ ਮੰਤਰੀ ਵਜੋਂ ਪੰਜ ਸਾਲ ਬਿਤਾਏ। ਆਰਥਿਕ ਸੁਧਾਰਾਂ ਦੀ ਵਿਆਪਕ ਨੀਤੀ ਸ਼ੁਰੂ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਵਿਸ਼ਵ ਅੱਜ ਵੀ ਸਲਾਮ ਕਰਦਾ ਹੈ।

Exit mobile version