Amritpal Singh: ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਲੜੇਗਾ ਚੋਣ, NSA ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਹੈ ਬੰਦ | Amritpal Singh Contest Loksabha Election from Khadoor Sahib as independent candidate know full detail in punjabi Punjabi news - TV9 Punjabi

Amritpal Singh: ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਲੜੇਗਾ ਚੋਣ? ਪਰਿਵਾਰ ਬੋਲਿਆ -ਸੰਗਤਾਂ ਦਾ ਦਬਾਅ ਪਰ ਹਾਲੇ ਨਹੀਂ ਲਿਆ ਕੋਈ ਫੈਸਲਾ

Updated On: 

26 Apr 2024 18:25 PM

Amritpal Singh Contest Loksabha Election: ਅੰਮ੍ਰਿਤਸਰ ਦੇ ਅਜਨਾਲਾ ਥਾਣੇ 'ਤੇ ਹੋਏ ਹਮਲੇ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਸੁਰਖੀਆਂ 'ਚ ਆ ਗਿਆ ਸੀ। ਉਸ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਜਦੋਂ ਪੰਜਾਬ ਪੁਲਿਸ ਨੇ ਆਪਣੀ ਪਕੜ ਮਜ਼ਬੂਤ ​​ਕੀਤੀ ਤਾਂ ਉਸ ਨੇ ਆਤਮ ਸਮਰਪਣ ਕਰ ਦਿੱਤਾ।

Amritpal Singh: ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਲੜੇਗਾ ਚੋਣ? ਪਰਿਵਾਰ ਬੋਲਿਆ -ਸੰਗਤਾਂ ਦਾ ਦਬਾਅ ਪਰ ਹਾਲੇ ਨਹੀਂ ਲਿਆ ਕੋਈ ਫੈਸਲਾ

ਅੰਮ੍ਰਿਤਪਾਲ ਸਿੰਘ

Follow Us On

NSA ਦੇ ਦੋਸ਼ਾਂ ‘ਚ ਡਿਬਰੂਗੜ੍ਹ ਜੇਲ ‘ਚ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗਾ। ਇਹ ਜਾਣਕਾਰੀ ਉਸ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਦਿੱਤੀ। ਖਾਲਸਾ ਸਾਬਕਾ ਐਮਪੀ ਹਨ। ਪਰ ਇੱਕ ਪਾਸੇ ਜਿੱਤੇ ਅਮ੍ਰਿਤਪਾਲ ਦੇ ਵਕੀਲ ਉਨ੍ਹਾਂ ਦੇ ਚੋਣ ਲੜਣ ਦਾ ਦਾਅਵਾ ਕਰ ਰਹੇ ਹਨ ਤਾਂ ਦੂਜੇ ਪਾਸੇ ਉਸ ਦਾ ਪਰਿਵਾਰ ਇਸ ਖ਼ਬਰ ਨੂੰ ਪੂਰੀ ਤਰ੍ਹਾ ਨਾਲ ਕੋਰੀ ਅਫਵਾਹ ਦੱਸ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਖਾਲਸਾ ਵੱਲੋਂ ਕੀਤੇ ਗਏ ਇਸ ਖੁਲਾਸੇ ਦੀ ਉਨ੍ਹਾਂ ਨੂੰ ਵੀ ਅੱਜ ਹੀ ਪਤਾ ਲੱਗਾ ਹੈ।

ਅਮ੍ਰਿਤਪਾਲ ਸਿੰਘ ਦੇ ਚੋਣ ਲੜਣ ਦੀਆਂ ਖ਼ਬਰਾਂ ਨੂੰ ਉਸਦਾ ਪਰਿਵਾਰ ਮਹਿਜ਼ ਅਫਵਾਹ ਦੱਸ ਰਿਹਾ ਹੈ। ਅਮ੍ਰਿਤਪਾਲ ਦੀ ਮਾਤਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅਮ੍ਰਿਤਪਾਲ ਦੀ ਪਤਨੀ ਬੀਤੇ ਕੱਲ੍ਹ ਹੀ ਉਸ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਕੇ ਆਏ ਹਨ, ਪਰ ਉਸਨੇ ਇਸ ਬਾਰੇ ਉਨ੍ਹਾਂ ਨਾਲ ਅਜਿਹੀ ਕੋਈ ਗੱਲ ਨਹੀਂ ਕੀਤੀ।

ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਸਦੇ ਪਿਤਾ ਕੱਲ੍ਹ ਉਸਨੂੰ ਮਿਲਣ ਲਈ ਜੇਲ੍ਹ ਜਾ ਰਹੇ ਹਨ। ਜੇਕਰ ਅਜਿਹੀ ਕੋਈ ਗੱਲ ਹੋਈ ਤਾਂ ਕੱਲ੍ਹ ਹੀ ਪਤਾ ਲੱਗੇਗਾ। ਨਾਲ ਹੀ ਉਨ੍ਹਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਸੰਗਤਾਂ ਦਾ ਬਹੁਤ ਦਬਾਅ ਹੈ ਕਿ ਉਹ ਚੋਣ ਜਰੂਰ ਲੜਣ, ਪਰ ਆਖਰੀ ਫੈਸਲਾ ਅਮ੍ਰਿਤਪਾਲ ਸਿੰਘ ਨੇ ਹੀ ਲੈਣਾ ਹੈ।

