ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਲਾਂ, ਈਡੀ ਨੇ ਜ਼ਬਤ ਕੀਤੀ 97 ਕਰੋੜ ਦੀ ਜਾਇਦਾਦ | Shilpa Shetty raj kundra 97 crore assets seized by ed enforcement directorate in bitcoin fraud case full detail in punjabi Punjabi news - TV9 Punjabi

ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਲਾਂ, ਈਡੀ ਨੇ ਜ਼ਬਤ ਕੀਤੀ 97 ਕਰੋੜ ਦੀ ਜਾਇਦਾਦ

Updated On: 

18 Apr 2024 13:01 PM

ED Action on Shilpa Shetty & Raj Kundra ਈਡੀ ਨੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਈਡੀ ਨੇ ਮਨੀ ਲਾਂਡਰਿੰਗ ਮਾਮਲੇ 'ਚ ਰਾਜ ਕੁੰਦਰਾ ਖਿਲਾਫ ਕਾਰਵਾਈ ਕਰਦੇ ਹੋਏ ਵੱਡਾ ਕਦਮ ਚੁੱਕਿਆ ਹੈ। ਈਡੀ ਨੇ ਸ਼ਿਲਪਾ ਅਤੇ ਰਾਜ ਦੀ 97 ਕਰੋੜ 79 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।

ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਲਾਂ, ਈਡੀ ਨੇ ਜ਼ਬਤ ਕੀਤੀ 97 ਕਰੋੜ ਦੀ ਜਾਇਦਾਦ

ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀ 97 ਕਰੋੜ ਦੀ ਜਾਇਦਾਦ ਜ਼ਬਤ

Follow Us On

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਕਾਰੋਬਾਰੀ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਧਦੀਆਂ ਨਜ਼ਰ ਆ ਰਹੀਆਂ ਹਨ। ਈਡੀ ਨੇ ਮਨੀ ਲਾਂਡਰਿੰਗ ਮਾਮਲੇ ‘ਚ ਰਾਜ ਕੁੰਦਰਾ ਖਿਲਾਫ ਕਾਰਵਾਈ ਕਰਦੇ ਹੋਏ ਵੱਡਾ ਕਦਮ ਚੁੱਕਿਆ ਹੈ। ਈਡੀ ਨੇ ਸ਼ਿਲਪਾ ਅਤੇ ਰਾਜ ਦੀ 97 ਕਰੋੜ 79 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ‘ਚ ਸ਼ਿਲਪਾ ਸ਼ੈੱਟੀ ਦਾ ਜੁਹੂ ਫਲੈਟ ਵੀ ਅਟੈਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਈਡੀ ਨੇ ਪੁਣੇ ਦਾ ਬੰਗਲਾ ਅਤੇ ਇਕਵਿਟੀ ਸ਼ੇਅਰ ਵੀ ਜ਼ਬਤ ਕਰ ਲਏ ਹਨ।

ਈਡੀ ਨੇ ਮਹਾਰਾਸ਼ਟਰ ਵਿੱਚ ਦਰਜ ਵੱਖ-ਵੱਖ ਐਫਆਈਆਰਜ਼ ਦੇ ਆਧਾਰ ‘ਤੇ ਪੀਐਮਐਲਏ ਤਹਿਤ ਜਾਂਚ ਸ਼ੁਰੂ ਕੀਤੀ ਸੀ। ਰਾਜ ਕੁੰਦਰਾ ‘ਤੇ ਆਰੋਪ ਸੀ ਕਿ ਮੈਸਰਜ਼ ਵੇਰੀਏਬਲ ਟੈਕ ਪ੍ਰਾਈਵੇਟ ਲਿਮਟਿਡ, ਮਰਹੂਮ ਅਮਿਤ ਭਾਰਦਵਾਜ, ਅਜੈ ਭਾਰਦਵਾਜ, ਵਿਵੇਕ ਭਾਰਦਵਾਜ, ਸਿੰਪੀ ਭਾਰਦਵਾਜ, ਮਹਿੰਦਰ ਭਾਰਦਵਾਜ ਅਤੇ ਹੋਰ ਐਮਐਲਐਮ ਏਜੰਟਾਂ ਨੇ ਸਾਲ 2017 ਵਿੱਚ ਲਗਭਗ 6600 ਕਰੋੜ ਰੁਪਏ ਦੇ ਬਿਟਕੁਆਇਨ ਹਾਸਲ ਕੀਤੇ ਸਨ। ਇਹ ਸਾਰੇ ਬਿਟਕੁਆਇਨ ਫਰਜ਼ੀ ਵਾਅਦਿਆਂ ਦੇ ਆਧਾਰ ‘ਤੇ ਨਿਵੇਸ਼ਕਾਂ ਤੋਂ ਲਏ ਗਏ ਸਨ।

