Tv9 Polstrat Opinion Poll LIVE: ਪੰਜਾਬ 'ਚ ਕਾਂਗਰਸ ਨੂੰ ਝਟਕਾ, ਕਮਾਲ ਕਰ ਰਹੀ AAP, ਭਾਜਪਾ ਲਈ ਵੀ ਗੁੱਡ ਨਿਊਜ਼ | polstrat-opinion-poll-live-loksabha-election-2024-nda-india-survey-bjp-congress aap full detail in punjabi Punjabi news - TV9 Punjabi

Tv9 Polstrat Opinion Poll LIVE: ਪੰਜਾਬ ‘ਚ ਚਾਰ ਪਾਰਟੀਆਂ ਦੀ ਜੰਗ, AAP ਦਾ ਪੱਲਾ ਭਾਰੀ, BJP ਲਈ ਵੀ ਗੁੱਡ ਨਿਊਜ਼

Updated On: 

16 Apr 2024 18:24 PM

Tv9, Peoples Insight, Polstrat ਦੁਆਰਾ ਕੀਤੇ ਗਏ ਇਸ ਸਰਵੇਖਣ ਵਿੱਚ ਲਗਭਗ 25 ਲੱਖ ਲੋਕਾਂ ਦਾ ਸੈਂਪਲ ਸਾਈਜ਼ ਹੈ। ਦੇਸ਼ ਦੇ ਸਭ ਤੋਂ ਭਰੋਸੇਮੰਦ ਓਪੀਨੀਅਨ ਪੋਲ ਦੇ ਇਸ ਸਰਵੇਖਣ ਲਈ ਰੈਂਡਮ ਨੰਬਰ ਜਨਰੇਟਰ ਰਾਹੀਂ ਕਾਲ ਕੀਤੀ ਗਈ। ਇਸ ਵਿੱਚ ਲੋਕ ਸਭਾ ਦੀਆਂ ਸਾਰੀਆਂ 543 ਸੀਟਾਂ ਸ਼ਾਮਲ ਕੀਤੀਆਂ ਗਈਆਂ।

Tv9 Polstrat Opinion Poll LIVE: ਪੰਜਾਬ ਚ ਚਾਰ ਪਾਰਟੀਆਂ ਦੀ ਜੰਗ, AAP ਦਾ ਪੱਲਾ ਭਾਰੀ,  BJP ਲਈ ਵੀ ਗੁੱਡ ਨਿਊਜ਼

ਦੇਸ਼ ਦਾ ਸਭ ਤੋਂ ਵੱਡਾ Opinion Poll

Follow Us On

ਲੋਕਤੰਤਰ ਦੇ ਮਹਾਨ ਤਿਉਹਾਰ ਯਾਨੀ ਵੋਟਿੰਗ ਤੋਂ ਪਹਿਲਾਂ, Tv9 ਦੇਸ਼ ਦਾ ਸਭ ਤੋਂ ਵੱਡਾ ਓਪੀਨੀਅਨ ਪੋਲ ਲੈ ਕੇ ਆਇਆ ਹੈ। ਇਸ ਓਪੀਨੀਅਨ ਪੋਲ ਵਿੱਚ ਦੇਸ਼ ਦੀਆਂ ਸਾਰੀਆਂ 543 ਸੀਟਾਂ ਦਾ ਸਰਵੇਖਣ ਕੀਤਾ ਗਿਆ ਹੈ। Tv9, Peoples Insight, Polstrat ਦੁਆਰਾ ਕੀਤੇ ਗਏ ਇਸ ਸਰਵੇਖਣ ਵਿੱਚ ਲਗਭਗ 25 ਲੱਖ ਲੋਕਾਂ ਦਾ ਸੈਂਪਲ ਸਾਈਜ਼ ਹੈ। ਇਸ ਓਪੀਨੀਅਨ ਪੋਲ ਲਈ COMPUTER ASSISTED TELEPHONE INTERVIEWING ਰਾਹੀਂ ਲੋਕਾਂ ਦੀ ਰਾਏ ਲਈ ਗਈ ਹੈ।

