ਸਰਵੋਦਿਆ ਹਸਪਤਾਲ ਵਿੱਚ 5 ਮਹੀਨੇ ਦੇ ਬੱਚੇ ਦੀ ਸਫਲ ਕੋਕਲੀਅਰ ਇੰਪਲਾਂਟ ਸਰਜਰੀ, ਭਾਰਤ ਵਿੱਚ ਮੈਡੀਕਲ ਸਾਈਂਸ ਵਿੱਚ ਦਾ ਨਵਾਂ ਮੁਕਾਮ
Sarvodaya Hospital: ਸਰਵੋਦਿਆ ਹਸਪਤਾਲ, ਫਰੀਦਾਬਾਦ ਦੇ ਸੇਂਟਰ ਆਫ ਈਐਨਟੀ ਅਤੇ ਕੋਕਲੀਅਰ ਇੰਪਲਾਂਟ ਚੀਫ ਆਡੀਓਲੋਜਿਸਟ ਰਾਜਾ ਸੁਮਨਨੇ ਕਿਹਾ, ਇਸ ਬੱਚੇ ਦੀ ਨਿਯਮਤ ਤੌਰ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਸਾਡੇ ਪ੍ਰੋਫੇਸ਼ਨਲਸ, ਆਡੀਓਲੋਜਿਸਟ, ਆਡੀਟੋਰੀ-ਵਰਬਲ ਥੈਰੇਪਿਸਟ, ਅਤੇ ਸਪੀਚ-ਲੈਂਗਵੇਜ ਪੈਥੋਲੋਜਿਸਟ, ਇਸ ਬੱਚੇ ਦੇ ਆਡੀਟੋਰੀ ਵਿਕਾਸ, ਸਪੀਚ ਅਤੇ ਲੈਂਗਵੇਜ਼ ਦੇ ਵਿਕਾਸ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਨ।
ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਲੋਕਾਂ ਨੂੰ ਮਿਆਰੀ ਡਾਕਟਰੀ ਸੇਵਾਵਾਂ ਅਤੇ ਹਮਦਰਦੀ ਭਰੀ ਦੇਖਭਾਲ ਪ੍ਰਦਾਨ ਕਰਦੇ ਹੋਏ, ਸਰਵੋਦਿਆ ਹਸਪਤਾਲ, ਫਰੀਦਾਬਾਦ ਨੇ ਜਮਾਂਦਰੂ ਸੁਣਨ ਸ਼ਕਤੀ ਦੀ ਘਾਟ ਤੋਂ ਪੀੜਤ 5 ਮਹੀਨੇ ਦੇ ਬੱਚੇ ਦੀ ਕੋਕਲੀਅਰ ਇੰਪਲਾਂਟ ਸਰਜਰੀ ਕਰਕੇ ਡਾਕਟਰੀ ਖੇਤਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਿਲ ਕੀਤਾ ਹੈ। ਇੰਨੀ ਛੋਟੀ ਉਮਰ ਵਿੱਚ ਭਾਰਤ ਵਿੱਚ ਪਹਿਲੀ ਵਾਰ ਇਹ ਸਰਜਰੀ ਕੀਤੀ ਗਈ ਹੈ। ਬੱਚੇ ਨੂੰ ਜਨਮ ਤੋਂ ਹੀ ਸੁਣਨ ਦੀ ਸਮੱਸਿਆ ਸੀ। ਇਹ ਕੋਕਲੀਅਰ ਇੰਪਲਾਂਟ ਡਾਕਟਰ ਰਵੀ ਭਾਟੀਆ, ਡਾਇਰੈਕਟਰ – ਈਐਨਟੀ ਅਤੇ ਕੋਕਲੀਅਰ ਇੰਪਲਾਂਟ ਦੀ ਅਗਵਾਈ ਵਿੱਚ ਡਾਕਟਰਾਂ ਦੀ ਇੱਕ ਟੀਮ ਦੁਆਰਾ ਕੀਤਾ ਗਿਆ ਸੀ। ਇਸ ਵਿਧੀ ਵਿੱਚ, ਮਰੀਜ਼ ਦੇ ਕੰਨ ਵਿੱਚ ਇੱਕ ਛੋਟਾ ਇਲੈਕਟ੍ਰਾਨਿਕ ਉਪਕਰਣ ਲਗਾਇਆ ਜਾਂਦਾ ਹੈ। ਇਸ ਕੇਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਬੱਚਿਆਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਨਿਦਾਨ ਅਤੇ ਪਛਾਣ ਕਰ ਲਈ ਜਾਵੇ ਤਾਂ ਉਨ੍ਹਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾ ਕੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ।
ਭਾਰਤ ਵਿੱਚ ਪੈਦਾ ਹੋਣ ਵਾਲੇ ਹਰ 1000 ਬੱਚਿਆਂ ਵਿੱਚੋਂ 4 ਤੋਂ 6 ਬੱਚੇ ਸੁਣਨ ਸ਼ਕਤੀ ਦੀ ਕਮੀ ਨਾਲ ਪੈਦਾ ਹੁੰਦੇ ਹਨ। ਇਸ ਸਥਿਤੀ ਵਿੱਚ, ਬੱਚੇ ਘੱਟ ਸੁਣਨ ਦੀ ਸਮਰੱਥਾ ਦੇ ਨਾਲ ਪੈਦਾ ਹੁੰਦੇ ਹਨ। ਇਹ ਨੁਕਸ ਜਾਂ ਤਾਂ ਗਰਭ ਵਿੱਚ ਬੱਚੇ ਦੀ ਆਡੀਟੋਰੀ ਸਿਸਟਮ ਦੇ ਅਸਧਾਰਨ ਵਿਕਾਸ ਕਾਰਨ ਹੁੰਦਾ ਹੈ ਜਾਂ ਇਹ ਉਸਦੇ ਮਾਤਾ-ਪਿਤਾ ਤੋਂ ਇੱਕ ਜੈਨੇਟਿਕ ਵਿਕਾਰ ਵਜੋਂ ਵਿਰਾਸਤ ਵਿੱਚ ਮਿਲਦਾ ਹੈ। ਬਹੁਤ ਸਾਰੇ ਨਵਜੰਮੇ ਬੱਚਿਆਂ ਦੀ ਸੁਣਨ ਸ਼ਕਤੀ ਦੀ ਜਾਂਚ ਨਹੀਂ ਕੀਤੀ ਜਾਂਦੀ, ਇਸ ਲਈ ਇਸ ਨੁਕਸ ਤੋਂ ਪੀੜਤ ਬੱਚਿਆਂ ਦੀ ਗਿਣਤੀ ਹੋਰ ਵੀ ਵੱਧ ਹੋਣ ਦਾ ਅਨੁਮਾਨ ਹੈ।
4.5-ਮਹੀਨੇ ਦੇ ਬੱਚੇ ਨੂੰ ਸਰਵੋਦਿਆ ਹਸਪਤਾਲ ਦੇ ਸੈਂਟਰ ਆਫ਼ ਈਐਨਟੀ ਅਤੇ ਕੋਕਲੀਅਰ ਇਮਪਲਾਂਟ ਵਿੱਚ ਦਾਖਲ ਕਰਵਾਇਆ ਗਿਆ ਸੀ ਜਦੋਂ ਉਸਦੇ ਦਾਦਾ-ਦਾਦੀ ਨੇ ਤਾੜੀਆਂ ਜਾਂ ਕੁੱਕਰ ਦੀ ਸੀਟੀ ਵਰਗੀਆਂ ਸਧਾਰਨ ਆਵਾਜ਼ਾਂ ਪ੍ਰਤੀ ਉਸਦੀ ਘੱਟ ਪ੍ਰਤੀਕਿਰਿਆ ਦੇਖੀ। ਬੱਚੇ ਦੇ ਪਿਤਾ ਨੂੰ ਵੀ ਜਨਮ ਤੋਂ ਹੀ ਸੁਣਨ ਦੀ ਸਮੱਸਿਆ ਸੀ, ਜਿਸ ਕਾਰਨ ਪਰਿਵਾਰ ਵਾਲੇ ਬੱਚੇ ਨੂੰ ਲੈ ਕੇ ਚਿੰਤਤ ਹੋ ਗਏ। ਇਸ ਤੋਂ ਪਹਿਲਾਂ, ਇੱਕ ਸਥਾਨਕ ਕਲੀਨਿਕ ਵਿੱਚ ਬੱਚੇ ਦੀ ਜਾਂਚ ਕੀਤੀ ਗਈ ਸੀ, ਜਿਸ ਵਿੱਚ ਉਸ ਦੇ ਦੋਵੇਂ ਕੰਨਾਂ ਵਿੱਚ ਕਾਫੀ ਘੱਟ ਸੁਣਨ ਸ਼ਕਤੀ ਦੀ ਕਮੀ ਦਾ ਪਤਾ ਲੱਗਾ।
