ਛੱਤੀਸਗੜ੍ਹ 'ਚ ਨਕਸਲੀਆਂ ਖਿਲਾਫ ਵੱਡੀ ਕਾਰਵਾਈ, ਮੁਕਾਬਲੇ 'ਚ 29 ਮਾਓਵਾਦੀਆਂ ਦੀ ਮੌਤ | chattisgarh Naxalite 29 killed in encounter at kanker district know full detail in punjabi Punjabi news - TV9 Punjabi

ਛੱਤੀਸਗੜ੍ਹ ‘ਚ ਨਕਸਲੀਆਂ ਖਿਲਾਫ ਵੱਡੀ ਕਾਰਵਾਈ, ਮੁਕਾਬਲੇ ‘ਚ 29 ਮਾਓਵਾਦੀਆਂ ਦੀ ਮੌਤ

Updated On: 

17 Apr 2024 15:03 PM

Chattisgarh Naxalite: ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਦੇ ਜੰਗਲਾਂ ਵਿੱਚ ਨਕਸਲੀ ਮੁਕਾਬਲੇ ਵਿੱਚ 29 ਮਾਓਵਾਦੀ ਮਾਰੇ ਗਏ। ਮੁਕਾਬਲੇ 'ਚ ਮਾਰੇ ਗਏ ਮਾਓਵਾਦੀਆਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਬਰਾਮਦ ਕੀਤੇ ਗਏ ਹਨ। ਮੁੱਠਭੇੜ ਦੀ ਘਟਨਾ ਤੋਂ ਬਾਅਦ ਜੰਗਲ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੁਕਾਬਲੇ 'ਚ ਚੋਟੀ ਦਾ ਨਕਸਲੀ ਕਮਾਂਡਰ ਸ਼ੰਕਰ ਰਾਓ ਵੀ ਮਾਰਿਆ ਗਿਆ ਹੈ। ਉਸ 'ਤੇ 25 ਲੱਖ ਰੁਪਏ ਦਾ ਇਨਾਮ ਸੀ।

ਛੱਤੀਸਗੜ੍ਹ ਚ ਨਕਸਲੀਆਂ ਖਿਲਾਫ ਵੱਡੀ ਕਾਰਵਾਈ, ਮੁਕਾਬਲੇ ਚ 29 ਮਾਓਵਾਦੀਆਂ ਦੀ ਮੌਤ
Follow Us On

Chattisgarh Naxalite: ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ‘ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ। ਲੋਕ ਸਭਾ ਚੋਣ ਪ੍ਰਚਾਰ ਦੌਰਾਨ ਨਕਸਲੀ ਅਤੇ ਫੌਜੀ ਆਹਮੋ-ਸਾਹਮਣੇ ਆ ਗਏ। ਇਹ ਮੁਕਾਬਲਾ ਕਾਂਕੇਰ ਜ਼ਿਲ੍ਹੇ ਦੇ ਛੋਟਾਬੈਥੀਆ ਥਾਣਾ ਖੇਤਰ ਦੇ ਕਲਪਰ ਜੰਗਲਾਂ ‘ਚ ਮੰਗਲਵਾਰ ਦੁਪਹਿਰ ਨੂੰ ਹੋਇਆ। ਕਾਂਕੇਰ ਦੇ ਐਸਪੀ ਕਲਿਆਣ ਅਲੇਸੇਲਾ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ 29 ਨਕਸਲੀ ਮਾਰੇ ਗਏ। ਮੌਕੇ ਤੋਂ ਨਕਸਲੀਆਂ ਕੋਲੋਂ ਏਕੇ-47 ਅਤੇ ਐਲਐਮਜੀ ਵਰਗੇ ਆਟੋਮੈਟਿਕ ਹਥਿਆਰ ਬਰਾਮਦ ਕੀਤੇ ਗਏ ਹਨ।

