ਪਰਿਣੀਤੀ ਚੋਪੜਾ ਨੇ ਪ੍ਰੈਗਨੈਂਸੀ ਅਤੇ ਪਲਾਸਟਿਕ ਸਰਜਰੀ ਦੀਆਂ ਅਫਵਾਹਾਂ 'ਤੇ ਤੋੜੀ ਚੁੱਪ, ਦੱਸਿਆ ਕਿਵੇਂ ਵਧਾਇਆ 15 ਕਿੱਲੋ ਭਾਰ | netflix movie chamkila diljit dosanjh parineeti chopra told how she gained weight rumours Punjabi news - TV9 Punjabi

ਪਰਿਣੀਤੀ ਚੋਪੜਾ ਨੇ ਪ੍ਰੈਗਨੈਂਸੀ ਅਤੇ ਪਲਾਸਟਿਕ ਸਰਜਰੀ ਦੀਆਂ ਅਫਵਾਹਾਂ ‘ਤੇ ਤੋੜੀ ਚੁੱਪ, ਦੱਸਿਆ ਕਿਵੇਂ ਵਧਾਇਆ 15 ਕਿੱਲੋ ਭਾਰ

Updated On: 

17 Apr 2024 23:51 PM

ਪੰਜਾਬ ਦੇ ਐਲਵਿਸ ਪ੍ਰੈਸਲੇ ਵਜੋਂ ਜਾਣੇ ਜਾਂਦੇ ਅਮਰ ਸਿੰਘ ਚਮਕੀਲਾ 'ਤੇ ਬਣੀ ਫਿਲਮ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ। ਫਿਲਮ 'ਚ ਦਿਲਜੀਤ ਨੇ ਅਮਰ ਸਿੰਘ ਦਾ ਕਿਰਦਾਰ ਨਿਭਾਇਆ ਹੈ ਅਤੇ ਪਰਿਣੀਤੀ ਚੋਪੜਾ ਨੇ ਅਮਰਜੋਤ ਦਾ ਕਿਰਦਾਰ ਨਿਭਾਇਆ ਹੈ। ਪਰਿਣੀਤੀ ਨੇ ਇਸ ਫਿਲਮ ਲਈ ਆਪਣਾ ਵਜ਼ਨ 15 ਕਿਲੋ ਵਧਾਇਆ ਸੀ, ਜਿਸ ਤੋਂ ਬਾਅਦ ਅਫਵਾਹਾਂ ਫੈਲ ਗਈਆਂ ਕਿ ਉਹ ਗਰਭਵਤੀ ਹੈ ਅਤੇ ਉਸ ਨੇ ਪਲਾਸਟਿਕ ਸਰਜਰੀ ਕਰਵਾਈ ਹੈ। ਹੁਣ ਅਦਾਕਾਰਾ ਨੇ ਜਵਾਬ ਦਿੱਤਾ ਹੈ।

ਪਰਿਣੀਤੀ ਚੋਪੜਾ ਨੇ ਪ੍ਰੈਗਨੈਂਸੀ ਅਤੇ ਪਲਾਸਟਿਕ ਸਰਜਰੀ ਦੀਆਂ ਅਫਵਾਹਾਂ ਤੇ ਤੋੜੀ ਚੁੱਪ, ਦੱਸਿਆ ਕਿਵੇਂ ਵਧਾਇਆ 15 ਕਿੱਲੋ ਭਾਰ

ਪਰਿਣੀਤੀ ਚੋਪੜਾ

Follow Us On

ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ਚਮਕੀਲਾ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਮਤਿਆਜ਼ ਅਲੀ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਪਰਿਣੀਤੀ ਅਤੇ ਦਿਲਜੀਤ ਦੋਸਾਂਝ ਦੀ ਜੋੜੀ ਨਜ਼ਰ ਆ ਰਹੀ ਹੈ। ਫਿਲਮ ‘ਚ ਦਿਲਜੀਤ ਨੇ ਜਿੱਥੇ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਇਆ ਹੈ, ਉਥੇ ਪਰਿਣੀਤੀ ਚੋਪੜਾ ਅਮਰਜੋਤ ਦੇ ਕਿਰਦਾਰ ‘ਚ ਨਜ਼ਰ ਆਈ ਹੈ। ਇਸ ਭੂਮਿਕਾ ਲਈ ਉਨ੍ਹਾਂ ਨੇ 15 ਕਿਲੋ ਵਜ਼ਨ ਵਧਾਇਆ, ਜਿਸ ਤੋਂ ਬਾਅਦ ਅਫਵਾਹਾਂ ਉਡਣੀਆਂ ਸ਼ੁਰੂ ਹੋ ਗਈਆਂ ਕਿ ਪਰਿਣੀਤੀ ਗਰਭਵਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਪਲਾਸਟਿਕ ਸਰਜਰੀ ਕਰਵਾਉਣ ਦੀ ਅਫਵਾਹ ਵੀ ਫੈਲੀ ਸੀ। ਹੁਣ ਪਰਿਣੀਤੀ ਨੇ ਇਸ ਸਭ ‘ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।