ਬਿਟਕੁਆਇਨ ਮਾਈਨਿੰਗ ਨੂੰ ਨਿੱਜੀ ਹਿੱਤਾਂ ਲਈ ਵਰਤਣ ਦਾ ਆਰੋਪ

ਜਿਨ੍ਹਾਂ ਨੂੰ 10 ਫੀਸਦੀ ਰਿਟਰਨ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਰਾਜ ਕੁੰਦਰਾ ‘ਤੇ ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਬਿਟਕੁਆਇਨ ਮਾਈਨਿੰਗ ਨੂੰ ਨਿੱਜੀ ਹਿੱਤਾਂ ਲਈ ਵਰਤਿਆ, ਇਹ ਇਕ ਤਰ੍ਹਾਂ ਦੀ ਪੋਂਜ਼ੀ ਸਕੀਮ ਸੀ। ਰਾਜ ਕੁੰਦਰਾ ਇਸ ਘੁਟਾਲੇ ਦੇ ਮਾਸਟਰਮਾਈਂਡ ਦੱਸੇ ਜਾ ਰਹੇ ਹਨ। ਉਨ੍ਹਾਂ ਨੇ 285 ਬਿਟਕੋਇਨ ਹਾਸਲ ਕੀਤੇ ਸਨ। ਅਮਿਤ ਭਾਰਦਵਾਜ ਨੇ ਨਿਵੇਸ਼ਕਾਂ ਨੂੰ ਧੋਖਾ ਦੇ ਕੇ ਇਹ ਬਿਟਕੋਇਨ ਹਾਸਲ ਕੀਤੇ ਅਤੇ ਯੂਕਰੇਨ ਵਿੱਚ ਬਿਟਕੋਇਨ ਮਾਈਨਿੰਗ ਵਿੱਚ ਨਿਵੇਸ਼ ਕੀਤਾ।

ਰਾਜ ਕੁੰਦਰਾ ਕੋਲ ਰੱਖੇ 285 ਬਿਟਕੋਇਨਾਂ ਦੀ ਕੀਮਤ ਅੱਜ ਦੀ ਤਾਰੀਕ ਵਿੱਚ150 ਕਰੋੜ ਰੁਪਏ ਤੋਂ ਵੱਧ ਹੈ। ਈਡੀ ਨੇ ਇਸ ਮਾਮਲੇ ਵਿੱਚ ਛਾਪਾ ਮਾਰ ਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸਿੰਪੀ ਭਾਰਦਵਾਜ ਨੂੰ 17 ਦਸੰਬਰ 2023, ਨਿਤਿਨ ਗੌੜ ਨੂੰ 29 ਦਸੰਬਰ 2023 ਅਤੇ ਅਖਿਲ ਮਹਾਜਨ ਨੂੰ 16 ਜਨਵਰੀ 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਫਿਲਹਾਲ ਸਾਰੇ ਜੇਲ੍ਹ ਵਿੱਚ ਹਨ। ਇਸ ਮਾਮਲੇ ਦੇ ਮੁੱਖ ਮੁਲਜ਼ਮ ਅਜੇ ਭਾਰਦਵਾਜ ਅਤੇ ਮਹਿੰਦਰ ਭਾਰਦਵਾਜ ਅਜੇ ਫਰਾਰ ਹਨ। ਈਡੀ ਉਨ੍ਹਾਂ ਦੀ ਭਾਲ ਵਿੱਚ ਜੁਟੀ ਹੋਈ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਈਡੀ ਨੇ 69 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਵੀ ਜ਼ਬਤ ਕੀਤੀ ਸੀ।

Exit mobile version