2 ਨਾਬਾਲਗ ਭੈਣਾ ਨੂੰ ਵਰਗਲਾ ਕੇ ਲੈ ਗਏ 2 ਦੋਸਤ, ਪੁਲਿਸ ਨੇ ਕੀਤਾ ਗ੍ਰਿਫ਼ਤਾਰ | fazilka police arrest two boys with two minor girls for marriage know full detail in punjabi Punjabi news - TV9 Punjabi

2 ਨਾਬਾਲਗ ਭੈਣਾ ਨੂੰ ਵਰਗਲਾ ਕੇ ਲੈ ਗਏ 2 ਦੋਸਤ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

Updated On: 

23 May 2024 15:18 PM

Two Minor Girls Case: ਫਿਲਹਾਲ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ, ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਇਸ ਮਾਮਲੇ 'ਚ ਪੁਲਿਸ ਨੇ ਨਾਬਾਲਗ ਲੜਕੀ ਦੀ ਭੈਣ ਨੂੰ ਬਰਾਮਦ ਕਰਕੇ ਉਸ ਨੂੰ ਲੈ ਕੇ ਫਰਾਰ ਹੋਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ।

2 ਨਾਬਾਲਗ ਭੈਣਾ ਨੂੰ ਵਰਗਲਾ ਕੇ ਲੈ ਗਏ 2 ਦੋਸਤ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

2 ਨਾਬਾਲਗ ਭੈਣਾ ਨੂੰ ਵਰਗਲਾ ਕੇ ਲੈ ਗਏ 2 ਦੋਸਤ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

Follow Us On

Two Minor Girls Case: ਫਾਜ਼ਿਲਕਾ ਦੇ ਪਿੰਡ ਲੱਖੋਵਾਲੀ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਜਾਣ ਦੇ ਮਾਮਲੇ ਵਿੱਚ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਇਸ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੜਕੀ ਨੂੰ ਬਰਾਮਦ ਕਰ ਲਿਆ ਹੈ। ਦਰਅਸਲ ਉਕਤ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਖਿਲਾਫ ਐੱਫਆਈਆਰ ਦਰਜ ਕਰ ਲਈ ਹੈ।

ਫਿਲਹਾਲ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕੀਤਾ ਜਾ ਰਿਹਾ ਹੈ, ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਇਸ ਮਾਮਲੇ ‘ਚ ਪੁਲਿਸ ਨੇ ਨਾਬਾਲਗ ਲੜਕੀ ਦੀ ਭੈਣ ਨੂੰ ਬਰਾਮਦ ਕਰਕੇ ਉਸ ਨੂੰ ਲੈ ਕੇ ਫਰਾਰ ਹੋਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ।

ਵਿਆਹ ਦਾ ਦਿੱਤਾ ਸਾਂਝਾ

ਜਾਣਕਾਰੀ ਦਿੰਦਿਆਂ ਲਾਧੂਕਾ ਚੌਕੀ ਦੇ ਪੁਲਿਸ ਮੁਲਾਜ਼ਮ ਪਵਨ ਕੁਮਾਰ ਨੇ ਦੱਸਿਆ ਕਿ ਉਕਤ ਨੌਜਵਾਨ ਪਿੰਡ ਲੱਖੋਵਾਲੀ ਵਾਸੀ ਪਿੰਡ ਹੌਜ਼ ਗੰਧਾਰ ਦੀ ਰਹਿਣ ਵਾਲੀ ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਕੇ ਲੈ ਗਿਆ। ਇਸ ਸਬੰਧੀ ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਇਸ ਸਬੰਧੀ ਥਾਣਾ ਲਾਧੂਕਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਪੁਲਿਸ ਨੇ ਅੱਜ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਬੈਂਗਲੁਰੂ ਦੇ 3 ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ਚ ਜੁਟੀ ਪੁਲਿਸ

ਦੋ ਦੋਸਤਾਂ ਦੀ ਮਾਸਟਰ ਪਲੈਨਿੰਗ

ਪੁਲਿਸ ਅਨੁਸਾਰ ਕੁਝ ਦਿਨ ਪਹਿਲਾਂ ਵੀ ਲਾਧੂਕਾ ਚੌਕੀ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਸੀ। ਮੁਲਜ਼ਮਾਂ ਨੇ ਵਿਆਹ ਦੇ ਬਹਾਨੇ ਨਾਬਾਲਿਗ ਲੜਕੀ ਨੂੰ ਲੈ ਗਏ ਸਨ। ਦਰਅਸਲ ਦੋਵਾਂ ਮਾਮਲਿਆਂ ਵਿੱਚ ਵਿਆਹ ਦੇ ਬਹਾਨੇ ਲਾਪਤਾ ਹੋਈਆਂ ਦੋਵੇਂ ਲੜਕੀਆਂ ਭੈਣਾਂ ਸਨ। ਉਨ੍ਹਾਂ ਨੂੰ ਲੈ ਜਾਣ ਵਾਲੇ ਦੋ ਦੋਸਤ ਹਨ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਇਕ ਲੜਕੀ ਅਤੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਨਾਬਾਲਗ ਲੜਕੀ ਨੂੰ ਵੀ ਬਰਾਮਦ ਕਰ ਲਿਆ ਹੈ।

Exit mobile version