ਤੁਸੀਂ ਆਪਣੀ ਕਾਰ ਵਿੱਚ ਹਾਈਵੇਅ ਜਾਂ ਐਕਸਪ੍ਰੈਸਵੇਅ ‘ਤੇ ਸਫਰ ਜਰੂਰ ਕਰਦੇ ਹੋਵੇਗੇ। ਇਸ ਦੇ ਲਈ ਟੋਲ ਪਲਾਜ਼ਾ ‘ਤੇ ਫਾਸਟੈਗ ਰਾਹੀਂ ਟੋਲ ਟੈਕਸ ਵੀ ਅਦਾ ਕਰਨਾ ਪੈਂਦਾ ਹੋਵੇਗਾ। ਪਰ ਕਈ ਵਾਰ ਲੋਕ ਟੋਲ ਪਲਾਜ਼ਿਆਂ ‘ਤੇ ਲੰਬੀਆਂ ਕਤਾਰਾਂ ‘ਚ ਫਸ ਜਾਂਦੇ ਹਨ ਅਤੇ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਨਾਲ ਨਜਿੱਠਣ ਲਈ ਸਰਕਾਰ ਨੇ ਨਵਾਂ ਤਰੀਕਾ ਕੱਢਿਆ ਹੈ। ਜਲਦੀ ਹੀ ਸੈਟੇਲਾਈਟ ਟੋਲ ਸਿਸਟਮ ਸ਼ੁਰੂ ਕੀਤਾ ਜਾਵੇਗਾ। ਇਸਦੀ ਵਰਤੋਂ ਬੰਗਲੁਰੂ, ਮੈਸੂਰ ਅਤੇ ਪਾਣੀਪਤ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਹੀ ਦੇਸ਼ ‘ਚ ਇਹ ਟੋਲ ਸਿਸਟਮ ਸ਼ੁਰੂ ਹੋ ਜਾਵੇਗਾ। ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਇਹ ਜਾਣਕਾਰੀ ਦਿੱਤੀ ਹੈ।