Share Market: ਸ਼ੇਅਰ ਮਾਰਕੀਟ ਨੂੰ ਭਾਇਆ GDP ਦਾ ਵਧੀਆ ਅਨੁਮਾਨ, ਆਲ ਟਾਈਮ ਹਾਈ ਤੇ ਪਹੁੰਚਿਆ ਬੀਐਸਈ ਸੈਂਸੈਕਸ | Share Market on All Time High bse sensex investor got benefitted gdp 8.4 impact on bazar know full detail in punajbi Punjabi news - TV9 Punjabi

Share Market: ਸ਼ੇਅਰ ਮਾਰਕੀਟ ਨੂੰ ਭਾਇਆ GDP ਦਾ ਵਧੀਆ ਅਨੁਮਾਨ, ਆਲ ਟਾਈਮ ਹਾਈ ਤੇ ਪਹੁੰਚਿਆ ਬੀਐਸਈ ਸੈਂਸੈਕਸ

Updated On: 

01 Mar 2024 12:48 PM

Share Market on All Time High: ਲੋਕ ਸਭਾ ਚੋਣਾਂ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਹੀ ਸ਼ੇਅਰ ਬਾਜ਼ਾਰ ਨੇ ਨਵਾਂ ਰਿਕਾਰਡ ਬਣਾਇਆ ਹੈ। ਦਿਨ ਦੇ ਕਾਰੋਬਾਰ ਦੌਰਾਨ ਬੀਐਸਈ ਸੈਂਸੈਕਸ ਨੇ 1000 ਤੋਂ ਵੱਧ ਅੰਕਾਂ ਦੀ ਛਾਲ ਮਾਰੀ ਹੈ। ਆਖਿਰ ਕੀ ਹੈ ਇਸ ਦਾ ਕਾਰਨ, ਨਿਵੇਸ਼ਕਾਂ ਨੇ ਇਸ ਤੋਂ ਕਿੰਨੀ ਕਮਾਈ ਕੀਤੀ? ਆਓ ਜਾਣਦੇ ਹਾਂ....

Share Market: ਸ਼ੇਅਰ ਮਾਰਕੀਟ ਨੂੰ ਭਾਇਆ GDP ਦਾ ਵਧੀਆ ਅਨੁਮਾਨ, ਆਲ ਟਾਈਮ ਹਾਈ ਤੇ ਪਹੁੰਚਿਆ ਬੀਐਸਈ ਸੈਂਸੈਕਸ

ਸ਼ੇਅਰ ਬਾਜ਼ਾਰ

Follow Us On

ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੇ ਨਵਾਂ ਰਿਕਾਰਡ ਬਣਾਇਆ ਅਤੇ ਦਿਨ ਦੇ ਕਾਰੋਬਾਰ ਦੌਰਾਨ ਬੀਐੱਸਈ ਸੈਂਸੈਕਸ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ। ਸੈਂਸੈਕਸ ‘ਚ 1000 ਤੋਂ ਜ਼ਿਆਦਾ ਅੰਕਾਂ ਦੀ ਛਾਲ ਦੇਖਣ ਨੂੰ ਮਿਲੀ ਅਤੇ ਦੁਪਹਿਰ 12 ਵਜੇ ਤੱਕ ਇਹ 73,574.02 ਅੰਕਾਂ ਦੀ ਨਵੀਂ ਉਚਾਈ ਨੂੰ ਛੂਹ ਗਿਆ। ਸੈਂਸੈਕਸ ਵਿੱਚ ਇਸ ਵਾਧੇ ਦਾ ਇੱਕ ਵੱਡਾ ਕਾਰਨ ਦੇਸ਼ ਦੀ ਜੀਡੀਪੀ ਵਿਕਾਸ ਦਰ ਦੇ ਬਿਹਤਰ ਅੰਕੜੇ ਹਨ, ਜੋ ਸਰਕਾਰ ਨੇ ਵੀਰਵਾਰ ਨੂੰ ਹੀ ਜਾਰੀ ਕੀਤੇ ਹਨ।

