Driving Tips: ਟਰੱਕ-ਬੱਸ ਨੂੰ ਕਿਵੇਂ ਕਰੀਏ ਓਵਰਟੇਕ ਅਤੇ ਕੀ ਹੈ ਲੇਨ ਡਰਾਈਵਿੰਗ? ਐਕਸੀਡੈਂਟ ਤੋਂ ਬਚਾਉਣਗੇ ਇਹ 2 'ਮੂਲ ਮੰਤਰ' | driving tips for drive vehicle on highways how to keep safe driving while overtaking know full detail in punjabi Punjabi news - TV9 Punjabi

Driving Tips: ਟਰੱਕ-ਬੱਸ ਨੂੰ ਕਿਵੇਂ ਕਰੀਏ ਓਵਰਟੇਕ…ਕੀ ਹੈ ਲੇਨ ਡਰਾਈਵਿੰਗ? ਐਕਸੀਡੈਂਟ ਤੋਂ ਬਚਾਉਣਗੇ ਇਹ 2 ‘ਮੂਲ ਮੰਤਰ’

Updated On: 

16 Apr 2024 14:59 PM

What is Lane Driving: ਦੇਸ਼ ਵਿੱਚ ਜ਼ਿਆਦਾਤਰ ਸੜਕ ਹਾਦਸੇ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਗਲਤ ਲੇਨ ਵਿੱਚ ਗੱਡੀ ਚਲਾਉਣ ਕਾਰਨ ਵਾਪਰਦੇ ਹਨ। ਕਈ ਲੋਕ ਗੱਡੀ ਚਲਾਉਂਦੇ ਸਮੇਂ ਗਲਤ ਸਾਈਡ ਤੋਂ ਓਵਰਟੇਕ ਕਰਦੇ ਹਨ, ਜਿਸ ਕਾਰਨ ਹਾਦਸੇ ਵਾਪਰਦੇ ਹਨ। ਅੱਜ ਅਸੀਂ ਤੁਹਾਨੂੰ ਹਾਦਸਿਆਂ ਤੋਂ ਬਚਣ ਦੇ ਦੋ ਮੂਲ ਮੰਤਰਾਂ ਬਾਰੇ ਦੱਸਣ ਜਾ ਰਹੇ ਹਾਂ।

Driving Tips: ਟਰੱਕ-ਬੱਸ ਨੂੰ ਕਿਵੇਂ ਕਰੀਏ ਓਵਰਟੇਕ...ਕੀ ਹੈ ਲੇਨ ਡਰਾਈਵਿੰਗ? ਐਕਸੀਡੈਂਟ ਤੋਂ ਬਚਾਉਣਗੇ ਇਹ 2 ਮੂਲ ਮੰਤਰ

ਕਾਰ ਡ੍ਰਾਈਵਿੰਗ ਟਿੱਪਸ

Follow Us On

ਤੁਸੀਂ ਇਹ ਕਹਾਵਤ ਜ਼ਰੂਰ ਸੁਣੀ ਹੋਵੇਗੀ, ‘ਸਾਵਧਾਨੀ ਹਟੀ ਦੁਰਘਟਨਾ ਘਟੀ’। ਕਈ ਕਾਰ ਚਾਲਕ ਵਾਹਨ ਚਲਾਉਂਦੇ ਸਮੇਂ ਸੁਚੇਤ ਨਹੀਂ ਰਹਿੰਦੇ ਅਤੇ ਨਿਯਮਾਂ ਦੀ ਅਣਦੇਖੀ ਕਰਕੇ ਗੱਡੀ ਚਲਾਉਂਦੇ ਹਨ, ਜਿਸ ਕਾਰਨ ਦੇਸ਼ ਵਿੱਚ ਸੜਕ ਹਾਦਸਿਆਂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹੁਣ ਸਵਾਲ ਇਹ ਹੈ ਕਿ ਸੇਫ਼ ਡਰਾਈਵਿੰਗ ਲਈ ਕਾਰ ਚਾਲਕ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਜੇਕਰ ਤੁਸੀਂ ਹਾਈਵੇ ਜਾਂ ਐਕਸਪ੍ਰੈਸਵੇਅ ‘ਤੇ ਗੱਡੀ ਚਲਾਉਂਦੇ ਸਮੇਂ ਸਾਵਧਾਨ ਨਹੀਂ ਰਹਿੰਦੇ ਤਾਂ ਤੁਹਾਡੀ ਇੱਕ ਗਲਤੀ ਮੌਤ ਨੂੰ ਦਾਵਤ ਦੇ ਸਕਦੀ ਹੈ।

