ਸਿੱਧੂ ਮੂਸੇਵਾਲਾ ਪਰਿਵਾਰ ਨੂੰ ਧੋਖਾਧੜੀ 'ਚ ਫਸਾਉਣ ਦੀ ਸਾਜ਼ਿਸ਼, ਸਰਪੰਚ ਮਾਂ ਦੀ ਜਾਅਲੀ ਮੋਹਰ ਤੇ ਦਸਤਖਤਾਂ ਨਾਲ ਲਗਾਈ | Sidhu Moosewala Mother Sarpanch Charan Kaur Fake Sign Case know in Punjabi Punjabi news - TV9 Punjabi

ਸਿੱਧੂ ਮੂਸੇਵਾਲਾ ਪਰਿਵਾਰ ਨੂੰ ਧੋਖਾਧੜੀ ‘ਚ ਫਸਾਉਣ ਦੀ ਸਾਜ਼ਿਸ਼, ਸਰਪੰਚ ਮਾਂ ਦੀ ਜਾਅਲੀ ਮੋਹਰ ਤੇ ਦਸਤਖਤਾਂ ਨਾਲ ਲਗਾਈ ਜਾਅਲੀ ਪੈਨਸ਼ਨ

Published: 

17 Apr 2024 20:09 PM

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਮੂਸੇ ਪਿੰਡ ਦੀ ਸਰਪੰਚ ਹੈ। ਚਰਨ ਕੌਰ ਦੀ ਪਤਿ ਬਲਕੌਰ ਸਿੰਘ ਦੀ ਸ਼ਿਕਾਇਤ ਤੇ ਮਾਨਸਾ ਦੇ ਥਾਣਾ ਸਿਟੀ-2 ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਹਰਕਤ ਕਿਸ ਨੇ ਕੀਤੀ।

ਸਿੱਧੂ ਮੂਸੇਵਾਲਾ ਪਰਿਵਾਰ ਨੂੰ ਧੋਖਾਧੜੀ ਚ ਫਸਾਉਣ ਦੀ ਸਾਜ਼ਿਸ਼, ਸਰਪੰਚ ਮਾਂ ਦੀ ਜਾਅਲੀ ਮੋਹਰ ਤੇ ਦਸਤਖਤਾਂ ਨਾਲ ਲਗਾਈ ਜਾਅਲੀ ਪੈਨਸ਼ਨ
Follow Us On

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਕਾਨੂੰਨੀ ਮਾਮਲੇ ਵਿੱਚ ਫਸਾਉਣ ਦੀ ਸਾਜ਼ਿਸ਼ ਰਚੀ ਗਈ ਹੈ। ਕਿਸੇ ਨੇ ਮੂਸੇਵਾਲਾ ਦੀ ਮਾਤਾ ਸਰੰਪਚ ਚਰਨ ਕੌਰ ਦੀ ਮੋਹਰ ਅਤੇ ਦਸਤਖਤ ਦੀ ਵਰਤੋਂ ਕਰਕੇ ਅਪੰਗਤਾ ਪੈਨਸ਼ਨ ਸਕੀਮ ਲਈ ਅਪਲਾਈ ਕੀਤਾ। ਪਰ, ਸਮੇਂ ਸਿਰ ਪਤਾ ਲੱਗ ਗਿਆ ਅਤੇ ਧੋਖਾਧੜੀ ਹੋਣ ਤੋਂ ਬਚ ਗਈ।

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਮੂਸੇ ਪਿੰਡ ਦੀ ਸਰਪੰਚ ਹੈ। ਚਰਨ ਕੌਰ ਦੀ ਪਤਿ ਬਲਕੌਰ ਸਿੰਘ ਦੀ ਸ਼ਿਕਾਇਤ ਤੇ ਮਾਨਸਾ ਦੇ ਥਾਣਾ ਸਿਟੀ-2 ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਹਰਕਤ ਕਿਸ ਨੇ ਕੀਤੀ।

ਪਿੰਡ ਮੂਸੇ ਵਿੱਚ ਨਹੀਂ ਮਿਲਿਆ ਬਿਨੈਕਾਰ

ਦਰਅਸਲ ਫਾਜ਼ਿਲਕਾ ਜ਼ਿਲ੍ਹੇ ਦੇ ਲਾਧੂਕਾ ਵਾਸੀ ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਦੇ ਆਧਾਰ ਕਾਰਡ ਨਾਲ ਛੇੜਛਾੜ ਕੀਤੀ ਗਈ ਸੀ। ਉਸ ਦੀ ਫੋਟੋ ਬਦਲ ਦਿੱਤੀ ਗਈ ਸੀ ਅਤੇ ਅਪੰਗਤਾ ਪੈਨਸ਼ਨ ਲਈ ਅਰਜ਼ੀ ਦਿੱਤੀ ਗਈ ਸੀ। ਇਸ ‘ਤੇ ਸਰਪੰਚ ਚਰਨ ਕੌਰ ਦੇ ਜਾਅਲੀ ਦਸਤਖਤ ਅਤੇ ਮੋਹਰ ਲਗਾ ਦਿੱਤੀ ਗਈ।

