ਜਿੱਥੇ ਬਾਬੇ ਨੇ ਉਚਾਰਿਆ ਸੀ ਇੱਕ ਓਂਕਾਰ…ਜਾਣੋ ਭਾਗਾਂ ਵਾਲੀ ਧਰਤੀ ਸੁਲਤਾਨਪੁਰ ਲੋਧੀ ਦਾ ਇਤਿਹਾਸ

Updated On: 

27 May 2024 06:21 AM

ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਅੱਜ ਜਾਣਾਂਗੇ ਪਹਿਲੇ ਪਾਤਸ਼ਾਹ ਦੀਆਂ ਅਨੇਕਾਂ ਹੀ ਯਾਦਾਂ ਆਪਣੇ ਅੰਦਰ ਸਮਾਏ ਰੱਖ ਵਾਲੀ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਬਾਰੇ। ਗੁਰੂ ਨਾਨਕ ਸਾਹਿਬ ਦੀ ਚਰਨ-ਛੋਹ ਪ੍ਰਾਪਤ ਧਰਤੀ ਬੇਬੇ ਨਾਨਕੀ ਜੀ ਦੇ ਸਹੁਰਿਆਂ ਦੇ ਸੁਹਰਿਆਂ ਦਾ ਇਲਾਕਾ ਵੀ ਸੀ। ਗੁਰੂ ਸਾਹਿਬ ਦੇ ਵੱਡੇ ਭੈਣ ਬੇਬੇ ਨਾਨਕ ਜੀ ਦਾ ਵਿਆਹ 1475 ਈਸਵੀ ਵਿੱਚ ਸੁਲਤਾਨਪੁਰ ਲੋਧੀ ਦੇ ਸ਼੍ਰੀ ਜੈ ਰਾਮ ਜੀ ਨਾਲ ਹੋਇਆ ਸੀ।

ਜਿੱਥੇ ਬਾਬੇ ਨੇ ਉਚਾਰਿਆ ਸੀ ਇੱਕ ਓਂਕਾਰ...ਜਾਣੋ ਭਾਗਾਂ ਵਾਲੀ ਧਰਤੀ ਸੁਲਤਾਨਪੁਰ ਲੋਧੀ ਦਾ ਇਤਿਹਾਸ
Follow Us On

ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਵੀ ਅਸਥਾਨ ਤੇ ਚਰਨ ਪਾਏ ਅੱਜ ਸੰਗਤਾਂ ਉਹਨਾਂ ਅਸਥਾਨਾਂ ਤੇ ਗੁਰੂ ਸਾਹਿਬ ਨੂੰ ਹਾਜ਼ਰ ਨਜ਼ਰ ਦਰਸ਼ਨ ਕਰਦੀਆਂ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਇਹ ਸ਼ਬਦ ਇਸ ਪਾਵਨ ਧਰਤੀ ਲਈ ਪੂਰਾ ਸਹੀ ਢੁੱਕਦਾ ਹੈ।

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ।

ਸੁਲਤਾਨਪੁਰ ਲੋਧੀ ਉਹ ਇਤਿਹਾਸਿਕ ਸ਼ਹਿਰ ਹੈ ਜੋ ਇੱਕ ਨਹੀਂ, ਦੋ ਨਹੀਂ, ਸਗੋਂ ਗੁਰੂ ਨਾਨਕ ਸਾਹਿਬ ਦੀਆਂ ਸੈਂਕੜੇ ਹੀ ਯਾਦਾਂ ਸੰਭਾਲੀ ਬੈਠਾ ਹੈ। ਇਸ ਸ਼ਹਿਰ ਦੇ ਕੋਨੇ ਕੋਨੇ ਵਿੱਚ ਗੁਰੂ ਨਾਨਕ ਸਾਹਿਬ ਦੀ ਯਾਦ ਵਸਦੀ ਹੈ। ਗੁਰੂ ਸਾਹਿਬ ਦੀ ਲਾਡਲੀ ਅਤੇ ਵੱਡੀ ਭੈਣ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਪਿਆਰ ਨਾਲ ਬੇਬੇ ਪੁਕਾਰਿਆ ਕਰਦੇ ਸਨ। ਬੇਬੇ ਨਾਨਕੀ ਜੀ ਦਾ ਵਿਆਹ ਜੈ ਰਾਮ ਜੀ ਨਾਲ ਹੋਇਆ ਜੋ ਸੁਲਤਾਨਪੁਰ ਲੋਧੀ ਜੀ ਦੇ ਰਹਿਣ ਵਾਲੇ ਸਨ।

