E-Challan ਦੇ ਨਾਂ 'ਤੇ 3 ਲੱਖ ਦਾ ਫਰਜੀਵਾੜਾ, ਕਿਵੇਂ ਪਛਾਣੀਏ ਚਲਾਨ ਅਸਲੀ ਹੈ ਜਾਂ ਨਕਲੀ | Fake E-Challan Scam how to recognize that challan is real or fake see video for full detail in punjabi Punjabi news - TV9 Punjabi

E-Challan ਦੇ ਨਾਂ ‘ਤੇ 3 ਲੱਖ ਦਾ ਫਰਜੀਵਾੜਾ, ਕਿਵੇਂ ਪਛਾਣੀਏ ਚਲਾਨ ਅਸਲੀ ਹੈ ਜਾਂ ਨਕਲੀ

Updated On: 

12 Apr 2024 17:56 PM

Fake E-Challan Scam: ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਈ-ਚਲਾਨ ਮੈਸੇਜ਼ ਮਿਲਣਾ ਆਮ ਗੱਲ ਹੈ, ਅਜਿਹਾ ਬਹੁਤ ਸਾਰੇ ਲੋਕਾਂ ਨਾਲ ਹੋਇਆ ਹੋਵੇਗਾ। ਪਰ ਅਜਿਹੇ ਸੰਦੇਸ਼ਾਂ 'ਤੇ ਬਿਨਾਂ ਸੋਚੇ-ਸਮਝੇ ਵਿਸ਼ਵਾਸ ਕਰਨਾ ਅਤੇ ਇਸ ਵਿੱਚ ਆਏ ਲਿੰਕ 'ਤੇ ਕਲਿੱਕ ਕਰਨ ਨਾਲ ਤੁਹਾਡਾ ਖਾਤਾ ਖਾਲੀ ਹੋ ਸਕਦਾ ਹੈ।

Follow Us On

ਈ-ਚਲਾਨ ਬਾਰੇ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਤੁਹਾਡੀ ਛੋਟੀ ਜਿਹੀ ਗਲਤੀ ਤੁਹਾਡੇ ਖਾਤੇ ਨੂੰ ਖਾਲੀ ਕਰ ਸਕਦੀ ਹੈ। ਅੱਜਕੱਲ੍ਹ, ਸਾਈਬਰ ਠੱਗਾਂ ਦੀ ਨਜ਼ਰ ਟ੍ਰੈਫਿਕ ਚਲਾਨਾਂ ‘ਤੇ ਹੈ। ਹਾਲ ਹੀ ਦੇ ਇੱਕ ਮਾਮਲੇ ਵਿੱਚ, ਮੁੰਬਈ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੂੰ ਈ-ਚਲਾਨ ਦਾ ਮੈਸੇਜ ਆਇਆ। ਜਿਸ ਵਿੱਚ ਉਸਦੀ ਕਾਰ ਦਾ ਨੰਬਰ ਅਤੇ ਚਲਾਨ ਦੀ ਰਕਮ ਲਿਖੀ ਹੋਈ ਸੀ। ਨਾਲ ਹੀ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਸਮੇਂ ਸਿਰ ਚਲਾਨ ਨਾ ਭਰਿਆ ਗਿਆ ਤਾਂ ਵੱਖ ਤੋਂ ਜੁਰਮਾਨਾ ਭਰਨਾ ਪਵੇਗਾ। ਇਸ ਮੈਸੇਜ ਨਾਲ ਇੱਕ ਲਿੰਕ ਵੀ ਅਟੈਚ ਕੀਤਾ ਗਿਆ ਸੀ, ਜਿਸ ਰਾਹੀਂ ਚਲਾਨ ਦਾ ਭੁਗਤਾਨ ਕਰਨਾ ਸੀ। ਜਿਵੇਂ ਹੀ ਵਿਅਕਤੀ ਨੇ ਉਸ ਲਿੰਕ ‘ਤੇ ਕਲਿੱਕ ਕੀਤਾ, ਉਸ ਦੇ ਖਾਤੇ ‘ਚੋਂ 3 ਲੱਖ ਰੁਪਏ ਗਾਇਬ ਹੋ ਗਏ। ਵੀਡੀਓ ਵਿੱਚ ਜਾਣੋ ਕਿ ਤੁਸੀਂ ਅਸਲੀ ਜਾਂ ਨਕਲੀ ਚਲਾਨ ਦੀ ਪਛਾਣ ਕਿਵੇਂ ਕਰ ਸਕਦੇ ਹੋ।

Exit mobile version