Ola Electric ਨੂੰ ਵੱਡਾ ਝਟਕਾ, ਦੋਪਹੀਆ ਵਾਹਨਾਂ ਦੀ ਵਿਕਰੀ ਅੱਧੀ ਘਟੀ EV | Electrics Two wheeler sales decline in august Ola product on downfall know in Punjabi Punjabi news - TV9 Punjabi

Ola Electric ਨੂੰ ਵੱਡਾ ਝਟਕਾ, EV ਦੋਪਹੀਆ ਵਾਹਨਾਂ ਦੀ ਵਿਕਰੀ ਅੱਧੀ ਘਟੀ

Updated On: 

07 Sep 2024 17:45 PM

ਅਗਸਤ ਵਿੱਚ ਓਲਾ ਅਤੇ ਟੀਵੀਐਸ ਵਰਗੀਆਂ ਪ੍ਰਮੁੱਖ ਇਲੈਕਟ੍ਰਿਕ ਦੋਪਹੀਆ ਵਾਹਨ ਕੰਪਨੀਆਂ ਦੀ ਵਿਕਰੀ ਵਿੱਚ ਗਿਰਾਵਟ ਆਈ ਹੈ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਕੰਪਨੀਆਂ ਕੋਲ ਸਤੰਬਰ ਤੱਕ ਵਾਪਸੀ ਦਾ ਮੌਕਾ ਹੈ। ਦੇਸ਼ 'ਚ ਆਉਣ ਵਾਲਾ ਤਿਉਹਾਰੀ ਸੀਜ਼ਨ ਆਟੋ ਬਾਜ਼ਾਰ 'ਚ ਅਹਿਮ ਭੂਮਿਕਾ ਨਿਭਾਏਗਾ।

Ola Electric ਨੂੰ ਵੱਡਾ ਝਟਕਾ,  EV ਦੋਪਹੀਆ ਵਾਹਨਾਂ ਦੀ ਵਿਕਰੀ ਅੱਧੀ ਘਟੀ

Ola Electric Scooters Offers (Image Credit source: Ola Electric)

Follow Us On

ਅਗਸਤ ਵਿੱਚ ਆਟੋਮੋਬਾਈਲ ਕੰਪਨੀਆਂ ਨੇ ਸਾਰੇ ਡਿਵੀਜ਼ਨਾਂ ਵਿੱਚ ਵਿਕਰੀ ਵਿੱਚ ਗਿਰਾਵਟ ਦਰਜ ਕੀਤੀ। ਦੋਪਹੀਆ ਵਾਹਨਾਂ ਅਤੇ ਵਪਾਰਕ ਵਾਹਨਾਂ ਦੀ ਘੱਟ ਵਿਕਰੀ ਨੇ ਆਟੋ ਕੰਪਨੀਆਂ ਦੀ ਕਮਰ ਤੋੜ ਦਿੱਤੀ ਹੈ, ਹਾਲਾਂਕਿ ਬੱਸਾਂ ਅਤੇ ਟੈਂਪੋ ਵਰਗੇ ਯਾਤਰੀ ਵਾਹਨਾਂ ਨੇ ਕੁਝ ਹੱਦ ਤੱਕ ਬਾਜ਼ਾਰ ਨੂੰ ਕਾਬੂ ਵਿੱਚ ਰੱਖਿਆ। ਪਿਛਲੇ ਤਿੰਨ ਮਹੀਨਿਆਂ ਵਿੱਚ ਯਾਤਰੀ ਵਾਹਨਾਂ ਦੀ ਵਿਕਰੀ ਸਥਿਰ ਰਹੀ ਹੈ ਜਾਂ ਉਨ੍ਹਾਂ ਦੀ ਵਿਕਰੀ ਵਿੱਚ ਮਾਮੂਲੀ ਗਿਰਾਵਟ ਆਈ ਹੈ। ਇਸ ਲੜੀ ਵਿੱਚ ਇਲੈਕਟ੍ਰਿਕ ਦੋ ਪਹੀਆ ਵਾਹਨ ਕੰਪਨੀਆਂ ਨੇ ਵੀ ਪਿਛਲੇ ਮਹੀਨੇ ਬਹੁਤ ਘੱਟ ਮੁਨਾਫਾ ਕਮਾਇਆ।

ਅਗਸਤ ‘ਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ ‘ਚ 17 ਫੀਸਦੀ ਦੀ ਗਿਰਾਵਟ ਆਈ ਹੈ। ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਦੇ ਅੰਕੜਿਆਂ ਮੁਤਾਬਕ ਅਗਸਤ ‘ਚ ਦੋਪਹੀਆ ਵਾਹਨਾਂ ਦੀ ਵਿਕਰੀ 88,472 ਦਰਜ ਕੀਤੀ ਗਈ, ਜਦੋਂ ਕਿ ਜੁਲਾਈ ‘ਚ ਇਹ ਅੰਕੜਾ 1 ਲੱਖ 70 ਹਜ਼ਾਰ ਸੀ।

