ਦੀਨਾਨਗਰ ਦੇ ਇੱਕ ਪਿੰਡ ਚੋਂ ਮਿਲੀਆਂ 3 ਲਾਸ਼ਾਂ, ਇਲਾਕੇ ‘ਚ ਮਚੀ ਸਨਸਨੀ – Punjabi News

ਦੀਨਾਨਗਰ ਦੇ ਇੱਕ ਪਿੰਡ ਚੋਂ ਮਿਲੀਆਂ 3 ਲਾਸ਼ਾਂ, ਇਲਾਕੇ ‘ਚ ਮਚੀ ਸਨਸਨੀ

Updated On: 

15 Jun 2024 10:08 AM

ਦੀਦਾ ਸੰਸੀਆਂ 'ਚ ਨਸ਼ੇ ਦਾ ਕਾਰੋਬਾਰ ਵੱਡੇ ਪੱਧਰ 'ਤੇ ਚੱਲਦਾ ਹੈ ਅਤੇ ਦੂਰ-ਦੂਰ ਤੋਂ ਨਸ਼ੇੜੀ ਇਸ ਪਿੰਡ 'ਚ ਨਸ਼ੇ ਦਾ ਸੇਵਨ ਕਰਨ ਲਈ ਆਉਂਦੇ ਹਨ। ਜਿਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਅੱਜ ਬਰਾਮਦ ਹੋਈਆਂ ਹਨ, ਉਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।ਇਸ ਪਿੰਡ ਵਿੱਚ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵੱਲੋਂ ਕਈ ਵਾਰ ਵੱਡੇ ਪੱਧਰ ਤੇ ਨਾਕਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਚੁੱਕੀ ਹੈ।

ਦੀਨਾਨਗਰ ਦੇ ਇੱਕ ਪਿੰਡ ਚੋਂ ਮਿਲੀਆਂ 3 ਲਾਸ਼ਾਂ, ਇਲਾਕੇ ਚ ਮਚੀ ਸਨਸਨੀ

ਸੰਕੇਤਕ ਤਸਵੀਰ

Follow Us On

ਦੀਨਾਨਗਰ ਦੇ ਨਜ਼ਦੀਕੀ ਪਿੰਡ ਦੀਦਾ ਸਾਸੀਆਂ ‘ਚ ਰਜਵਾਹੇ ਦੇ ਨਾਲ ਲੱਗਦੀਆਂ ਝਾੜੀਆਂ ‘ਚੋਂ ਦੋ ਨੌਜਵਾਨਾਂ ਦੀ ਲਾਸ਼ ਬਰਾਮਦ ਹੋਈ ਹੈ, ਜਦਕਿ ਪਿੰਡ ਝਾਂਗੀ ਸਵਰੂਪ ਦਾਸ ਦੇ ਝਾੜੀਆਂ ‘ਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਇਨ੍ਹਾਂ ਲਾਸ਼ਾਂ ਨੂੰ ਲੈ ਕੇ ਪੂਰੇ ਪਿੰਡ ‘ਚ ਸਨਸਨੀ ਫੈਲ ਗਈ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਜਵਾਬ ਮੁਸ਼ਤੈਦੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਅਜੇ ਤੱਕ ਇਨ੍ਹਾਂ ਲਾਸ਼ਾਂ ਨੂੰ ਲੈ ਕੇ ਕੋਈ ਬਿਆਨ ਜਾਰੀ ਨਹੀਂ ਕੀਤਾ ਪਰ ਆਸਪਾਸ ਦੇ ਲੋਕ ਇਨ੍ਹਾਂ ਮੌਤਾਂ ਦੀ ਵਜ੍ਹਾ ਨਸ਼ਾ ਦੱਸ ਰਹੇ ਹਨ। ਇਸ ਇਲਾਕੇ ਵਿੱਚ ਨਸ਼ੇ ਦਾ ਧੰਦਾ ਬਹੁਤ ਜਿਆਦਾ ਹੈ।

ਜਾਣਕਾਰੀ ਅਨੁਸਾਰ ਦੀਨਾਨਗਰ ਦੇ ਨਾਲ ਲੱਗਦੇ ਨਸ਼ੇ ਨਾਲ ਬਦਨਾਮ ਪਿੰਡ ਦੀਦਾ ਸਾਸੀਆਂ ‘ਚ ਦੁਪਹਿਰ ਸਮੇਂ ਕੁਝ ਰਾਹਗੀਰਾਂ ਨੇ ਰਜਵਾਹੇ ਦੇ ਨਾਲ ਲੱਗਦੀਆਂ ਝਾੜੀਆਂ ‘ਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਨਾਲ ਪਈਆਂ ਦੇਖੀਆਂ ਤਾਂ ਇਲਾਕੇ ‘ਚ ਸਨਸਨੀ ਫੈਲ ਗਈ। ਪਿੰਡ ਇਸ ਤੋਂ ਬਾਅਦ ਲੋਕ ਇਕੱਠੇ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਇਸੇ ਦੌਰਾਨ ਜਦੋਂ ਪੁਲੀਸ ਲਾਸ਼ਾਂ ਨੂੰ ਬਰਾਮਦ ਕਰਨ ਲਈ ਕਾਰਵਾਈ ਕਰ ਰਹੀ ਸੀ। ਉਸ ਤੋਂ ਥੋੜ੍ਹੀ ਦੂਰ ਪਿੰਡ ਝਾਂਗੀ ਸਰੂਪਦਾਸ ਵਿੱਚ ਝਾੜੀਆਂ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ।

ਦੱਸਿਆ ਗਿਆ ਹੈ ਕਿ ਦੀਦਾ ਸੰਸੀਆਂ ‘ਚ ਨਸ਼ੇ ਦਾ ਕਾਰੋਬਾਰ ਵੱਡੇ ਪੱਧਰ ‘ਤੇ ਚੱਲਦਾ ਹੈ ਅਤੇ ਦੂਰ-ਦੂਰ ਤੋਂ ਨਸ਼ੇੜੀ ਇਸ ਪਿੰਡ ‘ਚ ਨਸ਼ੇ ਦਾ ਸੇਵਨ ਕਰਨ ਲਈ ਆਉਂਦੇ ਹਨ। ਜਿਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਅੱਜ ਬਰਾਮਦ ਹੋਈਆਂ ਹਨ, ਉਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।ਇਸ ਪਿੰਡ ਵਿੱਚ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵੱਲੋਂ ਕਈ ਵਾਰ ਵੱਡੇ ਪੱਧਰ ਤੇ ਨਾਕਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਚੁੱਕੀ ਹੈ। ਪਰ ਹਰ ਵਾਰ ਪੁਲਿਸ ਖਾਲੀ ਹੱਥ ਪਰਤਦੀ ਹੈ ਜਦਕਿ ਨਸ਼ੇ ਦਾ ਕਾਰੋਬਾਰ ਬੇਰੋਕ ਜਾਰੀ ਹੈ। ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Exit mobile version