ਦੇਸ਼ ਦੇ ਸਭ ਤੋਂ ਭਰੋਸੇਮੰਦ ਓਪੀਨੀਅਨ ਪੋਲ ਦੇ ਇਸ ਸਰਵੇਖਣ ਲਈ ਰੈਂਡਮ ਨੰਬਰ ਜਨਰੇਟਰ ਰਾਹੀਂ ਕਾਲ ਕੀਤੀ ਗਈ ਸੀ। ਇਸ ਵਿੱਚ ਲੋਕ ਸਭਾ ਦੀਆਂ ਸਾਰੀਆਂ 543 ਸੀਟਾਂ ਸ਼ਾਮਲ ਸਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਸਰਵੇ ‘ਚ ਲੋਕ ਸਭਾ ਸੀਟ ਅਧੀਨ ਆਉਂਦੀ ਹਰ ਵਿਧਾਨ ਸਭਾ ਸੀਟ ਤੋਂ ਸੈਂਪਲ ਲਿਆ ਗਿਆ ਹੈ। ਇਹ ਕੰਮ 1 ਅਪ੍ਰੈਲ ਤੋਂ 13 ਅਪ੍ਰੈਲ ਤੱਕ ਕੀਤਾ ਗਿਆ, ਜਿਸ ‘ਚ ਦੇਸ਼ ਭਰ ਦੀਆਂ 4123 ਵਿਧਾਨ ਸਭਾ ਸੀਟਾਂ ਦਾ ਸੈਂਪਲ ਲਿਆ ਗਿਆ।

ਪੰਜਾਬ ‘ਚ ਬੀਜੇਪੀ ਨੂੰ ਫਾਇਦਾ, AAP ਸਭ ਤੋਂ ਅੱਗੇ

ਪੰਜਾਬ ਦੀਆਂ 13 ਸੀਟਾਂ ਦੇ ਸਰਵੇਖਣ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਧ 8 ਸੀਟਾਂ ਜਿੱਤ ਸਕਦੀ ਹੈ, ਇੱਥੇ ਭਾਜਪਾ ਦੀਆਂ ਸੀਟਾਂ ਵਿੱਚ ਵਾਧਾ ਹੋ ਸਕਦਾ ਹੈ ਅਤੇ ਇੱਥੇ ਪਾਰਟੀ 4 ਸੀਟਾਂ ਜਿੱਤ ਸਕਦੀ ਹੈ, ਜਦੋਂਕਿ ਕਾਂਗਰਸ ਦਾ ਸੂਪੜਾ ਸਾਫ ਹੁੰਦਾ ਨਜ਼ਰ ਆ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਸੀਟ ਜਿੱਤ ਸਕਦਾ ਹੈ। ਖਾਸ ਗੱਲ ਇਹ ਹੈ ਕਿ ਜਲੰਧਰ ਸੀਟ ਤੋਂ ਭਾਜਪਾ ਜਿੱਤਦੀ ਨਜ਼ਰ ਆ ਰਹੀ ਹੈ, ਇੱਥੇ ਕਾਂਗਰਸ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦਾ ਮੂਡ ਆਮ ਆਦਮੀ ਪਾਰਟੀ ਵੱਲ ਵਧੇਰੇ ਨਜ਼ਰ ਆ ਰਿਹਾ ਹੈ। TV9 ਪੋਲਸਟਰੇਟ ਓਪੀਨੀਅਨ ਪੋਲ ਮੁਤਾਬਕ ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ਵਿੱਚੋਂ 8 ਸੀਟਾਂ ‘ਤੇ ਆਪ ਜਿੱਤ ਹਾਸਿਲ ਕਰ ਸਕਦੀ ਹੈ। ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਭਾਜਪਾ ਮਜਬੂਤ ਹੁੰਦੀ ਨਜ਼ਰ ਆ ਰਹੀ ਹੈ। ਇੱਥੇ ਭਾਜਪਾ ਨੂੰ 4 ਸੀਟਾਂ ਮਿਲਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਪੰਜਾਬ ਵਿੱਚ ਕਾਂਗਰਸ ਲਈ ਇਸ ਵੇਲੇ ਬੁਰੀ ਖ਼ਬਰ ਹੈ। ਓਪੀਨੀਅਨ ਪੋਲ ਮੁਤਾਬਕ ਪੰਜਾਬ ਵਿੱਚ ਕਾਂਗਰਸ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਵੇਲੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਇੰਡੀਆ ਗਠਜੋੜ ਵੱਖ-ਵੱਖ ਨਜ਼ਰ ਆ ਰਿਹਾ ਹੈ, ਇੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਖਰੇ ਤੌਰ ਤੇ ਚੋਣ ਲੜ ਰਹੀਆਂ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੀ ਇੱਕਲੇ ਹੀ ਮੈਦਾਨ ਵਿੱਚ ਨਿੱਤਰੀਆਂ ਹਨ। ਪੰਜਾਬ ਦੀਆਂ 13 ਸੀਟਾਂ ‘ਤੇ ਇਨ੍ਹਾਂ ਚਾਰਾਂ ਪਾਰਟੀਆਂ ਵਿਚਾਲੇ ਜ਼ਬਰਦਸਤ ਟੱਕਰ ਹੈ। ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੂੰ ਓਪੀਨੀਅਨ ਪੋਲ ਵਿੱਚ ਲੋਕਾਂ ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ।

