ਰਾਹੁਲ ਗਾਂਧੀ ਨਪੁੰਸਕ ਹਨ ... ਭਾਜਪਾ ਨੇਤਾ ਦੇ ਬਿਆਨ 'ਤੇ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਇਤਰਾਜ਼ਯੋਗ ਟਿੱਪਣੀ | loksabha election pratap-dudhat-objectionable statement during reply to-bjp-leader-bhupat-bhayani-over-calling-rahul-gandhi impotance full detail in punjabi Punjabi news - TV9 Punjabi

ਰਾਹੁਲ ਗਾਂਧੀ ਨਪੁੰਸਕ ਹਨ … ਭਾਜਪਾ ਨੇਤਾ ਦੇ ਬਿਆਨ ‘ਤੇ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਵੀ ਇਤਰਾਜ਼ਯੋਗ ਟਿੱਪਣੀ

Updated On: 

24 Apr 2024 19:02 PM

Gujarat Dirty Politics: ਦੁਧਾਤ ਨੇ ਕਿਹਾ ਸੀ ਕਿ ਸੂਰਤ ਵਿੱਚ ਜੋ ਗੱਦਾਰੀ ਕੀਤੀ ਗਈ ਹੈ ਉਸਦਾ ਜਵਾਬ ਜਦੋਂ ਤੱਕ ਕੁੰਭਾਣੀ ਦੇ ਸ਼ਮਸ਼ਾਨਘਾਟ ਨਹੀਂ ਜਾਂਦੇ ਹਨ, ਉਦੋਂ ਤੱਕ ਦੇਣਾ ਹੈ। ਦੁਧਾਤ ਨੇ ਕਿਹਾ ਕਿ ਜਨਤਾ ਦੀ ਪਿੱਠ ਵਿੱਚ ਛੁਰਾ ਮਾਰਿਆ ਗਿਆ ਹੈ। ਦੁਧਾਤ ਨੇ ਕਿਹਾ ਕਿ ਕੁੰਭਾਣੀ ਅਤੇ ਉਨ੍ਹਾਂ ਦੇ ਤਿੰਨ ਸਮਰਥਕ ਜਿੱਥੇ ਚਾਹੁਣ ਛੁਪ ਜਾਣ। ਸੀ.ਆਰ.ਪਾਟਿਲ ਦੇ ਘਰ ਜਾਓ, ਪ੍ਰਤਾਪ ਦੁਧਾਤ ਸੂਰਤ ਰਹਿਣਗੇ ਜਾਂ ਤੁਸੀਂ ਰਹੋਗੇ। ਦੁਧਾਤ ਨੇ ਕਿਹਾ ਕਾਂਗਰਸ ਨਾਲ ਵਿਸ਼ਵਾਸਘਾਤ ਦਾ ਨਤੀਜਾ ਕੀ ਨਿਕਲੇਗਾ? ਮੈਂ 7 ਮਈ ਤੋਂ ਬਾਅਦ ਸੂਰਤ ਵਿੱਚ ਦਿਖਾਵਾਂਗਾ।

ਰਾਹੁਲ ਗਾਂਧੀ ਨਪੁੰਸਕ ਹਨ ... ਭਾਜਪਾ ਨੇਤਾ ਦੇ ਬਿਆਨ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਵੀ ਇਤਰਾਜ਼ਯੋਗ ਟਿੱਪਣੀ

ਗੁਜਰਾਤ ਕਾਂਗਰਸ ਆਗੂ ਦੀ ਇਤਰਾਜ਼ਯੋਗ ਟਿੱਪਣੀ

Follow Us On

ਅਹਿਮਦਾਬਾਦ: ਗੁਜਰਾਤ ਵਿੱਚ 25 ਲੋਕ ਸਭਾ ਅਤੇ ਪੰਜ ਵਿਧਾਨ ਸਭਾ ਸੀਟਾਂ ਲਈ ਤੀਜੇ ਪੜਾਅ ਵਿੱਚ 7 ​​ਮਈ ਨੂੰ ਵੋਟਿੰਗ ਹੋਣੀ ਹੈ ਪਰ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਭਾਜਪਾ ਆਗੂ ਦੇ ਬਿਆਨ ਕਾਰਨ ਸੂਬੇ ਦੀ ਸਿਆਸਤ ਗਰਮਾ ਗਈ ਹੈ। ‘ਆਪ’ ਤੋਂ ਵਿਧਾਇਕ ਬਣਨ ਤੋਂ ਬਾਅਦ ਭਾਜਪਾ ‘ਚ ਸ਼ਾਮਲ ਹੋਏ ਭੂਪਤ ਭਯਾਨੀ ਨੇ ਜੂਨਾਗੜ੍ਹ ਦੇ ਵਿਸਾਵਦਰ ‘ਚ ਰਾਹੁਲ ਗਾਂਧੀ ਲਈ ਨਪੁੰਸਕ ਸ਼ਬਦ ਦੀ ਵਰਤੋਂ ਕੀਤੀ ਸੀ। ਕਾਂਗਰਸੀ ਆਗੂਆਂ ਨੇ ਭਿਆਨੀ ਦੇ ਬਿਆਨ ਦੀ ਨਿਖੇਧੀ ਕੀਤੀ ਸੀ।