ਜਦੋਂ ਇਹ ਆਨਲਾਈਨ ਅਰਜ਼ੀ ਸੀਡੀਪੀਓ ਦਫ਼ਤਰ ਪੁੱਜੀ ਤਾਂ ਇਸ ਦੀ ਪੜਤਾਲ ਲਈ ਸਥਾਨਕ ਸਰਪੰਚ ਚਰਨ ਕੌਰ ਨੂੰ ਸੂਚਨਾ ਭੇਜੀ ਗਈ। 17 ਫਰਵਰੀ ਨੂੰ ਜਦੋਂ ਸਰਪੰਚ ਨੂੰ ਸੂਚਨਾ ਮਿਲੀ ਤਾਂ ਚਰਨ ਕੌਰ ਦੇ ਪਤੀ ਬਲਕੌਰ ਸਿੰਘ ਨੇ ਆਪਣੇ ਪੱਧਰ ਤੇ ਜਾਂਚ ਕੀਤੀ। ਉਨ੍ਹਾਂ ਨੇ ਬਿਨੈਕਾਰ ਅਤੇ ਪਰਮਜੀਤ ਕੌਰ ਨਾਂ ਦੀ ਅਪਾਹਜ ਔਰਤ ਦੀ ਪੂਰੇ ਪਿੰਡ ਮੂਸੇ ਵਿੱਚ ਭਾਲ ਕੀਤੀ ਪਰ ਉਨ੍ਹਾਂ ਨੂੰ ਪਿੰਡ ਵਿੱਚ ਅਜਿਹੀ ਕੋਈ ਔਰਤ ਨਹੀਂ ਮਿਲੀ।

ਇਹ ਵੀ ਪੜ੍ਹੋ: ਸ਼ੰਭੂ ਬਾਰਡਰ ਤੇ ਕਿਸਾਨਾਂ ਵੱਲੋਂ ਰੇਲਵੇ ਟਰੈਕ ਜਾਮ: ਤੋੜੇ ਬੈਰੀਕੇਡ, ਪੁਲਿਸ ਨਾਲ ਹੱਥੋਪਾਈ; 34 ਟ੍ਰੇਨਾਂ ਪ੍ਰਭਾਵਿਤ, 11 ਰੱਦ

ਪੁਲਿਸ ਨੇ 2 ਮਹੀਨੇ ਬਾਅਦ ਦਰਜ ਕੀਤਾ ਮਾਮਲਾ

ਜਦੋਂ ਉਸ ਨੂੰ ਪਤਾ ਲੱਗਾ ਕਿ ਪਰਮਜੀਤ ਕੌਰ ਦੀ ਦਰਖਾਸਤ ਤੇ ਸਰਪੰਚ ਦੇ ਦਸਤਖਤ ਅਤੇ ਮੋਹਰ ਹੈ ਤਾਂ ਉਸ ਨੇ ਧੋਖਾਧੜੀ ਕਰਨ ਵਾਲੇ ਵਿਅਕਤੀ ਖ਼ਿਲਾਫ਼ 21 ਫਰਵਰੀ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਇਸ ਮਾਮਲੇ ਵਿੱਚ ਕਰੀਬ 2 ਮਹੀਨੇ ਪਹਿਲਾਂ ਕੇਸ ਦਰਜ ਕੀਤਾ ਹੈ।

ਮਾਨਸਾ ਥਾਣਾ ਸਿਟੀ-2 ਦੇ ਐਸਐਚਓ ਦਲਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਪਾਹਜ ਪੈਨਸ਼ਨ ਦੀ ਅਰਜ਼ੀ ਪੂਰੀ ਸਾਜ਼ਿਸ਼ ਦੇ ਤਹਿਤ ਦਿੱਤੀ ਗਈ ਸੀ। ਇਸ ਨਾਲ ਜੁੜੇ ਸਾਰੇ ਦਸਤਾਵੇਜ਼ ਜਾਅਲੀ ਸਨ ਅਤੇ ਸਰਪੰਚ ਦੀ ਮੋਹਰ ਵੀ ਜਾਅਲੀ ਸੀ। ਹੁਣ ਟੀਮ ਅਜਿਹਾ ਕਰਨ ਵਾਲੇ ਵਿਅਕਤੀ ਤੱਕ ਪਹੁੰਚਣ ਲਈ ਕੰਮ ਕਰ ਰਹੀ ਹੈ।

Exit mobile version