ਹਾਈਵੇਅ ਜਾਂ ਐਕਸਪ੍ਰੈਸ ਵੇਅ ‘ਤੇ ਵਾਹਨ ਚਲਾਉਂਦੇ ਸਮੇਂ ਬਹੁਤ ਸਾਰੇ ਲੋਕ ਲਾਪਰਵਾਹੀ ਨਾਲ ਓਵਰਟੇਕ ਕਰਦੇ ਹਨ ਜਾਂ ਸਹੀ ਲੇਨ ‘ਤੇ ਗੱਡੀ ਨਹੀਂ ਚਲਾਉਂਦੇ, ਜਿਸ ਕਾਰਨ ਹਾਦਸੇ ਵਾਪਰਦੇ ਹਨ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਅੱਜ ਅਸੀਂ ਤੁਹਾਡੇ ਲਈ ਦੋ ਵੱਡੇ ਸਵਾਲਾਂ ਦੇ ਜਵਾਬ ਦੇਣ ਜਾ ਰਹੇ ਹਾਂ, ਪਹਿਲਾ ਸਵਾਲ ਇਹ ਹੈ ਕਿ ਹਾਈਵੇਅ ‘ਤੇ ਓਵਰਟੇਕ ਕਰਨ ਦਾ ਸਹੀ ਤਰੀਕਾ ਕੀ ਹੈ? ਦੂਜਾ ਸਵਾਲ, ਕੀ ਹੈ ਇਹ ਲੇਨ ਡਰਾਈਵਿੰਗ ?

Overtaking Rules: ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਹਾਈਵੇਅ ‘ਤੇ ਕਈ ਲੋਕ ਖੱਬੇ ਪਾਸੇ ਤੋਂ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਗਲਤੀ ਕਰ ਬੈਠਦੇ ਹਨ, ਜੋ ਕਿ ਸਹੀ ਨਹੀਂ ਹੈ। ਓਵਰਟੇਕ ਕਰਨ ਲਈ, ਕਿਸੇ ਵੀ ਵਾਹਨ ਨੂੰ ਸੱਜੇ ਪਾਸੇ ਤੋਂ ਓਵਰਟੇਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਸਾਵਧਾਨੀ ਨਾਲ।

ਜੇਕਰ ਤੁਸੀਂ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਨਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਆਪਣਾ ਹਾਰਨ ਵਜਾਓ ਅਤੇ ਸਾਹਮਣੇ ਵਾਲੀ ਕਾਰ ਨੂੰ ਸੁਚੇਤ ਕਰੋ। ਜਦੋਂ ਸਾਹਮਣੇ ਵਾਲੀ ਕਾਰ ਤੁਹਾਨੂੰ ਸਾਈਡ ਦੇਵੇ ਤਾਂ ਹੀ ਓਵਰਟੇਕ ਕਰੋ।

ਜੇਕਰ ਤੁਸੀਂ ਹਾਈਵੇਅ ‘ਤੇ ਓਵਰਟੇਕ ਕਰ ਰਹੇ ਹੋ, ਤਾਂ ਹਾਈਵੇ ‘ਤੇ ਸਹੀ ਲੇਨ ਰਾਹੀਂ ਓਵਰਟੇਕ ਕਰੋ। ਜਿਵੇਂ ਕਿ ਅਸੀਂ ਤੁਹਾਨੂੰ ਉੱਪਰ ਦੱਸਿਆ ਹੈ, ਹਾਈਵੇਅ ਦੇ ਸੱਜੇ ਪਾਸੇ ਇੱਕ ਓਵਰਟੇਕ ਲੇਨ ਬਣੀ ਹੁੰਦੀ ਹੈ, ਇਸ ਲੇਨ ਰਾਹੀਂ ਹੀ ਓਵਰਟੇਕ ਕਰੋ। ਭਾਰਤ ਵਿੱਚ ਹਾਈਵੇਅ-ਐਕਸਪ੍ਰੈੱਸਵੇਅ ਦੋ ਲੇਨਾਂ ਤੋਂ ਲੈ ਕੇ 8 ਲੇਨਾਂ ਤੱਕ ਹੁੰਦੀਆਂ ਹਨ, ਇਸ ਲਈ ਓਵਰਟੇਕ ਕਰਨ ਤੋਂ ਪਹਿਲਾਂ ਸਹੀ ਲੇਨ ਜਰੂਰ ਚੁਣੋ।