ਨਕਸਲੀ ਮੁਕਾਬਲੇ ਵਿੱਚ ਇੱਕ ਇੰਸਪੈਕਟਰ ਸਮੇਤ ਬੀਐਸਐਫ ਦੇ ਤਿੰਨ ਜਵਾਨ ਵੀ ਜ਼ਖ਼ਮੀ ਹੋ ਗਏ। ਮੁਕਾਬਲੇ ਤੋਂ ਬਾਅਦ ਇਲਾਕੇ ‘ਚ ਸਰਚ ਆਪਰੇਸ਼ਨ ਜਾਰੀ ਹੈ। ਐਸਪੀ ਕਲਿਆਣ ਅਲੇਸੇਲਾ ਨੇ ਦੱਸਿਆ ਕਿ ਜ਼ਖਮੀ ਜਵਾਨਾਂ ਦੀ ਹਾਲਤ ਆਮ ਅਤੇ ਖਤਰੇ ਤੋਂ ਬਾਹਰ ਹੈ। ਜੰਗਲਾਂ ‘ਚ ਹੁਣ ਹੋਰ ਕੋਈ ਨਕਸਲੀ ਲੁਕੇ ਹਨ, ਇਸ ਲਈ ਤਲਾਸ਼ੀ ਮੁਹਿੰਮ ਚਲਾ ਕੇ ਉਨ੍ਹਾਂ ਨੂੰ ਵੀ ਮਾਰਿਆ ਜਾਵੇਗਾ।

ਮਾਰਿਆ ਗਿਆ 25 ਲੱਖ ਦਾ ਇਨਾਮੀ ਨਕਸਲੀ

ਐਸਪੀ ਕਲਿਆਣ ਅਲੇਸੇਲਾ ਨੇ ਦੱਸਿਆ ਕਿ ਮੁਕਾਬਲੇ ਵਿੱਚ ਚੋਟੀ ਦਾ ਨਕਸਲੀ ਕਮਾਂਡਰ ਸ਼ੰਕਰ ਰਾਓ ਮਾਰਿਆ ਗਿਆ ਹੈ। ਉਸ ‘ਤੇ 25 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਕਾਂਕੇਰ ਦੇ ਜੰਗਲਾਂ ਵਿੱਚ ਮਾਰੇ ਗਏ ਨਕਸਲੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਮੁਕਾਬਲੇ ਨੂੰ ਦੇਖ ਕੇ ਕਈ ਨਕਸਲੀ ਭੱਜ ਗਏ। ਬੀਐਸਐਫ ਅਤੇ ਸੁਰੱਖਿਆ ਬਲਾਂ ਦੀਆਂ ਟੀਮਾਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ।

ਦੂਜੇ ਪੜਾਅ ਵਿੱਚ ਹੋਣੀ ਹੈ ਵੋਟਿੰਗ

ਤੁਹਾਨੂੰ ਦੱਸ ਦੇਈਏ ਕਿ ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ 26 ਅਪ੍ਰੈਲ ਨੂੰ ਹੈ। ਅਜਿਹੇ ‘ਚ ਨਕਸਲੀ ਇਲਾਕੇ ‘ਚ ਲੋਕ ਸਭਾ ਚੋਣਾਂ ਦੀ ਵੋਟਿੰਗ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਨ। ਖੁਫੀਆ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਨਕਸਲੀਆਂ ਨੂੰ ਘੇਰ ਕੇ ਇਹ ਕਾਰਵਾਈ ਕੀਤੀ।

ਡਰ ਦੇ ਮਾਰੇ ਆਤਮ ਸਮਰਪਣ ਕਰ ਰਹੇ ਨਕਸਲੀ

ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਇਲਾਕਿਆਂ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਸੁਰੱਖਿਆ ਬਲਾਂ ਦੀਆਂ ਟੀਮਾਂ ਪਹਿਲਾਂ ਹੀ ਅਲਰਟ ‘ਤੇ ਹਨ। ਮਾਮੂਲੀ ਜਿਹੇ ਇਸ਼ਾਰੇ ‘ਤੇ ਬੀਐਸਐਫ ਅਤੇ ਸੁਰੱਖਿਆ ਬਲਾਂ ਦੀਆਂ ਟੀਮਾਂ ਨਕਸਲੀਆਂ ਨੂੰ ਮਾਰਨ ਵਿੱਚ ਲੱਗ ਜਾਂਦੀਆਂ ਹਨ। ਕੁਝ ਨਕਸਲੀ ਪਹਿਲਾਂ ਹੀ ਡਰ ਕਾਰਨ ਆਤਮ ਸਮਰਪਣ ਕਰ ਰਹੇ ਹਨ।

Exit mobile version