ਘਰ ਵਿੱਚ ਇੱਕ ਬੇਬੇ ਨਾਨਕ ਹੀ ਸੀ ਜੋ ਗੁਰੂ ਸਾਹਿਬ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਸਮਝਦੀ ਸੀ। ਬੇਬੇ ਦੇ ਵਿਆਹ ਤੋਂ ਬਾਅਦ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਸੁਲਤਾਨਪੁਰ ਲੋਧੀ ਭੇਜ ਦਿੱਤਾ ਕਿ ਉੱਥੇ ਗੁਰੂ ਪਾਤਸ਼ਾਹ ਕੋਈ ਦੁਨੀਆਵੀਂ ਕੰਮ ਕਰ ਲੈਣਗੇ। ਕਿਉਂਕਿ ਬਾਬਾ ਜੀ ਦੀ ਦੁਨਿਆਵੀਂ ਕੰਮਾਂ ਵਿੱਚ ਜ਼ਿਆਦਾ ਰੁਚੀ ਨਹੀਂ ਸੀ। ਬੇਬੇ ਜੀ ਨੇ ਜੈਰਾਮ ਜੀ ਨੂੰ ਉਹਨਾਂ ਲਈ ਕੋਈ ਕੰਮ ਲੱਭਣ ਲਈ ਕਿਹਾ।

ਮੋਦੀਖਾਨੇ ਦੀ ਨੌਕਰੀ

ਬੇਬੇ ਦੇ ਜ਼ੋਰ ਪਾਉਣ ‘ਤੇ ਜੈਰਾਮ ਜੀ ਨੇ ਉਹਨਾਂ ਨੂੰ ਮੋਦੀਖਾਨੇ ਵਿੱਚ ਨੌਕਰੀ ਦਵਾ ਦਿੱਤੀ। ਇਹ ਅਨਾਜ ਦੀ ਇੱਕ ਦੁਕਾਨ ਸੀ। ਜਿੱਥੋਂ ਆਮ ਲੋਕ ਅਨਾਜ਼ ਲਿਆ ਕਰਦੇ ਸਨ। ਜਦੋਂ ਗੁਰੂ ਸਾਹਿਬ ਜੀ ਨੇ ਇਹ ਜ਼ਿੰਮੇਦਾਰੀ ਸੰਭਾਲੀ ਤਾਂ ਉਹ ਲੋਕਾਂ ਨੂੰ ਬਿਨਾਂ ਤੋਲੇ ਅਨਾਜ਼ ਦੇ ਦਿੰਦੇ ਅਤੇ ਕਹਿੰਦੇ ਸਭ ਤੇਰਾ-ਸਭ ਤੇਰਾ। ਕੁੱਝ ਲੋਕਾਂ ਨੇ ਗੁਰੂ ਸਾਹਿਬ ਦੀ ਸ਼ਿਕਾਇਤ ਕਰ ਦਿੱਤੀ ਕਿ ਗੁਰੂ ਨਾਨਕ ਲੋਕਾਂ ਨੂੰ ਜ਼ਿਆਦਾ ਅਨਾਜ਼ ਦੇ ਰਿਹਾ ਹੈ। ਜਦੋਂ ਮੋਦੀਖਾਨੇ ਵਿੱਚ ਅਨਾਜ਼ ਦੀ ਤੁਲਾਈ ਹੋਈ ਤਾਂ ਅਨਾਜ਼ ਪੂਰਾ ਪਾਇਆ ਗਿਆ। ਗੁਰੂ ਸਾਹਿਬ ਨੇ ਮੋਦੀ ਖਾਨੇ ਵਿੱਚ ਜੋ ਸਮਾਨ ਵਰਤਿਆ ਸੀ। ਉਹਨਾਂ ਵਿੱਚ ਕੁੱਝ ਅੱਜ ਵੀ ਇਸ ਅਸਥਾਨ ਤੇ ਦਰਸ਼ਨ ਲਈ ਰੱਖਿਆ ਗਿਆ ਹੈ।

ਮੂਲ ਮੰਤਰ ਦਾ ਜਾਪ

ਬਾਬਾ ਨਾਨਕ ਜੀ ਸਵੇਰ ਵੇਲੇ ਬੇਈਨਦੀ ਤੇ ਅਸਨਾਨ ਕਰਨ ਲਈ ਜਾਇਆ ਕਰਦੇ ਸਨ। ਇੱਕ ਦਿਨ ਉਹ ਅਸਨਾਨ ਕਰ ਗਏ ਪਰ ਘਰ ਨਾ ਪਰਤੇ। ਪਰਿਵਾਰ ਨੇ ਉਹਨਾਂ ਬਹੁਤ ਲੱਭਿਆ ਪਰ ਗੁਰੂ ਜੀ ਦਾ ਕੁੱਝ ਪਤਾ ਨਾ ਚੱਲਿਆ। ਕੁੱਝ ਲੋਕਾਂ ਨੇ ਕਿਹਾ ਕਿ ਗੁਰੂ ਜੀ ਪਾਣੀ ਦੇ ਤੇਜ਼ ਵਹਾਅ ਨਾਲ ਵਹਿ ਗਏ ਅਤੇ ਕੁੱਝ ਨੇ ਕੁੱਝ ਹੋਰ। ਪਰ ਗੁਰੂ ਨਾਨਕ ਸਾਹਿਬ ਨੇ ਤਾਂ ਪਾਣੀ ਹੇਠਾਂ ਪ੍ਰਮਾਤਮਾ ਨਾਲ ਲਿਵ ਲਗਾਈ ਹੋਈ ਸੀ। ਗੁਰੂ ਪਾਤਸ਼ਾਹ ਜਦੋਂ ਪਾਣੀ ਦੇ ਹੇਠੋਂ ਬਾਹਰ ਆਏ ਤਾਂ ਉਹਨਾਂ ਨੇ ਮੂਲ- ਮੰਤਰ ਦਾ ਉਚਾਰਨ ਕੀਤਾ।

