ਪਟਿਆਲਾ ਦੀ ਰੈਲੀ ‘ਚ ਮੋਦੀ ਨੇ I.N.D.I.A ਗੱਠਜੋੜ ਤੇ ਸਾਧਿਆ ਨਿਸ਼ਾਨਾ, ਕਿਹਾ ਇਹ ਲੋਕ ਪੰਜਾਬ ਦਾ ਭਲਾ ਨਹੀਂ ਕਰ ਸਕਦੇ | PM narendra modi patiala rally attack on aap and congress know full in punjabi Punjabi news - TV9 Punjabi

I.N.D.I.A ਗੱਠਜੋੜ ਵਾਲੇ ਪੰਜਾਬ ਦਾ ਭਲਾ ਨਹੀਂ ਕਰ ਸਕਦੇ, ਪਟਿਆਲਾ ਰੈਲੀ ਵਿੱਚ ਬੋਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ

Updated On: 

23 May 2024 18:52 PM

ਪਟਿਆਲਾ ਵਿੱਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਜਿੱਤੇ ਉਹਨਾਂ ਨੇ ਭਾਜਪਾ ਉਮੀਦਵਾਰਾਂ ਲਈ ਵੋਟਾਂ ਮੰਗੀਆਂ ਤਾਂ ਉਥੇ ਹੀ ਵਿਰੋਧੀ ਪਾਰਟੀਆਂ ਨੂੰ ਵੀ ਕਰੜੇ ਹੱਥੀਂ ਲਿਆ। ਉਹਨਾਂ ਵਿਰੋਧੀਧਿਰਾਂ ਦੇ ਗੱਠਜੋੜ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੋ ਲੋਕ ਅੰਨਾ ਹਜ਼ਾਰੇ ਨੂੰ ਧੋਖਾ ਦੇ ਸਕਦੇ ਹਨ ਉਹ ਪੰਜਾਬ ਦਾ ਭਲਾ ਕਿਵੇਂ ਕਰ ਦੇਣਗੇ। ਇਸ ਤੋਂ ਇਲਾਵਾ PM ਮੋਦੀ ਨੇ ਕਾਂਗਰਸ ਉੱਪਰ ਵੀ ਸਿਆਸੀ ਹਮਲੇ ਕੀਤੇ।

I.N.D.I.A ਗੱਠਜੋੜ ਵਾਲੇ ਪੰਜਾਬ ਦਾ ਭਲਾ ਨਹੀਂ ਕਰ ਸਕਦੇ, ਪਟਿਆਲਾ ਰੈਲੀ ਵਿੱਚ ਬੋਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ

Follow Us On

ਪੰਜਾਬ ਵਿੱਚ ਭਾਜਪਾ ਨੇ ਆਪਣਾ ਚੋਣ ਪ੍ਰਚਾਰ ਵੱਡੇ ਪੱਧਰ ਤੇ ਆਰੰਭ ਦਿੱਤਾ ਹੈ। ਪਟਿਆਲਾ ਦੇ ਪੋਲੋ ਗਰਾਉਂਡ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਭਾਜਪਾ ਉਮੀਦਵਾਰ ਲਈ ਵੋਟਾਂ ਮੰਗੀਆਂ। ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀ ਦੇ ਗੱਠਜੋੜ I.N.D.I.A. ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਉਹ ਦਿਨ ਵਿਚ ਕਈ ਵਾਰ ਝੂਠ ਬੋਲ ਦਿੰਦੇ ਹਨ ਅਜਿਹੇ ਲੋਕ ਪੰਜਾਬ ਦਾ ਭਲਾ ਨਹੀਂ ਕਰ ਸਕਦੇ।

ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਬਹੁਤ ਕੰਮ ਕੀਤਾ ਹੈ। ਪ੍ਰਧਾਨਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਰਾਹੀਂ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਵਿੱਚ 30-30 ਹਜ਼ਾਰ ਰੁਪਏ ਦਿੱਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਪਿਛਲੇ ਸਾਲਾਂ ਵਿੱਚ ਸਰਕਾਰ ਵੱਲੋਂ ਘੱਟੋਂ ਘੱਟ ਸਮਰਥਨ ਮੁੱਲ ਤੇ ਰਿਕਾਰਡ ਫ਼ਸਲ ਦੀ ਖ਼ਰੀਦ ਕੀਤੀ ਗਈ ਹੈ।