ਅਜਨਾਲਾ ਪੁਲਿਸ ਸਟੇਸ਼ਨ ਤੇ ਕੀਤਾ ਸੀ ਹਮਲਾ

ਫਰਵਰੀ 2023 ਵਿੱਚ, ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੇ, ਹਥਿਆਰਾਂ ਨਾਲ ਲੈਸ, ਪੰਜਾਬ ਦੇ ਅਜਨਾਲਾ ਵਿੱਚ ਪੁਲਿਸ ਸਟੇਸ਼ਨ ‘ਤੇ ਹਮਲਾ ਕਰ ਦਿੱਤਾ ਸੀ।ਅੰਮ੍ਰਿਤਪਾਲ ਦੇ ਸਮਰਥਕਾਂ ਨੇ ਕਿਡਨੈਪਿੰਗ ਅਤੇ ਦੰਗਿਆਂ ਦੇ ਆਰੋਪੀ ਤੂਫਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਥਾਣੇ ‘ਚ ਹਮਲਾ ਕੀਤਾ ਸੀ। ਇਸ ਦੌਰਾਨ ਛੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਅੰਮ੍ਰਿਤਪਾਲ ਖ਼ਿਲਾਫ਼ ਉਸ ਦੇ ਹੀ ਇੱਕ ਸਾਬਕਾ ਸਾਥੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਆਰੋਪ ਸੀ ਕਿ ਇਨ੍ਹਾਂ ਸਾਰਿਆਂ ਨੇ ਕਥਿਤ ਤੌਰ ‘ਤੇ ਅਜਨਾਲਾ ਤੋਂ ਬਰਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਅਗਵਾ ਕੀਤਾ ਅਤੇ ਫਿਰ ਉਸ ਦੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ – ਰਾਹੁਲ ਗਾਂਧੀ ਨਪੁੰਸਕ ਹਨ ਭਾਜਪਾ ਨੇਤਾ ਦੇ ਬਿਆਨ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਵੀ ਇਤਰਾਜ਼ਯੋਗ ਟਿੱਪਣੀ

ਦੁਬਈ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਸੀ ਅੰਮ੍ਰਿਤਪਾਲ

ਅੰਮ੍ਰਿਤਪਾਲ ਸਿੰਘ ਦਾ ਜਨਮ 1993 ਵਿੱਚ ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਹੋਇਆ ਸੀ। 12ਵੀਂ ਪਾਸ ਅੰਮ੍ਰਿਤਪਾਲ ਅਚਾਨਕ ਦੁਬਈ ਚਲਾ ਗਿਆ। ਉਥੇ ਅੰਮ੍ਰਿਤਪਾਲ ਟਰਾਂਸਪੋਰਟ ਦੇ ਕਾਰੋਬਾਰ ਨਾਲ ਜੁੜ ਗਿਆ। ਪੰਜਾਬੀ ਅਦਾਕਾਰ ਅਤੇ ਕਾਰਕੁਨ ਦੀਪ ਸਿੱਧੂ ਨੇ 30 ਸਤੰਬਰ 2021 ਨੂੰ ਵਾਰਿਸ ਪੰਜਾਬ ਦੇ ਨਾਂ ਦੀ ਸੰਸਥਾ ਦੀ ਸਥਾਪਨਾ ਕੀਤੀ ਸੀ। ਦੀਪ ਸਿੱਧੂ ਨੇ ਕਿਹਾ ਸੀ ਕਿ ਇਸ ਦਾ ਉਦੇਸ਼ ਨੌਜਵਾਨਾਂ ਨੂੰ ਸਿੱਖੀ ਦੇ ਮਾਰਗ ‘ਤੇ ਲਿਆਉਣਾ ਅਤੇ ਪੰਜਾਬ ਨੂੰ ਜਗਾਉਣਾ ਹੈ। ਦੀਪ ਸਿੱਧੂ ਦਾ ਨਾਂ ਕਿਸਾਨ ਅੰਦੋਲਨ ਅਤੇ ਫਿਰ 26 ਜਨਵਰੀ 2021 ਨੂੰ ਲਾਲ ਕਿਲਾ ਹਿੰਸਾ ਮਾਮਲੇ ਵਿੱਚ ਆਇਆ ਸੀ। 15 ਫਰਵਰੀ 2022 ਨੂੰ, ਦੀਪ ਸਿੱਧੂ ਦੀ ਦਿੱਲੀ ਤੋਂ ਪੰਜਾਬ ਪਰਤਦੇ ਸਮੇਂ ਸੋਨੀਪਤ ਨੇੜੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।

ਮਾਰਚ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅੰਮ੍ਰਿਤਪਾਲ ਹੁਣ ਵਾਰਿਸ ਪੰਜਾਬ ਦੇ ਸੰਗਠਨ ਦਾ ਨਵਾਂ ਆਗੂ ਹੈ। ਇਸ ਤੋਂ ਬਾਅਦ 29 ਸਤੰਬਰ 2022 ਨੂੰ ਅੰਮ੍ਰਿਤਪਾਲ ਨੂੰ ਮੋਗਾ ਦੇ ਪਿੰਡ ਰੋਡੇ ਕੇ ਵਿੱਚ ਦਸਤਾਰਬੰਦੀ ਹੋਈ ਸੀ। ਇਸ ਤੋਂ ਬਾਅਦ ਅੰਮ੍ਰਿਤਪਾਲ ਨੇ ਸਰਕਾਰ ਅਤੇ ਸਿਸਟਮ ਨੂੰ ਸਿੱਧਾ ਚੈਲੰਜ ਕਰਨ ਲੱਗ ਪਿਆ।

Exit mobile version