ਜੇਕਰ ਬੱਚੇ ਲਈ ਸਕੂਲ 'ਚ AC ਦੀ ਲੋੜ ਤਾਂ ਮਾਪੇ ਚੁੱਕਣ ਖਰਚਾ, HC ਦਾ ਵੱਡਾ ਫੈਸਲਾ | Delhi High Court on AC in School for student parents have to pay know full detail in punjabi Punjabi news - TV9 Punjabi

ਜੇਕਰ ਬੱਚੇ ਲਈ ਸਕੂਲ ‘ਚ AC ਦੀ ਲੋੜ ਤਾਂ ਮਾਪੇ ਚੁੱਕਣ ਖਰਚਾ, HC ਦਾ ਵੱਡਾ ਫੈਸਲਾ

Updated On: 

06 May 2024 10:32 AM

Delhi High Court: ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਸਕੂਲਾਂ ਵਿੱਚ ਲਗਾਏ ਗਏ ਏਸੀ ਦਾ ਖਰਚਾ ਇਕੱਲਾ ਸਕੂਲ ਨਹੀਂ ਚੁੱਕ ਸਕਦਾ। ਅਜਿਹੇ 'ਚ ਸਕੂਲ 'ਚ ਏਅਰ ਕੰਡੀਸ਼ਨ ਦਾ ਖਰਚਾ ਬੱਚਿਆਂ ਦੇ ਮਾਪਿਆਂ ਨੂੰ ਹੀ ਝੱਲਣਾ ਪਵੇਗਾ। ਅਦਾਲਤ ਨੇ ਕਿਹਾ ਕਿ ਇਹ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਹਨ ਜੋ ਹੋਰ ਫੀਸਾਂ ਤੋਂ ਵੱਖਰੀਆਂ ਨਹੀਂ ਹਨ।

ਜੇਕਰ ਬੱਚੇ ਲਈ ਸਕੂਲ ਚ AC ਦੀ ਲੋੜ ਤਾਂ ਮਾਪੇ ਚੁੱਕਣ ਖਰਚਾ, HC ਦਾ ਵੱਡਾ ਫੈਸਲਾ

ਵਿਦਿਆਰਥੀ.( ਸੰਕੇਤਕ ਤਸਵੀਰ)

Follow Us On

Delhi High Court: ਮਾਪੇ ਆਪਣੇ ਬੱਚਿਆਂ ਦੇ ਦਾਖ਼ਲੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਦੇ ਹਨ। ਇਸ ਤੋਂ ਇਲਾਵਾ ਕਿਤਾਬਾਂ, ਪਹਿਰਾਵੇ, ਬੱਸ ਆਦਿ ਦੇ ਸਾਰੇ ਖਰਚੇ ਵੀ ਉਹ ਝੱਲਦੇ ਹਨ। ਹੁਣ ਮਾਪਿਆਂ ‘ਤੇ ਇੱਕ ਹੋਰ ਖਰਚਾ ਵਧਣ ਵਾਲਾ ਹੈ। ਹਾਂ, ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਏਅਰ ਕੰਡੀਸ਼ਨਡ ਕਲਾਸ ਰੂਮ ਵਿੱਚ ਪੜ੍ਹੇ, ਤਾਂ ਮਾਪਿਆਂ ਨੂੰ ਬਿਜਲੀ ਦਾ ਖਰਚਾ ਵੀ ਚੁੱਕਣਾ ਪਵੇਗਾ। ਇਹ ਫੈਸਲਾ ਦਿੱਲੀ ਹਾਈ ਕੋਰਟ ਨੇ ਇੱਕ ਪਟੀਸ਼ਨ ਵਿੱਚ ਦਿੱਤਾ ਹੈ।

ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਸਕੂਲਾਂ ਵਿੱਚ ਲਗਾਏ ਗਏ ਏਸੀ ਦਾ ਖਰਚਾ ਇਕੱਲਾ ਸਕੂਲ ਨਹੀਂ ਚੁੱਕ ਸਕਦਾ। ਅਜਿਹੇ ‘ਚ ਸਕੂਲ ‘ਚ ਏਅਰ ਕੰਡੀਸ਼ਨ ਦਾ ਖਰਚਾ ਬੱਚਿਆਂ ਦੇ ਮਾਪਿਆਂ ਨੂੰ ਹੀ ਝੱਲਣਾ ਪਵੇਗਾ। ਅਦਾਲਤ ਨੇ ਕਿਹਾ ਕਿ ਇਹ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਹਨ ਜੋ ਹੋਰ ਫੀਸਾਂ ਤੋਂ ਵੱਖਰੀਆਂ ਨਹੀਂ ਹਨ। ਇਸ ਦੇ ਨਾਲ ਹੀ ਅਦਾਲਤ ਨੇ ਏਸੀ ਦੀ ਸਹੂਲਤ ਲਈ ਮਾਪਿਆਂ ਤੋਂ ਫੀਸਾਂ ਵਸੂਲਣ ਵਾਲੇ ਪ੍ਰਾਈਵੇਟ ਸਕੂਲਾਂ ‘ਤੇ ਰੋਕ ਲਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।

ਵਿਦਿਆਰਥੀ ਦੇ ਪਿਤਾ ਨੇ ਪਾਈ ਸੀ ਪਟੀਸ਼ਨ

ਦਰਅਸਲ, ਦਿੱਲੀ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਵਿਦਿਆਰਥੀ ਦੇ ਪਿਤਾ ਨੇ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿੱਚ ਸਕੂਲ ਵੱਲੋਂ ਏਸੀ ਚਾਰਜਿਜ਼ ਦੀ ਵਸੂਲੀ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਏਸੀ ਦੇ ਨਾਂ ਤੇ ਸਕੂਲ ਵੱਲੋਂ ਹਰ ਮਹੀਨੇ 2000 ਰੁਪਏ ਵਾਧੂ ਵਸੂਲੇ ਜਾ ਰਹੇ ਹਨ। ਪਿਤਾ ਦਾ ਤਰਕ ਸੀ ਕਿ ਸਕੂਲ ਵਿੱਚ ਏ.ਸੀ ਦੀ ਸਹੂਲਤ ਮੁਹੱਈਆ ਕਰਵਾਉਣਾ ਸਕੂਲ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਇਸ ਲਈ ਸਕੂਲ ਨੂੰ ਇਹ ਖਰਚਾ ਆਪਣੇ ਫੰਡ ਵਿੱਚੋਂ ਚੁੱਕਣਾ ਚਾਹੀਦਾ ਹੈ।

Exit mobile version