ਹਾਈਵੇਅ ‘ਤੇ ਓਵਰਟੇਕ ਕਰਦੇ ਸਮੇਂ, ਅੱਗੇ ਵਧ ਰਹੀ ਕਾਰ ਤੋਂ ਉਚਿਤ ਦੂਰੀ ਬਣਾ ਕੇ ਰੱਖੋ। ਇਸ ਤੋਂ ਇਲਾਵਾ ਓਵਰਟੇਕ ਕਰਨ ਜਾਂ ਲੇਨ ਬਦਲਣ ਤੋਂ ਪਹਿਲਾਂ ਇੰਡੀਕੇਟਰ ਦਿਓ। ਓਵਰਟੇਕ ਕਰਦੇ ਸਮੇਂ ਵਾਹਨ ਦੀ ਸਪੀਡ ਸੀਮਾ ਦੇ ਅੰਦਰ ਰੱਖੋ।

ਆਖ਼ਰ ਕੀ ਹੈ Lane Driving?

ਹਾਈਵੇਅ ਜਾਂ ਸੜਕ ਦੇ ਖੱਬੇ ਪਾਸੇ ਵਾਲੀ ਲੇਨ ਭਾਰੀ ਵਾਹਨਾਂ ਅਤੇ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਹੁੰਦੀ ਹੈ। ਉੱਥੇ ਹੀ ਸੱਜੇ ਪਾਸੇ ਵਾਲੀ ਜੋ ਲੇਨ ਹੁੰਦੀ ਹੈ, ਉਹ ਤੇਜ਼ ਵਾਹਨਾਂ ਅਤੇ ਓਵਰਟੇਕ ਕਰਨ ਲਈ ਬਣਾਈ ਗਈ ਹੁੰਦੀ ਹੈ।

ਲੇਨ ਡਰਾਈਵਿੰਗ: ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੈ, ਇੱਕ ਲੇਨ ਵਿੱਚ ਗੱਡੀ ਚਲਾਉਣਾ। ਮੰਨ ਲਓ ਕਿ ਤੁਸੀਂ ਅਜਿਹੀ ਸੜਕ ‘ਤੇ ਗੱਡੀ ਚਲਾ ਰਹੇ ਹੋ ਜਿਸ ਦੀਆਂ 3 ਲੇਨਾਂ ਹਨ, ਹੁਣ ਇਸ ਵਿੱਚ ਜੋ ਖੱਬੇ ਪਾਸੇ ਵਾਲੀ ਲੇਨ ਘੱਟ ਰਫ਼ਤਾਰ ਵਾਲੇ ਵਾਹਨਾਂ ਲਈ ਹੁੰਦੀ ਹੈ।

ਵਿਚਕਾਰਲੀ ਲੇਨ ਉਹਨਾਂ ਵਾਹਨਾਂ ਲਈ ਹੈ ਜੋ ਮੱਧਮ ਰਫ਼ਤਾਰ ਨਾਲ ਚੱਲ ਰਹੇ ਹਨ ਅਤੇ ਸੱਜੇ ਪਾਸੇ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੈ ਜੋ ਤੇਜ਼ ਰਫ਼ਤਾਰ ਨਾਲ ਚੱਲ ਰਹੇ ਹਨ। ਤੁਹਾਨੂੰ ਆਪਣੇ ਵਾਹਨ ਅਤੇ ਵਾਹਨ ਦੀ ਸਪੀਡ ਦੇ ਹਿਸਾਬ ਨਾਲ ਸਹੀ ਲੇਨ ਦੀ ਚੋਣ ਕਰਨੀ ਚਾਹੀਦੀ ਹੈ, ਨਹੀਂ ਤਾਂ ਡਰਾਈਵ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।

ਇਹ ਵੀ ਪੜ੍ਹੋ – E-Challan ਦੇ ਨਾਂ ਤੇ 3 ਲੱਖ ਦਾ ਫਰਜੀਵਾੜਾ, ਕਿਵੇਂ ਪਛਾਣੀਏ ਚਲਾਨ ਅਸਲੀ ਹੈ ਜਾਂ ਨਕਲੀ

ਟਰੱਕ ਦੇ ਕਿਸ ਪਾਸੇ ਚਲਾਓ ਬਾਈਕ ?