ਸੂਬਾ ਸਰਕਾਰ ‘ਤੇ ਸਾਧਿਆ ਨਿਸ਼ਾਨਾ

ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨਾ ਸਾਧਿਆ। ਮੋਦੀ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਕਰਜ਼ੇ ਤੇ ਚੱਲ ਰਹੀ ਹੈ ਜਦੋਂਕਿ ਪੰਜਾਬ ਦੇ ਕਾਗਜੀ ਮੁੱਖ ਮੰਤਰੀ ਨੂੰ ਦਿੱਲੀ ਦਰਬਾਰ ਵਿੱਚ ਹਾਜ਼ਰੀ ਲਗਵਾਉਣ ਤੋਂ ਵੇਹਲ ਨਹੀਂ ਹੈ। ਉਹ ਪੰਜਾਬ ਦਾ ਭਲਾ ਕਿਵੇਂ ਕਰ ਸਕਣਗੇ। ਉਹਨਾਂ ਨੇ ਸੂਬਾ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਹੀਂ ਹੈ ਪੰਜਾਬ ਵਿੱਚ ਗੈਂਗਸਟਰਾਂ ਦਾ ਰਾਜ ਚੱਲਦਾ ਹੈ।

ਪੰਜਾਬ ਵਿੱਚ ਉਦਯੋਗ ਕਰ ਰਿਹਾ ਪਲਾਇਨ- ਮੋਦੀ

ਰੈਲੀ ਦੌਰਾਨ ਨਰੇਂਦਰ ਮੋਦੀ ਨੇ ਪਿਛਲੀਆਂ ਸਰਕਾਰਾਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿੱਚੋਂ ਫੈਕਟਰੀ ਦੂਜੇ ਸੂਬਿਆਂ ਵਿੱਚ ਜਾ ਰਹੀਆਂ ਹਨ। ਪੰਜਾਬ ਵਿੱਚ ਨਸ਼ੇ ਅਤੇ ਡਰੱਗਸ ਦਾ ਵਪਾਰ ਹੁੰਦਾ ਹੈ। ਪਰ ਉਹ ਕੱਟੜ ਭ੍ਰਿਸ਼ਟਾਚਾਰੀ ਪੰਜਾਬ ਦੇ ਲਈ ਕਦੇ ਚੰਗੇ ਫੈਸਲੇ ਨਹੀਂ ਲੈ ਸਕਦੇ।

ਮੇਰਾ ਤੁਹਾਡੇ ਨਾਲ ਖੂਨ ਦਾ ਰਿਸ਼ਤਾ ਹੈ- ਮੋਦੀ

ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਉਹਨਾਂ ਦਾ ਖੂਨ ਦਾ ਰਿਸ਼ਤਾ ਹੈ। ਜਾਮਨਗਰ ਜ਼ਿਲ੍ਹੇ ਦੇ ਸਭ ਤੋਂ ਵੱਡੇ ਹਸਪਤਾਲ ਦਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਹੈ ਪਰ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਣ ਨਹੀਂ ਦਿੱਤੀ ਗਈ। ਮੋਦੀ ਵੋਟਾਂ ਲਈ ਅਜਿਹਾ ਨਹੀਂ ਕਰ ਰਿਹਾ ਸਗੋਂ ਮੋਦੀ ਅੰਦਰ ਗੁਰੂਆਂ ਦੀ ਸ਼ਹਾਦਤ ਲਈ ਸ਼ਰਧਾ ਹੈ।