Ola EV ਦੀ ਵਿਕਰੀ ਸਭ ਤੋਂ ਘੱਟ

ਓਲਾ ਇਲੈਕਟ੍ਰਿਕ ਨੇ ਸਾਰੀਆਂ ਇਲੈਕਟ੍ਰਿਕ ਦੋਪਹੀਆ ਵਾਹਨ ਕੰਪਨੀਆਂ ਦੇ ਮੁਕਾਬਲੇ ਸਭ ਤੋਂ ਵੱਡੀ ਗਿਰਾਵਟ ਦੇਖੀ ਹੈ। ਓਲਾ ਇਲੈਕਟ੍ਰਿਕ ਦੀ ਵਿਕਰੀ ਦੇ ਅੰਕੜਿਆਂ ‘ਚ ਅਗਸਤ ‘ਚ 41,624 ਸਕੂਟਰਾਂ ਦੀ ਵਿਕਰੀ 35 ਫੀਸਦੀ ਘਟੀ ਹੈ, ਜਦਕਿ ਜੁਲਾਈ ‘ਚ ਕੰਪਨੀ ਨੇ 27,517 ਯੂਨਿਟਸ ਦੀ ਵਿਕਰੀ ਦਰਜ ਕੀਤੀ ਸੀ।

ਅਗਸਤ ਮਹੀਨੇ ਵਿੱਚ TVS ਮੋਟਰਸ ਦੀ ਵਿਕਰੀ ਵਿੱਚ ਵੀ 10% ਦੀ ਗਿਰਾਵਟ ਦਰਜ ਕੀਤੀ ਗਈ ਸੀ। ਕੰਪਨੀ ਨੇ ਜੁਲਾਈ ‘ਚ 19,486 ਸਕੂਟਰ ਵੇਚੇ ਪਰ ਅਗਸਤ ‘ਚ ਇਸ ਦੀ ਵਿਕਰੀ ਘਟ ਕੇ 17,543 ਰਹਿ ਗਈ। ਬਜਾਜ ਆਟੋ ਦੀ ਵਿਕਰੀ ਮਹੀਨੇ ਦਰ ਮਹੀਨੇ ‘ਚ 5% ਦੀ ਮਾਮੂਲੀ ਗਿਰਾਵਟ ਦੇਖੀ ਗਈ। ਕੰਪਨੀ ਨੇ ਕੁੱਲ 16,706 ਯੂਨਿਟ ਵੇਚੇ।

ਅਥਰ ਐਨਰਜੀ ਦੀ ਵਿਕਰੀ ਵਿੱਚ ਤੇਜ਼ੀ

ਜਿੱਥੇ ਸਾਰੀਆਂ ਵੱਡੀਆਂ ਆਟੋ ਕੰਪਨੀਆਂ ਦੀ ਵਿਕਰੀ ਵਿੱਚ ਗਿਰਾਵਟ ਦੇਖੀ ਗਈ, ਉੱਥੇ ਹੀ ਆਟੋ ਕੰਪਨੀ ਅਥਰ ਐਨਰਜੀ ਨੇ ਅਗਸਤ ਮਹੀਨੇ ਵਿੱਚ ਆਪਣੀ ਸਫਲਤਾ ਦਾ ਜਸ਼ਨ ਮਨਾਇਆ। ਕੰਪਨੀ ਨੇ 10,830 ਯੂਨਿਟਸ ਵੇਚ ਕੇ 7 ਫੀਸਦੀ ਦਾ ਵਾਧਾ ਕੀਤਾ ਹੈ। ਹਾਲਾਂਕਿ, ਮਾਹਰਾਂ ਦੇ ਮੁਤਾਬਕ ਸਤੰਬਰ ਮਹੀਨੇ ਵਿੱਚ ਬਜਾਜ ਆਟੋ, ਟੀਵੀਐਸ ਅਤੇ ਅਥਰ ਐਨਰਜੀ ਦੀ ਵਿਕਰੀ ਵਿੱਚ ਵਾਧਾ ਹੋਵੇਗਾ।

ਇਹ ਵੀ ਪੜ੍ਹੋ: ਵਿਦੇਸ਼ਾਂ ਚ ਮਸ਼ਹੂਰ ਹੋ ਰਹੀ ਹੈ ਭਾਰਤੀ ਸ਼ਰਾਬ, ਹੁਣ 8 ਹਜ਼ਾਰ ਕਰੋੜ ਰੁਪਏ ਦਾ ਪਲਾਨ

Exit mobile version