ਸਰਵੋਦਿਆ ਹਸਪਤਾਲ ਪਹੁੰਚਣ ਤੋਂ ਬਾਅਦ, ਉਸਦੀ ਆਧੁਨਿਕ ਡਾਇਗਨੌਸਟਿਕ ਟੂਲਸ ਦੀ ਮਦਦ ਨਾਲ ਇੱਕ ਵਿਸਤ੍ਰਿਤ ਆਡੀਓਲੋਜੀਕਲ ਜਾਂਚ ਦਿੱਤੀ ਗਈ ਜਿਸ ਵਿੱਚ ਟਿੰਪੈਨੋਮਿਟਰੀ (ਮੱਧਮ ਕੰਨ ਦੇ ਕੰਮ ਦੀ ਜਾਂਚ), ਆਟੋ-ਐਕਾਉਸਟਿਕ ਐਮੀਸ਼ਨ (ਅੰਦਰੂਨੀ ਕੰਨ ਵਿੱਚ ਸੈੱਲ ਫੰਕਸ਼ਨ ਦੀ ਜਾਂਚ), ਆਡੀਟੋਰੀ ਬ੍ਰੇਨਸਟੈਮ ਰਿਸਪਾਂਸ (ਆਡੀਟਰੀ ਨਰਵ ਅਤੇ ਆਡੀਟੋਰੀ ਪਾਥਵੇਅ ਦੇ ਫੰਕਸ਼ਨ ਦੀ ਜਾਂਚ), ਅਤੇ ਸੀਟੀ ਅਤੇ ਐਮਆਰਆਈ ਵਰਗੇ ਐਡਵਾਂਸਡ ਇਮੇਜਿੰਗ ਅਧਿਐਨ ਸ਼ਾਮਲ ਸਨ। ਇਨ੍ਹਾਂ ਸਾਰੇ ਟੈਸਟਾਂ ਵਿੱਚ ਉਸਦੇ ਵਿਗਾੜ ਦੀ ਪੁਸ਼ਟੀ ਕੀਤੀ ਸੀ। ਇਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਕੋਕਲੀਅਰ ਇੰਪਲਾਂਟ ਸਰਜਰੀ ਕਰਨ ਦਾ ਫੈਸਲਾ ਕੀਤਾ। ਹੁਣ ਉਹ ਬੱਚਾ 10 ਮਹੀਨਿਆਂ ਦਾ ਹੋ ਚੁੱਕਾ ਹੈ ਅਤੇ ਇੱਕ ਸਿਹਤਮੰਦ ਅਤੇ ਆਮ ਜੀਵਨ ਬਤੀਤ ਕਰ ਰਿਹਾ ਹੈ।
ਇਹ ਵੀ ਪੜ੍ਹੋ
ਇਸ ਬਾਰੇ ਡਾ. ਰਵੀ ਭਾਟੀਆ, ਡਾਇਰੈਕਟਰ – ਈਐਨਟੀ ਅਤੇ ਕੋਕਲੀਅਰ ਇਮਪਲਾਂਟ, ਸਰਵੋਦਿਆ ਹਸਪਤਾਲ, ਫਰੀਦਾਬਾਦ ਨੇ ਕਿਹਾ, ਅਸੀਂ ਸਰਵੋਦਿਆ ਹਸਪਤਾਲ ਵਿੱਚ 300 ਤੋਂ ਵੱਧ ਕੋਕਲੀਅਰ ਇੰਪਲਾਂਟ ਕੀਤੇ ਹਨ, ਜਿਸ ਨਾਲ ਬਹੁਤ ਸਾਰੇ ਮਰੀਜ਼ਾਂ ਦੀ ਸੁਣਨ ਸ਼ਕਤੀ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਇਹ ਕੇਸ ਤਰਸਪੂਰਣ ਦੇਖਭਾਲ, ਅਤਿ-ਆਧੁਨਿਕ ਤਕਨਾਲੋਜੀ, ਪਹੁੰਚਯੋਗਤਾ, ਕਿਫਾਇਤ, ਮਰੀਜ਼ ਦੀ ਸੁਰੱਖਿਆ ਅਤੇ ਗੁਣਵੱਤਾ ਦੇ ਨਾਲ ਆਧੁਨਿਕ ਕੋਕਲੀਅਰ ਇੰਪਲਾਂਟ ਸਰਜਰੀ ਕਰਨ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਕੋਕਲੀਅਰ ਇੰਪਲਾਂਟ ਕਿਸੇ ਵੀ ਉਮਰ ਵਿੱਚ ਕਾਤੇ ਜਾ ਸਕਦੇ ਹਨ, ਪਰ ਜਦੋਂ ਤੋਂ ਸੁਣਨ ਸ਼ਕਤੀ ਦੀ ਕਮੀ ਸ਼ੁਰੂ ਹੁੰਦੀ ਹੈ,ਉਸਦੀ ਟਾਈਮਿੰਗ ਇਸ ਪ੍ਰਕਿਰਿਆ ਦੀ ਸਫਲਤਾ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ।