ਬਹੁਤ ਸਾਰੇ ਬਾਈਕ ਅਤੇ ਸਕੂਟਰ ਸਵਾਰਾਂ ਦੇ ਮਨਾਂ ਵਿੱਚ ਇਹ ਸਵਾਲ ਉੱਠਦਾ ਹੈ ਕਿ ਜੇਕਰ ਕੋਈ ਟਰੱਕ ਅੱਗੇ ਜਾ ਰਿਹਾ ਹੈ ਤਾਂ ਅਸੀਂ ਬਾਈਕ ਜਾਂ ਸਕੂਟਰ ਨੂੰ ਕਿਸ ਪਾਸੇ ਵੱਲ ਚਲਾਈਏ?

ਇਸ ਸਵਾਲ ਨੂੰ ਜਾਣਨ ਤੋਂ ਪਹਿਲਾਂ ਤੁਹਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਬਲਾਇੰਡ ਸਪਾਟ ਕੀ ਹੁੰਦਾ ਹੈ ਅਤੇ ਇਸਨੂੰ ਰੈੱਡ ਜ਼ੋਨ ਕਿਉਂ ਵੀ ਕਿਹਾ ਜਾਂਦਾ ਹੈ। ਟਰੱਕ ਡਰਾਈਵਰ ਸਾਈਡ ਸ਼ੀਸ਼ੇ ‘ਚ ਸੱਜੇ ਪਾਸੇ ਤੋਂ ਆਉਂਦੇ ਵਾਹਨ ਦੇਖ ਸਕਦਾ ਹੈ, ਜਦਕਿ ਖੱਬੇ ਪਾਸੇ ਲੱਗਾ ਸਾਈਡ ਮਿਰਰ ਵੀ ਕਾਫੀ ਹੱਦ ਤੱਕ ਪਿੱਛੇ ਤੋਂ ਆ ਰਹੇ ਵਾਹਨ ਦੀ ਜਾਣਕਾਰੀ ਦਿੰਦਾ ਹੈ।

ਇਹੀ ਕਾਰਨ ਹੈ ਕਿ ਟਰੱਕ ਦੇ ਸੱਜੇ ਪਾਸੇ ਦੋਪਹੀਆ ਵਾਹਨ ਨੂੰ ਚਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਟਰੱਕ ਡਰਾਈਵਰ ਨੂੰ ਸੱਜੇ ਪਾਸੇ ਵਾਲੇ ਸਾਈਡ ਸ਼ੀਸ਼ੇ ‘ਤੇ ਪਿੱਛੇ ਤੋਂ ਆ ਰਹੇ ਚਾਲਕ ਬਾਰੇ ਜਾਣਕਾਰੀ ਸਾਫ਼ ਦਿਖਾਈ ਦੇ ਸਕੇ।

ਪਰ ਬਾਈਕ ਜਾਂ ਕੋਈ ਵੀ ਦੋਪਹੀਆ ਵਾਹਨ ਕਦੇ ਵੀ ਟਰੱਕ ਦੇ ਅਗਲੇ ਗੇਟ ਜਾਂ ਸਾਈਡ ਮਿਰਰਾਂ ਦੇ ਬਿਲਕੁਲ ਕੋਲ ਨਹੀਂ ਚਲਾਉਣਾ ਚਾਹੀਦਾ, ਕਿਉਂਕਿ ਇਹ ਇੱਕ ਬਲਾਈਂਡ ਸਪਾਟ ਹੈ। ਇਹ ਅਜਿਹੀ ਜਗ੍ਹਾ ਹੈ ਜਿਸ ਨੂੰ ਟਰੱਕ ਡਰਾਈਵਰ ਸ਼ੀਸ਼ੇ ਵਿੱਚ ਨਹੀਂ ਦੇਖ ਸਕਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਟੱਕਰ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਜੇਕਰ ਤੁਸੀਂ ਟਰੱਕ ਨੂੰ ਓਵਰਟੇਕ ਕਰਕੇ ਅੱਗੇ ਵਧਣਾ ਚਾਹੁੰਦੇ ਹੋ ਤਾਂ ਸੱਜੇ ਪਾਸੇ ਤੋਂ ਹੀ ਓਵਰਟੇਕ ਕਰੋ।

Exit mobile version