ਸੈਂਸੈਕਸ ਵੀਰਵਾਰ ਨੂੰ 72,500 ਅੰਕਾਂ ‘ਤੇ ਬੰਦ ਹੋਇਆ ਸੀ ਅਤੇ ਸ਼ੁੱਕਰਵਾਰ ਨੂੰ 72,606.31 ਅੰਕ ਤੇ ਵਾਧੇ ਨਾਲ ਖੁੱਲ੍ਹਿਆ। ਸਰਕਾਰ ਨੇ ਵੀਰਵਾਰ ਸ਼ਾਮ ਨੂੰ ਅਕਤੂਬਰ-ਦਸੰਬਰ ਤਿਮਾਹੀ ਲਈ ਜੀਡੀਪੀ ਵਿਕਾਸ ਦਰ ਦੇ ਅੰਕੜੇ ਪੇਸ਼ ਕੀਤੇ। ਇਸ ਦੌਰਾਨ ਦੇਸ਼ ਦੀ ਜੀਡੀਪੀ ਵਾਧਾ ਦਰ 8.4 ਫੀਸਦੀ ਰਹੀ ਹੈ। ਜਦਕਿ ਪੂਰੇ ਵਿੱਤੀ ਸਾਲ 2023-24 ‘ਚ ਇਸ ਦੇ 7.6 ਫੀਸਦੀ ਰਹਿਣ ਦਾ ਅਨੁਮਾਨ ਹੈ।

ਅਕਤੂਬਰ-ਦਸੰਬਰ ਵਿੱਚ ਦੇਸ਼ ਦੀ ਜੀਡੀਪੀ ਵਾਧਾ ਦਰ ਦੁੱਗਣੀ ਹੋ ਗਈ ਹੈ, ਕਿਉਂਕਿ ਵਿੱਤੀ ਸਾਲ 2022-23 ਦੀ ਇਸੇ ਮਿਆਦ ਵਿੱਚ, ਜੀਡੀਪੀ ਵਿਕਾਸ ਦਰ 4.3 ਪ੍ਰਤੀਸ਼ਤ ਸੀ। ਇਸੇ ਤਰ੍ਹਾਂ 7.6 ਫੀਸਦੀ ਦੀ ਅਨੁਮਾਨਿਤ ਵਿਕਾਸ ਦਰ ਦੁਨੀਆ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ, ਜਿਸ ਕਾਰਨ ਭਾਰਤੀ ਸ਼ੇਅਰ ਬਾਜ਼ਾਰ ‘ਚ ਨਿਵੇਸ਼ਕਾਂ ਦਾ ਭਰੋਸਾ ਵਧਿਆ ਹੈ।

ਇਹ ਵੀ ਪੜ੍ਹੋ – ਚੋਣਾਂ ਤੋਂ ਪਹਿਲਾਂ ਇਕੋਨਾਮੀ ਦੇ ਮੋਰਚੇ ਤੇ ਮੋਦੀ ਸਰਕਾਰ ਦੀ ਵੱਡੀ ਜਿੱਤ, 8.4 ਫੀਸਦੀ ਰਹੀ ਜੀਡੀਪੀ

