Tv9 Polstrat Opinion Poll: ਦਿੱਲੀ ਵਿੱਚ ਬੀਜੇਪੀ ਨੂੰ ਇੱਕ ਸੀਟ ਦਾ ਨੁਕਸਾਨ, ਕਾਂਗਰਸ ਦੇ ਕਨ੍ਹਈਆ ਕੁਮਾਰ ਵੀ ਹਾਰ ਸਕਦੇ ਹਨ ਚੋਣ | tv9-polstrat-opinion-poll-pm-modi-manoj-tiwari-congress-kanhaiya-kumar-aap won one seat full detail in punjabi Punjabi news - TV9 Punjabi

Tv9 Polstrat Opinion Poll: ਦਿੱਲੀ ਵਿੱਚ ਬੀਜੇਪੀ ਨੂੰ ਇੱਕ ਸੀਟ ਦਾ ਨੁਕਸਾਨ, ਕਾਂਗਰਸ ਦੇ ਕਨ੍ਹਈਆ ਕੁਮਾਰ ਵੀ ਹਾਰ ਸਕਦੇ ਹਨ ਚੋਣ

Updated On: 

16 Apr 2024 19:14 PM

TV9, Peoples Insight, Polstrat ਦੇ ਸਰਵੇਖਣ ਦੱਸਦੇ ਹਨ ਕਿ ਇਸ ਵਾਰ ਭਾਜਪਾ ਦਿੱਲੀ ਵਿੱਚ ਇੱਕ ਸੀਟ ਗੁਆ ਸਕਦੀ ਹੈ। ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਜਿੱਤ ਸਕਦੇ ਹਨ। ਨਾਲ ਹੀ ਕਾਂਗਰਸ ਨੂੰ ਇਸ ਵਾਰ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Tv9 Polstrat Opinion Poll: ਦਿੱਲੀ ਵਿੱਚ ਬੀਜੇਪੀ ਨੂੰ ਇੱਕ ਸੀਟ ਦਾ ਨੁਕਸਾਨ, ਕਾਂਗਰਸ ਦੇ ਕਨ੍ਹਈਆ ਕੁਮਾਰ ਵੀ ਹਾਰ ਸਕਦੇ ਹਨ ਚੋਣ

Manoj Tiwari And Kanhaiya Kumar

Follow Us On

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ TV9, Peoples Insight, Polstrat ਦਾ ਸਰਵੇ ਸਾਹਮਣੇ ਆਇਆ ਹੈ। ਜੋ ਦੱਸਦਾ ਹੈ ਕਿ ਇਸ ਵਾਰ ਭਾਜਪਾ ਦਿੱਲੀ ਵਿੱਚ ਇੱਕ ਸੀਟ ਗੁਆ ਸਕਦੀ ਹੈ। ਪਿਛਲੀਆਂ ਚੋਣਾਂ ਵਿੱਚ ਭਾਜਪਾ ਨੇ ਸਾਰੀਆਂ 7 ਸੀਟਾਂ ਜਿੱਤੀਆਂ ਸਨ। ਇਸ ਵਾਰ ਆਮ ਆਦਮੀ ਪਾਰਟੀ ਦੇ ਕੁਲਦੀਪ ਪੂਰਬੀ ਦਿੱਲੀ ਲੋਕ ਸਭਾ ਸੀਟ ਜਿੱਤ ਸਕਦੇ ਹਨ। ਇਸ ਦੇ ਨਾਲ ਹੀ ਪਿਛਲੀਆਂ ਚੋਣਾਂ ਵਾਂਗ ਇਸ ਵਾਰ ਵੀ ਕਾਂਗਰਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤਰ੍ਹਾਂ ਕਾਂਗਰਸ ਦੇ ਹੋਰ ਉਮੀਦਵਾਰਾਂ ਵਾਂਗ ਨੌਜਵਾਨ ਚਿਹਰੇ ਕਨ੍ਹਈਆ ਕੁਮਾਰ ਨੂੰ ਵੀ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ।