ਪਰਿਣੀਤੀ ਚੋਪੜਾ ਨੇ ਹਾਲ ਹੀ ‘ਚ ਇਕ ਇੰਟਰਵਿਊ ‘ਚ ਖੁਲਾਸਾ ਕੀਤਾ ਕਿ ਕਿਵੇਂ ਉਹ 15 ਕਿਲੋ ਭਾਰ ਵਧਾਉਣ ਲਈ ਰਾਜ਼ੀ ਹੋਈ ਅਤੇ ਇਸ ਲਈ ਉਨ੍ਹਾਂ ਨੇ ਕਿਸ ਤੋਂ ਪ੍ਰੇਰਨਾ ਲਈ। ਪਰਿਣੀਤੀ ਨੇ ਕਿਹਾ, “ਇਮਤਿਆਜ਼ ਸਰ ਨੇ ਮੈਨੂੰ 15 ਕਿਲੋ (ਵਜ਼ਨ) ਵਧਾਉਣ ਲਈ ਕਿਹਾ ਸੀ ਅਤੇ ਇਹ ਵੀ ਕਿਹਾ ਸੀ ਕਿ ਮੇਰੇ ਚਿਹਰੇ ‘ਤੇ ਕੋਈ ਮੇਕਅੱਪ ਨਹੀਂ ਹੋਵੇਗਾ। ਮੈਨੂੰ ਚਮਕੀਲਾ ਵਿੱਚ ਬਹੁਤ ਖਰਾਬ ਦਿਖਣਾ ਸੀ ਅਤੇ ਮੈਂ ਕਿਹਾ ਮੈਂ ਇਹ ਕਰਾਂਗੀ।

ਕਈ ਪ੍ਰੋਜੈਕਟ ਹੱਥ ‘ਚੋਂ ਨਿਕਲੇ

ਪਰਿਣੀਤੀ ਚੋਪੜਾ ਨੇ ਦੱਸਿਆ ਕਿ ਕਈ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਭਾਰ ਵਧਾਉਣ ਦੇ ਫੈਸਲੇ ਨਾਲ ਉਨ੍ਹਾਂ ਦਾ ਕਰੀਅਰ ਖਤਮ ਹੋ ਜਾਵੇਗਾ। ਹਾਲਾਂਕਿ, ਉਨ੍ਹਾਂ ਨੇ ਵਿਦਿਆ ਬਾਲਨ ਨੂੰ ਆਪਣੀ ਪ੍ਰੇਰਨਾ ਮੰਨਦੇ ਹੋਏ ਅਜਿਹਾ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆ ਨੇ ‘ਦ ਡਰਟੀ ਪਿਕਚਰ’ ‘ਚ ਵੀ ਅਜਿਹਾ ਹੀ ਕੀਤਾ ਸੀ। ਚਮਕੀਲਾ ਦੀ ਸ਼ੂਟਿੰਗ ਲਗਭਗ ਦੋ ਸਾਲ ਤੱਕ ਚੱਲੀ ਅਤੇ ਇਸ ਦੌਰਾਨ ਪਰਿਣੀਤੀ ਨੇ ਕਈ ਪ੍ਰੋਜੈਕਟ ਗੁਆ ਦਿੱਤੇ। ਪਰਿਣੀਤੀ ਨੇ ਕਿਹਾ, “ਉਸ ਸਮੇਂ ਮੇਰੀ ਪ੍ਰੈਗਨੈਂਸੀ ਅਤੇ ਪਲਾਸਟਿਕ ਸਰਜਰੀ ਦੀਆਂ ਅਫਵਾਹਾਂ ਵੀ ਘੁੰਮ ਰਹੀਆਂ ਸਨ।”

Netflix ‘ਤੇ ਰਿਲੀਜ਼

ਅਮਰ ਸਿੰਘ ਚਮਕੀਲਾ ਵਿੱਚ ਪਰਿਣੀਤੀ ਚੋਪੜਾ ਦੇ ਕੰਮ ਨੂੰ ਕਾਫੀ ਸਰਾਹਿਆ ਜਾ ਰਿਹਾ ਹੈ। ਉਨ੍ਹਾਂ ਨੇ ਫਿਲਮ ‘ਚ ਵਧੀਆ ਐਕਟਿੰਗ ਕੀਤੀ ਹੈ। ਇਹ ਫ਼ਿਲਮ ਪੰਜਾਬ ਦੇ ਐਲਵਿਸ ਪ੍ਰੈਸਲੇ ਵਜੋਂ ਜਾਣੇ ਜਾਂਦੇ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਇਹ ਫਿਲਮ 12 ਅਪ੍ਰੈਲ ਨੂੰ OTT ਪਲੇਟਫਾਰਮ Netflix ‘ਤੇ ਰਿਲੀਜ਼ ਹੋਈ ਹੈ।

Exit mobile version