ਹੁਣ ਕਾਂਗਰਸ ਦੇ ਸਾਬਕਾ ਵਿਧਾਇਕ ਪ੍ਰਤਾਪ ਦੁਧਾਤ ਨੇ ਇਤਰਾਜ਼ਯੋਗ ਬਿਆਨ ਦੇ ਕੇ ਭਿਆਨੀ ਦੇ ਬਿਆਨ ‘ਤੇ ਪਲਟਵਾਰ ਕੀਤਾ ਹੈ। ਦੁਧਾਤ ਨੇ ਪੁੱਛਿਆ ਹੈ ਕਿ ਭੂਪਤ ਭਯਾਨੀ ਤੁਹਾਡੇ ਘਰੋਂ ਕੌਣ ਰਾਹੁਲ ਗਾਂਧੀ ਦੇ ਘਰ ਗਿਆ ਸੀ, ਜੋਤੁਹਾਨੂੰ ਪਤਾ ਲੱਗਾ ਕਿ ਰਾਹੁਲ ਗਾਂਧੀ ਨਪੁੰਸਕ ਹਨ।

ਦੱਸ ਦੇਈਏ ਕਿ ਵਿਸਾਵਦਰ ਵਿੱਚ ਭਾਜਪਾ ਉਮੀਦਵਾਰ ਰਾਜੇਸ਼ ਚੁਡਾਸਮਾ ਦੀ ਮੌਜੂਦਗੀ ਵਿੱਚ ਭਯਾਨੀ ਨੇ ਰਾਹੁਲ ਗਾਂਧੀ ਬਾਰੇ ਇਤਰਾਜ਼ਯੋਗ ਟਿੱਪਣੀ ਕਰਦਿਆਂ ਕਿਹਾ ਸੀ ਕਿ ਦੇਸ਼ ਦੀ ਕਮਾਨ ਰਾਹੁਲ ਗਾਂਧੀ ਵਰਗੇ ਨਪੁੰਸਕ ਨੇਤਾ ਨੂੰ ਨਹੀਂ ਦਿੱਤੀ ਜਾ ਸਕਦੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਭਿਆਨੀ ਨੇ ਮੁਆਫ਼ੀ ਵੀ ਮੰਗ ਲਈ ਸੀ, ਪਰ ਕਾਂਗਰਸੀ ਆਗੂਆਂ ਨੇ ਕਿਹਾ ਸੀ ਕਿ ਇਹ ਬਿਆਨ ਮੁਆਫ਼ੀਯੋਗ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਬਿਆਨ ਨਿੱਜੀ ਨਹੀਂ ਸਗੋਂ ਚੋਣਾਂ ਨੂੰ ਮੁੱਖ ਰੱਖ ਕੇ ਹੈ।

ਕੌਣ ਹਨ ਭੂਪਤ ਭਯਾਨੀ?

ਭੂਪਤ ਭਯਾਨੀ ਪਹਿਲਾਂ ਭਾਜਪਾ ਵਿੱਚ ਸਨ। ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਨਾ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ‘ਆਪ’ ਨੇ ਉਨ੍ਹਾਂ ਨੂੰ ਵਿਸਾਵਦਰ ਸੀਟ ਤੋਂ ਚੋਣ ਲੜਾਈ ਸੀ। ਉਹ ਵਿਧਾਇਕ ਬਣ ਗਏ ਸਨ, ਪਰ ਇਸ ਸਾਲ ਦੇ ਸ਼ੁਰੂ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ‘ਤੇ ਰਾਸ਼ਟਰਵਾਦੀ ਪਾਰਟੀ ਨਾ ਹੋਣ ਦਾ ਆਰੋਪ ਲਗਾਉਣ ਤੋਂ ਬਾਅਦ ਉਹ ਵਿਧਾਇਕੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

ਇਹ ਵੀ ਪੜ੍ਹੋ – ਪੰਜਾਬ ਦੀਆਂ 5 ਸੀਟਾਂ ਦੇ ਫਸਿਆ ਪੇਚ, ਕਾਂਗਰਸ ਦੀ ਕੇਂਦਰੀ ਕਮੇਟੀ ਨੇ ਮੰਗੇ ਨਾਂਅ

ਹੁਣ ਦੁਧਾਤ ਨੇ ਸਾਧਿਆ ਨਿਸ਼ਾਨਾ

ਹੁਣ ਇਸ ਪੂਰੇ ਮਾਮਲੇ ‘ਤੇ ਅਮਰਲੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਸਾਬਕਾ ਵਿਧਾਇਕ ਪ੍ਰਤਾਪ ਦੁਧਾਤ ਨੇ ਵਿਵਾਦਿਤ ਬਿਆਨ ਦਿੱਤਾ ਹੈ। ਅਮਰੇਲੀ ਲੋਕ ਸਭਾ ਕਾਂਗਰਸ ਦੇ ਕੇਂਦਰੀ ਦਫ਼ਤਰ ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਮਰਿਆਦਾ ਭੁੱਲ ਗਈ ਹੈ। ਦੁਧਾਤ ਨੇ ਆਰੋਪ ਲਾਇਆ ਕਿ ਭਾਜਪਾ ਅਮਰੇਲੀ ਵਿੱਚ ਉਮੀਦਵਾਰ ਦਾ ਫਾਰਮ ਭਰਨ ਲਈ ਸੂਰਤ ਤੋਂ ਭਾੜੇ ਦੇ ਬੰਦੇ ਲਿਆ ਰਹੀ ਹੈ। ਭਿਆਨੀ ‘ਤੇ ਵਾਰ ਕਰਨ ਦੇ ਨਾਲ-ਨਾਲ ਦੁਧਾਤ ਨੇ ਸੂਰਤ ਤੋਂ ਕਾਂਗਰਸ ਦੇ ਉਮੀਦਵਾਰ ਨੀਲੇਸ਼ ਕੁੰਭਾਨੀ ਨੂੰ ਵੀ ਖੁੱਲ੍ਹੀ ਚੁਣੌਤੀ ਦਿੱਤੀ ਹੈ।

Exit mobile version