ਭਾਜਪਾ-6 ਆਮ ਆਦਮੀ ਪਾਰਟੀ-1 ਕਾਂਗਰਸ-0

ਵੋਟ ਪ੍ਰਤੀਸ਼ਤ ਦੇ ਹਿਸਾਬ ਨਾਲ ਓਪੀਨੀਅਨ ਪੋਲ
NDA- 53.47 ਇੰਡੀਆ- 33.05 ਤੈਅ ਨਹੀਂ- 13.48

ਤੁਹਾਨੂੰ ਦੱਸ ਦੇਈਏ ਕਿ ਇਸ ਸਰਵੇ ਵਿੱਚ ਕਰੀਬ 25 ਲੱਖ ਲੋਕਾਂ ਦਾ ਸੈਂਪਲ ਸਾਈਜ਼ ਹਨ। ਇਸ ਵਿੱਚ 1 ਅਪ੍ਰੈਲ ਤੋਂ 13 ਅਪ੍ਰੈਲ ਤੱਕ ਸੈਂਪਲ ਲਏ ਗਏ ਸਨ। COMPUTER ASSISTED TELEPHONE INTERVIEWING ਰਾਹੀਂ ਲੋਕਾਂ ਦੀ ਰਾਏ ਲਈ ਗਈ ਹੈ।

ਉੱਤਰ ਪੂਰਬੀ ਦਿੱਲੀ ਸੀਟ ਤੋਂ ਮਨੋਜ ਤਿਵਾਰੀ ਨੂੰ ਛੱਡ ਕੇ, ਭਾਜਪਾ ਨੇ ਪਿਛਲੀਆਂ ਚੋਣਾਂ ਵਿੱਚ ਜਿੱਤੇ ਕਿਸੇ ਵੀ ਚਿਹਰੇ ਨੂੰ ਨਹੀਂ ਦੁਹਰਾਇਆ ਹੈ। ਇਸ ਵਾਰ ਭਾਜਪਾ ਨੇ ਚਾਂਦਨੀ ਚੌਕ ਤੋਂ ਪ੍ਰਵੀਨ ਖੰਡੇਲਵਾਲ, ਪੱਛਮੀ ਦਿੱਲੀ ਸੀਟ ਤੋਂ ਕਮਲਜੀਤ ਸਹਿਰਾਵਤ, ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਬਾਂਸੂਰੀ ਸਵਰਾਜ (ਸੁਸ਼ਮਾ ਸਵਰਾਜ ਦੀ ਧੀ), ਦੱਖਣੀ ਦਿੱਲੀ ਤੋਂ ਰਾਮਵੀਰ ਸਿੰਘ ਬਿਧੂੜੀ ਅਤੇ ਉੱਤਰ-ਪੱਛਮੀ ਦਿੱਲੀ ਤੋਂ ਯੋਗੇਸ਼ ਚੰਦੋਲੀਆ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਨਵੀ ਬੇੜੀ ਚ ਸਵਾਰ ਪੁਰਾਣੇ ਸੂਰਮੇ, ਪਾਰਟੀ ਨੂੰ ਲਗਾਉਣਗੇ ਬੰਨੇ ਜਾ ਡੋਬਣਗੇ ਕਿਸ਼ਤੀ

ਉਧਰ, ਕਾਂਗਰਸ ਨੇ ਉੱਤਰ-ਪੂਰਬੀ ਦਿੱਲੀ ਤੋਂ ਕਨ੍ਹਈਆ ਕੁਮਾਰ, ਚਾਂਦਨੀ ਚੌਕ ਤੋਂ ਜੇਪੀ ਅਗਰਵਾਲ ਅਤੇ ਉੱਤਰ-ਪੱਛਮੀ ਦਿੱਲੀ ਤੋਂ ਉਦਿਤ ਰਾਜ ਨੂੰ ਉਮੀਦਵਾਰ ਬਣਾਇਆ ਹੈ। ਉੱਧਰ, ਆਮ ਆਦਮੀ ਪਾਰਟੀ ਨੇ ਨਵੀਂ ਦਿੱਲੀ ਤੋਂ ਸੋਮਨਾਥ ਭਾਰਤੀ, ਪੂਰਬੀ ਦਿੱਲੀ ਤੋਂ ਕੁਲਦੀਪ ਕੁਮਾਰ, ਪੱਛਮੀ ਦਿੱਲੀ ਤੋਂ ਮਹਾਬਲ ਮਿਸ਼ਰਾ ਅਤੇ ਦੱਖਣੀ ਦਿੱਲੀ ਤੋਂ ਸਹੀਰਾਮ ਪਹਿਲਵਾਨ ‘ਤੇ ਭਰੋਸਾ ਪ੍ਰਗਟਾਇਆ ਹੈ।

Exit mobile version