Brother Murder: ਨਹਾਉਣ ਨੂੰ ਲੈ ਕੇ ਹੋਇਆ ਵਿਵਾਦ, ਭਰਾ ਨੇ ਭਰਾ ਦਾ ਕੀਤਾ ਕਤਲ

Updated On: 

17 Nov 2024 15:59 PM

ਦੇਰ ਰਾਤ 10 ਵਜੇ ਦੇ ਕਰੀਬ ਜਦੋਂ ਕੁਲਦੀਪ ਸਿੰਘ ਨਹਾਉਣ ਲਈ ਪਾਣੀ ਗਰਮ ਕਰ ਰਿਹਾ ਸੀ ਤਾਂ ਉਸਦੇ ਵੱਡੇ ਭਰਾ ਨੇ ਆਪ ਨਹਾਉਣ ਦੀ ਜ਼ਿੱਦ ਕੀਤੀ। ਜਿਸ ਨੂੰ ਲੈਕੇ ਦੋਵਾਂ ਵਿੱਚ ਖਿੱਚੋਤਾਣ ਹੋ ਗਈ। ਨਹਾਉਣ ਤੋਂ ਸ਼ੁਰੂ ਹੋਈ ਇਹ ਤਕਰਾਰ ਐਨੀ ਜ਼ਿਆਦਾ ਵਧ ਗਈ ਕਿ ਭਰਾ ਨੇ ਆਪਣੇ ਸਕੇ ਭਰਾ ਦਾ ਤੇਜ ਹਥਿਆਰ ਨਾਲ ਹਮਲਾ ਕਰ ਦਿੱਤਾ।

Brother Murder: ਨਹਾਉਣ ਨੂੰ ਲੈ ਕੇ ਹੋਇਆ ਵਿਵਾਦ, ਭਰਾ ਨੇ ਭਰਾ ਦਾ ਕੀਤਾ ਕਤਲ
Follow Us On

ਫਰੀਦਕੋਟ ਵਿੱਚ ਭਰਾ ਵੱਲੋਂ ਭਰਾ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜੈਤੋ ਦੇ ਟਿੱਬੀ ਸਾਹਿਬ ਰੋਡ ਦੇ ਉੱਪਰ ਰਹਿੰਦੇ ਜੀਤ ਰਾਮ ਦੇ ਪੁੱਤਰ ਜੀਤਾ ਸਿੰਘ ਨੇ ਆਪਣੇ ਸਕੇ ਭਰਾ ਕੁਲਦੀਪ ਸਿੰਘ ਦਾ ਤੇਜ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਦੇਰ ਰਾਤ 10 ਵਜੇ ਦੇ ਕਰੀਬ ਜਦੋਂ ਕੁਲਦੀਪ ਸਿੰਘ ਨਹਾਉਣ ਲਈ ਪਾਣੀ ਗਰਮ ਕਰ ਰਿਹਾ ਸੀ ਤਾਂ ਉਸਦੇ ਵੱਡੇ ਭਰਾ ਨੇ ਆਪ ਨਹਾਉਣ ਦੀ ਜ਼ਿੱਦ ਕੀਤੀ। ਜਿਸ ਨੂੰ ਲੈਕੇ ਦੋਵਾਂ ਵਿੱਚ ਖਿੱਚੋਤਾਣ ਹੋ ਗਈ। ਨਹਾਉਣ ਤੋਂ ਸ਼ੁਰੂ ਹੋਈ ਇਹ ਤਕਰਾਰ ਐਨੀ ਜ਼ਿਆਦਾ ਵਧ ਗਈ ਕਿ ਭਰਾ ਨੇ ਆਪਣੇ ਸਕੇ ਭਰਾ ਦਾ ਤੇਜ ਹਥਿਆਰ ਨਾਲ ਹਮਲਾ ਕਰ ਦਿੱਤਾ।

ਝਗੜੇ ਵਿੱਚ ਜਖਮੀ ਹੋਇਆ ਕੁਲਦੀਪ

ਜੀਤਾ ਸਿੰਘ ਵੱਲੋਂ ਕੀਤੇ ਹਮਲੇ ਵਿੱਚ ਕੁਲਦੀਪ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਅਤੇ ਖੂਨ ਦੇ ਨਾਲ ਲੱਥ ਪੱਥ ਆਪਣਾ ਬਚਾਅ ਕਰਦਾ ਹੋਇਆ ਆਪਣੇ ਘਰ ਤੋਂ ਲਗਭਗ 400 ਤੋਂ 500 ਮੀਟਰ ਦੀ ਦੂਰੀ ਤੇ ਜਾ ਕੇ ਦੂਸਰੀ ਗਲੀ ਦੇ ਵਿੱਚ ਡਿੱਗ ਪਿਆ। ਜਿਸ ਨੂੰ ਆਸ ਪਾਸ ਦੇ ਲੋਕਾਂ ਦੁਆਰਾ ਜੈਤੋਂ ਸਥਿਤ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ।

ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮਰੀਜ਼ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਉਸ ਨੂੰ ਫ਼ਰੀਦਕੋਟ ਲਈ ਰੈਫ਼ਰ ਕਰ ਦਿੱਤਾ ਗਿਆ। ਜਿੱਥੇ ਡਾਕਟਰਾਂ ਨੇ ਕੁਲਦੀਪ ਸਿੰਘ ਨੂੰ ਮ੍ਰਿਤਕ ਘੋਸਿਤ ਕਰ ਦਿੱਤਾ।

ਮੌਕੇ ਤੇ ਪਹੁੰਚੀ ਫਰਾਂਸਿਕ ਟੀਮ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜੈਤੋ ਥਾਣੇ ਦੀ ਐਸ. ਐਚ. ਓ. ਹਰਪ੍ਰੀਤ ਸਿੰਘ, ਏ. ਐਸ. ਆਈ. ਇਕਬਾਲ ਸਿੰਘ ਸਮੇਤ ਆਪਣੀ ਪੂਰੀ ਟੀਮ ਲੈਕੇ ਮੌਕੇ ਤੇ ਪਹੁੰਚੇ। ਜਿੱਥੇ ਉਹਨਾਂ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ. ਐਚ. ਓ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਫਰਾਂਸਿਕ ਟੀਮ ਮੌਕੇ ਤੇ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਸੀਸੀਟੀਵੀ ਵਿੱਚ ਕੈਦ ਹੋਈ ਘਟਨਾ

ਸਥਾਨਕ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਡੀਜੇ ਲਗਾਉਣ ਦਾ ਕੰਮ ਕਰਦਾ ਸੀ ਅਤੇ ਰਾਤ ਸਮੇਂ ਡੀਜੇ ਤੇ ਜਾਣ ਲਈ ਤਿਆਰ ਹੋ ਰਿਹਾ ਸੀ। ਜਿਸ ਦੌਰਾਨ ਇਹ ਘਟਨਾ ਵਾਪਰ ਗਈ। ਮ੍ਰਿਤਕ ਦੀ ਉਮਰ ਲਗਭਗ 23 ਸਾਲ ਦੱਸੀ ਜਾ ਰਹੀ ਹੈ। ਜਦੋਂਕਿ ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

Exit mobile version