ਸਟਾਕ ਮਾਰਕੀਟ ਨੂੰ ਉਚਾਈਆਂ ‘ਤੇ ਲੈ ਜਾਣ ਵਾਲੇ ਮੁੱਖ ਫੈਕਟਰ

  1. ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਸ਼ੇਅਰ ਬਾਜ਼ਾਰ ਵਿੱਚ ਇਹ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਆਖਿਰ ਉਹ 4 ਕਾਰਨ ਕੀ ਹਨ ਜਿਨ੍ਹਾਂ ਕਾਰਨ ਸ਼ੇਅਰ ਬਾਜ਼ਾਰ ‘ਚ ਇਹ ਉਛਾਲ ਦੇਖਣ ਨੂੰ ਮਿਲਿਆ ਹੈ?
  2. ਅਕਤੂਬਰ-ਦਸੰਬਰ ਤਿਮਾਹੀ ਵਿੱਚ ਦੇਸ਼ ਦੀ ਜੀਡੀਪੀ ਵਿਕਾਸ ਦਰ ਉਮੀਦ ਨਾਲੋਂ ਬਿਹਤਰ ਰਹੀ ਹੈ। ਇਹ ਪਿਛਲੀਆਂ 6 ਤਿਮਾਹੀਆਂ ਵਿੱਚ ਆਰਥਿਕ ਵਿਕਾਸ ਦੀ ਸਭ ਤੋਂ ਉੱਚੀ ਦਰ ਹੈ। ਦੇਸ਼ ਵਿੱਚ ਕੰਸਟ੍ਰਕਸ਼ਨ ਅਤੇ ਮੈਨੂਫੈਕਚਰਿੰਗ ਖੇਤਰ ਵਿੱਚ ਵੀ ਲਗਭਗ ਦੋਹਰੇ ਅੰਕਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
  3. ਭਾਰਤੀ ਸ਼ੇਅਰ ਬਾਜ਼ਾਰ ‘ਚ ਤੇਜ਼ੀ ਦਾ ਇਕ ਹੋਰ ਕਾਰਨ ਗਲੋਬਲ ਸੰਕੇਤਾਂ ‘ਚ ਸੁਧਾਰ ਹੋਣਾ ਹੈ। ਅਮਰੀਕਾ ਦਾ ਵਾਲ ਸਟਰੀਟ ਸ਼ੇਅਰ ਬਾਜ਼ਾਰ ਵੀਰਵਾਰ ਰਾਤ ਨੂੰ ਗ੍ਰੀਨ ਜ਼ੋਨ ‘ਚ ਬੰਦ ਹੋਇਆ।
  4. S&P 500 ਅਤੇ Nasdaq ਦੋਵਾਂ ਨੇ ਰਿਕਾਰਡ ਹਾਈ ਲੈਵਲ ਨੂੰ ਛੂਹ ਲਿਆ ਹੈ। ਇਸ ਤੋਂ ਇਲਾਵਾ ਚੀਨ ਦਾ ਸ਼ੰਘਾਈ ਬਾਜ਼ਾਰ ਵੀ 300 ਅੰਕ ਵਧਿਆ ਹੈ ਜਦਕਿ ਹਾਂਗਕਾਂਗ ਦੇ ਹੈਂਗ ਸ਼ੇਂਗ ਇੰਡੈਕਸ ਵਿਚ ਵੀ ਉਛਾਲ ਆਇਆ ਹੈ।
  5. ਅਮਰੀਕਾ ‘ਚ ਮਹਿੰਗਾਈ ਦੇ ਅੰਕੜੇ ਜਾਰੀ ਹੋਣ ਤੋਂ ਬਾਅਦ ਇਸ ਦੇ ਕਾਬੂ ‘ਚ ਆਉਣ ਦੇ ਸੰਕੇਤ ਮਿਲ ਰਹੇ ਹਨ। ਇਸ ਕਾਰਨ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਜੂਨ ਦੀ ਬੈਠਕ ‘ਚ ਨੀਤੀਗਤ ਵਿਆਜ ਦਰਾਂ ‘ਚ ਕਟੌਤੀ ਦੀ ਉਮੀਦ ਵਧ ਗਈ ਹੈ। ਇਸ ਕਾਰਨ ਬਾਜ਼ਾਰ ‘ਚ ਕੈਸ਼ ਫਲੋ ਵਧਣ ਦੀ ਉਮੀਦ ਹੈ।
  6. ਭਾਰਤ ਵਿੱਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FIIs) ਦੁਆਰਾ ਭਾਰੀ ਖਰੀਦਦਾਰੀ ਜਾਰੀ ਹੈ। ਇਸ ਦਾ ਸ਼ੇਅਰ ਬਾਜ਼ਾਰ ਨੂੰ ਲਗਾਤਾਰ ਫਾਇਦਾ ਹੋ ਰਿਹਾ ਹੈ। ਇਕੱਲੇ ਪਿਛਲੇ ਵਪਾਰਕ ਸੈਸ਼ਨ ਵਿੱਚ, ਐੱਫਆਈਆਈ ਨੇ 3568 ਕਰੋੜ ਰੁਪਏ ਦੇ ਸ਼ੇਅਰ ਖਰੀਦੇ, ਜਦੋਂ ਕਿ ਵਿਕਰੀ ਸਿਰਫ 230 ਕਰੋੜ ਰੁਪਏ ਰਹੀ। ਇਹ ਬਾਜ਼ਾਰ ਦੇ ਸਕਾਰਾਤਮਕ ਖੇਤਰ ਵਿੱਚ ਹੋਣ ਦਾ ਇੱਕ ਵੱਡਾ ਸੰਕੇਤ ਹੈ।
Exit mobile version