ਫਰਵਰੀ ‘ਚ ਬੈਕ ਟੂ ਬੈਕ 4 ਕਾਰਾਂ ਕੀਤੀਆਂ ਜਾਣਗੀਆਂ ਲਾਂਚ, ਜਿਸ ‘ਚ ਹੁੰਡਈ, ਟਾਟਾ ਅਤੇ Kia ਹਨ ਸ਼ਾਮਲ

Published: 

05 Feb 2024 09:53 AM

ਜੇਕਰ ਤੁਸੀਂ 2024 ਵਿੱਚ ਆਪਣੇ ਲਈ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਹੁੰਡਈ, Kia, ਮਹਿੰਦਰਾ ਅਤੇ ਟਾਟਾ ਕਿਹੜੀਆਂ ਕਾਰਾਂ ਲਾਂਚ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਇਹਨਾਂ ਵਿੱਚੋਂ ਕਿਹੜੀ ਕਾਰਾਂ ਤੁਹਾਡੇ ਗੈਰੇਜ ਦੀ ਸੁੰਦਰਤਾ ਨੂੰ ਵਧਾਏਗੀ ?

ਫਰਵਰੀ ਚ ਬੈਕ ਟੂ ਬੈਕ 4 ਕਾਰਾਂ ਕੀਤੀਆਂ ਜਾਣਗੀਆਂ ਲਾਂਚ, ਜਿਸ ਚ ਹੁੰਡਈ, ਟਾਟਾ ਅਤੇ Kia ਹਨ ਸ਼ਾਮਲ

Photo Credit: tv9hindi.com

Follow Us On

ਆਟੋ ਕੰਪਨੀਆਂ ਲਈ ਫਰਵਰੀ ਦਾ ਮਹੀਨਾ ਬਹੁਤ ਮਹੱਤਵਪੂਰਨ ਹੈ। ਸਾਲ ਦੇ ਸ਼ੁਰੂਆਤੀ ਮਹੀਨਿਆਂ ‘ਚ ਹੁੰਡਈ, Kia, ਮਹਿੰਦਰਾ ਅਤੇ ਟਾਟਾ ਬੈਕ ਟੂ ਬੈਕ ਨਵੀਆਂ ਕਾਰਾਂ ਲਾਂਚ ਕਰ ਰਹੇ ਹਨ। ਇਸ ਲਾਂਚ ‘ਚ ਕੰਪਨੀ ਆਪਣੇ ਪੁਰਾਣੇ ਮਾਡਲਾਂ ਨੂੰ ਅਪਗ੍ਰੇਡ ਕਰਕੇ ਪੇਸ਼ ਕਰਨ ਜਾ ਰਹੀ ਹੈ, ਜਿਨ੍ਹਾਂ ‘ਚ ਪਹਿਲਾਂ ਨਾਲੋਂ ਜ਼ਿਆਦਾ ਫੀਚਰਸ ਹੋਣਗੇ।

ਜੇਕਰ ਤੁਸੀਂ ਵੀ 2024 ਵਿੱਚ ਆਪਣੇ ਲਈ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਹੁੰਡਈ, kia, ਮਹਿੰਦਰਾ ਅਤੇ ਟਾਟਾ ਕਿਹੜੀਆਂ ਕਾਰਾਂ ਲਾਂਚ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਇਹਨਾਂ ਵਿੱਚੋਂ ਕਿਹੜੀ ਕਾਰਾਂ ਤੁਹਾਡੇ ਗੈਰੇਜ ਦੀ ਸੁੰਦਰਤਾ ਨੂੰ ਵਧਾਏਗੀ?

Kia KA4 (ਕਾਰਨੀਵਲ)

ਕੋਰੀਅਨ ਕਾਰ ਕੰਪਨੀ Kia ‘ਕਾਰਨੀਵਲ’ ਨੂੰ ਵਾਪਸ ਲਿਆ ਰਹੀ ਹੈ। ਇਸ ਵਾਰ ਇਸ ਦਾ ਨਾਂ ‘KA4’ ਹੋਵੇਗਾ। ਭਾਰਤ ‘ਚ ਸਿਰਫ ਦੋ ਵੇਰੀਐਂਟ ਉਪਲਬਧ ਹੋਣਗੇ। ਦੋਵੇਂ ਆਟੋਮੈਟਿਕ ਹੋਣਗੇ। ਇਸ ਦੀ ਕੀਮਤ 40 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਇਸ ਗੱਡੀ ਦੀ ਗਰਾਊਂਡ ਕਲੀਅਰੈਂਸ 180 ਮਿਲੀਮੀਟਰ ਹੋਵੇਗੀ ਅਤੇ ਇਸ ਦਾ ਇੰਜਣ ਲਗਭਗ 24 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗਾ।