ਵੋਟਰ ਦਾ ਮੂਡ ਪ੍ਰਤੀਸ਼ਤ ਵਿੱਚ

ਓਪੀਨੀਅਨ ਪੋਲ ਮੁਤਾਬਕ, ਪੰਜਾਬ ਵਿੱਚ ਐਨਡੀਏ ਨੂੰ 23.42 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ, ਜਦਕਿ 18.05 ਫੀਸਦੀ ਲੋਕਾਂ ਦਾ ਝੁਕਾਅ ਇੰਡੀਆ ਗਠਜੋੜ ਵੱਲ ਹੋ ਸਕਦਾ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਇਸ ਪਾਰਟੀ ਨੂੰ 18.25 ਫੀਸਦੀ ਜਨਤਾ ਦਾ ਭਰੋਸਾ ਮਿਲ ਸਕਦਾ ਹੈ। ਪੰਜਾਬ ਨੇ ਇਸ ਵੇਲੇ ਦੂਜਿਆਂ ਲਈ ਆਪਣੇ ਦਿਲ ਖੋਲ੍ਹ ਦਿੱਤੇ ਹਨ, ਜੇਕਰ ਇਸ ਲਈ ਵੋਟ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ 26.46 ਪ੍ਰਤੀਸ਼ਤ ਨਜ਼ਰ ਆ ਰਿਹਾ ਹੈ। ਨਾਲ ਹੀ ਪੰਜਾਬ ਦੇ ਕੁੱਲ ਵੋਟਰਾਂ ਵਿੱਚੋਂ 13.82 ਫੀਸਦੀ ਵੋਟਰਾਂ ਦਾ ਫਿਲਹਾਲ ਮੂਡ ਕਿਸੇ ਵੀ ਕੰਡੇ ਤੇ ਨਹੀਂ ਹੈ ਅਤੇ ਵੋਟਾਂ ਵਾਲੇ ਦਿਨ ਹੀ ਇਹ ਤੈਅ ਹੋਵੇਗਾ ਕਿ ਉਹ ਕਿਸ ਪਾਸੇ ਬੈਠਣਗੇ।

2019 ਦੀਆਂ ਚੋਣਾਂ ਵਿੱਚ ਕੀ ਰਿਹਾ

ਜੇਕਰ 2019 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਇੱਥੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਐਨਡੀਏ ਗਠਜੋੜ ਹੇਠ ਚੋਣ ਲੜੀ ਸੀ। ਇਸ ਚੋਣ ਵਿੱਚ ਜਨਤਾ ਨੇ ਕਾਂਗਰਸ ਦਾ ਸਾਥ ਦਿੱਤਾ। ਇਹ ਚੋਣ ਐਨਡੀਏ, ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਲੜੀ ਗਈ ਸੀ। ਇਨ੍ਹਾਂ ਵਿੱਚੋਂ ਕਾਂਗਰਸ ਨੇ 8 ਜਦਕਿ ਐਨਡੀਏ ਨੇ 4 ਸੀਟਾਂ ਜਿੱਤੀਆਂ ਸਨ। ਜਦਕਿ ਆਮ ਆਦਮੀ ਪਾਰਟੀ ਨੇ ਸਾਰੀਆਂ ਸੀਟਾਂ ‘ਤੇ ਚੋਣ ਲੜੀ ਸੀ ਪਰ ਪਾਰਟੀ ਦੇ ਹਿੱਸੇ ਸਿਰਫ਼ ਇੱਕ ਸੀਟ ਆਈ ਸੀ।

ਪੰਜਾਬ ਓਪੀਨੀਅਨ ਪੋਲ ਕੁੱਲ ਸੀਟਾਂ – 13

  • BJP 04
  • CONG 00
  • AAP- 08
  • SAD 01
  • OTH- 00
Exit mobile version