ਮਾਤਾ ਸੁਲੱਖਣੀ ਨਾਲ ਵਿਆਹ

ਜਦੋਂ ਗੁਰੂ ਸਾਹਿਬ ਮੋਦੀਖਾਨੇ ਵਿੱਚ ਕੰਮ ਕਰਨ ਲੱਗ ਪਏ ਤਾਂ ਉਹਨਾਂ ਦਾ ਵਿਆਹ ਬਟਾਲਾ ਦੀ ਰਹਿਣ ਵਾਲੀ ਮਾਤਾ ਸੁਲੱਖਣੀ ਜੀ ਨਾਲ ਕਰ ਦਿੱਤਾ। ਇਹ ਉਹੀ ਪਵਿੱਤਰ ਸ਼ਹਿਰ ਹੈ ਜਦੋਂ ਬਾਬਾ ਨਾਨਕ ਜੀ ਦੀ ਬਰਾਤ ਬਟਾਲਾ ਲਈ ਗਈ ਸੀ। ਬਟਾਲਾ ਵਿੱਚ ਜਿਸ ਥਾਂ ਗੁਰੂ ਸਾਹਿਬ ਦੀ ਬਰਾਤ ਠਹਿਰੀ ਸੀ ਉਸ ਥਾਂ ਗੁਰਦੁਆਰਾ ਕੰਧ ਸਾਹਿਬ ਮੌਜੂਦ ਹੈ।

2 ਪੁੱਤਰਾਂ ਦਾ ਜਨਮ

ਇਸ ਪਵਿੱਤਰ ਸ਼ਹਿਰ ਵਿੱਚ ਗੁਰੂ ਸਾਹਿਬ ਦੇ ਘਰ ਦੋ ਪੁੱਤਰਾਂ ਦਾ ਜਨਮ ਹੋਇਆ। ਗੁਰੂ ਨਾਨਕ ਸਾਹਿਬ ਦੇ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਅਤੇ ਛੋਟੇ ਬਾਬਾ ਲਖਮੀ ਦਾਸ ਜੀ। ਦੋਵਾਂ ਦਾ ਬਚਪਨ ਵੀ ਇਸੇ ਸ਼ਹਿਰ ਵਿੱਚ ਬੀਤਿਆ।

ਪਹਿਲੀ ਉਦਾਸੀ

ਗੁਰੂ ਨਾਨਕ ਦੇਵ ਜੀ ਨੇ ਮੋਦੀ ਖਾਨੇ ਦੀ ਨੌਕਰੀ ਛੱਡਣ ਤੋਂ ਬਾਅਦ ਸਿੱਖ ਪੰਥ ਦੇ ਪ੍ਰਚਾਰ ਪਸਾਰ ਦਾ ਫੈਸਲਾ ਲਿਆ। ਇਸੇ ਪਵਿੱਤਰ ਸ਼ਹਿਰ ਤੋਂ ਗੁਰੂ ਸਾਹਿਬ ਨੇ ਆਪਣੀਆਂ ਉਦਾਸੀਆਂ ਦੀ ਸ਼ੁਰੂਆਤ ਕੀਤੀ। ਗੁਰੂ ਸਾਹਿਬ ਨੇ 4 ਉਦਾਸੀਆਂ ਕੀਤੀਆਂ। ਪਹਿਲੀ ਉਦਾਸੀ ਪੂਰਬ ਦਿਸ਼ਾ ਵੱਲ ਹੋਈ। ਜੋ 1507 ਤੋਂ 1515 ਤੱਕ ਜਾਰੀ ਰਹੀ।

Related Stories
Aaj Da Rashifal: ਅੱਜ ਕਾਰਜ ਖੇਤਰ ਵਿੱਚ ਵਿਲੱਖਣ ਕੋਸ਼ਿਸ਼ਾਂ ਦਾ ਲਾਭ ਮਿਲੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਅੱਜ ਰਚਨਾਤਮਕ ਯਤਨਾਂ ਵਿੱਚ ਤੀਬਰਤਾ ਰਹੇਗੀ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਤਰੱਕੀ ਦੇ ਨਾਲ ਤਨਖਾਹ ਵਿੱਚ ਵਾਧਾ ਹੋਣ ਦੀ ਸੰਭਾਵਨਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਤੁਹਾਨੂੰ ਸ਼ੁਭ ਸਮਾਰੋਹ ਵਿੱਚ ਭਾਗ ਲੈਣ ਦਾ ਮੌਕਾ ਮਿਲੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਆਰਥਿਕ ਮੋਰਚੇ ‘ਤੇ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਰਹੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਕਰੀਅਰ ਨਾਲ ਜੁੜੀਆਂ ਇੱਛਾਵਾਂ ਪੂਰੀਆਂ ਹੋ ਸਕਦੀਆਂ ਹਨ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Exit mobile version