ਮਹਿੰਦਰਾ ਐਕਸਯੂਵੀ 300

ਮਹਿੰਦਰਾ ਦੀ XUV300 ਨੂੰ ਇਸ ਮਹੀਨੇ ਫੇਸਲਿਫਟ ਮਿਲਣ ਜਾ ਰਿਹਾ ਹੈ। ਇਸ ਦੇ ਪੰਜ ਵੇਰੀਐਂਟ ਜਾਰੀ ਰੱਖੇ ਜਾਣਗੇ। ਪੈਟਰੋਲ ਅਤੇ ਡੀਜ਼ਲ ਦੇ ਵਿਕਲਪ ਵੀ ਜਾਰੀ ਰਹਿਣਗੇ। ਮੰਨਿਆ ਜਾ ਰਿਹਾ ਹੈ ਕਿ ਹਾਲ ਹੀ ‘ਚ ਲਾਂਚ ਹੋਈ XUV400 ‘ਚ ਕੀਤੇ ਗਏ ਬਦਲਾਅ 300 ‘ਚ ਵੀ ਦੇਖਣ ਨੂੰ ਮਿਲਣਗੇ। ਨਵਾਂ ਡਿਜੀਟਲ ਇੰਸਟਰੂਮੈਂਟ ਕਲੱਸਟਰ, ਅੱਪਡੇਟ ਟਚਸਕਰੀਨ ਇੰਫੋਟੇਨਮੈਂਟ ਸਿਸਟਮ, ਕਨੈਕਟਡ ਕਾਰ ਤਕਨਾਲੋਜੀ, ਰੀਅਰ ਏਸੀ ਵੈਂਟਸ, ਛੇ ਏਅਰਬੈਗ ਮਿਲਣਾ ਲਗਭਗ ਤੈਅ ਹੈ।

ਟਾਟਾ Tiago NRG CNG AMT

ਇਸ ਮਹੀਨੇ ਟਾਟਾ ਦੀ Tiago ਆਟੋਮੈਟਿਕ ਟਰਾਂਸਮਿਸ਼ਨ ਵਾਲੀ ਭਾਰਤ ਦੀ ਪਹਿਲੀ CNG ਕਾਰ ਬਣ ਜਾਵੇਗੀ। ਆਟੋਮੈਟਿਕ Tiago ਨੂੰ ਵੀ ਇਸ ਮਹੀਨੇ ਬਾਜ਼ਾਰ ‘ਚ ਪੇਸ਼ ਕੀਤਾ ਜਾ ਰਿਹਾ ਹੈ।

ਹੁੰਡਈ ਕ੍ਰੇਟਾ ਐਨ ਲਾਈਨ

i20 N Line ਅਤੇ Venue N Line ਤੋਂ ਬਾਅਦ, ਹੁਣ ‘N Line’ ਲਈ Creta ਦੀ ਵਾਰੀ ਹੈ। ਦੱਸ ਦਈਏ ਕਿ N ਲਾਈਨ ਸੰਸਕਰਣ ਨਿਯਮਤ ਕ੍ਰੇਟਾ ਤੋਂ ਦਿੱਖ ਵਿੱਚ ਕਾਫ਼ੀ ਵੱਖਰਾ ਹੋਵੇਗਾ। ਇੰਜਣ ‘ਚ ਕੋਈ ਬਦਲਾਅ ਨਹੀਂ ਹੋਵੇਗਾ। ਡਿਊਲ ਜ਼ੋਨ ਏਸੀ, ਹਵਾਦਾਰ ਸੀਟਾਂ। ਇਸ ‘ਚ 360 ਡਿਗਰੀ ਕੈਮਰਾ ਅਤੇ ADAS ਵਰਗੇ ਫੀਚਰਸ ਮਿਲਣਗੇ। ਇਸ ਵਿੱਚ ਪੈਨੋਰਾਮਿਕ ਸਨਰੂਫ ਵੀ ਹੈ। ਇਸ ਦੀ ਕੀਮਤ 17.50 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।

ਇਹ ਵੀ ਪੜ੍ਹੋ: ਅਯੁੱਧਿਆ ਜਾਣ ਲਈ ਬੁੱਕ ਕਰੋ ਲਗਜ਼ਰੀ ਵੈਨ, ਬੱਸ ਅਤੇ ਟਰੇਨ ਨਾਲੋਂ ਸੌਖਾ ਹੋਵੇਗਾ ਸਫਰ

Exit mobile version