ਸਰਵੋਦਿਆ ਹੈਲਥ ਕੇਅਰ ਗਰੁੱਪ ਬਾਰੇ ਜਾਣੋ
ਸਰਵੋਦਿਆ ਹੈਲਥ ਕੇਅਰ ਗਰੁੱਪ, ਸਰਵੋਦਿਆ ਹਸਪਤਾਲ ਅਤੇ ਰਿਸਰਚ ਕੇਂਦਰ, ਸੈਕਟਰ-8, ਸਰਵੋਦਿਆ ਹਸਪਤਾਲ, ਸੈਕਟਰ-19, ਸਰਵੋਦਿਆ ਹਸਪਤਾਲ, ਗ੍ਰੇਟਰ ਨੋਇਡਾ ਵੈਸਟ ਸਮੇਤ 3 ਹੋਰ ਕਲੀਨਿਕ, 3 ਡਾਇਲਸਿਸ ਸੈਂਟਰ, 1 ਇਮੇਜਿੰਗ ਸੈਂਟਰ ਅਤੇ 1 ਨਰਸਿੰਗ ਕਾਲਜ ਇਸ ਸਮੂਹ ਵਿੱਚ ਸ਼ਾਮਲ ਹਨ। 800 ਬੈੱਡ, 170 ਆਈਸੀਯੂ ਬੈੱਡ, 19 ਆਪਰੇਸ਼ਨ ਥੀਏਟਰ, 4ਡੀ ਪੀਈਟੀ ਸੀਟੀ ਸਕੈਨਰ, ਸਭ ਤੋਂ ਉੱਨਤ 6ਡੀ ਕੋਚ ਲਿਨੈਕ ਰੇਡੀਓਥੈਰੇਪੀ ਮਸ਼ੀਨ, ਆਧੁਨਿਕ ਬੋਨ ਮੈਰੋ ਟ੍ਰਾਂਸਪਲਾਂਟ ਸਹੂਲਤ, ਕਿਡਨੀ ਟ੍ਰਾਂਸਪਲਾਂਟ ਯੂਨਿਟ, ਸਭ ਤੋਂ ਉੱਨਤ ਹੈਮੋਡਾਏਫਿਕੇਸ਼ਨ, ਅਤਿ ਆਧੁਨਿਕ ਫਾਈਬਰੋਸਕੈਨ ਅਤੇ ਕੈਥ ਲੈਬ ਮਸ਼ੀਨਾਂ ਸ਼ਾਮਲ ਹਨ।
ਗਰੁੱਪ ਵੱਲੋਂ ਕਾਰਡੀਓਲੋਜੀ, ਕਾਰਡੀਓ-ਥੋਰੇਸਿਕ ਅਤੇ ਵੈਸਕੁਲਰ ਸਰਜਰੀ, ਕੈਂਸਰ ਕੇਅਰ, ਨਿਊਰੋਲੋਜੀ, ਆਰਥੋਪੈਡਿਕਸ ਅਤੇ ਜੁਆਇੰਟ ਰਿਪਲੇਸਮੈਂਟ, ਯੂਰੋਲੋਜੀ, ਨੈਫਰੋਲੋਜੀ, ਨਿਊਨਤਮ ਇਨਵੈਸਿਵ ਸਰਜਰੀ, ਗੈਸਟ੍ਰੋਐਂਟਰੋਲੋਜੀ ਅਤੇ ਜੀਆਈ ਸਰਜਰੀ ਵਿੱਚ ਸੁਪਰ ਸਪੈਸ਼ਲਿਟੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਸਰਵੋਦਿਆ ਹੈਲਥ ਕੇਅਰ ਗਰੁੱਪ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮਰੀਜ਼ ਨਾ ਸਿਰਫ਼ ਠੀਕ ਹੋਣ ਸਗੋਂ ਪੂਰੀ ਤਰ੍ਹਾਂ ਠੀਕ ਹੋਣ ਲਈ ਸਭ ਤੋਂ ਵਧੀਆ ਦੇਖਭਾਲ ਵੀ ਪ੍ਰਾਪਤ ਕਰ ਸਕਣ। ਸਰਵੇ ਸੰਤੁ ਨਿਰਮਯਾ ਉਹ ਮੰਤਰ ਹੈ ਜਿਸ ਨੂੰ ਅਪਣਾ ਕੇ ਸਰਵੋਦਿਆ ਹੈਲਥ ਕੇਅਰ ਗਰੁੱਪ ਮਰੀਜ਼ਾਂ ਲਈ ਸਭ ਤੋਂ ਵਧੀਆ ਵਿਕਲਪ ਬਣਿਆ ਹੈ। ਅਸੀਂ ਨਾ ਸਿਰਫ਼ ਮਰੀਜ਼ਾਂ ਦਾ ਇਲਾਜ ਕਰਦੇ ਹਾਂ ਸਗੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਤੰਦਰੁਸਤ ਵੀ ਬਣਾਉਂਦੇ ਹਾਂ।