ਪੰਜਾਬ ਦੇ ਲੋਕ ਨਹੀਂ ਸਮਝ ਸਕੇ ਵੀਰ ਬਾਲ ਦਿਵਸ ਦੀ ਮਹੱਤਤਾ-ਮੋਦੀ

1971 ਦੀ ਜੰਗ ਤੋਂ ਬਾਅਦ ਉਸ ਵੇਲੇ ਦੀ ਸਰਕਾਰ ਕਰਤਾਰਪੁਰ ਨੂੰ ਭਾਰਤ ਵਿੱਚ ਸਾਮਿਲ ਕਰ ਸਕਦੀ ਸੀ ਕਿਉਂਕਿ ਅਸੀਂ ਪਾਕਿਸਤਾਨ ਦੇ ਹਜ਼ਾਰਾਂ ਹੀ ਸੈਨਿਕਾਂ ਨੂੰ ਬੰਦੀ ਬਣਾ ਲਿਆ ਸੀ। ਜੇਕਰ ਅਸੀਂ ਕੋਈ ਸ਼ਰਤ ਰੱਖਦੇ ਤਾਂ ਉਹ ਪਾਕਿਸਤਾਨ ਨੂੰ ਮੰਨਣੀ ਪੈਣੀ ਸੀ।ਪਰ ਉਸ ਵੇਲੇ ਦੀ ਸਰਕਾਰ ਨੇ ਅਜਿਹਾ ਨਹੀਂ ਕੀਤਾ। ਸੰਗਤਾਂ ਦੂਰਬੀਨ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਪੈਂਦੇ ਸਨ। ਪਰ ਜਦੋਂ ਸਾਡੀ ਸਰਕਾਰ ਆਈ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ। ਹੁਣ ਤੁਸੀਂ ਸਰਹੱਦ ਪਾਰ ਜਾਕੇ ਗੁਰੂਘਰ ਦੇ ਦਰਸ਼ਨ ਕਰ ਸਕਦੇ ਹੋ।

ਉਹਨਾਂ ਨੇ ਅੱਗੇ ਕਿਹਾ ਕਿ ਸਾਡੀ ਸਰਕਾਰ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਨੂੰ ਸਮਰਪਿਤ ਕਰਦੇ ਹੋਏ ਕੌਮੀ ਪੱਧਰ ਤੇ ਵੀਰ- ਬਾਲ ਦਿਵਸ ਮਨਾਉਣਾ ਸ਼ੁਰੂ ਕੀਤਾ ਤਾਂ ਜੋ ਦੇਸ਼ ਦੇ ਹਰ ਬੱਚੇ ਦੇ ਮਨ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਜਾਣਕਾਰੀ ਹੋਵੇ। ਪਰ ਪੰਜਾਬ ਦੇ ਲੋਕ ਬਾਲ ਵੀਰ ਦਿਵਸ ਦੀ ਅਹਿਮੀਅਤ ਨੂੰ ਨਹੀਂ ਸਮਝ ਸਕੇ।

ਰੈਲੀ ਤੋਂ ਪਹਿਲਾਂ ਕਿਸਾਨਾਂ ਦੀ ਪੁਲਿਸ ਨਾਲ ਹੋਈ ਝੜਪ

ਪਟਿਆਲਾ ਵਿੱਚ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਹੰਗਾਮਾ ਹੋ ਗਿਆ ਹੈ। ਰੈਲੀ ਦਾ ਵਿਰੋਧ ਕਰਨ ਲਈ ਪਟਿਆਲਾ ਆ ਰਹੇ ਕਿਸਾਨਾਂ-ਮਜ਼ਦੂਰਾਂ ਨੂੰ ਪੁਲਿਸ ਨੇ ਰਸਤੇ ਵਿੱਚ ਹੀ ਘੇਰ ਲਿਆ। ਕਿਸਾਨ ਰਾਜਪੁਰਾ ਵਾਲੇ ਪਾਸੇ ਤੋਂ ਪਟਿਆਲਾ ਵਿੱਚ ਦਾਖਲ ਹੋਣਾ ਚਾਹੁੰਦੇ ਸਨ ਅਤੇ ਕਿਸਾਨ ਰੈਲੀ ਦਾ ਵਿਰੋਧ ਕਰਨ ਤੇ ਅੜੇ ਹੋਏ ਹਨ, ਜਦਕਿ ਪੁਲਿਸ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਰਹੀ ਸੀ।

ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਦੇ ਨਾਲ-ਨਾਲ ਇੱਥੇ ਨੀਮ ਫੌਜੀ ਬਲ ਵੀ ਤਾਇਨਾਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪੁਲਿਸ ਵੱਲੋਂ ਰੇਤ ਨਾਲ ਭਰੇ ਟਰੱਕਾਂ ਦੀ ਬੈਰੀਕੇਡਿੰਗ ਕੀਤੀ ਗਈ ਹੈ। ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਪਟਿਆਲਾ-ਰਾਜਪੁਰਾ ਹਾਈਵੇਅ ਨੂੰ ਬੰਦ ਕਰ ਦਿੱਤਾ। ਇਸ ਮੌਕੇ ਸੁਰੱਖਿਆ ਬਲਾਂ ਅਤੇ ਕਿਸਾਨਾਂ ਦੇ ਵਿਚਾਲੇ ਝੜਪ ਦੇਖਣ ਨੂੰ ਵੀ ਮਿਲੀ।

Exit mobile version